
ਜਦੋਂ ਨਤੀਜਾ ਆਇਆ ਤਾਂ ਪਰਵਾਰ ਵਾਲੇ ਵੀ ਹੋਏ ਹੈਰਾਨ
ਯੂਪੀ- ਖੁਦਕੁਸ਼ੀ ਕਰਨ ਦੀਆਂ ਘਟਨਾਵਾਂ ਤਾਂ ਤੁਸੀਂ ਸੁਣੀਆਂ ਹੀ ਹੋਣਗੀਆਂ ਅਜਿਹੀ ਹੀ ਇਕ ਘਟਨਾ ਉੱਤਰ ਪ੍ਰਦੇਸ਼ ਦੇ ਨੋਏਡਾ ਵਿਚ ਵੀ ਵਾਪਰੀ। ਉੱਤਰ ਪ੍ਰਦੇਸ਼ ਦੇ ਨੋਏਡਾ ਵਿਚ ਸੀਬੀਐਸਈ ਦੇ 10ਵੀਂ ਦੇ ਨਤੀਜੇ ਆ ਚੁੱਕੇ ਹਨ। ਫੇਲ ਹੋ ਜਾਣ ਦੇ ਡਰ ਤੋਂ 10ਵੀਂ ਜਮਾਤ ਦੀ ਵਿਦਿਆਰਥਣ ਨੇ ਨਤੀਜੇ ਤੋਂ 3 ਦਿਨ ਪਹਿਲਾਂ ਹੀ ਫਾਂਸੀ ਲੈ ਲਈ। ਜਦ ਕਿ ਵਿਦਿਆਰਥਣ ਨੂੰ 10ਵੀਂ ਜਮਾਤ ਵਿਚੋਂ 70% ਅੰਕ ਪ੍ਰਾਪਤ ਹੋਏ ਹਨ।
CBSE Class 10tth Results
ਅੰਗਰੇਜ਼ੀ ਵਿਚੋਂ ਉਸਨੂੰ 82 ਫੀਸਦੀ ਅੰਕ ਪ੍ਰਾਪਤ ਹੋਏ ਹਨ ਜਦੋਂ ਕਿ ਉਸ ਨੂੰ ਇਸ ਵਿਸ਼ੇ ਵਿਚੋਂ ਫੇਲ੍ਹ ਹੋਣ ਦਾ ਡਰ ਸੀ। ਵਿਦਿਆਰਥਣ ਦੇ ਪਿਤਾ ਨੇ ਦੱਸਿਆ ਕਿ ਉਹਨਾਂ ਦੀ ਬੇਟੀ ਪੜ੍ਹਾਈ ਵਿਚੋਂ ਬਹੁਤ ਹੁਸ਼ਿਆਰ ਸੀ ਅਤੇ ਘਰ ਤੋਂ ਵੀ ਪੜ੍ਹਾਈ ਵਿਚ ਉਸ ਨੂੰ ਕੋਈ ਦਬਾਅ ਨਹੀਂ ਸੀ। ਉਹਨਾਂ ਨੇ ਦੱਸਿਆ ਕਿ ਅੰਗਰੇਜ਼ੀ ਦੇ ਪੇਪਰ ਤੋਂ ਬਾਅਦ ਹੀ ਉਹ ਬਹੁਤ ਪਰੇਸ਼ਾਨ ਸੀ ਅਤੇ ਅੰਗਰੇਜ਼ੀ ਦੇ ਪੇਪਰ ਵਿਚ ਪ੍ਰਸ਼ਨਾਂ ਦੇ ਉੱਤਰ ਜ਼ਿਆਦਾ ਲੰਬੇ ਹੋਣ ਕਰਕੇ ਕੁੱਝ ਪ੍ਰਸ਼ਨ ਛੁੱਟ ਜਾਣ ਕਰਕੇ ਉਸ ਨੂੰ ਫੇਲ੍ਹ ਹੋਣ ਦਾ ਡਰ ਸੀ।
Suicide
ਵਿਦਿਆਰਥਣ ਦੇ ਪਿਤਾ ਨੇ ਦੱਸਿਆ ਕਿ ਲੜਕੀ ਪੇਂਟਿੰਗ ਵੀ ਕਰਦੀ ਸੀ ਅਤੇ ਉਸ ਨੇ ਕਈ ਇਨਾਮ ਵੀ ਹਾਸਲ ਕੀਤੇ ਹਨ। ਥਾਣਾ ਸੈਕਟਰ 24 ਦੇ ਚਾਰਜ ਇੰਸਪੈਕਟਰ ਪ੍ਰਦੀਪ ਕੁਮਾਰ ਨੇ ਦੱਸਿਆ ਕਿ ਵਿਦਿਆਰਥਣ ਨੇ 10 ਵੀ ਦੇ ਨਤੀਜੇ ਤੋਂ 3 ਦਿਨ ਪਹਿਲਾਂ ਹੀ ਘਰ ਦੇ ਪੱਖੇ ਨਾਲ ਲਟਕ ਕੇ ਆਤਮ ਹੱਤਿਆ ਕਰ ਲਈ ਸੀ।