
ਮਾਂਡਵੀਆ ਨੇ ਟੀਕਾਕਰਨ ਵਿਚ ਤੇਜ਼ੀ ਲਿਆਉਣ ਲਈ ਵੀ ਕਿਹਾ।
ਨਵੀਂ ਦਿੱਲੀ: ਕੋਰੋਨਾ ਵਾਇਰਸ ਦੀ ਲਾਗ ਦੇ ਵੱਧ ਰਹੇ ਮਾਮਲਿਆਂ ਦਰਮਿਆਨ ਕੇਂਦਰੀ ਸਿਹਤ ਮੰਤਰੀ ਮਨਸੁਖ ਮਾਂਡਵੀਆ ਨੇ ਸ਼ੁੱਕਰਵਾਰ ਨੂੰ ਇਕ ਸਮੀਖਿਆ ਮੀਟਿੰਗ ਕੀਤੀ ਅਤੇ ਸੂਬਿਆਂ ਨੂੰ ਚੌਕਸ ਰਹਿਣ ਅਤੇ ਕੋਵਿਡ-19 ਪ੍ਰਬੰਧਨ ਨਾਲ ਸਬੰਧਤ ਤਿਆਰੀਆਂ ਦਾ ਜਾਇਜ਼ਾ ਲੈਣ ਲਈ ਕਿਹਾ। ਮਾਂਡਵੀਆ ਨੇ ਸੂਬਿਆਂ ਨੂੰ ਸੰਕਰਮਣ ਦੇ ਮਾਮਲਿਆਂ ਦੀ ਪਛਾਣ ਕਰਨ, ਟੈਸਟਿੰਗ ਵਧਾਉਣ, ਬੁਨਿਆਦੀ ਢਾਂਚੇ ਦੀ ਤਿਆਰੀ ਨੂੰ ਯਕੀਨੀ ਬਣਾਉਣ ਲਈ ਕਿਹਾ। ਸੂਬਿਆਂ ਦੇ ਸਿਹਤ ਮੰਤਰੀਆਂ, ਮੁੱਖ ਅਤੇ ਵਧੀਕ ਮੁੱਖ ਸਕੱਤਰਾਂ ਨਾਲ ਇਕ ਡਿਜੀਟਲ ਤੌਰ 'ਤੇ ਆਯੋਜਿਤ ਮੀਟਿੰਗ ਵਿਚ ਮਾਂਡਵੀਆ ਨੇ ਟੀਕਾਕਰਨ ਵਿਚ ਤੇਜ਼ੀ ਲਿਆਉਣ ਲਈ ਵੀ ਕਿਹਾ।
ਇਹ ਵੀ ਪੜ੍ਹੋ: ਲਾਰੈਂਸ ਬਿਸ਼ਨੋਈ ਦੇ ਸਾਥੀ ਗੈਂਗਸਟਰ ਨੇ ਕੰਨ ਫੜ ਕੇ ਮੰਗੀ ਮੁਆਫ਼ੀ, “ਮੈਨੂੰ ਮੁਆਫ਼ ਕਰ ਦਿਓ, ਮੈਂ ਗੰਦਾ ਆਦਮੀ ਹਾਂ”
ਜੀਨੋਮ ਸੀਕਵੈਂਸਿੰਗ ਅਤੇ ਸਕਾਰਾਤਮਕ ਨਮੂਨਿਆਂ ਦੀ ਪੂਰੀ ਜੀਨੋਮ ਕ੍ਰਮ ਨੂੰ ਸਕੇਲ ਕਰਨ ਦੇ ਨਾਲ-ਨਾਲ ਉਹਨਾਂ ਨੇ ਕੋਵਿਡ-ਉਚਿਤ ਵਿਵਹਾਰ ਦੀ ਪਾਲਣਾ ਕਰਨ ਬਾਰੇ ਜਾਗਰੂਕਤਾ ਪੈਦਾ ਕਰਨ 'ਤੇ ਵੀ ਜ਼ੋਰ ਦਿੱਤਾ। ਮਾਂਡਵੀਆ ਨੇ ਕਿਹਾ ਕਿ ਕੇਂਦਰ ਅਤੇ ਸੂਬਿਆਂ ਨੂੰ ਸਹਿਯੋਗ ਦੀ ਭਾਵਨਾ ਨਾਲ ਕੰਮ ਕਰਨਾ ਜਾਰੀ ਰੱਖਣ ਦੀ ਲੋੜ ਹੈ, ਜਿਵੇਂ ਕਿ ਪਿਛਲੀ ਵਾਰ ਕੋਵਿਡ-19 ਦੀ ਰੋਕਥਾਮ ਅਤੇ ਪ੍ਰਬੰਧਨ ਦੌਰਾਨ ਕੀਤਾ ਗਿਆ ਸੀ।
