ਕਰਨਾਟਕ ਵਿਚ ਭਾਜਪਾ ਬਣਾਉਣ ਜਾ ਰਹੀ ਹੈ ਸਰਕਾਰ?
Published : Jul 7, 2019, 6:39 pm IST
Updated : Jul 7, 2019, 6:39 pm IST
SHARE ARTICLE
karnataka crisis b s yeddyurappa said lets wait and watch
karnataka crisis b s yeddyurappa said lets wait and watch

ਭਾਜਪਾ ਦੀਆਂ ਨਜ਼ਰਾਂ ਸਿਆਸੀ ਸੰਕਟ ’ਤੇ

ਨਵੀਂ ਦਿੱਲੀ: ਕਰਨਾਟਕ ਵਿਚ ਜਾਰੀ ਸਿਆਸੀ ਸੰਕਟ ਦੌਰਾਨ ਭਾਜਪਾ ਪੂਰੀਆਂ ਘਟਨਾਵਾਂ 'ਤੇ ਬਾਰੀਕੀ ਨਾਲ ਨਜ਼ਰ ਰੱਖ ਰਹੀ ਹੈ। ਰਾਜ ਭਾਜਪਾ ਦੇ ਪ੍ਰਧਾਨ ਬੀ ਐਸ ਯੇਦਿਯੁਰੱਪਾ ਨੇ ਕਿਹਾ ਕਿ ਪਾਰਟੀ ਵਿਚ ਲੋਕ ਸੰਨਿਆਸੀ ਨਹੀਂ ਹਨ ਜੋ ਸਰਕਾਰ ਬਣਨ ਦੀ ਸੰਭਾਵਨਾਵਾਂ ਤੋਂ ਮਨ੍ਹਾ ਕਰਨਗੇ। ਕੀ ਭਾਜਪਾ ਸਰਕਾਰ ਬਣਨ ਲਈ ਤਿਆਰ ਹੈ ਤਾਂ ਉਹਨਾਂ ਕਿਹਾ ਕਿ ਇੰਤਜ਼ਾਰ ਕਰੋ ਅਤੇ ਦੇਖੋ। ਕੀ ਉਹ ਸੰਨਿਆਸੀ ਹਨ? ਅਸਤੀਫ਼ੇ ਦੀ ਪ੍ਰਤੀਕਿਰਿਆ ਖਤਮ ਹੋਣ ਅਤੇ ਵਿਧਾਨ ਸਭਾ ਪ੍ਰਧਾਨ ਦੁਆਰਾ ਫ਼ੈਸਲਾ ਲੈਣ ਤੋਂ ਬਾਅਦ ਉਹਨਾਂ ਦੀ ਪਾਰਟੀ ਦੇ ਆਗੂ ਵਿਚਾਰ ਆਰਾਮ ਕਰਨਗੇ ਅਤੇ ਫ਼ੈਸਲਾ ਕਰਨਗੇ।

RekkB S Yeddyurappa 

ਟੁਮਕੁਰ ਵਿਚ ਪੱਤਰਕਾਰਾਂ ਨਾਲ ਗੱਲ ਕਰਦਿਆਂ ਸਾਬਕਾ ਮੁੱਖ ਮੰਤਰੀ ਨੇ ਕਿਹਾ ਕਿ ਉਹਨਾਂ ਦੀ ਪਾਰਟੀ ਰਾਸ਼ਟਰੀ ਪਾਰਟੀ ਹੈ। ਰਾਸ਼ਟਰੀ ਅਗਵਾਈ ਨਾਲ ਚਰਚਾ ਵਿਚ ਆਉਣ ਤੋਂ ਬਾਅਦ ਉਹ ਫ਼ੈਸਲਾ ਕਰਨਗੇ। ਇਹ ਪੁੱਛਣ ’ਤੇ ਕਿ ਕੀ ਗਠਜੋੜ ਸਰਕਾਰ ਡਿੱਗ ਜਾਵੇਗੀ ਤਾਂ ਉਹਨਾਂ ਕਿਹਾ ਕਿ ਇੰਤਜ਼ਾਰ ਕਰੋ ਅਤੇ ਦੇਖੋ। ਦਸ ਦਈਏ ਕਿ ਇਕ ਦਿਨ ਪਹਿਲਾਂ ਹੀ ਕਰਨਾਟਕ ਵਿਚ ਕਾਂਗਰਸ ਅਤੇ ਜੇਡੀਐਸ ਦੇ 11 ਵਿਧਾਇਕਾਂ ਨੇ ਅਸਤੀਫ਼ਾ ਦਿੱਤਾ ਸੀ।

