
ਕਿਹਾ - ਤ੍ਰਿਣਮੂਲ ਕਾਂਗਰਸ ਜਿਹੀਆਂ ਪਾਰਟੀਆਂ ਘੁਸਪੈਠੀਆਂ ਦੀ ਮਦਦ ਕਰ ਰਹੀਆਂ ਹਨ
ਨਵੀਂ ਦਿੱਲੀ : ਲੋਕ ਸਭਾ 'ਚ ਸੋਮਵਾਰ ਨੂੰ ਉਸ ਸਮੇਂ ਕਾਫ਼ੀ ਹੰਗਾਮਾ ਹੋਇਆ, ਜਦੋਂ ਭਾਜਪਾ ਦੇ ਨਿਸ਼ੀਕਾਂਤ ਦੂਬੇ ਨੇ ਬੰਗਲਾਦੇਸ਼ ਦੀ ਸਰਹੱਦ ਤੋਂ ਘੁਸਪੈਠ ਦਾ ਮੁੱਦਾ ਚੁੱਕਿਆ ਅਤੇ ਦੋਸ਼ ਲਗਾਇਆ ਕਿ ਕਾਂਗਰਸ ਅਤੇ ਤ੍ਰਿਣਮੂਲ ਕਾਂਗਰਸ ਇਸ ਸਮੱਸਿਆ ਲਈ ਜ਼ਿੰਮੇਵਾਰ ਹੈ।
Nishikant Dubey
ਸਦਨ 'ਚ ਸਿਫ਼ਰ ਕਾਲ ਦੌਰਾਨ ਦੂਬੇ ਨੇ ਘੁਸਪੈਠ ਦਾ ਮੁੱਦਾ ਚੁੱਕਿਆ ਅਤੇ ਕਿਹਾ ਕਿ ਪੂਰੇ ਦੇਸ਼ 'ਚ ਕੌਮੀ ਨਾਗਰਿਕ ਰਜਿਸਟਰ (ਐਨਆਰਸੀ) ਲਾਗੂ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਦੋਸ਼ ਲਗਾਇਆ ਕਿ ਤ੍ਰਿਣਮੂਲ ਕਾਂਗਰਸ ਜਿਹੀਆਂ ਪਾਰਟੀਆਂ ਘੁਸਪੈਠੀਆਂ ਦੀ ਮਦਦ ਕਰ ਰਹੀਆਂ ਹਨ। ਇਹ ਲੋਕ ਚੁਣਵੇਂ ਢੰਗ ਨਾਲ ਗੱਲਾਂ ਚੁੱਕਦੇ ਹਨ। ਪਹਿਲੂ ਖ਼ਾਨ ਅਤੇ ਸੋਹਰਾਬੁਦੀਨ ਦੀ ਗੱਲ ਕਰਦੇ ਹਨ। ਪਹਿਲੂ ਦੇ ਮਾਮਲੇ 'ਚ ਰਾਜਸਥਾਨ ਦੀ ਕਾਂਗਰਸ ਸਰਕਾਰ ਨੇ ਵੀ ਕਹਿ ਦਿੱਤਾ ਕਿ ਉਹ ਗਊ ਤਸਕਰ ਸੀ।
Infiltration issue
ਦੂਬੇ ਨੇ ਦਾਅਵਾ ਕੀਤਾ ਕਿ ਇਹ ਲੋਕ ਜਿੰਨਾ ਦੇ ਵਾਰਸ ਅਤੇ ਸਮਰਥਕ ਹਨ। ਜਿੰਨਾ ਨੇ ਬੰਗਾਲ, ਅਸਮ ਅਤੇ ਕਸ਼ਮੀਰ ਨੂੰ ਪਾਕਿਸਤਾਨ ਨਾਲ ਮਿਲਾਉਣ ਦੀ ਗੱਲ ਕਹੀ ਸੀ। ਕਾਂਗਰਸ ਨੇ ਮੁਸਲਿਮ ਲੀਗ ਨਾਲ ਮਿਲ ਕੇ ਦੇਸ਼ ਦੀ ਵੰਡ ਕਰਵਾਈ। ਇਸ 'ਤੇ ਤ੍ਰਿਣਮੂਲ ਕਾਂਗਰਸ ਅਤੇ ਕਾਂਗਰਸ ਦੇ ਮੈਂਬਰਾਂ ਨੇ ਸ਼ੋਰ-ਸ਼ਰਾਬਾ ਸ਼ੁਰੂ ਕਰ ਦਿੱਤਾ। ਕਾਂਗਰਸ ਦੇ ਕਈ ਮੈਂਬਰ ਇਹ ਕਹਿੰਦੇ ਸੁਣੇ ਗਏ ਕਿ ਭਾਜਪਾ ਮੈਂਬਰ ਨੇ ਗ਼ੈਰ-ਸੰਸਦੀ ਸ਼ਬਦਾਂ ਦੀ ਵਰਤੋਂ ਕੀਤੀ ਹੈ। ਇਸ 'ਤੇ ਲੋਕ ਸਭਾ ਪ੍ਰਧਾਨ ਓਮ ਬਿਰਲਾ ਨੇ ਕਿਹਾ ਕਿ ਉਹ ਇਸ ਦਾ ਨੋਟਿਸ ਲੈਣਗੇ ਕਿ ਕੀ ਕੋਈ ਗ਼ੈਰ-ਸੰਸਦੀ ਸ਼ਬਦ ਬੋਲਿਆ ਗਿਆ ਹੈ।
K. Sudhakaran
ਕਾਂਗਰਸ ਦੇ ਕੇ. ਸੁਧਾਕਰਨ ਨੇ ਦਖਣੀ ਭਾਰਤ ਦੇ ਸਮੁੰਦਰੀ ਖੇਤਰ 'ਚ ਮਛੇਰਿਆਂ ਨੂੰ ਸ੍ਰੀਲੰਕਾ ਵੱਲੋਂ ਗ੍ਰਿਫ਼ਤਾਰ ਕੀਤੇ ਜਾਣ ਦਾ ਮਾਮਲਾ ਚੁੱਕਿਆ ਅਤੇ ਕਿਹਾ ਕਿ ਵਿਦੇਸ਼ ਮੰਤਰਾਲਾ ਨੂੰ ਇਸ ਮਾਮਲੇ ਨੂੰ ਉਥੇ ਦੀ ਸਰਕਾਰ ਅੱਗੇ ਚੁੱਕਣਾ ਚਾਹੀਦਾ ਹੈ।
C.P. Joshi
ਭਾਜਪਾ ਦੇ ਸੀਪੀ ਜੋਸ਼ੀ ਨੇ ਕਿਹਾ ਕਿ ਸੁਪਰੀਮ ਕੋਰਟ ਦੇ ਆਦੇਸ਼ ਦੇ ਬਾਵਜੂਦ ਪੀਏਸੀਐਲ ਦੇ ਨਿਵੇਸ਼ਕਾਂ ਦਾ ਪੈਸਾ ਵਾਪਸ ਨਹੀਂ ਮਿਲਿਆ ਹੈ ਅਤੇ ਅਜਿਹੇ 'ਚ ਸਰਕਾਰ ਨੂੰ ਇਸ 'ਤੇ ਕਦਮ ਚੁੱਕਣਾ ਚਾਹੀਦਾ ਹੈ।