ਇਸਾਈ 'ਅੰਗਰੇਜ਼' ਸਨ, ਇਸ ਲਈ ਉਨ੍ਹਾਂ ਨੇ ਭਾਰਤੀ ਆਜ਼ਾਦੀ ਸੰਗਰਾਮ 'ਚ ਹਿੱਸਾ ਨਹੀਂ ਲਿਆ : ਭਾਜਪਾ ਸਾਂਸਦ
Published : Jul 7, 2018, 4:32 pm IST
Updated : Jul 7, 2018, 4:32 pm IST
SHARE ARTICLE
gopal shetty
gopal shetty

ਮੁੰਬਈ ਵਿਚ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਸਾਂਸਦ ਗੋਪਾਲ ਸ਼ੈਟੀ ਦੇ ਇਕ ਬਿਆਨ ਨਾਲ ਵਿਵਾਦ ਪੈਦਾ ਹੋ ਗਿਆ ਹੈ। ਉਨ੍ਹਾਂ ਕਿਹਾ ਹੈ ਕਿ ਇਸਾਈ ਅੰਗਰੇਜ਼ ਹਨ ...

ਮੁੰਬਈ : ਮੁੰਬਈ ਵਿਚ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਸਾਂਸਦ ਗੋਪਾਲ ਸ਼ੈਟੀ ਦੇ ਇਕ ਬਿਆਨ ਨਾਲ ਵਿਵਾਦ ਪੈਦਾ ਹੋ ਗਿਆ ਹੈ। ਉਨ੍ਹਾਂ ਕਿਹਾ ਹੈ ਕਿ ਇਸਾਈ ਅੰਗਰੇਜ਼ ਹਨ ਅਤੇ ਭਾਰਤੀ ਆਜ਼ਾਦੀ ਸੰਗਰਾਮ ਵਿਚ ਉਨ੍ਹਾਂ ਦਾ ਕੋਈ ਯੋਗਦਾਨ ਨਹੀਂ ਰਿਹਾ ਹੈ। ਸ਼ਹਿਰ ਦੇ ਸਭ ਤੋਂ ਸੀਨੀਅਰ ਨੇਤਾ ਨੇ ਇਹ ਬਿਆਨ ਮਲਾਡ ਵਿਚ ਇਕ ਈਦ ਮਿਲਨ ਸਮਾਗਮ ਵਿਚ ਦਿਤਾ ਸੀ ਪਰ ਉਨ੍ਹਾਂ ਦੇ ਭਾਸ਼ਣ ਦਾ ਵੀਡੀਓ ਹੁਣ ਸਾਹਮਣੇ ਆਆ ਹੈ ਜੋ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। ਇਸ ਤੋਂ ਇਲਾਵਾ ਉਤਰ ਮੁੰਬਈ ਦੇ ਸਾਂਸਦ ਨੇ ਕਿਹਾ ਕਿ ਇਸਾਈ ਅੰਗਰੇਜ਼ ਸਨ, ਇਸ ਲਈ ਉਨ੍ਹਾਂ ਨੇ ਭਾਰਤੀ ਆਜ਼ਾਦੀ ਸੰਗਰਾਮ ਵਿਚ ਹਿੱਸਾ ਨਹੀਂ ਲਿਆ। 

