Chennai: ਰੇਲਵੇ ਸਟੇਸ਼ਨ 'ਤੇ 4 ਕਰੋੜ ਰੁਪਏ ਦੀ ਨਕਦੀ ਬਰਾਮਦ, BJP ਵਰਕਰ ਸਮੇਤ ਤਿੰਨ ਗ੍ਰਿਫ਼ਤਾਰ
Published : Apr 7, 2024, 11:10 am IST
Updated : Apr 7, 2024, 11:10 am IST
SHARE ARTICLE
Cash worth Rs 4 crore recovered at the railway station
Cash worth Rs 4 crore recovered at the railway station

ਇਹ ਲੋਕ ਚਾਰ ਕਰੋੜ ਰੁਪਏ ਛੇ ਬੋਰੀਆਂ ਵਿਚ ਪਾ ਕੇ ਲਿਜਾ ਰਹੇ ਸਨ ਅਤੇ ਇਹ ਪੈਸਾ ਲੋਕ ਸਭਾ ਚੋਣਾਂ ਵਿਚ ਵਰਤਿਆ ਜਾਣਾ ਸੀ। 

Chennai: ਚੇਨਈ -  ਚੇਨਈ ਦੇ ਤੰਬਰਮ ਰੇਲਵੇ ਸਟੇਸ਼ਨ 'ਤੇ ਅਧਿਕਾਰੀਆਂ ਨੇ ਵੱਡੀ ਮਾਤਰਾ 'ਚ ਨਕਦੀ ਬਰਾਮਦ ਕੀਤੀ ਹੈ। ਇਸ ਮਾਮਲੇ ਵਿਚ ਪੁਲਿਸ ਨੇ ਇੱਕ ਭਾਜਪਾ ਵਰਕਰ ਸਮੇਤ ਤਿੰਨ ਮੁਲਜ਼ਮਾਂ ਨੂੰ ਹਿਰਾਸਤ ਵਿਚ ਲਿਆ ਹੈ। ਇਹ ਲੋਕ ਚਾਰ ਕਰੋੜ ਰੁਪਏ ਛੇ ਬੋਰੀਆਂ ਵਿਚ ਪਾ ਕੇ ਲਿਜਾ ਰਹੇ ਸਨ ਅਤੇ ਇਹ ਪੈਸਾ ਲੋਕ ਸਭਾ ਚੋਣਾਂ ਵਿਚ ਵਰਤਿਆ ਜਾਣਾ ਸੀ। 

ਪੁਲਿਸ ਵੱਲੋਂ ਹਿਰਾਸਤ ਵਿਚ ਲਏ ਗਏ ਤਿੰਨ ਲੋਕਾਂ ਵਿਚ ਭਾਜਪਾ ਵਰਕਰ ਅਤੇ ਇੱਕ ਨਿੱਜੀ ਹੋਟਲ ਦਾ ਮੈਨੇਜਰ ਸਤੀਸ਼, ਉਸ ਦਾ ਭਰਾ ਨਵੀਨ ਅਤੇ ਡਰਾਈਵਰ ਪੇਰੂਮਲ ਸ਼ਾਮਲ ਹਨ। ਸੂਤਰਾਂ ਨੇ ਦੱਸਿਆ ਕਿ ਸਤੀਸ਼ ਨੇ ਕਥਿਤ ਤੌਰ 'ਤੇ ਤਿਰੂਨੇਲਵੇਲੀ ਤੋਂ ਭਾਜਪਾ ਦੇ ਲੋਕ ਸਭਾ ਉਮੀਦਵਾਰ ਨਈਨਾਰ ਨਾਗੇਂਦਰਨ ਦੀ ਟੀਮ ਦੇ ਨਿਰਦੇਸ਼ਾਂ ਅਨੁਸਾਰ ਕੰਮ ਕਰਨ ਦੀ ਗੱਲ ਕਬੂਲੀ ਹੈ। ਅਗਲੇਰੀ ਜਾਂਚ ਕੀਤੀ ਜਾ ਰਹੀ ਹੈ। 

ਤੁਹਾਨੂੰ ਦੱਸ ਦਈਏ ਕਿ ਤਾਮਿਲਨਾਡੂ ਵਿਚ ਕੁੱਲ 39 ਲੋਕ ਸਭਾ ਸੀਟਾਂ ਹਨ। ਭਾਜਪਾ ਆਉਣ ਵਾਲੀਆਂ ਲੋਕ ਸਭਾ ਚੋਣਾਂ 'ਚ ਦੱਖਣੀ ਭਾਰਤ 'ਚ ਆਪਣੇ ਪ੍ਰਦਰਸ਼ਨ 'ਚ ਸੁਧਾਰ ਕਰਨਾ ਚਾਹੁੰਦੀ ਹੈ। ਭਾਜਪਾ ਦੱਖਣ ਦੇ ਇੱਕ ਵੀ ਰਾਜ ਵਿਚ ਸੱਤਾ ਵਿਚ ਨਹੀਂ ਹੈ। ਇਸ ਤੋਂ ਇਲਾਵਾ, ਤਾਮਿਲਨਾਡੂ ਵਿਚ, ਕਾਂਗਰਸ ਡੀਐਮਕੇ ਦੇ ਨਾਲ ਸਰਕਾਰ ਵਿੱਚ ਹੈ, ਜਦੋਂ ਕਿ ਤੇਲੰਗਾਨਾ ਅਤੇ ਕਰਨਾਟਕ ਵਿਚ, ਕਾਂਗਰਸ ਦੀ ਸਰਕਾਰ ਹੈ।  

 

SHARE ARTICLE

ਏਜੰਸੀ

Advertisement

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM

PM ਮੋਦੀ ਦੀ ਪੰਜਾਬ ਫੇਰੀ 'ਤੇ ਬਝੀਆਂ ਆਸਾਂ, ਸਪੀਕਰ ਸੰਧਵਾਂ ਨੇ PM ਮੋਦੀ ਨੂੰ ਲਿਖੀ ਚਿੱਠੀ

01 Feb 2026 3:19 PM

ਰੋਹਿਤ ਸ਼ੇੱਟੀ ਦੇ ਘਰ ਬਾਹਰ ਚੱਲੀਆਂ ਅੰਨ੍ਹੇਵਾਹ ਗੋਲੀਆਂ, ਫੈਲੀ ਦਹਿਸ਼ਤ, ਮੌਕੇ 'ਤੇ ਪਹੁੰਚੀ ਮੁੰਬਈ ਪੁਲਿਸ ਤੇ ਫੋਰੈਂਸਿਕ ਟੀਮ

01 Feb 2026 3:16 PM

'ਜ਼ਮੀਰ ਜਾਗਣ ਮਗਰੋਂ ਨਾ ਮੈਂ ਸਹੁਰਿਆਂ ਤੋਂ ਡਰੀ ਅਤੇ ਨਾ ਹੀ ਪੇਕਿਆਂ ਤੋਂ', ਕਿੰਨਾ ਔਖਾ ਸੀ ਪੰਜਾਬੀ ਗਾਇਕਾ ਸੁੱਖੀ ਬਰਾੜ ਦੀ ਜ਼ਿੰਦਗੀ ਦਾ ਸਫ਼ਰ ?

31 Jan 2026 3:27 PM
Advertisement