
ਕੇਂਦਰ ਸਰਕਾਰ ਨੇ ਕੋਵਿਡ-19 ਗਲੋਬਲ ਮਹਾਮਾਰੀ ਦੇ ਮੱਦੇਨਜ਼ਰ ਗਰੀਬਾਂ ਨੂੰ ਵੱਡੀ ਰਾਹਤ ਦੇਣ ਦਾ ਐਲਾਨ ਕੀਤਾ ਹੈ।
ਨਵੀਂ ਦਿੱਲੀ: ਕੇਂਦਰ ਸਰਕਾਰ ਨੇ ਕੋਵਿਡ-19 ਗਲੋਬਲ ਮਹਾਮਾਰੀ ਦੇ ਮੱਦੇਨਜ਼ਰ ਗਰੀਬਾਂ ਨੂੰ ਵੱਡੀ ਰਾਹਤ ਦੇਣ ਦਾ ਐਲਾਨ ਕੀਤਾ ਹੈ। ਸਰਕਾਰ ਬਜ਼ੁਰਗਾਂ, ਵਿਧਵਾ ਔਰਤਾਂ ਅਤੇ ਅਪਾਹਜ ਪੈਨਸ਼ਨ ਧਾਰਕਾਂ ਨੂੰ ਇਕ ਹਜ਼ਾਰ ਰੁਪਏ ਜ਼ਿਆਦਾ ਦੇਵੇਗੀ। ਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਇਹ ਜਾਣਕਾਰੀ ਦਿੱਤੀ ਹੈ।
ਖੇਤੀਬਾੜੀ ਮੰਤਰੀ ਨੇ ਕਿਹਾ ਕਿ ਬਜ਼ੁਰਗ, ਵਿਧਵਾ ਅਤੇ ਅਪਾਹਜ ਪੈਨਸ਼ਨ ਧਾਰਕਾਂ ਨੂੰ ਆਮ ਪੈਨਸ਼ਨ ਤੋਂ ਇਲ਼ਾਵਾ 1000 ਰੁਪਏ ਦੀ ਰਕਮ ਵਿਚੋਂ 500 ਦੀ ਪਹਿਲੀ ਕਿਸ਼ਤ ਲਈ 2.82 ਕਰੋੜ ਪੈਨਸ਼ਨਰਾਂ ਲਈ 1,400 ਕਰੋੜ ਰੁਪਏ ਜਾਰੀ ਕੀਤੇ ਹਨ। ਦੱਸ ਦਈਏ ਕਿ ਪਿਛਲੇ ਮਹੀਨੇ ਕੋਰੋਨਾ ਵਾਇਰਸ ਸੰਕਟ ਨਾਲ ਨਜਿੱਠਣ ਲਈ ਸਰਕਾਰ ਨੇ ਇਕ ਰਾਹਤ ਪੈਕੇਜ ਦਾ ਐਲਾਨ ਕੀਤਾ।
ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਪ੍ਰੈਸ ਕਾਨਫਰੰਸ ਵਿਚ ਗਰੀਬਾਂ, ਮਜ਼ਦੂਰਾਂ ਅਤੇ ਕਰਮਚਾਰੀਆਂ ਲਈ 1.70 ਲੱਖ ਕਰੋੜ ਦੇ ਪੈਕੇਜ ਦਾ ਐਲਾਨ ਕੀਤਾ ਸੀ। ਵਿੱਤ ਮੰਤਰੀ ਨੇ ਗਰੀਬ ਬਜ਼ੁਰਗਾਂ, ਗਰੀਬ ਵਿਧਵਾ ਅਤੇ ਗਰੀਬ ਅਪਾਹਜਾਂ ਨੂੰ ਪ੍ਰਧਾਨ ਮੰਤਰੀ ਗਰੀਬ ਕਲਿਆਣ ਯੋਜਨਾ ਦੇ ਤਹਿਤ ਇਸ ਮੁਸ਼ਕਲ ਸਮੇਂ ਕੋਈ ਸਮੱਸਿਆ ਨਾ ਪੈਦਾ ਹੋਵੇ, ਇਸ ਲਈ ਉਹਨਾਂ ਨੂੰ ਤਿੰਨ ਮਹੀਨਿਆਂ ਲਈ 1000 ਰੁਪਏ ਜ਼ਿਆਦਾ ਦੇਣ ਲਈ ਕਿਹਾ ਸੀ।
ਇਹ ਦੋ ਕਿਸ਼ਤਾਂ ਵਿਚ ਡੀਬੀਟੀ ਦੇ ਜ਼ਰੀਏ ਉਹਨਾਂ ਦੇ ਖਾਤੇ ਵਿਚ ਜਾਵੇਗਾ। ਕੇਂਦਰ ਸਰਕਾਰ ਨੇ 4.07 ਕਰੋੜ ਗਰੀਬ ਔਰਤਾਂ ਦੇ ਜਨਧਨ ਖਾਤਿਆਂ ਵਿਚ ਰਾਹਤ ਪੈਕੇਜ ਦੇ ਰੂਪ ਵਿਚ 30,000 ਕਰੋੜ ਰੁਪਏ ਭੇਜੇ। ਕੋਰੋਨਾ ਵਾਇਰਸ ਕਾਰਨ ਲਾਗੂ ਲੌਕਡਾਊਨ ਨੂੰ ਦੇਖਦੇ ਹੋਏ ਕੇਂਦਰ ਸਰਕਾਰ ਨੇ 4.07 ਕਰੋੜ ਗਰੀਬ ਔਰਤਾਂ ਦੇ ਖਾਤਿਆਂ ਵਿਚ 500-500 ਦੀ ਪਹਿਲੀ ਕਿਸ਼ਤ ਜਮਾਂ ਕੀਤੀ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।