
ਬੈਗ ਵਿਚ ਪਾ ਕੇ ਸੁੱਟਿਆ ਨਦੀ ’ਚ
ਪੱਛਮ ਬੰਗਾਲ: ਮਾਲਦਾ ਵਿਚ ਪੁਲਿਸ ਨੇ ਸ਼ਨੀਵਾਰ ਨੂੰ ਇਕ ਜੋੜੇ ਨੂੰ ਅਪਣੀ 16 ਸਾਲ ਦੀ ਧੀ ਨੂੰ ਮਾਰ ਕੇ ਗੰਗਾ ਨਦੀ ਵਿਚ ਸੁੱਟਣ ਦੇ ਆਰੋਪ ਵਿਚ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਮੁਤਾਬਕ ਮਾਤਾ ਪਿਤਾ ਨੇ ਲੜਕੀ ਨੂੰ ਇਸ ਵਜ੍ਹਾ ਕਰ ਕੇ ਮਾਰਿਆ ਕਿਉਂ ਕਿ ਉਸ ਦੇ ਕਿਸੇ ਲੜਕੇ ਨਾਲ ਸਬੰਧ ਸਨ। ਉਹਨਾਂ ਨੇ ਕਿਹਾ ਕਿ ਇਹ ਘਟਨਾ ਮਹੇਂਦਰਟੋਲਾ ਪਿੰਡ ਵਿਚ ਸ਼ੁੱਕਰਵਾਰ ਨੂੰ ਹੋਈ ਸੀ।
ਇਕ ਪੁਲਿਸ ਅਧਿਕਾਰੀ ਨੇ ਕਿਹਾ ਕਿ ਇਕ ਗੁਪਤ ਸੂਚਨਾ ਦੇ ਆਧਾਰ ’ਤੇ ਪੁਲਿਸ ਨੇ ਉਹਨਾਂ ਦੇ ਨਿਵਾਸ ਸਥਾਨ ’ਤੇ ਜਾ ਕੇ ਧੀਰੇਨ ਮੰਡਲ ਅਤੇ ਉਹਨਾਂ ਦੀ ਪਤਨੀ ਸੁਮਿਤ ਮੰਡਲ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਅਧਿਕਾਰੀ ਨੇ ਦਸਿਆ ਕਿ ਲੜਕੀ ਦਾ ਇਕ ਲੜਕੇ ਅਚਿੰਤਿਆ ਮੰਡਲ ਨਾਲ ਸਬੰਧ ਸਨ ਜੋ ਕਿ ਨਾਲ ਦੇ ਪਿੰਡ ਦਾ ਰਹਿਣ ਵਾਲਾ ਸੀ।
ਅਧਿਕਾਰੀ ਮੁਤਾਬਕ ਲੜਕੀ ਦੇ ਮਾਤਾ-ਪਿਤਾ ਰਿਸ਼ਤੇ ਦੇ ਵਿਰੁਧ ਸਨ। ਲੜਕੀ ਦੇ ਮਾਤਾ ਪਿਤਾ ਨੇ ਉਸ ਦੇ ਮ੍ਰਿਤਕ ਸ਼ਰੀਰ ਨੂੰ ਬੈਗ ਵਿਚ ਪਾ ਕੇ ਗੰਗਾ ਨਦੀ ਵਿਚ ਸੁੱਟ ਦਿੱਤਾ। ਪੁਲਿਸ ਪ੍ਰਧਾਨ ਆਲੋਕ ਰਾਜੋਰਿਆ ਨੇ ਕਿਹਾ ਨੋਟਿਸ ਲੈਂਦਿਆਂ ਆਈਪੀਸੀ ਦੇ ਵੱਖ-ਵੱਖ ਧਾਰਾਵਾਂ ਅਧੀਨ ਮੁਕੱਦਮਾ ਦਰਜ ਕੀਤਾ ਗਿਆ ਹੈ। ਐਸਪੀ ਨੇ ਕਿਹਾ ਕਿ ਨਦੀ ਵਿਚੋਂ ਮ੍ਰਿਤਕ ਸ਼ਰੀਰ ਨੂੰ ਬਰਾਮਦ ਕਰਨ ਦੇ ਯਤਨ ਜਾਰੀ ਹਨ।