ਇਹ ਵੀ ਪੜ੍ਹੋ: ਹਾਲ ਹੀ ਦੇ ਬਜਟ ਸੈਸ਼ਨ ਦੌਰਾਨ ਸੰਸਦ ਦੀ ਕਾਰਵਾਈ ਨਾ ਹੋਣਾ ਮੰਦਭਾਗਾ : ਰਾਜ ਸਭਾ ਮੈਂਬਰ ਵਿਕਰਮਜੀਤ ਸਾਹਨੀ
ਉਹਨਾਂ ਨੇ ਸੂਬਿਆਂ ਦੇ ਸਿਹਤ ਮੰਤਰੀਆਂ ਨੂੰ 10 ਅਤੇ 11 ਅਪ੍ਰੈਲ ਨੂੰ ਸਾਰੇ ਹਸਪਤਾਲਾਂ ਦੇ ਬੁਨਿਆਦੀ ਢਾਂਚੇ ਬਾਰੇ 'ਮੌਕ ਡਰਿੱਲ' ਕਰਵਾਉਣ ਅਤੇ 8 ਅਤੇ 9 ਅਪ੍ਰੈਲ ਨੂੰ ਜ਼ਿਲ੍ਹਾ ਪ੍ਰਸ਼ਾਸਨ ਅਤੇ ਸਿਹਤ ਅਧਿਕਾਰੀਆਂ ਨਾਲ ਸਿਹਤ ਤਿਆਰੀਆਂ ਦਾ ਜਾਇਜ਼ਾ ਲੈਣ ਦੀ ਵੀ ਅਪੀਲ ਕੀਤੀ। ਸਿਹਤ ਮੰਤਰਾਲੇ ਨੇ ਇਕ ਬਿਆਨ ਵਿਚ ਕਿਹਾ ਕਿ ਸੂਬਿਆਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਸੂਚਿਤ ਕੀਤਾ ਗਿਆ ਕਿ ਵਿਸ਼ਵ ਸਿਹਤ ਸੰਗਠਨ ਇਸ ਸਮੇਂ ਵੈਰੀਐਂਟ ਆਫ ਇੰਟਰਸਟ (VOI), XBB.1.5 ਅਤੇ ਛੇ ਹੋਰ ਫਾਰਮੈਟ (BQ.1, BA.2.75, CH. .1.1, XBB, XBF ਅਤੇ XBB.1.16) ’ਤੇ ਬਾਰੀਕੀ ਨਾਲ ਨਜ਼ਰ ਰੱਖ ਰਿਹਾ ਹੈ।
ਇਹ ਵੀ ਪੜ੍ਹੋ: ਮੱਥਾ ਟੇਕ ਕੇ ਵਾਪਸ ਆ ਰਹੇ ਪਰਿਵਾਰ ਨਾਲ ਵਾਪਰਿਆ ਹਾਦਸਾ, 3 ਜ਼ਖ਼ਮੀ
ਬਿਆਨ ਵਿਚ ਕਿਹਾ ਗਿਆ ਹੈ ਕਿ XBB.1.16 ਦਾ ਪ੍ਰਸਾਰ ਫਰਵਰੀ ਵਿਚ 21.6 ਪ੍ਰਤੀਸ਼ਤ ਤੋਂ ਵਧ ਕੇ ਮਾਰਚ 2023 ਵਿਚ 35.8 ਪ੍ਰਤੀਸ਼ਤ ਹੋ ਗਿਆ। ਹਾਲਾਂਕਿ ਅਧਿਐਨ ਅਨੁਸਾਰ ਹਸਪਤਾਲ ਵਿਚ ਦਾਖਲ ਹੋਣ ਜਾਂ ਮੌਤ ਦਰ ਵਿਚ ਵਾਧੇ ਦਾ ਕੋਈ ਸਬੂਤ ਨਹੀਂ ਸੀ। ਬਿਆਨ ਅਨੁਸਾਰ ਸੂਬਿਆਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ RT-PCR ਟੈਸਟਾਂ ਨੂੰ ਵਧਾਉਣ ਦੀ ਸਲਾਹ ਦਿੱਤੀ ਗਈ ਸੀ। ਇਹ ਵੀ ਨੋਟ ਕੀਤਾ ਗਿਆ ਹੈ ਕਿ ਭਾਰਤ ਦੇ ਅੱਠ ਸੂਬੇ ਕੋਵਿਡ ਦੇ ਸਭ ਤੋਂ ਵੱਧ ਕੇਸਾਂ ਦੀ ਰਿਪੋਰਟ ਕਰ ਰਹੇ ਹਨ, ਕੇਰਲਾ, ਮਹਾਰਾਸ਼ਟਰ ਅਤੇ ਦਿੱਲੀ ਦੇ 10 ਜਾਂ ਵੱਧ ਜ਼ਿਲ੍ਹਿਆਂ ਵਿਚ 10 ਪ੍ਰਤੀਸ਼ਤ ਸੰਕਰਮਣ ਦਰ ਦਰਜ ਕੀਤੀ ਗਈ ਹੈ ਅਤੇ ਕਰਨਾਟਕ, ਕੇਰਲਾ, ਮਹਾਰਾਸ਼ਟਰ, ਦਿੱਲੀ ਹਿਮਾਚਲ ਪ੍ਰਦੇਸ਼ ਵਿਚ ਪੰਜ ਤੋਂ ਵੱਧ ਜ਼ਿਲ੍ਹੇ ਹਨ। ਤਾਮਿਲਨਾਡੂ ਅਤੇ ਹਰਿਆਣਾ ਵਿਚ ਪੰਜ ਪ੍ਰਤੀਸ਼ਤ ਤੋਂ ਵੱਧ ਦੀ ਲਾਗ ਦਰ ਦਰਜ ਕੀਤੀ ਗਈ ਹੈ। ਸੂਬਿਆਂ ਨੂੰ ਕੋਵਿਡ ਇੰਡੀਆ ਪੋਰਟਲ 'ਤੇ ਨਿਯਮਤ ਤੌਰ 'ਤੇ ਆਪਣੇ ਕੋਵਿਡ ਡੇਟਾ ਨੂੰ ਅਪਡੇਟ ਕਰਨ ਲਈ ਵੀ ਕਿਹਾ ਗਿਆ ਸੀ।
ਇਹ ਵੀ ਪੜ੍ਹੋ: ਅੰਮ੍ਰਿਤਪਾਲ ਸਿੰਘ ਨੂੰ ਸਰੰਡਰ ਕਰਨਾ ਚਾਹੀਦਾ ਹੈ: ਗਿਆਨੀ ਹਰਪ੍ਰੀਤ ਸਿੰਘ
ਇਸ ਮੌਕੇ ਪੰਜਾਬ ਦੇ ਸਿਹਤ ਮੰਤਰੀ ਡਾ. ਬਲਬੀਰ ਸਿੰਘ. ਪੁਡੂਚੇਰੀ ਦੇ ਮੁੱਖ ਮੰਤਰੀ ਐਨ ਰੰਗਾਸਵਾਮੀ, ਉੱਤਰਾਖੰਡ ਦੇ ਸਿਹਤ ਮੰਤਰੀ ਧਨ ਸਿੰਘ ਰਾਵਤ, ਅਸਾਮ ਦੇ ਕੇਸ਼ਵ ਮਹੰਤ, ਗੋਆ ਦੇ ਵਿਸ਼ਵਜੀਤ ਰਾਣੇ, ਝਾਰਖੰਡ ਦੇ ਬੰਨਾ ਗੁਪਤਾ, ਮੱਧ ਪ੍ਰਦੇਸ਼ ਦੇ ਪ੍ਰਭੂਰਾਮ ਚੌਧਰੀ, ਮਨੀਪੁਰ ਦੇ ਸਪਨ ਰੰਜਨ ਸਿੰਘ, ਹਰਿਆਣਾ ਦੇ ਅਨਿਲ ਵਿਜ, ਤਾਮਿਲਨਾਡੂ ਦੇ ਥਿਰੂ ਮਾ ਸੁਬਰਾਮਨੀਅਮ ਅਤੇ ਤੇਲੰਗਾਨਾ ਦੇ ਸਿਹਤ ਮੰਤਰੀ ਥਨੀਰੂ ਹਰੀਸ਼ ਰਾਓ ਨੇ ਮੀਟਿੰਗ ਵਿਚ ਸ਼ਿਰਕਤ ਕੀਤੀ।