
ਮਮਤਾ ਬੈਨਰਜੀ ਆਖਰ ਕਿਉਂ ਕਰਦੇ ਹਨ ਜੈ ਸ਼੍ਰੀ ਰਾਮ ਦੇ ਨਾਅਰਿਆਂ ਦਾ ਵਿਰੋਧ
ਨਵੀਂ ਦਿੱਲੀ: ਫਿਲਮ ਅਦਾਕਾਰ ਅਤੇ ਮਥੂਰਾ ਤੋਂ ਭਾਰਤੀ ਜਨਤਾ ਪਾਰਟੀ ਸਾਂਸਦ ਹੇਮਾ ਮਾਲਿਨੀ ਨੇ ਪੱਛਮ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੂੰ ਸਵਾਲ ਕੀਤਾ ਕਿ ਉਹ ਰਾਮ ਦੇ ਨਾਮ ਤੋਂ ਇੰਨਾ ਭੜਕ ਕਿਉਂ ਜਾਂਦੀ ਹੈ। ਹੇਮਾ ਮਾਲਿਨੀ ਲੋਕ ਸਭਾ ਚੋਣਾਂ 'ਤੇ ਸਰਕਾਰ ਦੇ ਗਠਨ ਤੋਂ ਬਾਅਦ ਪਹਿਲੀ ਵਾਰ ਅਪਣੇ ਚੋਣ ਖੇਤਰ ਵਿਚ ਵਾਪਸ ਆਈ ਹੈ। ਉਹ ਵੀਰਵਾਰ ਨੂੰ ਸਥਾਨਕ ਅਧਿਕਾਰੀਆਂ ਨੂੰ ਕੁਝ ਅਧੂਰੇ ਕੰਮਾਂ ਵਿਚ ਤੇਜ਼ੀ ਲਾਉਣ ਦਾ ਨਿਰਦੇਸ਼ ਦੇਣ ਤੋਂ ਬਾਅਦ ਵਾਪਸ ਮੁੰਬਈ ਚਲੀ ਗਈ।
Mamta Benerjee
ਹੇਮਾ ਮਾਲਿਨੀ ਨੇ ਕਿਹਾ ਕਿ ਭਗਵਾਨ ਰਾਮ ਦਾ ਨਾਮ ਲੈਣ ਨਾਲ ਲੋਕਾਂ ਦੇ ਬੇੜੇ ਪਾਰ ਲੱਗ ਜਾਂਦੇ ਹਨ ਪਰ ਪਤਾ ਨਹੀਂ ਪੱਛਮ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਉਹਨਾਂ ਦੇ ਨਾਮ ਤੋਂ ਕਿਉਂ ਭੜਕ ਜਾਂਦੀ ਹੈ। ਭਗਵਾਨ ਉਹਨਾਂ ਨੂੰ ਬੁੱਧੀ ਦੇਵੇ। ਉਹਨਾਂ ਨੇ ਕਿਹਾ ਕਿ ਸਾਰੀ ਦੁਨੀਆ ਭਗਵਾਨ ਦੇ ਨਾਮ ਨਾਲ ਚਲ ਰਹੀ ਹੈ। ਉਹ ਅਜਿਹਾ ਕਰਕੇ ਪਤਾ ਨਹੀਂ ਕੀ ਸਾਬਤ ਕਰਨਾ ਚਾਹੁੰਦੀ ਹੈ।
Hema Malini
ਦਸਣਯੋਗ ਹੈ ਕਿ ਕੁਝ ਦਿਨਾਂ ਪਹਿਲਾਂ ਬੈਨਰਜੀ ਨਾਰਾਜ਼ ਹੋ ਗਈ ਸੀ ਜਦੋਂ ਵਿਅਕਤੀਆਂ ਨੇ ਜੈ ਸ਼੍ਰੀ ਰਾਮ ਦੇ ਨਾਅਰੇ ਲਗਾਏ ਸਨ। ਇਹਨਾਂ ਲੋਕਾਂ ਨੇ ਜੈ ਸ਼੍ਰੀ ਰਾਮ ਦਾ ਨਾਅਰਾ ਉਦੋਂ ਲਗਾਇਆ ਸੀ ਜਦੋਂ ਉਹਨਾਂ ਦਾ ਕਾਫ਼ਲਾ ਬੈਰਕਪੁਰ ਲੋਕ ਸਭਾ ਖੇਤਰ ਦੇ ਭਾਟਾਪਾਰਾ ਖੇਤਰ ਵਿਚੋਂ ਗੁਜ਼ਰ ਰਿਹਾ ਸੀ। ਪਿਛਲੇ ਮਹੀਨੇ ਦੇ ਸ਼ੁਰੂ ਵਿਚ ਇਕ ਵੀਡੀਉ ਵਿਚ ਦਿਖਾਇਆ ਗਿਆ ਸੀ..
..ਕਿ ਬੈਨਰਜੀ ਪੱਛਮ ਬੰਗਲ ਦੇ ਪੱਛਮੀ ਮਿਦਨਾਪੁਰ ਜ਼ਿਲ੍ਹੇ ਵਿਚ ਉਦੋਂ ਨਾਰਾਜ਼ ਹੋ ਗਈ ਸੀ ਜਦੋਂ ਕਾਫ਼ਲੇ ਨੇ ਜੈ ਸ਼੍ਰੀ ਰਾਮ ਦੇ ਨਾਅਰੇ ਲਗਾਏ ਸਨ। ਸਾਂਸਦ ਹੇਮਾ ਮਾਲਿਨੀ ਵ੍ਰਿੰਦਾਵਨ ਵਿਚ ਇਸ ਸਬੰਧ ਵਿਚ ਪੁਛੇ ਗਏ ਸਵਾਲ 'ਤੇ ਅਪਣੀ ਪ੍ਰਤੀਕਿਰਿਆ ਦੇ ਰਹੀ ਸੀ।