ਲਾਂਘਾ ਬਣਨ 'ਤੇ ਵੀ ਸਰਹੱਦ 'ਤੇ ਖਲ੍ਹੋ ਕੇ ਕਰਤਾਰਪੁਰ ਸਾਹਿਬ ਦੇ ਦਰਸ਼ਨ ਬਰਕਰਾਰ ਰੱਖੇ ਜਾਣ: ਗੁਰਾਇਆ
Published : May 3, 2019, 1:05 am IST
Updated : May 3, 2019, 1:05 am IST
SHARE ARTICLE
Kartarpur Sahib
Kartarpur Sahib

ਕਿਹਾ - ਜਦੋਂ ਵੀ ਕੋਈ ਵੱਡਾ ਰਸਤਾ ਬੰਦ ਕੀਤਾ ਜਾਂਦਾ ਹੈ ਤਾਂ ਸਰਕਾਰਾਂ ਆਰਜ਼ੀ ਰਸਤਾ ਨਾਲ ਖੋਲ੍ਹ ਦਿੰਦੀਆਂ ਹਨ

ਅੰਮ੍ਰਿਤਸਰ : ਕਰਤਾਰਪੁਰ ਸਾਹਿਬ ਦੇ ਲਾਂਘੇ ਦੇ ਬਾਨੀ ਪ੍ਰਚਾਰਕ ਤੇ ਸਿੱਖ ਵਿਦਵਾਨ ਬੀ.ਐਸ. ਗੁਰਾਇਆ ਨੇ ਪ੍ਰੈਸ ਨੋਟ ਜਾਰੀ ਕਰ ਕੇ ਪੰਜਾਬ ਸਰਕਾਰ ਨੂੰ ਬੇਨਤੀ ਕੀਤੀ ਹੈ ਕਿ ਸਰਹੱਦ 'ਤੇ ਖਲ੍ਹੋ ਕੇ ਜਿਹੜੇ ਸ਼ਰਧਾਲੂ ਕਰਤਾਰਪੁਰ ਦੇ ਦਰਸ਼ਨ ਕਰਦੇ ਨੇ ਲਾਂਘਾ ਨਿਰਮਾਣ ਦਰਮਿਆਨ ਅਜਿਹੇ ਦੂਰ ਦਰਸ਼ਨ ਹਰ ਹੀਲੇ ਯਕੀਨੀ ਬਣਾਏ ਜਾਣ। 

B.S. GorayaB.S. Goraya

ਗੁਰਾਇਆ ਨੇ ਕਿਹਾ ਕਿ ਉਨ੍ਹਾਂ ਨੂੰ ਪਤਾ ਲੱਗਾ ਹੈ ਕਿ ਪੰਜਾਬ ਸਰਕਾਰ ਦੀ ਤਜਵੀਜ਼ ਹੈ ਕਿ ਲਾਂਘਾ ਨਿਰਮਾਣ ਦੌਰਾਨ ਦੂਰ ਦਰਸ਼ਨ ਬੰਦ ਕੀਤੇ ਜਾਣ। ਗੁਰਾਇਆ ਨੇ ਕਿਹਾ ਕਿ ਅਜਿਹਾ ਕਰਨ ਨਾਲ ਸੰਗਤਾਂ ਵਿਚ ਰੋਸ ਉਤਪੰਨ ਹੋਵੇਗਾ। ਯਾਦ ਰਹੇ ਜਦੋਂ ਵੀ ਕੋਈ ਵੱਡਾ ਰਸਤਾ ਬੰਦ ਕੀਤਾ ਜਾਂਦਾ ਹੈ ਤਾਂ ਸਰਕਾਰਾਂ ਆਰਜ਼ੀ ਰਸਤਾ ਨਾਲ ਖੋਲ੍ਹ ਦਿੰਦੀਆਂ ਹਨ। ਪਰ ਇਥੇ ਤਾਂ ਅਜਿਹੀ ਕੋਈ ਮੁਸ਼ਕਲ ਹੀ ਨਹੀਂ ਹੈ ਕਿਉਕਿ ਸਰਹੱਦ 'ਤੇ ਸ਼ਰਧਾਲੂ ਪੈਦਲ ਹੀ ਪਹੁੰਚਦੇ ਹਨ। ਸਰਹੱਦ 'ਤੇ ਗੱਡੀਆਂ ਦਾ ਆਉਣਾ ਬੰਦ ਕੀਤਾ ਜਾ ਸਕਦਾ ਹੈ। ਫਿਰ ਤਾਰਾਂ ਲਾ ਕੇ ਸ਼ਰਧਾਲੂ ਨੂੰ ਲਾਂਘਾ ਨਿਰਮਾਣ ਖੇਤਰ ਤੋਂ ਦੂਰ ਰਖਿਆ ਜਾ ਸਕਦਾ ਹੈ।

