ਭਾਜਪਾ ਦਾ ਸਾਹਮਣਾ ਕਰ ਸਕੇਗੀ ਮਮਤਾ ਬੈਨਰਜੀ ਦੀ ਜੈ ਹਿੰਦ ਬਿਗ੍ਰੇਡ?
Published : Jun 6, 2019, 11:47 am IST
Updated : Jun 6, 2019, 11:47 am IST
SHARE ARTICLE
After election results mamata Banerjee plans Jai Hind Bahini to counter BJP narrative
After election results mamata Banerjee plans Jai Hind Bahini to counter BJP narrative

ਭਾਜਪਾ ਦਾ ਸਾਹਮਣਾ ਕਰਨ ਲਈ ਮਮਤਾ ਨੇ ਅਪਣਾਇਆ ਜੈ ਹਿੰਦ ਬਿਗ੍ਰੇਡ

ਨਵੀਂ ਦਿੱਲੀ: ਲੋਕ ਸਭਾ ਚੋਣਾਂ ਵਿਚ ਪੱਛਮ ਬੰਗਾਲ ਵਿਚ ਭਾਜਪਾ ਦੇ ਸ਼ਾਨਦਾਰ ਪ੍ਰਦਰਸ਼ਨ ਨੇ ਟੀਐਮਸੀ ਸੁਪਰੀਮੋ ਮਮਤਾ ਬੈਨਰਜੀ ਨੂੰ ਪਰੇਸ਼ਾਨ ਕੀਤਾ ਹੋਇਆ ਹੈ। ਮਮਤਾ ਸਮਝ ਰਹੇ ਹਨ ਕਿ ਭਾਜਪਾ ਦੀ ਅਗਲੀ ਨਜ਼ਰ ਹੁਣ ਬੰਗਾਲ ਵਿਚ ਉਹਨਾਂ ਦੀ ਕੁਰਸੀ 'ਤੇ ਹੈ। ਆਗਾਮੀ ਵਿਧਾਨ ਸਭਾ ਚੋਣਾਂ ਵਿਚ ਉਹਨਾਂ ਦਾ ਅਸਲੀ ਮੁਕਾਬਲਾ ਭਾਜਪਾ ਨਾਲ ਹੀ ਹੈ।

Mamta BenerjeeMamta Benerjee

ਇਸ ਨੂੰ ਧਿਆਨ ਵਿਚ ਰੱਖਦੇ ਹੋਏ ਉਹਨਾਂ ਨੇ ਕਿਹਾ ਕਿ ਜੇਕਰ ਭਾਜਪਾ ਸੰਘ ਨਾਲ ਜੁੜੀ ਹੋ ਸਕਦੀ ਹੈ ਤਾਂ ਉਹ ਸੰਘ ਦਾ ਮੁਕਾਬਲਾ ਕਰਨ ਲਈ ਜੈ ਹਿੰਦ ਵਾਹਿਨੀ ਦਾ ਗਠਨ ਕਰਨਗੇ। ਸੰਸਕ੍ਰਿਤਕ ਰੂਪ ਤੋਂ ਬੇਹੱਦ ਜਾਗਰੂਕਤਾ ਬੰਗਾਲ ਵਿਚ ਭਾਜਪਾ ਦੇ ਵਾਧੇ ਨੂੰ ਘਟਾਉਣ ਲਈ ਮਮਤਾ ਨੇ ਉਹਨਾਂ ਦੀ ਰਣਨੀਤੀ ਨੂੰ ਅਪਣਾਉਣ ਦੀ ਕੋਸ਼ਿਸ਼ ਕੀਤੀ ਹੈ। ਸੰਘ ਇਕ ਵਿਚਾਰਿਕ ਅਤੇ ਸੰਸਕ੍ਰਿਤਕ ਸੰਗਠਨ ਹੈ ਜੋ ਵਿਚਾਰ ਅਤੇ ਸੰਸਕ੍ਰਿਤ ਦੋਵਾਂ ਦੇ ਆਧਾਰ 'ਤੇ ਕੰਮ ਕਰਦਾ ਹੈ।

