
ਅਰੁਣਾਚਲ ਪ੍ਰਦੇਸ਼ ਦੇ ਤੇਂਗਾ ਇਲਾਕੇ ਦੀ ਦੱਸੀ ਜਾ ਰਹੀ ਹੈ ਘਟਨਾ
ਕੇਰਲਾ: ਕੇਰਲਾ ਦੇ ਪਲੱਕੜ ਵਿਚ ਇਕ ਹਾਥਣੀ ਦੀ ਘਿਨੌਣੇ ਤਰੀਕੇ ਨਾਲ ਕੀਤੀ ਗਈ ਹੱਤਿਆ ਨੇ ਪੂਰੀ ਮਨੁੱਖਤਾ ਨੂੰ ਸ਼ਰਮਸਾਰ ਕਰ ਕੇ ਰੱਖ ਦਿੱਤਾ ਹੈ ਕਿਉਂਕਿ ਇਕ ਜ਼ਾਲਮ ਸਖ਼ਸ਼ ਨੇ ਉਸ ਬੇਜ਼ੁਬਾਨ ਦੇ ਮੂੰਹ ਵਿਚ ਖਾਣੇ ਦੀ ਜਗ੍ਹਾ ਬੰਬ ਰੱਖ ਦਿੱਤਾ ਸੀ, ਜਿਸ ਨਾਲ ਉਸ ਦਾ ਜਬਾੜਾ ਟੁੱਟ ਗਿਆ, ਕਈ ਦਿਨ ਭੁੱਖੇ ਰਹਿਣ ਮਗਰੋਂ ਉਸ ਦੀ ਦਰਦਨਾਕ ਮੌਤ ਹੋ ਗਈ।
Kerala
ਦਰਦ ਨਾਲ ਕਰਾਹੁੰਦੀ ਹਾਥਣੀ ਦੀ ਵੀਡੀਓ ਦੇਖ ਸਾਰਿਆਂ ਦੀ ਰੂਹ ਕੰਬ ਉਠੀ ਸੀ ਪਰ ਹੁਣ ਅਰੁਣਾਚਲ ਪ੍ਰਦੇਸ਼ ਵਿਚੋਂ ਇਕ ਅਜਿਹੀ ਵੀਡੀਓ ਸਾਹਮਣੇ ਆਈ ਹੈ, ਜੋ ਸਾਰਿਆਂ ਨੂੰ ਸਕੂਨ ਦੇਣ ਵਾਲੀ ਹੈ, ਜਿੱਥੇ ਫ਼ੌਜ ਦੇ ਜਵਾਨਾਂ ਨੇ ਅਪਣੀ ਜਾਨ 'ਤੇ ਖੇਡ ਕੇ ਇਕ ਗਰਭਵਤੀ ਹਿਰਨੀ ਦੀ ਜਾਨ ਬਚਾਈ। ਘਟਨਾ 2 ਜੂਨ ਦੀ ਦੱਸੀ ਜਾ ਰਹੀ ਹੈ।
Army
ਭਾਰਤੀ ਫ਼ੌਜ ਦੇ ਜਵਾਨ ਅਰੁਣਾਚਲ ਪ੍ਰਦੇਸ਼ ਦੇ ਤੇਂਗਾ ਇਲਾਕੇ ਵਿਚ ਪੈਟਰੌਲਿੰਗ ਕਰ ਰਹੇ ਸਨ, ਇਸੇ ਦੌਰਾਨ ਉਨ੍ਹਾਂ ਨੇ ਜਿੰਦਿੰਗ ਕੋ ਨਦੀ ਵਿਚ ਕਿਸੇ ਜਾਨਵਰ ਨੂੰ ਡੁੱਬਦੇ ਹੋਏ ਦੇਖਿਆ। ਬਸ ਫਿਰ ਕੀ ਸੀ, ਫ਼ੌਜ ਦੇ ਜਵਾਨਾਂ ਨੇ ਬਿਨਾਂ ਅਪਣੀ ਜਾਨ ਦੀ ਪ੍ਰਵਾਹ ਕੀਤਿਆਂ ਨਦੀ ਵਿਚ ਛਾਲਾਂ ਮਾਰ ਦਿੱਤੀਆਂ ਅਤੇ ਪਾਣੀ ਵਿਚ ਡੁੱਬ ਰਹੀ ਹਿਰਨੀ ਨੂੰ ਸੁਰੱਖਿਅਤ ਬਾਹਰ ਕੱਢ ਲਿਆ।
Tweet
ਜੰਗਲਾਤ ਵਿਭਾਗ ਨੇ ਹਿਰਨ ਦੀ ਜਾਨ ਬਚਾਉਣ ਲਈ ਫ਼ੌਜ ਦੀ ਤਾਰੀਫ਼ ਕੀਤੀ ਹੈ। ਸ਼ੇਰਗਾਓਂ ਫਾਰੈਸਟ ਡਿਵੀਜ਼ਨ ਦੇ ਅਧਿਕਾਰੀ ਮਿਲੋ ਤਾਸੇਰ ਨੇ ਟਵੀਟ ਕਰਦਿਆਂ ਕਿਹਾ ''ਕਿਸੇ ਇਨਸਾਨ ਦੇ ਵਿਵਹਾਰ ਨੂੰ ਪਰਖਣ ਦੀ ਕਾਬਲੀਅਤ ਉਨ੍ਹਾਂ ਵਿਚ ਨਹੀਂ ਹੈ ਪਰ ਅਜਿਹਾ ਲਗਦਾ ਹੈ ਕਿ ਫ਼ੌਜ ਦੇ ਜਵਾਨਾਂ ਵਿਚ ਤਕਲੀਫ਼ ਵਿਚ ਫਸੇ ਜੀਵਾਂ ਦੀ ਮਦਦ ਕਰਨ ਦਾ ਜਨਮਜਾਤ ਗੁਣ ਹੁੰਦੇ ਹਨ।''
Deer
ਦੱਸ ਦਈਏ ਕਿ ਇਹ ਹਿਰਨੀ ਅਲੋਪ ਹੋ ਰਹੀ ਬਾਰਕਿੰਗ ਡੀਅਰ ਦੀ ਪ੍ਰਜਾਤੀ ਵਿਚੋਂ ਸੀ ਜੋ ਕੁੱਝ ਮਹੀਨਿਆਂ ਦੀ ਗਰਭਵਤੀ ਸੀ। ਇਸ ਦੀ ਆਵਾਜ਼ ਕੁੱਤੇ ਦੇ ਭੌਂਕਣ ਵਰਗੀ ਹੁੰਦੀ ਐ, ਇਸ ਲਈ ਇਸ ਨੂੰ ਬਾਰਕਿੰਗ ਡੀਅਰ ਕਿਹਾ ਜਾਂਦੈ। ਇਸ ਪ੍ਰਜਾਤੀ ਦਾ ਕਾਫ਼ੀ ਸ਼ਿਕਾਰ ਹੋਣ ਕਾਰਨ ਇਹ ਪ੍ਰਜਾਤੀ ਖ਼ਤਰੇ ਵਿਚ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।