
ਯੂਪੀ ਦੇ ਬਰੇਲੀ ਜ਼ਿਲ੍ਹੇ ਦੇ ਇਜਤਨਗਰ ਇਲਾਕੇ ਵਿੱਚ ਇੱਕ ਦਲਿਤ ਲੜਕੀ ਨਾਲ ਕਥਿਤ ਜਬਰ ਜਨਾਹ ਦਾ ਮਾਮਲਾ ਸਾਹਮਣੇ ਆਇਆ ਹੈ।
ਬਰੇਲੀ: ਯੂਪੀ ਦੇ ਬਰੇਲੀ (Bareilly) ਜ਼ਿਲ੍ਹੇ ਦੇ ਇਜਤਨਗਰ ਇਲਾਕੇ ਵਿੱਚ ਇੱਕ ਦਲਿਤ ਲੜਕੀ ਨਾਲ ਕਥਿਤ ਸਮੂਹਿਕ ਜਬਰ ਜਨਾਹ (Gang Rape) ਦੇ ਮਾਮਲੇ ਵਿੱਚ ਹੋਈ ਮੁੱਠਭੇੜ ਤੋਂ ਬਾਅਦ ਪੁਲਿਸ ਨੇ ਛੇ ਵਿੱਚੋਂ ਤਿੰਨ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਸੀਨੀਅਰ ਪੁਲਿਸ ਅਧਿਕਾਰੀ ਰੋਹਿਤ ਸਿੰਘ ਸੱਜਵਾਨ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਪੁਲਿਸ ਨੇ ਮੁਲਜ਼ਮ ਵਿਸ਼ਾਲ ਪਟੇਲ, ਵਿਨੋਦ ਅਤੇ ਅਰਜੁਨ ਪਟੇਲ ਨੂੰ ਐਤਵਾਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਉਨ੍ਹਾਂ ਕਿਹਾ ਕਿ ਬਾਕੀ ਤਿੰਨ ਮੁਲਜ਼ਮਾਂ ਦੀ ਭਾਲ ਜਾਰੀ ਹੈ। ਪੁਲਿਸ ਦੀਆਂ ਕਈ ਟੀਮਾਂ ਵੱਖ-ਵੱਖ ਥਾਵਾਂ ’ਤੇ ਛਾਪੇ ਮਾਰ ਰਹੀਆਂ ਹਨ।
Arrested
ਇਹ ਵੀ ਪੜ੍ਹੋ: UP ਵਾਸੀਆਂ ਨੂੰ ਮਿਲੀ ਭਾਰਤੀ ਰੇਲਵੇ ਵਲੋਂ ਵੱਡੀ ਖੁਸ਼ਖ਼ਬਰੀ, 3 ਰੂਟਾਂ ‘ਤੇ ਕੀਤੀ ਟ੍ਰੇਨਾਂ ਦੀ ਸ਼ੁਰੂਆਤ
ਪੁਲਿਸ ਸੂਤਰਾਂ ਵਲੋਂ ਦੱਸਿਆ ਗਿਆ ਕਿ 31 ਮਈ ਨੂੰ ਆਪਣੀਆਂ ਦੋ ਸਹੇਲੀਆਂ ਨਾਲ ਸਕੂਟੀ ’ਤੇ ਬਾਹਰ ਘੁੰਮਣ ਨਿਕਲੀ ਕੁੜੀ ਨਾਲ ਇਜਤਨਗਰ ਇਲਾਕੇ ਵਿੱਚ ਕਥਿਤ ਸਮੂਹਿਕ ਬਲਾਤਕਾਰ ਦੀ ਘਟਨਾ ਵਾਪਰੀ ਸੀ ਅਤੇ ਉਸਦੇ ਨਾਲ ਮੌਜੂਦ ਦੋਨਾਂ ਸਹੇਲੀਆਂ ਨਾਲ ਕੁੱਟਮਾਰ ਕੀਤੀ ਗਈ। ਡਰ ਦੇ ਮਾਰੇ ਪੀੜਤ ਲੜਕੀ ਕਈ ਦਿਨਾ ਤੱਕ ਚੁੱਪ ਰਹੀ ਪਰ ਜਦੋਂ ਉਸਨੇ ਆਪਣੀ ਭੈਣ ਨੂੰ ਆਪਬੀਤੀ ਸੁਣਾਈ ਤਾਂ ਪਰਿਵਾਰਕ ਮੈਂਬਰਾਂ ਨੇ ਮੌਕੇ ’ਤੇ ਸੀਨੀਅਰ ਪੁਲਿਸ ਅਧਿਕਾਰੀ ਨਾਲ ਸੰਪਰਕ ਕੀਤਾ।
ਇਹ ਵੀ ਪੜ੍ਹੋ: Indian Idol 12 : ਅੰਜਲੀ ਦੇ ਸ਼ੋਅ 'ਚੋਂ ਬਾਹਰ ਹੋਣ 'ਤੇ ਭੜਕੇ ਫੈਂਸ, ਇੰਝ ਕੱਢੀ ਭੜਾਸ
ਉਹਨਾਂ ਕਿਹਾ ਕਿ ਘਟਨਾ ਦੀ ਗੰਭੀਰਤਾ ਨੂੰ ਵੇਖਦਿਆਂ ਸੱਜਵਾਨ ਨੇ ਇਜਤਨਗਰ ਥਾਣੇ ਦੇ ਇੰਚਾਰਜ ਕੋਲ ਐਫ਼ਆਰੀਆਰ ਦਰਜ ਕਰਵਾਈ ਅਤੇ ਮਾਮਲੇ ਵਿੱਚ ਸਖ਼ਤ ਕਤਰਵਾਈ ਕਰਨ ਦੇ ਆਦੇਸ਼ ਦਿੱਤੇ।
Rape Case
ਇਹ ਵੀ ਪੜ੍ਹੋ: ਮਾਲੇਰਕੋਟਲਾ ਦਾ 23ਵੇਂ ਜ਼ਿਲ੍ਹੇ ਵਜੋਂ ਉਦਘਾਟਨ, ਵਿਕਾਸਮੁਖੀ ਪ੍ਰਾਜੈਕਟਾਂ ਦੇ ਨੀਂਹ ਪੱਥਰ ਰੱਖੇ
ਪੁਲਿਸ ਨੇ ਦੱਸਿਆ ਕਿ 5 ਜੂਨ ਨੂੰ ਧਰਮਿੰਦਰ, ਵਿਸ਼ਾਲ, ਅਨੁਜ, ਨੀਰਜ, ਅਮਿਤ ਅਤੇ ਨਰੇਸ਼ ਦੇ ਖਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਸੀ ਅਤੇ ੳਹਨਾਂ ਦੀ ਗ੍ਰਿਫ਼ਤਾਰੀ ਲਈ ਥਾਂ-ਥਾਂ ਛਾਪੇਮਾਰੀ ਕੀਤੀ ਜਾ ਰਹੀ ਹੈ।