
ਕਈ ਵਾਰ ਹਸਪਤਾਲ ਵਿਚ ਦਾਖਲ ਮਰੀਜ਼ ਦੇ ਆਪ੍ਰੇਸ਼ਨ ਤੋਂ ਬਾਅਦ ਅਜਿਹੀਆਂ ਖ਼ਬਰਾਂ ਸਾਹਮਣੇ ਆਉਂਦੀਆਂ ਹਨ ਜੋ ਹਰ ਕਿਸੇ ਨੂੰ ਹੈਰਾਨ ਕਰ ਦਿੰਦੀਆਂ ਹਨ।
ਨਵੀਂ ਦਿੱਲੀ: ਕਈ ਵਾਰ ਹਸਪਤਾਲ ਵਿਚ ਦਾਖਲ ਮਰੀਜ਼ ਦੇ ਆਪ੍ਰੇਸ਼ਨ ਤੋਂ ਬਾਅਦ ਅਜਿਹੀਆਂ ਖ਼ਬਰਾਂ ਸਾਹਮਣੇ ਆਉਂਦੀਆਂ ਹਨ ਜੋ ਹਰ ਕਿਸੇ ਨੂੰ ਹੈਰਾਨ ਕਰ ਦਿੰਦੀਆਂ ਹਨ। ਅਜਿਹੀ ਹੀ ਇਕ ਘਟਨਾ ਅਸਾਮ ਦੇ ਗੁਹਾਟੀ ਤੋਂ ਸਾਹਮਣੇ ਆਈ ਹੈ, ਜਿਥੇ ਇਕ ਹਸਪਤਾਲ ਦੇ ਡਾਕਟਰ ਉਸ ਸਮੇਂ ਹੈਰਾਨ ਰਹਿ ਗਏ ਜਦੋਂ ਉਨ੍ਹਾਂ ਨੇ ਸਰਜਰੀ ਦੌਰਾਨ ਇਕ ਨੌਜਵਾਨ ਦੇ ਬਲੈਡਰ ਵਿਚੋਂ ਇਕ ਹੈੱਡਫੋਨ ਕੇਬਲ ਕੱਢਿਆ।
Mobile phone charger removed from bladder
ਦਰਅਸਲ, ਇਸ ਘਟਨਾ ਦੀ ਵੀਡੀਓ ਅਤੇ ਕੁਝ ਫੋਟੋਆਂ ਉਸ ਡਾਕਟਰ ਨੇ ਖ਼ੁਦ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀਆਂ ਹਨ। ਵੀਡੀਓ ਵਿਚ ਇਹ ਸਾਫ ਹੋ ਗਿਆ ਹੈ ਕਿ ਕਿਵੇਂ ਡਾਕਟਰ ਮਰੀਜ਼ ਦੇ ਪੇਟ ਵਿਚੋਂ ਕੇਬਲ ਕੱਢ ਰਹੇ ਹਨ। ਇਸ ਤੋਂ ਇਲਾਵਾ ਹੋਰ ਵੀ ਬਹੁਤ ਸਾਰੀਆਂ ਫੋਟੋਆਂ ਡਾਕਟਰ ਵੱਲੋਂ ਸਾਂਝੀਆਂ ਕੀਤੀਆਂ ਗਈਆਂ ਹਨ।
Mobile phone charger removed from bladder
ਡਾਕਟਰ ਵਲੀ ਇਸਲਾਮ ਨੇ ਆਪਣੀ ਫੇਸਬੁੱਕ ਪੋਸਟ ਵਿਚ ਲਿਖਿਆ ਕਿ ਮੈਂ ਪਿਛਲੇ 25 ਸਾਲਾਂ ਤੋਂ ਸਰਜਰੀ ਕਰ ਰਿਹਾ ਹਾਂ, ਪਰ ਅਜਿਹਾ ਕੇਸ ਪਹਿਲੀ ਵਾਰ ਦੇਖਣ ਨੂੰ ਮਿਲਿਆ ਹੈ। ਉਨ੍ਹਾਂ ਦੱਸਿਆ ਕਿ ਇਕ ਵਿਅਕਤੀ ਉਨ੍ਹਾਂ ਕੋਲ ਆਇਆ ਅਤੇ ਉਸ ਨੇ ਦੱਸਿਆ ਕਿ ਉਸ ਨੇ ਗਲਤੀ ਨਾਲ ਹੈੱਡਫੋਨ ਕੇਬਲ ਨੂੰ ਨਿਗਲ ਲਿਆ ਹੈ।
Mobile phone charger removed from bladder
ਮਰੀਜ ਕੁਝ ਹਫ਼ਤੇ ਪਹਿਲਾਂ ਹੀ ਡਾਕਟਰ ਕੋਲ ਗਿਆ ਅਤੇ ਪੇਟ ਦਰਦ ਦੀ ਸ਼ਿਕਾਇਤ ਦੱਸੀ। ਇਸ ਤੋਂ ਬਾਅਦ ਡਾਕਟਰ ਨੇ ਉਸ ਨੌਜਵਾਨ ਦਾ ਅਪਰੇਸ਼ਨ ਕੀਤਾ ਅਤੇ ਕੇਬਲ ਨੂੰ ਬਾਹਰ ਕੱਢਿਆ। ਇਸ ਮਾਮਲੇ ਦੇ ਸਾਹਮਣੇ ਆਉਣ ਤੋਂ ਬਾਅਦ ਲੋਕ ਵੀ ਹੈਰਾਨ ਰਹਿ ਗਏ ਹਨ।