
ਸਰਹੱਦ ’ਤੇ ਇਮੀਗ੍ਰੇਸ਼ਨ ਸੈਂਟਰ ਖੋਲ੍ਹਣ ਲਈ ਫੰਡ ਦੀ ਕੀਤੀ ਮੰਗ
ਕਰਤਾਰਪੁਰ ਸਾਹਿਬ ਦੇ ਲਾਂਘੇ ਨਾਲ ਜੁੜੀ ਅਹਿਮ ਖ਼ਬਰ ਸਾਹਮਣੇ ਆਈ ਏ। ਪਾਕਿਸਤਾਨ ਦੀ ਐੱਫ.ਆਈ.ਏ. ਨੇ ਪਾਕਿਸਤਾਨ ਦੀ ਸਰਕਾਰ ਤੋਂ ਵੱਡੇ ਫੰਡ ਦੀ ਮੰਗ ਕੀਤੀ ਏ। ਇਸ ਫੰਡ ਦਾ ਇਸਤੇਮਾਲ ਸਰਹੱਦ ਦੇ ਪਾਕਿਸਤਾਨ ਵਾਲੇ ਪਾਸੇ ਇਮੀਗ੍ਰੇਸ਼ਨ ਸੈਂਟਰ ਖੋਲਣ ਲਈ ਕੀਤਾ ਜਾਵੇਗਾ।
Kartarpur Corridor
ਐੱਫ.ਆਈ.ਏ. ਨੇ 215 ਮਿਿਲਅਨ ਡਾਲਰ ਦੀ ਮੰਗ ਪਾਕਿਸਤਾਨ ਤੋਂ ਕੀਤੀ ਏ। ਕਰਤਾਰਪੁਰ ਕੋਰੀਡੋਰ ਖੁੱਲਣ ’ਤੇ ਸਿੱਖ ਸ਼ਰਧਾਲੂਆਂ ਲਈ ਇਹ ਇਮੀਗ੍ਰੇਸ਼ਨ ਸੈਂਟਰ ਖੋਲਿਆ ਜਾ ਰਿਹੈ। ਹਾਲਾਂਕਿ ਗੁਰੂ ਨਾਨਕ ਦੇਵ ਜੀ ਦੇ 550 ਸਾਲਾਂ ਪ੍ਰਕਾਸ਼ ਦਿਹਾੜੇ ਮੌਕੇ ਸੰਗਤ ਨੂੰ ਬਿਨਾਂ ਵੀਜ਼ਾ ਦੇ ਪਾਕਿਸਤਾਨ ਸਥਿਤ ਕਰਤਾਰਪੁਰ ਸਾਹਿਬ ਗੁਰੂ ਘਰ ਜਾਣ ਦੀ ਮੰਗ ਕੀਤੀ ਜਾ ਰਹੀ ਏ।
ਪਰ ਇਸ ਵਿਚਾਲੇ ਇਮੀਗ੍ਰੇਸ਼ਨ ਸੈਂਟਰ ਬਣਾਉਣ ਦੀਆਂ ਖ਼ਬਰਾਂ ਸਾਹਮਣੇ ਆਉਣ ਨਾਲ ਬਿਨਾ ਵੀਜ਼ਾ ਕਰਤਾਰਪੁਰ ਸਾਹਿਬ ਜਾਣ ਦੀ ਚਰਚਾਵਾਂ ’ਤੇ ਵਿਰਾਮ ਲੱਗਦਾ ਨਜ਼ਰ ਆ ਰਿਹੈ।