ਗਿਆਨੀ ਇਕਬਾਲ ਸਿੰਘ ਨੂੰ ਅਕਾਲ ਤਖ਼ਤ ’ਤੇ ਤਲਬ ਕਰ ਕੇ ਸਪਸ਼ਟੀਕਰਨ ਲਿਆ ਜਾਵੇ : ਸਰਨਾ 
Published : Aug 7, 2020, 11:37 am IST
Updated : Aug 7, 2020, 11:37 am IST
SHARE ARTICLE
Paramjeet Singh Sarna
Paramjeet Singh Sarna

ਮਣੀ ਅਕਾਲੀ ਦਲ ਦਿੱਲੀ ਦੇ ਪ੍ਰਧਾਨ ਸ.ਪਰਮਜੀਤ ਸਿੰਘ ਸਰਨਾ ਨੇ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ

ਨਵੀਂ ਦਿੱਲੀ,  6 ਅਗੱਸਤ (ਅਮਨਦੀਪ ਸਿੰਘ): ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਪ੍ਰਧਾਨ ਸ.ਪਰਮਜੀਤ ਸਿੰਘ ਸਰਨਾ ਨੇ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਤੋਂ ਮੰਗ ਕੀਤੀ ਹੈ ਕਿ ਤੁਰਤ ਪਟਨਾ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਇਕਬਾਲ ਸਿੰਘ ਨੂੰ ਅਕਾਲ ਤਖ਼ਤ ਸਾਹਿਬ ’ਤੇ ਤਲਬ ਕਰ ਕੇ, ਪੁਛਿਆ ਜਾਵੇ ਕਿ ਉਨ੍ਹਾਂ ਕਿਸ ਆਧਾਰ ’ਤੇ ਸਿੱਖ ਗੁਰੂਆਂ ਨੂੰ ਲਵ ਕੁਸ਼ ਦਾ ਵੰਸ਼ਜ਼ ਆਖਣ ਦੀ ਹਤੱਕ ਕੀਤੀ।

ਉਨ੍ਹਾਂ ਕਿਹਾ,“ਰਾਮ ਮੰਦਰ  ਉਸਾਰੀ ਸਮਾਗਮ ਵਿਚ ਸਿੱਖਾਂ ਦੇ ਨੁਮਾਇੰਦੇ ਵਜੋਂ ਸ਼ਾਮਲ ਹੋਏ ਗਿਆਨੀ ਇਕਬਾਲ ਸਿੰਘ ਨੂੰ ਪਹਿਲਾਂ ਹੀ ਮਰਿਆਦਾ ਦੀ ਉਲੰਘਣਾ ਤੇ ਹੋਰ ਦੋਸ਼ਾਂ ਅਧੀਨ ਜਥੇਦਾਰੀ ਤੋਂ ਹਟਾਇਆ ਗਿਆ ਸੀ, ਉਹ ਕਿਸੇ ਵੀ ਹਾਲਤ ਵਿਚ ਕੌਮ ਦੇ ਨੁਮਾਇੰਦੇ ਨਹੀਂ ਹੋ ਸਕਦੇ।’’ ਉਨ੍ਹਾਂ ਕਿਹਾ, “ਕਿਹੜੇ ਇਤਿਹਾਸ ਵਿਚ ਲਿਖਿਆ ਹੈ ਕਿ ਗੁਰੂ ਨਾਨਕ ਦੇਵ ਜੀ ਬੇਦੀਆਂ ਦੀ ਕੁਲ ਵਿਚੋਂ ਅਤੇ ਦਸਮ ਪਾਤਸ਼ਾਹ ਲਵ ਕੁਸ਼ ਦੀ ਵੰਸ਼ਜ਼ ਸਨ? ਜਦ ਅੰਮ੍ਰਿਤ ਦੀ ਦਾਤ ਦਿਤੀ ਜਾਂਦੀ ਹੈ, ਉਦੋਂ ਤਾਂ ਪ੍ਰਾਣੀ ਦਾ ਪਿਛੋਕੜ ਖ਼ਤਮ ਹੋ ਜਾਂਦਾ ਹੈ, ਪਰ ਗਿਆਨੀ ਇਕਬਾਲ ਸਿੰਘ ਕਿਹੜੇ ਮਨਸੂਬੇ ਘੜ ਰਹੇ ਹਨ?” 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'ਮੈਂ ਕੀ ਬੋਲਣਾ ਕੀ ਨਹੀਂ, ਇਹ ਮੈਂ ਤੈਅ ਕਰਾਗਾਂ...' ਸੰਸਦ 'ਚ ਰਾਹੁਲ ਗਾਂਧੀ ਤੇ ਅਮਿਤ ਸ਼ਾਹ ਵਿਚਾਲੇ ਤਿੱਖੀ ਬਹਿਸ

11 Dec 2025 2:35 PM

ਸੰਸਦ 'ਚ ਗੈਂਗਸਟਰਾਂ 'ਤੇ ਖੁੱਲ੍ਹ ਕੇ ਬੋਲੇ MP ਰਾਜਾ ਵੜਿੰਗ

11 Dec 2025 2:21 PM

ਕੈਪਟਨ ਜਾਣਾ ਚਾਹੁੰਦੇ ਨੇ ਅਕਾਲੀ ਦਲ ਨਾਲ਼, ਕਿਹਾ ਜੇ ਇਕੱਠੇ ਚੋਣਾਂ ਲੜਾਂਗੇ ਤਾਂ ਹੀ ਜਿੱਤਾਂਗੇ,

03 Dec 2025 1:50 PM

ਨਸ਼ਾ ਛਡਾਊ ਕੇਂਦਰ ਦੀ ਆੜ 'ਚ Kaka ਨੇ ਬਣਾਏ ਲੱਖਾਂ ਰੁਪਏ, ਨੌਜਵਾਨਾਂ ਨੂੰ ਬੰਧਕ ਬਣਾ ਪਸ਼ੂਆਂ ਦਾ ਕੰਮ ਕਰਵਾਉਂਦਾ ਰਿਹਾ

03 Dec 2025 1:48 PM

Amit Arora Interview : ਆਪਣੇ 'ਤੇ ਹੋਏ ਹਮਲਿਆਂ ਨੂੰ ਲੈ ਕੇ ਖੁੱਲ੍ਹ ਕੇ ਬੋਲੇ Arora, ਮੈਨੂੰ ਰੋਜ਼ ਆਉਂਦੀਆਂ ਧਮਕੀ

03 Dec 2025 1:47 PM
Advertisement