bjp parliamentarian gopal shetty agints protestbjp parliamentarian gopal shetty againts protestਉਨ੍ਹਾਂ ਇਹ ਵੀ ਕਿਹਾ ਕਿ ਭਾਰਤ ਨੂੰ ਕਿਸੇ ਹਿੰਦੂ ਜਾਂ ਕਿਸੇ ਮੁਸਲਮਾਨ ਨੇ ਆਜ਼ਾਦ ਨਹੀਂ ਕਰਵਾਇਆ, ਆਜ਼ਾਦੀ ਦੇ ਲਈ ਅਸੀਂ ਇਕ ਹੋ ਕੇ ਲੜਾਈ ਲੜੀ ਸੀ। ਸ਼ੈਟੀ ਦੀ ਸਖ਼ਤ ਆਲੋਚਨਾ ਕਰਦੇ ਹੋਏ ਕਾਂਗਰਸ ਦੀ ਮਹਾਰਾਸ਼ਟਰ ਇਕਾਈ ਦੇ ਪ੍ਰਧਾਨ ਅਸ਼ੋਕ ਚਵਾਨ ਨੇ ਕਿਹਾ ਕਿ ਇਹ ਭਾਜਪਾ ਦੀ ਨਫ਼ਰਤ ਭਰੀ ਸੰਪਰਦਾਇਕ ਮਾਨਸਿਕਤਾ ਨੂੰ ਦਰਸਾਉਂਦਾ ਹੈ। ਅਜ਼ਾਦੀ ਸੰਗਰਾਮ ਇਸਾਈਟਾਂ ਸਮੇਤ ਸਾਰੇ ਸਮਾਜਾਂ ਦੇ ਬਲੀਦਾਨ ਦਾ ਪ੍ਰਤੀਕ ਹੈ। 

 gopal shettygopal shettyਉਨ੍ਹਾਂ ਕਿਹਾ ਕਿ ਸ਼ੈਟੀ ਨੂੰ ਪਤਾ ਹੋਣਾ ਚਾਹੀਦਾ ਹੈ ਕ ਿਸਿਰਫ਼ ਰਾਸ਼ਟਰੀ ਸਵੈ ਸੇਵਕ ਸੰਘ ਹੀ ਅੰਗਰੇਜ਼ਾਂ ਦੇ ਸਮਰਥਨ ਵਿਚ ਸੀ। ਘੱਟ ਗਿਣਤੀ ਵਿਰੋਧੀ ਬਿਆਨ ਦੀ ਨਿੰਦਾ ਕਰਦੇ ਹੋਏ ਮੁੰਬਈ ਕਾਂਗਰਸ ਦੇ ਪ੍ਰਧਾਨ ਸੰਜੇ ਨਿਰੂਪਮ ਨੇ ਕਿਹਾ ਕਿ ਸ਼ੈਟੀ ਨੂੰ ਦੇਸ਼ ਦੇ ਸਾਰੇ ਇਸਾਈਆਂ ਤੋਂ ਮੁਆਫ਼ੀ ਮੰਗਣੀ ਚਾਹੀਦੀ ਹੈ। ਉਨ੍ਹਾਂ ਨੂੰ ਇਤਿਹਾਸ ਅਤੇ ਆਜ਼ਾਦੀ ਅੰਦੋਲਨ ਵਿਚ ਇਸਾਈਆਂ ਦੇ ਯੋਗਦਾਨ ਦੀ ਕੋਈ ਜਾਣਕਾਰੀ ਨਹੀਂ ਹੈ। ਅਖਿਲ ਭਾਰਤੀ ਮਹਿਲਾ ਕਾਂਗਰਸ ਦੀ ਜਨਰਲ ਸਕੱਤਰ ਜੇਨੇਟ ਡਿਸੂਜਾ ਅਤੇ ਮੁੰਬਈ ਮਹਿਲਾ ਕਾਂਗਰਸ ਦੀ ਪ੍ਰਧਾਨ ਅਜੰਤਾ ਯਾਦਵ ਨੇ ਸ਼ੈਟੀ ਦੇ ਬੋਰੀਵਲੀ ਪੱਛਮ ਸਥਿਤ ਦਫ਼ਤਰ ਦੇ ਬਾਹਰ ਵਿਰੋਧ ਪ੍ਰਦਰਸ਼ਨ ਕੀਤਾ। 

