
ਮੀਡੀਆ ਨਾਲ ਉਲਝੇ ਸੰਨੀ ਦਿਓਲ
ਸੰਨੀ ਦਿਓਲ ਨੇ ਗੁਰਦਾਸਪੁਰ ਵਿਚ ਚੋਣ ਪ੍ਰਚਾਰ ਤੇ ਜਾਣ ਤੋਂ ਪਹਿਲਾਂ ਪ੍ਰੈਸ ਨਾਲ ਮੁਲਾਕਾਤ ਕੀਤੀ। ਮੀਡੀਆ ਵੱਲੋਂ ਕਰਤਾਰਪੁਰ ਲਾਂਘੇ ਤੇ ਸਵਾਲ ਕਰਨ ਤੇ ਸੰਨੀ ਨੇ ਕਿਹਾ ਕਿ ਮੈਂ ਸਿਰਫ ਉੱਥੇ ਮੱਥਾ ਟੇਕਣ ਗਿਆ ਸੀ। ਇੰਨਾ ਜਵਾਬ ਦੇ ਕੇ ਉਹਨਾਂ ਨੇ ਜਾਣ ਦੀ ਕੀਤੀ। ਉਹ ਜਵਾਬ ਦੇਣ ਤੋਂ ਕਤਰਾ ਰਹੇ ਸਨ। ਉਹਨਾਂ ਨੇ ਮੀਡੀਆ ਨੂੰ ਕਿਸੇ ਵੀ ਸਵਾਲ ਦਾ ਖੁਲ੍ਹ ਕੇ ਜਵਾਬ ਹੀ ਨਹੀਂ ਦਿੱਤਾ। ਉਹਨਾਂ ਨੇ ਮੀਡੀਆ ਨੂੰ ਕੈਮਰੇ ਬੰਦ ਕਰਨ ਲਈ ਕਿਹਾ।
Sunny Deol
ਉਹ ਕਹਿ ਰਹੇ ਸਨ ਕਿ ਉਹਨਾਂ ਨੂੰ ਕੁੱਝ ਨਹੀਂ ਪਤਾ। ਸੋਚਣ ਵਾਲੀ ਗੱਲ ਇਹ ਹੈ ਕਿ ਸੰਨੀ ਦਿਓਲ ਗੁਰਦਾਸਪੁਰ ਦੀਆਂ ਲੋਕ ਸਭਾ ਚੋਣਾਂ ਲੜ ਰਹੇ ਹਨ ਪਰ ਉਹਨਾਂ ਨੂੰ ਅਪਣੇ ਖੇਤਰ ਦੇ ਮੁੱਦਿਆਂ ਬਾਰੇ ਹੀ ਨਹੀਂ ਪਤਾ। ਉਹ ਆਉਣ ਵਾਲੇ ਸਮੇਂ ਵਿਚ ਮੀਡੀਆ ਦੇ ਪੁੱਛੇ ਗਏ ਸਵਾਲਾਂ ਦਾ ਜਵਾਬ ਕਿਵੇਂ ਦੇਣਗੇ। ਉਹ ਕਿਹਨਾਂ ਮੁੱਦਿਆਂ ਤੇ ਚੋਣ ਲੜ ਰਹੇ ਹਨ। ਉਹਨਾਂ ਨੇ ਮੀਡੀਆ ਨਾਲ ਉਲਝਣਾ ਸ਼ੁਰੂ ਕਰ ਦਿੱਤਾ।
ਇਸ ਦੌਰਾਨ ਉਹ ਉੱਥੋਂ ਬਚ ਨਿਕਲਣ ਦੀ ਕੋਸ਼ਿਸ਼ ਕਰ ਰਹੇ ਸਨ। ਦਸ ਦਈਏ ਕਿ ਸੰਨੀ ਦਿਓਲ ਗੁਰਦਾਸਪੁਰ ਤੋਂ ਭਾਜਪਾ ਸੀਟ ਤੋਂ ਚੋਣ ਲੜ ਰਹੇ ਹਨ।