
ਸ਼ੁੱਕਰਵਾਰ - ਸ਼ਨੀਵਾਰ ਦੀ ਦਰਮਿਆਨੀ ਰਾਤ ਜਿੱਥੇ ਇੱਕ ਪਾਸੇ ਪੂਰਾ ਦੇਸ਼ ਦਾ ਚੰਦਰਯਾਨ 2 ਦੇ ਲੈਂਡਰ ਵਿਕਰਮ ਦੇ ਚੰਨ ਦੀ ਸਤ੍ਹਾ 'ਤੇ ਲੈਂਡ ਕਰਨ ਨੂੰ ਦੇਖਣ ਲਈ ਬੇਤਾਬ ਸੀ।
ਨਵੀਂ ਦਿੱਲੀ : ਸ਼ੁੱਕਰਵਾਰ - ਸ਼ਨੀਵਾਰ ਦੀ ਦਰਮਿਆਨੀ ਰਾਤ ਜਿੱਥੇ ਇੱਕ ਪਾਸੇ ਪੂਰਾ ਦੇਸ਼ ਦਾ ਚੰਦਰਯਾਨ 2 ਦੇ ਲੈਂਡਰ ਵਿਕਰਮ ਦੇ ਚੰਨ ਦੀ ਸਤ੍ਹਾ 'ਤੇ ਲੈਂਡ ਕਰਨ ਨੂੰ ਦੇਖਣ ਲਈ ਬੇਤਾਬ ਸੀ। ਉਥੇ ਹੀ ਦੂਜੇ ਪਾਸੇ ਗੁਨਾ ਦੀ ਧਾਕੜ ਕਾਲੋਨੀ 'ਚ ਚੋਰਾਂ ਦੇ ਇੱਕ ਗਿਰੋਹ ਦੇ ਮੈਂਬਰ ਚੋਰੀ ਦੀ ਕੋਸ਼ਿਸ਼ 'ਚ ਜੁਟੇ ਹੋਏ ਸਨ। ਰਾਤ ਦੇ ਸਮੇਂ ਲੱਗਭੱਗ ਤਿੰਨ ਵਜੇ ਧਾਕੜ ਕਾਲੋਨੀ 'ਚ 6 ਚੋਰਾਂ ਦਾ ਗਿਰੋਹ ਕਾਲੋਨੀ 'ਚੋ 2 ਮੋਟਰਸਾਈਕਲ ਚੁਰਾਉਣ ਦੀ ਕੋਸ਼ਿਸ਼ ਕਰ ਰਹੇ ਸਨ।
Guna People Caught bike thieves
ਇਸ ਵਿੱਚ ਕੁਝ ਖਟਪਟ ਹੋਣ ਨਾਲ ਚੰਦਰਯਾਨ - 2 ਦੀਆਂ ਗਤੀਵਿਧੀਆਂ ਨੂੰ ਨਿਊਜ਼ ਚੈਨਲਾਂ 'ਤੇ ਲਾਇਵ ਦੇਖ ਰਹੇ ਲੋਕਾਂ ਨੂੰ ਕੁਝ ਅਣਹੋਣੀ ਦਾ ਸ਼ੱਕ ਹੋਇਆ। ਲੋਕਾਂ ਨੇ ਜਦੋਂ ਬਾਹਰ ਨਿਕਲ ਕੇ ਦੇਖਿਆ ਤਾਂ ਚੋਰਾਂ ਦੇ ਗਿਰੋਹ ਦੇ ਲੱਗਭੱਗ 6 ਮੈਂਬਰ ਦੋ ਘਰਾਂ 'ਚੋ ਮੋਟਰਸਾਈਕਲ ਕੱਢਣ ਦੀ ਕੋਸ਼ਿਸ਼ ਕਰ ਰਹੇ ਸਨ। ਲੋਕਾਂ ਨੇ ਸਰਗਰਮੀ ਦਿਖਾਉਂਦੇ ਹੋਏ ਤੁਰੰਤ ਇੱਕਠੇ ਹੋ ਕੇ ਇੱਕ ਚੋਰ ਨੂੰ ਗ੍ਰਿਫ਼ਤ ਵਿੱਚ ਲੈ ਲਿਆ।
Guna People Caught bike thieves
ਬਾਕੀ 5 ਚੋਰਾਂ ਨੇ ਗ੍ਰਿਫ਼ਤ 'ਚ ਆਏ ਆਰੋਪੀ ਸਾਥੀ ਨੂੰ ਛੁਡਾਉਣ ਲਈ ਪੱਥਰ ਵੀ ਸੁੱਟੇ ਪਰ ਕਾਲੋਨੀ ਵਿੱਚ ਲੋਕਾਂ ਦੀ ਵੱਧਦੀ ਤਾਦਾਦ ਨੂੰ ਦੇਖ ਉਹ ਉੱਥੋ ਭੱਜ ਗਏ। ਉਥੇ ਹੀ ਚੋਰ ਜਿਸ ਮੋਟਰਸਾਈਕਲ 'ਤੇ ਸਵਾਰ ਹੋ ਕੇ ਆਏ ਸਨ ਉਹ ਵੀ ਛੱਡ ਗਏ। ਇਸਦੇ ਬਾਅਦ ਕਾਲੋਨੀ ਵਾਸੀਆਂ ਨੇ ਫੜੇ ਗਏ ਆਰੋਪੀ ਨੂੰ ਪੁਲਿਸ ਦੇ ਹਵਾਲੇ ਕੀਤਾ। ਪੁਲਿਸ ਪੂਰੇ ਮਾਮਲੇ ਨੂੰ ਲੈ ਕੇ ਜਾਂਚ ਵਿੱਚ ਜੁੱਟ ਗਈ ਹੈ। ਨਾਲ ਹੀ ਪੁਲਿਸ ਗ੍ਰਿਫ਼ਤਾਰ ਕੀਤੇ ਗਏ ਚੋਰ ਤੋਂ ਪੁੱਛ ਪੜਤਾਲ ਕਰਕੇ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਇਸ ਗਿਰੋਹ ਦੇ ਬਾਕੀ ਮੈਂਬਰ ਕਿੱਥੇ ਹਨ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।