ਜੈ ਹਿੰਦ ਵਾਹਿਨੀ ਵੀ ਸੰਸਕ੍ਰਿਤਕ ਪ੍ਰੋਗਰਾਮਾਂ ਦੇ ਜ਼ਰੀਏ ਸਮਾਜਿਕ ਕੰਮਾਂ ਵਿਚ ਭਾਗੀਦਾਰੀ ਵਧਾਵੇਗੀ ਤਾਂ ਕਿ ਸੰਘ ਦਾ ਮੁਕਾਬਲਾ ਕੀਤਾ ਜਾ ਸਕੇ। ਪਿਛਲੇ ਕੁਝ ਸਮੇਂ ਵਿਚ ਮਮਤਾ ਦੀ ਮੁਸਲਿਮ ਨੂੰ ਖੁਸ਼ ਕਰਨ ਦੀ ਨੀਤੀ ਨੂੰ ਲੈ ਕੇ ਭਾਜਪਾ ਨੇ ਬੰਗਾਲ ਵਿਚ ਟੀਐਮਸੀ ਮੁੱਖੀ ਦੀ ਹਿੰਦੂ ਵਿਰੋਧੀ ਸ਼ਵੀ ਨੂੰ ਸਾਹਮਣੇ ਰੱਖਣਾ ਸ਼ੁਰੂ ਕੀਤਾ। ਇਸ ਦੇ ਜਵਾਬ ਵਿਚ ਮਮਤਾ ਨੇ ਬੰਗਾਲ ਦੀ ਅਸਿਹਮਤੀ ਅਤੇ ਗੌਰਵ ਨੂੰ ਪ੍ਰਭਾਵੀ ਕਰਨ ਦੀ ਯੋਜਨਾ ਬਣਾਈ ਹੈ।

BJPBJP

ਕੇਂਦਰ ਵਿਚ ਬੰਗਾਲੀ ਭਾਸ਼ਾ, ਸਭਿਆਚਾਰ ਅਤੇ ਸਾਹਿਤ ਨੂੰ ਚਲਾਉਣ ਦੀ ਯੋਜਨਾ ਹੈ। ਜੈ ਸ਼੍ਰੀ ਰਾਮ ਦੇ ਨਾਅਰੇ ਨੂੰ ਬੰਗਾਲੀ ਅਤੇ ਗੈਰ-ਬੰਗਾਲੀ ਪ੍ਰਗਟਾਵੇ ਨਾਲ ਸ਼ੁਰੂ ਕਰ ਦਿੱਤਾ ਹੈ। ਰਾਜਨੀਤਿਕ ਵਿਸ਼ਲੇਸ਼ਕ ਕਹਿੰਦੇ ਹਨ ਕਿ ਇੰਨੀ ਜਲਦੀ ਸਿੱਧੇ ਤੌਰ 'ਤੇ ਕੁਝ ਕਹਿਣਾ ਸਹੀ ਨਹੀਂ ਹੋਵੇਗਾ। ਮਮਤਾ ਇਸ ਮਾਮਲੇ ਵਿਚ ਸਫ਼ਲ ਵੀ ਹੋ ਸਕਦੀ ਹੈ ਤੇ ਫੇਲ੍ਹ ਵੀ।

ਜੈਅੰਤ ਘੋਸ਼ਾਲ ਕਹਿੰਦੇ ਹਨ ਕਿ ਮਮਤਾ ਭਾਜਪਾ ਦੇ ਹਿੰਦੂ ਧਰੂਵੀਕਰਨ ਨੂੰ ਕਾਉਂਟਰ ਕਰਨ ਲਈ ਜੈ ਹਿੰਦ ਬਿਗ੍ਰੇਡ ਦੇ ਜ਼ਰੀਏ ਕਿਤੇ ਨਾ ਕਿਤੇ ਇਹ ਦਿਖਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਉਹ ਵੀ ਘਟ ਹਿੰਦੂ ਨਹੀਂ ਹਨ। ਇਸ ਕਦਮ ਦਾ ਕੀ ਅਸਰ ਹੋਵੇਗਾ ਅਤੇ ਟੀਐਸਸੀ ਨੂੰ ਕਿੱਥੇ ਤਕ ਫ਼ਾਇਦਾ ਹੋਵੇਗਾ, ਇਹ ਤਾਂ ਆਉਣ ਵਾਲਾ ਸਮਾਂ ਹੀ ਦਸੇਗਾ। ਹਾਲਾਂਕਿ ਇਸ ਵਿਚ ਇਕ ਖ਼ਤਰਾ ਵੀ ਹੈ।

ਹਾਲ ਹੀ ਵਿਚ ਹੋਈਆਂ ਚੋਣਾਂ ਵਿਚ ਜੋ ਵੋਟ ਫ਼ੀਸਦ ਰਿਹਾ ਹੈ ਉਸ ਵਿਚ ਮੁਸਲਿਮ ਵਰਗ ਦੀ ਗਿਣਤੀ ਬਹੁਤ ਜ਼ਿਆਦਾ ਹੈ। ਇਸ ਕਦਮ ਤੋਂ ਜੇਕਰ ਉਹ ਕੋਈ ਹੋਰ ਸੰਕੇਤ ਦਿੰਦਾ ਹੈ ਤਾਂ ਨੁਕਸਾਨ ਵੀ ਹੋ ਸਕਦਾ ਹੈ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM
Advertisement