
ਚਿੰਗਾਰੀ ਐਪ ਟਿੱਕ-ਟੌਕ ਦੇ ਬਦਲ ਵਜੋਂ ਥਾਂ ਬਣਾਉਣ 'ਚ ਹੋ ਰਿਹੈ ਕਾਮਯਾਬ
ਚੰਡੀਗੜ੍ਹ : ਭਾਰਤ ਅਤੇ ਚੀਨ ਦੀਆਂ ਫ਼ੌਜਾਂ ਵਿਚਾਲੇ ਗਲਵਾਨ ਘਾਟੀ 'ਚ ਹੋਈ ਹਿੰਸਕ ਝੜਪ ਤੋਂ ਬਾਅਦ ਭਾਰਤ ਸਰਕਾਰ ਨੇ ਚੀਨ ਦੇ 59 ਐਪਸ 'ਤੇ ਪਾਬੰਦੀ ਲਗਾ ਦਿਤੀ ਸੀ। ਪਾਬੰਦੀਸ਼ੁਦਾਂ ਐਪਸ ਵਿਚ ਲੋਕਾਂ ਦਾ ਸਭ ਤੋਂ ਹਰਮਨ-ਪਿਆਰਾ ਐਪ ਟਿੱਕ-ਟੌਕ ਵੀ ਸ਼ਾਮਲ ਹੈ। ਇਹ ਪਾਬੰਦੀ ਅਜਿਹੇ ਸਮੇਂ ਲੱਗੀ ਹੈ, ਜਦੋਂ ਟਿੱਕ-ਟੌਕ ਦਾ ਜਨੂੰਨ ਲੋਕਾਂ ਦੇ ਸਿਰ ਚੜ੍ਹ ਬੋਲ ਰਿਹਾ ਸੀ। ਫਿਰ ਵੀ ਜਿੱਥੇ ਦੇਸ਼ ਹਿਤ ਦੀ ਗੱਲ ਆਉਂਦੀ ਹੈ, ਸਾਡੇ ਭਾਰਤ ਵਾਸੀ ਹਰ ਕੁਰਬਾਨੀ ਲਈ ਤਿਆਰ ਹੋ ਜਾਂਦੇ ਹਨ।
Chingari App
ਅਜਿਹਾ ਹੀ ਕੁੱਝ ਟਿੱਕ-ਟੌਕ 'ਤੇ ਪਾਬੰਦੀ ਵਕਤ ਹੋਇਆ। ਪਰ ਇਸ ਮੁਕਾਬਲੇਬਾਜ਼ੀ ਦੇ ਦੌਰ ਦੌਰਾਨ ਜਿੰਨੀ ਵੀ ਕੋਈ ਚੀਜ਼ ਜ਼ਿਆਦਾ ਲੋਕਪ੍ਰਿਆ ਹੁੰਦੀ ਹੈ, ਉਨੀਆਂ ਹੀ ਉਸ ਲਈ ਚੁਨੌਤੀਆਂ ਹੁੰਦੀਆਂ ਹਨ। ਟਿੱਕ-ਟੌਕ ਨੂੰ ਟੱਕਰ ਦੇਣ ਲਈ ਕਈ ਕੰਪਨੀਆਂ ਸਰਗਰਮ ਸਨ ਜਿਨ੍ਹਾਂ ਲਈ ਚੀਨ ਨਾਲ ਵਿਗੜੇ ਹਾਲਾਤ ਤੋਂ ਬਾਅਦ ਲੱਗੀ ਪਾਬੰਦੀ ਇਕ ਮੌਕਾ ਸਾਬਤ ਹੋਈ ਹੈ।
chingari app
ਇਨ੍ਹਾਂ ਵਿਚੋਂ ਹੀ ਇਕ ਹੈ ਟਿੱਕ-ਟੌਕ ਵਰਗੇ ਫੀਚਰਜ਼ ਵਾਲਾ ਐਪ 'ਚਿੰਗਾਰੀ', ਜਿਸ ਨੂੰ ਵੱਡੀ ਗਿਣਤੀ ਲੋਕ ਟਿੱਕ-ਟੌਕ ਦੇ ਬਦਲ ਵਜੋਂ ਡਾਊਨਲੋਡ ਕਰ ਰਹੇ ਹਨ। ਗੂਗਲ ਪਲੇਅ ਸਟੋਰ ਤੋਂ ਇਸ ਐਪ ਨੂੰ ਹੁਣ ਤਕ ਲੱਖਾਂ ਲੋਕ ਡਾਊਨਲੋਡ ਕਰ ਚੁੱਕੇ ਹਨ। ਇਹ ਐਪ ਟਿੱਕ-ਟੌਕ 'ਤੇ ਪਾਬੰਦੀ ਤੋਂ ਪਹਿਲਾਂ ਵੀ ਦੌੜ 'ਚ ਸ਼ਾਮਲ ਸੀ ਪਰ ਚੀਨੀ ਐਪਸ 'ਤੇ ਪਾਬੰਦੀ ਤੋਂ ਬਾਅਦ ਲੋਕਾਂ ਦਾ ਰੁਝਾਨ ਇਸ ਵੱਲ ਇਕਦਮ ਵਧ ਗਿਆ ਹੈ।
chingari app
ਗੂਗਲ ਪਲੇਅ ਸਟੋਰ ਤੋਂ ਚਿੰਗਾਰੀ ਐਪ ਨੂੰ ਡਾਊਨਲੂਡ ਕਰਨ ਦਾ ਅੰਕੜਾ 1.5 ਕਰੋੜ ਨੂੰ ਪਾਰ ਕਰ ਚੁੱਕਾ ਹੈ। ਅਜੇ ਵੀ ਵੱਡੀ ਗਿਣਤੀ ਲੋਕ ਇਸ ਨੂੰ ਡਾਊਨਲੋਡ ਕਰ ਰਹੇ ਹਨ। ਇਹ ਐਪ ਪਲੇਅ ਸਟੋਰ ਦੇ ਟਾਪ ਫ਼੍ਰੀ ਐਪਸ 'ਚ ਅਪਣੀ ਵਿਸ਼ੇਸ਼ ਥਾਂ ਬਣਾਉਣ 'ਚ ਕਾਮਯਾਬ ਰਿਹਾ ਹੈ।
chingari app
ਕਈ ਭਾਰਤੀ ਭਾਸ਼ਾਵਾਂ ਨੂੰ ਸਪੋਰਟ ਕਰਦੇ ਇਸ ਐਪ ਨੂੰ ਗੂਗਲ ਪਲੇਅ ਸਟੋਰ 'ਤੇ 4 ਸਟਾਰ ਰੇਟਿੰਗ ਮਿਲੀ ਹੋਈ ਹੈ। ਇਸ 'ਚ ਯੂਜ਼ਰਸ ਨੂੰ ਸ਼ਾਰਟ ਵੀਡੀਓ ਅਪਲੋਡ ਅਤੇ ਡਾਊਨਲੋਡ ਕਰਨ ਦਾ ਮੌਕਾ ਵੀ ਮਿਲਦਾ ਹੈ। ਐਪ ਡਿਵੈੱਲਪਰਾਂ ਮੁਤਾਬਕ ਇਸ ਨੂੰ ਟਿੱਕ-ਟੌਕ ਦੇ ਬਦਲ ਵਜੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ ।