
ਕਾਂਗਰਸ ਨੇ ਇਸ ਵਾਰ ਆਪਣੇ ਕਰਨਾਟਕ ਚੋਣ ਪ੍ਰਚਾਰ ਵਿਚ ਕੋਈ ਕਸਰ ਨਹੀਂ ਛੱਡੀ ਹੈ।
ਕਰਨਾਟਕ- ਰਾਹੁਲ ਗਾਂਧੀ ਅੱਜ ਯਾਨੀ ਐਤਵਾਰ ਨੂੰ ਬੈਂਗਲੁਰੂ 'ਚ ਰੋਡ ਸ਼ੋਅ ਕਰਨਗੇ। ਇਸ ਦੌਰਾਨ ਪ੍ਰਿਯੰਕਾ ਗਾਂਧੀ ਵੀ ਉਨ੍ਹਾਂ ਨਾਲ ਮੌਜੂਦ ਰਹਿਣਗੇ। ਇਸ ਤੋਂ ਪਹਿਲਾਂ ਸ਼ਨੀਵਾਰ ਨੂੰ ਸੋਨੀਆ, ਰਾਹੁਲ ਅਤੇ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਹੁਬਲੀ 'ਚ ਸਾਂਝੀ ਰੈਲੀ ਕੀਤੀ ਸੀ। ਕਾਂਗਰਸ ਨੇ ਇਸ ਵਾਰ ਆਪਣੇ ਕਰਨਾਟਕ ਚੋਣ ਪ੍ਰਚਾਰ ਵਿਚ ਕੋਈ ਕਸਰ ਨਹੀਂ ਛੱਡੀ ਹੈ।
ਮਲਿਕਾਰਜੁਨ ਖੜਗੇ, ਰਾਹੁਲ ਗਾਂਧੀ ਅਤੇ ਪ੍ਰਿਯੰਕਾ ਗਾਂਧੀ ਨੇ ਹੁਣ ਤੱਕ 43 ਰੈਲੀਆਂ, 13 ਰੋਡ ਸ਼ੋਅ, ਔਰਤਾਂ ਅਤੇ ਨੌਜਵਾਨਾਂ ਨਾਲ ਛੇ ਵਾਰਤਾਲਾਪ ਦੇ ਨਾਲ-ਨਾਲ ਵਰਕਰਾਂ ਨਾਲ ਪੰਜ ਮੀਟਿੰਗਾਂ ਕੀਤੀਆਂ ਹਨ। ਰਾਹੁਲ-ਪ੍ਰਿਯੰਕਾ ਦੇ ਰੋਡ ਸ਼ੋਅ ਦੇ ਮਦੇਨਜ਼ਰ ਪੁਲਿਸ ਨੇ ਟ੍ਰੈਫਿਕ ਐਡਵਾਈਜ਼ਰੀ ਜਾਰੀ ਕੀਤੀ ਹੈ।
ਲੋਕਾਂ ਨੂੰ ਸ਼ਾਮ 6 ਤੋਂ 10 ਵਜੇ ਤੱਕ ਰਸੇਲ ਮਾਰਕੀਟ ਚੌਕ, ਸ਼ਿਵਾਜੀ ਨਗਰ ਅਤੇ ਪੇਰੀਆਰ ਸਰਕਲ 'ਤੇ ਨਾ ਜਾਣ ਲਈ ਕਿਹਾ ਗਿਆ ਹੈ। ਸ਼ਾਮ 5 ਤੋਂ 7 ਵਜੇ ਤਕ ਏਅਰਪੋਰਟ ਰੋਡ, ਸੁਰਜਨਦਾਸ ਰੋਡ, ਮਹਾਦੇਵਪੁਰਾ ਮੇਨ ਰੋਡ, ਮਰਾਠਹੱਲੀ ਮੇਨ ਰੋਡ ਅਤੇ ਵਰਤੂਰ ਕੋਡੀ 'ਤੇ ਨਾ ਜਾਣ ਲਈ ਕਿਹਾ ਗਿਆ ਹੈ। ਸ਼ਾਮ 7 ਤੋਂ 9 ਵਜੇ ਤੱਕ ਬੋਮਨਹਾਲੀ ਰੋਡ, ਬੇਗੁਰ ਰੋਡ ਅਤੇ ਹੋਸੂਰ ਰੋਡ 'ਤੇ ਜਾਣ ਤੋਂ ਬਚਣ ਲਈ ਕਿਹਾ ਗਿਆ ਹੈ।