
ਕੋਲਕਾਤਾ ਵਿਚ 'ਲੌਸਟ ਐਂਡ ਫ਼ਾਊਂਡ' ਦਾ ਇਕ ਪੋਸਟਰ ਸੁਰਖ਼ੀਆਂ ਵਿਚ ਹੈ। ਇਸ ਵਿਚ ਇਕ ਕੁੱਤੇ ਦਾ ਪਤਾ ਲਗਾਉਣ ਵਾਲੇ ਲਈ 20,000 ਦਾ
ਕੋਲਕਾਤਾ, 6 ਜੁਲਾਈ : ਕੋਲਕਾਤਾ ਵਿਚ 'ਲੌਸਟ ਐਂਡ ਫ਼ਾਊਂਡ' ਦਾ ਇਕ ਪੋਸਟਰ ਸੁਰਖ਼ੀਆਂ ਵਿਚ ਹੈ। ਇਸ ਵਿਚ ਇਕ ਕੁੱਤੇ ਦਾ ਪਤਾ ਲਗਾਉਣ ਵਾਲੇ ਲਈ 20,000 ਦਾ ਇਨਾਮ ਐਲਾਨਿਆ ਗਿਆ ਹੈ। ਇਸ ਲਈ ਕੋਲਕਾਤਾ ਏਅਰਪੋਰਟ ਖੇਤਰ ਵਿਚ ਕੁੱਤੇ ਦੇ ਪੋਸਟਰ ਲਗਾਏ ਗਏ ਹਨ। ਦਰਅਸਲ, ਫੀਫੀ ਇਕ ਦੇਸੀ ਭਾਰਤੀ ਨਸਲ ਦਾ ਕੁੱਤਾ ਹੈ, ਜਿਸ ਨੂੰ ਨੰਦਿਨੀ ਕੌਸ਼ਿਕ ਨੇ ਦਿੱਲੀ ਵਿਚ ਬਚਾਇਆ ਸੀ ਪਰ ਉਹ ਏਅਰਪੋਰਟ 'ਤੇ ਫ਼ਰਾਰ ਹੋ ਗਿਆ। ਦਰਅਸਲ, ਇਸ ਕੁੱਤੇ ਨੂੰ ਕੋਲਕਾਤਾ ਵਿਚ ਰਹਿੰਦੇ ਇਕ ਪਰਿਵਾਰ ਨੇ ਗੋਦ ਲਿਆ ਸੀ, ਜਿਸ ਤੋਂ ਬਾਅਦ ਫੀਫੀ ਨੂੰ ਕਾਰਗੋ ਰਾਹੀਂ ਕੋਲਕਾਤਾ ਭੇਜਿਆ।
ਫੀਫੀ 24 ਜੂਨ ਦੀ ਸ਼ਾਮ ਨੂੰ ਕੋਲਕਾਤਾ ਏਅਰਪੋਰਟ ਪਹੁੰਚਿਆ। ਕੁੱਤੇ ਦੇ ਨਵੇਂ ਮਾਲਕਾਂ ਨੇ ਏਅਰਪੋਰਟ 'ਤੇ ਪਿੰਜਰਾ ਖੋਲ੍ਹ ਦਿਤਾ ਅਤੇ ਫੀਫੀ ਇਸ ਤੋਂ ਨਿਕਲ ਕੇ ਭੱਜ ਗਿਆ। ਜਿਸ ਤੋਂ ਬਾਅਦ ਉਸ ਨੂੰ ਏਅਰਪੋਰਟ ਦੇ ਆਸ ਪਾਸ ਦੇ ਇਲਾਕਿਆਂ ਵਿਚ ਕਈ ਵਾਰ ਦੇਖਿਆ ਗਿਆ ਪਰ ਅਜੇ ਤਕ ਇਸ ਨੂੰ ਕੋਈ ਫੜ ਨਹੀਂ ਸਕਿਆ। ਇਸ ਲਈ ਇਸ ਨੂੰ ਲੱਭਣ ਲਈ ਇਸ ਦੇ ਮਾਲਕ ਨੇ ਪੋਸਟਰ ਲਗਾਏ ਹਨ ਤੇ 20 ਰੁਪਏ ਦਾ ਇਨਾਮ ਦੇਣ ਦਾ ਐਲਾਨ ਵੀ ਕੀਤਾ। ਕੁੱਝ ਮਹੀਨੇ ਪਹਿਲਾਂ ਕੁਠਾਰੀ ਨੇ ਸ਼ਿਵ ਨਾਦਰ ਯੂਨੀਵਰਸਿਟੀ ਵਿਚ ਇਹ ਕੁੱਤਾ ਗੋਦ ਲਿਆ ਸੀ ਪਰ ਤਾਲਾਬੰਦੀ ਦੌਰਾਨ ਉਸ ਨੂੰ ਉਹ ਕੁੱਤਾ ਗੁਰੂਗ੍ਰਾਮ ਵਿਚ ਇਕ ਦੋਸਤ ਦੇ ਘਰ ਰਖਣਾ ਪਿਆ। ਬਾਅਦ ਵਿਚ ਉਡਾਣ ਰਾਹੀਂ ਕੁੱਤਾ ਭੇਜਿਆ ਗਿਆ ਸੀ ਪਰ ਫੀਫੀ ਹਵਾਈ ਅੱਡੇ ਤੋਂ ਫ਼ਰਾਰ ਹੋ ਗਿਆ। (ਏਜੰਸੀ)