Lok Sabha Election: ਦੇਸ਼ ਨੇ ਸਿਰਫ਼ ਪੜ੍ਹੇ-ਲਿਖੇ ਉਮੀਦਵਾਰ ਚੁਣੇ, ਲੋਕ ਸਭਾ ਚੋਣਾਂ ਵਿਚ ਹਾਰੇ ਸਾਰੇ 121 ਅਨਪੜ੍ਹ ਉਮੀਦਵਾਰ
Published : Jun 7, 2024, 4:06 pm IST
Updated : Jun 7, 2024, 4:06 pm IST
SHARE ARTICLE
All 121 illiterate candidates lost in the Lok Sabha elections
All 121 illiterate candidates lost in the Lok Sabha elections

Lok Sabha Election:ਨਵੀਂ ਲੋਕ ਸਭਾ ਦੇ ਪੰਜ ਫੀਸਦੀ ਸੰਸਦ ਮੈਂਬਰਾਂ ਕੋਲ ਡਾਕਟਰੇਟ ਦੀਆਂ ਡਿਗਰੀਆਂ ਹਨ

All 121 illiterate candidates lost in the Lok Sabha elections : ਲੋਕ ਸਭਾ ਚੋਣਾਂ 2024 ਵਿੱਚ ਕੁੱਲ 121 'ਅਨਪੜ੍ਹ' ਉਮੀਦਵਾਰ ਖੜ੍ਹੇ ਹੋਏ ਅਤੇ ਉਹ ਸਾਰੇ ਹਾਰ ਗਏ। ਐਸੋਸੀਏਸ਼ਨ ਆਫ ਡੈਮੋਕ੍ਰੇਟਿਕ ਰਿਫਾਰਮਜ਼ (ਏ.ਡੀ.ਆਰ.) ਦੇ ਇਕ ਵਿਸ਼ਲੇਸ਼ਣ ਵਿਚ ਇਹ ਗੱਲ ਸਾਹਮਣੇ ਆਈ ਹੈ। ਏਡੀਆਰ ਨੇ ਕਿਹਾ ਕਿ ਸਾਰੇ 121 ਉਮੀਦਵਾਰ ਜਿਨ੍ਹਾਂ ਨੇ ਆਪਣੇ ਚੋਣ ਹਲਫ਼ਨਾਮਿਆਂ ਵਿੱਚ ਆਪਣੇ ਆਪ ਨੂੰ 'ਅਨਪੜ੍ਹ' ਦੱਸਿਆ ਸੀ, ਉਹ ਚੋਣ ਹਾਰ ਗਏ ਹਨ। ਨਤੀਜਿਆਂ 'ਚ 293 NDA ਅਤੇ 233 ਸੀਟਾਂ ਵਿਰੋਧੀ ਗਠਜੋੜ ਭਾਰਤ ਦੇ ਖਾਤੇ 'ਚ ਆ ਗਈਆਂ ਹਨ।

ਇਹ ਵੀ ਪੜ੍ਹੋ:Pune Pg Fire News: ਕੁੜੀਆਂ ਦੇ ਪੀਜੀ ਵਿਚ ਲੱਗੀ ਭਿਆਨਕ ਅੱਗ, 1 ਦੀ ਹੋਈ ਮੌਤ, 42 ਨੂੰ ਬਚਾਇਆ

ਇਸ ਚੋਣ ਵਿਸ਼ਲੇਸ਼ਣ ਸੰਸਥਾ ਅਨੁਸਾਰ ਇਸ ਲੋਕ ਸਭਾ ਚੋਣ ਵਿੱਚ ਜੇਤੂ ਉਮੀਦਵਾਰਾਂ ਵਿੱਚੋਂ ਕਰੀਬ 105 ਜਾਂ 19 ਫ਼ੀਸਦੀ ਨੇ ਆਪਣੀ ਵਿੱਦਿਅਕ ਯੋਗਤਾ 5ਵੀਂ ਤੋਂ 12ਵੀਂ ਜਮਾਤ ਤੱਕ ਦੱਸੀ ਹੈ, ਜਦਕਿ ਨਵੇਂ ਚੁਣੇ ਗਏ ਮੈਂਬਰਾਂ ਵਿੱਚੋਂ 420 ਜਾਂ 77 ਫ਼ੀਸਦੀ ਨੇ ਗਰੈਜੂਏਸ਼ਨ ਦੀ ਡਿਗਰੀ ਜਾਂ ਇਸ ਤੋਂ ਉੱਪਰ ਹੋਣ ਦਾ ਐਲਾਨ ਕੀਤਾ ਹੈ। ਏਡੀਆਰ ਨੇ ਕਿਹਾ ਕਿ 17 ਨਵੇਂ ਚੁਣੇ ਗਏ ਲੋਕ ਸਭਾ ਮੈਂਬਰ ਡਿਪਲੋਮਾ ਹੋਲਡਰ ਹਨ ਅਤੇ ਸਿਰਫ਼ ਇੱਕ ਮੈਂਬਰ ਕੋਲ ਸਕੂਲੀ ਪੜ੍ਹਾਈ ਦਾ ਸਰਟੀਫਿਕੇਟ ਨਹੀਂ ਪਰ ਉਸ ਨੂੰ ਪੜ੍ਹਨਾ ਆਉਂਦਾ।

ਇਹ ਵੀ ਪੜ੍ਹੋ:Haryana News: ਤੇਲ ਮਿੱਲ 'ਚ ਤੇਲ ਦੀ ਟੈਂਕੀ ਦੀ ਸਫਾਈ ਕਰ ਰਹੇ 2 ਮਜ਼ਦੂਰਾਂ ਦੀ ਦਮ ਘੁੱਟਣ ਕਾਰਨ ਮੌਤ  

ਵਿਸ਼ਲੇਸ਼ਣ ਅਨੁਸਾਰ ਦੋ ਜੇਤੂ ਉਮੀਦਵਾਰਾਂ ਦੀ ਪੜ੍ਹਾਈ ਪੰਜਵੀਂ ਜਮਾਤ ਤੱਕ ਸੀ, ਜਦਕਿ ਚਾਰ ਨਵੇਂ ਚੁਣੇ ਗਏ ਮੈਂਬਰਾਂ ਨੇ ਅੱਠਵੀਂ ਜਮਾਤ ਤੱਕ ਪੜ੍ਹਾਈ ਕੀਤੀ ਹੈ। ਅਜਿਹੇ 34 ਜੇਤੂ ਉਮੀਦਵਾਰਾਂ ਨੇ ਆਪਣੇ ਹਲਫ਼ਨਾਮਿਆਂ ਵਿੱਚ ਐਲਾਨ ਕੀਤਾ ਸੀ ਕਿ ਉਨ੍ਹਾਂ ਨੇ 10ਵੀਂ ਜਮਾਤ ਤੱਕ ਪੜ੍ਹਾਈ ਕੀਤੀ ਹੈ ਅਤੇ ਅਜਿਹੇ 65 ਨਵੇਂ ਚੁਣੇ ਗਏ ਮੈਂਬਰਾਂ ਨੇ 12ਵੀਂ ਜਮਾਤ ਤੱਕ ਪੜ੍ਹਾਈ ਕੀਤੀ ਹੈ। ਪੀਆਰਐਸ ਲੈਜਿਸਲੇਟਿਵ ਰਿਸਰਚ ਦੇ ਅਨੁਸਾਰ, ਪਹਿਲੀ ਲੋਕ ਸਭਾ ਤੋਂ 11ਵੀਂ ਲੋਕ ਸਭਾ (1996-98) ਤੱਕ ਗ੍ਰੈਜੂਏਟ ਡਿਗਰੀਆਂ ਵਾਲੇ ਸੰਸਦ ਮੈਂਬਰਾਂ ਦਾ ਅਨੁਪਾਤ ਲਗਾਤਾਰ ਵਧ ਰਿਹਾ ਹੈ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਵਿਸ਼ਲੇਸ਼ਣ ਦਰਸਾਉਂਦਾ ਹੈ ਕਿ ਨਵੀਂ ਲੋਕ ਸਭਾ ਦੇ ਪੰਜ ਫੀਸਦੀ ਸੰਸਦ ਮੈਂਬਰਾਂ ਕੋਲ ਡਾਕਟਰੇਟ ਦੀਆਂ ਡਿਗਰੀਆਂ ਹਨ, ਜਿਨ੍ਹਾਂ ਵਿਚੋਂ ਤਿੰਨ ਔਰਤਾਂ ਹਨ। ਪੀਆਰਐਸ ਦੇ ਇੱਕ ਹੋਰ ਵਿਸ਼ਲੇਸ਼ਣ ਅਨੁਸਾਰ ਇਸ ਚੋਣ ਵਿੱਚ ਲੋਕ ਸਭਾ ਲਈ ਚੁਣੇ ਗਏ 543 ਸੰਸਦ ਮੈਂਬਰਾਂ ਵਿੱਚੋਂ ਜ਼ਿਆਦਾਤਰ ਮੈਂਬਰਾਂ ਨੇ ਖੇਤੀਬਾੜੀ ਅਤੇ ਸਮਾਜ ਸੇਵਾ ਨੂੰ ਆਪਣਾ ਕਿੱਤਾ ਕਰਾਰ ਦਿੱਤਾ ਹੈ। ਅਠਾਰਵੀਂ ਲੋਕ ਸਭਾ ਦੇ ਕਰੀਬ ਸੱਤ ਫ਼ੀਸਦੀ ਮੈਂਬਰ ਵਕੀਲ ਹਨ ਅਤੇ ਚਾਰ ਫ਼ੀਸਦੀ ਡਾਕਟਰੀ ਪੇਸ਼ੇ ਤੋਂ ਹਨ।

(For more Punjabi news apart from All 121 illiterate candidates lost in the Lok Sabha elections , stay tuned to Rozana Spokesman)

Location: India, Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Nihang Singh Lawyer Big Disclosures | Amritpal Singh Mehron | Kamal Kaur Bhabhi Murder Case News

15 Jun 2025 8:46 PM

Kamal Kaur Bhabhi Murder Case Update : Amritpal Singh Mehron fled abroad | Punjab Police Disclosures

15 Jun 2025 8:44 PM

Kamal Kaur Bhabhi Death News : ਕਮਲ ਕੌਰ ਭਾਬੀ ਦੇ ਪਿੰਡ 'ਚ ਪਹੁੰਚਿਆ ਪੱਤਰਕਾਰ ਕੱਢ ਲੈ ਲਿਆਇਆ ਅੰਦਰਲੀ ਗੱਲ

13 Jun 2025 2:53 PM

Israel destroyed Iran's nuclear sites; several top leaders, including Iran's army chief, were killed

13 Jun 2025 2:52 PM

Kamal Kaur Bhabhi Death News : Kamal Kaur Bhabhi Murder Case Update | Amritpal Singh Mehron

13 Jun 2025 2:49 PM
Advertisement