Kartarpur Corridor Kartarpur Corridor

ਦੂਸਰਾ ਬਦਲ ਇਹ ਵੀ ਹੈ ਕਿ ਸ਼ਰਧਾਲੂਆਂ ਲਈ ਪੱਖੋਕੇ ਵਾਲੇ ਪਾਸਿਉਂ ਸਰਹੱਦ 'ਤੇ ਜਾਣ ਦੀ ਖੁਲ੍ਹ ਦੇ ਦਿਤੀ ਜਾਵੇ ਕਿਉਂਕਿ ਪੱਖੋਕਿਆਂ ਪਾਸਿਉਂ ਵੀ ਸਰਹੱਦ ਤਕ ਰਸਤਾ ਪਹਿਲਾਂ ਹੀ ਹੈ। ਫਿਰ ਮੌਜੂਦਾ ਲਾਂਘਾ ਮਾਰਗ ਦੇ ਲਹਿੰਦੇ ਪਾਸੇ ਵੀ ਡੇਰਾ ਬਾਬਾ ਨਾਨਕ ਤੋਂ ਰਸਤਾ ਸਰਹੱਦ ਨੂੰ ਜਾਂਦਾ ਹੈ। ਉਹ ਵਰਤਣ ਦੀ ਇਜਾਜ਼ਤ ਦੇ ਦਿਤੀ ਜਾਵੇ।  ਇਨ੍ਹਾਂ ਬਦਲਵੇ ਪ੍ਰਬੰਧਾਂ ਵਿਚ ਸਰਕਾਰ ਨੂੰ ਕੁੱਝ ਵੀ ਵਾਧੂ ਇੰਤਜ਼ਾਮ ਦੀ ਜ਼ਰੂਰਤ ਨਹੀਂ ਪਵੇਗੀ ਕਿਉਕਿ ਦੋਵਾਂ ਪਾਸਿਆਂ ਤੇ ਉੱਚੀ ਧੁੱਸੀ ਪਹਿਲਾਂ ਹੀ ਹੈ ਤੇ ਜਿਸ ਦੇ ਅੱਗੇ ਕੰਡਿਆਲੀ ਤਾਰ ਲੱਗੀ ਹੋਈ ਤੇ ਤੀਸਰਾ ਬੀ. ਐਸ. ਐਫ਼ ਦਾ ਪਹਿਰਾ ਪਹਿਲਾਂ ਹੀ 24 ਘੰਟੇ ਮੌਜੂਦ ਹੈ। 

Kartarpur Sahib Kartarpur Sahib

ਗੁਰਾਇਆ ਨੇ ਦਾਅਵਾ ਕੀਤਾ ਕਿ ਕਰਤਾਰਪੁਰ ਦੇ ਦਰਸ਼ਨਾਂ ਲਈ ਜਾਣ ਵਾਲੇ ਸ਼ਰਧਾਲੂ ਬਹੁਤ ਅਮਨ ਪਸੰਦ ਹਨ ਅਤੇ ਰੀਕਾਰਡ ਹੈ ਕਿ ਪਿਛਲੇ 18 ਸਾਲਾਂ ਵਿਚ ਸ਼ਰਧਾਲੂਆਂ ਕਰ ਕੇ ਕਦੀ ਵੀ ਕੋਈ ਅਣਸੁਖਾਵੀਂ ਘਟਨਾ ਨਹੀਂ ਘਟੀ। ਗੁਰਾਇਆ ਨੇ ਕਿਹਾ ਕਿ ਦੂਰ ਦਰਸ਼ਨ ਬੰਦ ਕਰਨ ਨਾਲ ਮੁਸ਼ਕਲਾਂ ਵਧਣਗੀਆਂ।

Location: India, Punjab, Amritsar

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Balachauria ਦੇ ਅਸਲ ਕਾਤਲ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ,ਕਾਤਲਾਂ ਦੀ ਮਦਦ ਕਰਨ ਵਾਲ਼ਾ ਢੇਰ, ਰੂਸ ਤੱਕ ਜੁੜੇ ਤਾਰ

18 Dec 2025 3:13 PM

Rana Balachauria Murder Case | Gangster Harpinder Singh Encounter :ਪੁਲਿਸ ਨੇ ਆਖਿਰ ਕਿਵੇਂ ਕੀਤਾ ਐਨਕਾਊਂਟਰ

18 Dec 2025 3:12 PM

Rana Balachauria Murder : ਕਬੱਡੀ ਖਿਡਾਰੀ ਦੇ ਸਿਰ ‘ਚ ਮਾਰੀਆਂ ਗੋਲ਼ੀਆਂ, ਸਿੱਧੂ ਮੂਸੇਵਾਲਾ ਕਤਲ ਨਾਲ਼ ਸੰਪਰਕ ਨਹੀਂ

17 Dec 2025 3:28 PM

28 ਸਾਲ ਦੀ ਕੁੜੀ ਨੇ ਅਕਾਲੀ ਦਲ ਦਾ ਖੋਲ੍ਹਿਆ ਖਾਤਾ, ਅਕਾਲੀ ਦਲ ਨੂੰ ਨਵੇਂ ਨੌਜਵਾਨਾਂ ਦੀ ਲੋੜ ?

17 Dec 2025 3:27 PM

ਡਿਪਰੈਸ਼ਨ 'ਚ ਚਲੇ ਗਏ ਰਾਜਾ ਵੜਿੰਗ, ਹਾਈ ਕਮਾਨ ਦੇ ਦਬਾਅ ਹੇਠ ਨੇ ਰਾਜਾ | The Spokesman Debate

16 Dec 2025 2:55 PM
Advertisement