ਇਹ ਅਸੰਤੁਸ਼ਟ ਵਿਧਾਇਕ ਪਹਿਲੇ ਸਪੀਕਰ ਨੂੰ ਮਿਲਣ ਗਏ ਪਰ ਸਪੀਕਰ ਘਰ ਹੀ ਨਹੀਂ ਮਿਲੇ। ਉਸ ਤੋਂ ਬਾਅਦ ਉਹ ਰਾਜਪਾਲ ਪਹੁੰਚੇ। ਸਪੀਕਰ ਨੇ ਕਿਹਾ ਕਿ ਉਹ ਨਿਜੀ ਕੰਮ ਤੋਂ ਬਾਹਰ ਸਨ ਪਰ ਉਹਨਾਂ ਨੇ 11 ਅਸਤੀਫ਼ਿਆਂ ਦੀ ਪੁਸ਼ਟੀ ਕੀਤੀ। ਇਹਨਾਂ 11 ਵਿਧਾਇਕਾਂ ਤੋਂ ਇਲਾਵਾ ਇਕ ਹੋਰ ਵਿਧਾਇਕ ਹੈ ਜੋ ਕਹਿ ਰਿਹਾ ਹੈ ਕਿ ਉਹ ਅਸਤੀਫ਼ਾ ਦੇ ਸਕਦੇ ਹਨ।

ਇਹਨਾਂ ਵਿਧਾਇਕਾਂ ਦੇ ਅਸਤੀਫ਼ੇ ਤੋਂ ਬਾਅਦ ਕੁਮਾਰਸਵਾਮੀ ਸਰਕਾਰ ਤੇ ਬਹੁਮਤ ਗੁਆਉਣ ਦੇ ਬੱਦਲ਼ ਵੀ ਛਾਏ ਹੋਏ ਹਨ। ਦਸ ਦਈਏ ਕਿ ਮੁੱਖ ਮੰਤਰੀ ਐਚ ਡੀ ਕੁਮਾਰਸੁਵਾਮੀ ਦੇਸ਼ ਵਿਚ ਨਹੀਂ ਹਨ ਉਹ ਅਮਰੀਕਾ ਗਏ ਹਨ। ਕਰਨਾਟਕ ਵਿਧਾਨ ਸਭਾ ਤੋਂ ਅਸਤੀਫ਼ਾ ਦੇਣ ਵਾਲੇ ਵਿਧਾਇਕ ਮੁੰਬਈ ਪਹੁੰਚ ਗਏ ਹਨ।  

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

PM ਮੋਦੀ ਦੀ ਪੰਜਾਬ ਫੇਰੀ 'ਤੇ ਬਝੀਆਂ ਆਸਾਂ, ਸਪੀਕਰ ਸੰਧਵਾਂ ਨੇ PM ਮੋਦੀ ਨੂੰ ਲਿਖੀ ਚਿੱਠੀ

01 Feb 2026 3:19 PM

ਰੋਹਿਤ ਸ਼ੇੱਟੀ ਦੇ ਘਰ ਬਾਹਰ ਚੱਲੀਆਂ ਅੰਨ੍ਹੇਵਾਹ ਗੋਲੀਆਂ, ਫੈਲੀ ਦਹਿਸ਼ਤ, ਮੌਕੇ 'ਤੇ ਪਹੁੰਚੀ ਮੁੰਬਈ ਪੁਲਿਸ ਤੇ ਫੋਰੈਂਸਿਕ ਟੀਮ

01 Feb 2026 3:16 PM

'ਜ਼ਮੀਰ ਜਾਗਣ ਮਗਰੋਂ ਨਾ ਮੈਂ ਸਹੁਰਿਆਂ ਤੋਂ ਡਰੀ ਅਤੇ ਨਾ ਹੀ ਪੇਕਿਆਂ ਤੋਂ', ਕਿੰਨਾ ਔਖਾ ਸੀ ਪੰਜਾਬੀ ਗਾਇਕਾ ਸੁੱਖੀ ਬਰਾੜ ਦੀ ਜ਼ਿੰਦਗੀ ਦਾ ਸਫ਼ਰ ?

31 Jan 2026 3:27 PM

CIA ਸਟਾਫ਼ ਦੇ ਮੁਲਾਜ਼ਮ ਬਣੇ ਬੰਧੀ, ਬਿਨ੍ਹਾਂ ਸੂਚਨਾ 2 ਨੌਜਵਾਨਾਂ ਨੂੰ ਫੜ੍ਹਨ 'ਤੇ ਟਾਸਕ ਫੋਰਸ ਮੁਲਾਜ਼ਮਾਂ ਨੇ ਕੀਤੀ ਸੀ ਕਾਰਵਾਈ

30 Jan 2026 3:01 PM

"ਸ਼ਰਮਿੰਦਗੀ ਮਹਿਸੂਸ ਕਰ ਕੇ ਰੌਸ਼ਨ ਪ੍ਰਿੰਸ ਨੇ ਖੁਦ ਨੂੰ ਦਿੱਤੀ ਆਹ ਸਜ਼ਾ !

29 Jan 2026 3:10 PM
Advertisement