 gopal shettygopal shettyਮਲਾਡ ਵਿਚ ਇਸਾਈ ਸਮਾਜ ਦੇ ਦੋ ਲੋਕ ਮਵਿਸ ਫਰਨਾਂਡੇਜ਼ ਅਤੇ ਜੇਰਾਰਡ ਲੋਬੋ ਨੇ ਮਾਲਵੜੀ ਪੁਲਿਸ ਥਾਣੇ ਵਿਚ ਸ਼ੈਟੀ ਵਿਰੁਧ ਲਿਖ਼ਤੀ ਸ਼ਿਕਾਇਤ ਦਰਜ ਕਰਵਾਈ ਹੈ ਅਤੇ ਸੰਪਰਦਾਇਕ ਨਫ਼ਰਤ ਫੈਲਾਉਣ ਦੇ ਲਈ ਉਨ੍ਹਾਂ ਵਿਰੁਧ ਕਾਰਵਾਈ ਦੀ ਮੰਗ ਕੀਤੀ ਹੈ। ਮਾਲਵਣੀ ਦੇ ਕਾਂਗਰਸ ਵਿਧਾਇਕ ਅਸਲਮ ਸ਼ੇਖ਼ ਨੇ ਕਿਹਾ ਕਿ ਇਸਾਈ ਬੇਸ਼ੱਕ ਘੱਟ ਹਨ, ਪਰ ਉਨ੍ਹਾਂ ਨੇ ਆਜ਼ਾਦੀ ਸੰਗਰਾਮ ਅਤੇ ਦੇਸ਼ ਦੇ ਨਿਰਮਾਣ ਵਿਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ। ਮਾਮਲਾ ਵਧਦਾ ਦੇਖ ਸ਼ੈਟੀ ਨੇ ਅਪਣੇ ਬਿਆਨ ਤੋਂ ਪਲਟਦੇ ਹੋਏ ਕਿਹਾ ਕਿ ਉਨ੍ਹਾਂ ਦੇ ਬਿਆਨ ਨੂੰ ਗ਼ਲਤ ਤਰੀਕੇ ਨਾਲ ਸਮਝਿਆ ਜਾ ਰਿਹਾ ਹੈ ਅਤੇ ਉਸ ਨੂੰ ਗ਼ਲਤ ਤਰੀਕੇ ਨਾਲ ਪੇਸ਼ ਕੀਤਾ ਜਾ ਰਿਹਾ ਹੈ।

bjp parliamentarian gopal shetty agints protestbjp parliamentarian gopal shetty againts protestਉਨ੍ਹਾਂ ਕਿਹਾ ਕਿ ਆਜ਼ਾਦੀ ਸੰਗਰਾਮ ਵਿਚ ਹਰ ਧਰਮ ਦੇ ਲੋਕਾਂ ਨੇ ਯੋਗਦਾਨ ਦਿਤਾ ਹੈ। ਸ਼ੈਟੀ ਨੇ ਅਸਤੀਫ਼ਾ ਦੇਣ ਦਾ ਸੰਕੇਤ ਦਿੰਦੇ ਹੋਏ ਕਿਹਾ ਕਿ ਉਹ ਕਾਫ਼ੀ ਸਮੇਂ ਤੋਂ ਰਾਜਨੀਤੀ ਵਿਚ ਹਨ ਅਤੇ ਭਾਜਪਾ ਦੇ ਸੀਨੀਅਰ ਨੇਤਾਵਾਂ ਨੂੰ ਕਦੇ ਸ਼ਰਮਿੰਦਾ ਨਹੀਂ ਹੋਣ ਦੇਣਗੇ। ਹਾਲਾਂਕਿ ਭਾਜਪਾ ਦੇ ਸੂਬਾਈ ਬੁਲਾਰੇ ਮਾਧਵ ਭੰਡਾਰੀ ਨੇ ਪੱਤਰਕਾਰਾਂ ਨੂੰ ਕਿਹਾ ਕਿ ਪਾਰਟੀ ਦੇ ਸੀਨੀਅਰ ਨੇਤਾਵਾਂ ਅਤੇ ਸੂਬਾ ਪ੍ਰਧਾਨ ਰਾਓ ਸਾਹਿਬ ਪਾਟਿਲ-ਦਾਨਵੇ ਨੇ ਸ਼ੈਟੀ ਨਾਲ ਗੱਲਬਾਤ ਕੀਤੀ ਅਤੇ ਪਾਰਟੀ ਉਨ੍ਹਾਂ ਦੇ ਨਾਲ ਹੈ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement