
ਜਾਣੋ, ਕੀ ਹੈ ਪੂਰਾ ਮਾਮਲਾ
ਮੋਹਾਲੀ: ਚੋਰਾਂ ਨੇ ਮੋਹਾਲੀ ਵਿਚ ਦੋ ਘਰਾਂ ’ਤੇ ਹਮਲਾ ਕਰਕੇ ਲੱਖਾਂ ਦੀ ਨਗਦੀ ਅਤੇ ਸੋਨੇ ਦੇ ਗਹਿਣੇ ਚੋਰੀ ਕਰ ਲਏ ਹਨ। ਪਹਿਲੀ ਘਟਨਾ ਵਿਚ ਅਣਜਾਣ ਵਿਅਕਤੀਆਂ ਨੇ ਜ਼ੀਰਕਪੁਰ ਵਿਚ ਪਟਿਆਲਾ ਰੋਡ ’ਤੇ ਸਥਿਤ ਇਕ ਘਰ ਨੂੰ ਨਿਸ਼ਾਨਾ ਬਣਾਇਆ ਅਤੇ ਲਗਭਗ 5 ਲੱਖ ਰੁਪਏ ਦਾ ਸੋਨਾ ਲੁੱਟ ਲਿਆ। ਸ਼ਿਕਾਇਤ ਮਿਲਣ ਦੇ ਹੀ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਜ਼ੀਰਕਪੁਰ ਪੁਲਿਸ ਸਟੇਸ਼ਨ ਵਿਚ ਇਕ ਦੈਨਿਕ ਡਾਇਰੀ ਰਿਪੋਰਟ ਦਰਜ ਕੀਤੀ ਗਈ ਹੈ।
Money
ਹਾਲਾਂਕਿ ਚੋਰਾਂ ਦੀ ਅਜੇ ਤਕ ਗ੍ਰਿਫ਼ਤਾਰੀ ਨਹੀਂ ਹੋ ਸਕੀ। ਸੁਰੇਸ਼ ਵਰਮਾ ਨੇ ਪੁਲਿਸ ਨੂੰ ਕੀਤੀ ਸ਼ਿਕਾਇਤ ਵਿਚ ਕਿਹਾ ਕਿ ਉਹ ਅਪਣੇ ਪਰਵਾਰ ਨਾਲ ਕਿਸੇ ਕੰਮ ਲਈ ਚੰਡੀਗੜ੍ਹ ਗਏ ਹੋਏ ਸਨ ਅਤੇ ਜਦੋਂ ਉਹ ਘਰ ਪਰਤੇ ਤਾਂ ਉਹਨਾਂ ਦੀ ਅਲਮਾਰੀ ਦੇ ਲਾਕਰ ਵਿਚੋਂ 5 ਲੱਖ ਰੁਪਏ ਦੇ ਗਹਿਣੇ ਅਤੇ ਡੈਬਿਟ ਕਾਰਡ ਚੋਰੀ ਹੋ ਚੁੱਕੇ ਸਨ। ਉਹਨਾਂ ਨੇ ਇਸ ਤੋਂ ਬਾਅਦ ਤੁਰੰਤ ਪੁਲਿਸ ਨੂੰ ਸ਼ਿਕਾਇਤ ਕੀਤੀ।
Photo
ਦੂਜੀ ਘਟਨਾ ਵਿਚ ਅਣਜਾਣ ਵਿਅਕਤੀਆਂ ਨੇ ਮੋਹਾਲੀ ਦੇ ਸੈਕਟਰ 79 ਵਿਚ ਇਕ ਘਰ ’ਚੋਂ ਲੱਖਾਂ ਦੀ ਨਗਦੀ ਅਤੇ ਸੋਨੇ ਦੇ ਗਹਿਣੇ ਚੋਰੀ ਕਰ ਲਏ ਹਨ। ਜਦੋਂ ਇਹ ਘਟਨਾ ਵਾਪਰੀ ਤਾਂ ਉਸ ਸਮੇਂ ਘਰ ਦਾ ਮਾਲਕ ਘਰ ਨਹੀਂ ਸੀ। ਘਰ ਦੇ ਮਾਲਕ ਰਾਜੀਵ ਸ਼ਰਮਾ ਦਾ ਕਹਿਣਾ ਹੈ ਕਿ ਉਹਨਾਂ ਨੇ ਮੋਹਾਲੀ ਵਿਚ ਸੈਕਟਰ 82 ਵਿਚ ਕੰਮ ਕੀਤਾ ਅਤੇ 26 ਅਪ੍ਰੈਲ ਨੂੰ ਉਹ ਅੰਮ੍ਰਿਤਸਰ ਗਏ ਤੇ 29 ਅਪ੍ਰੈਲ ਨੂੰ ਵਾਪਸ ਆ ਗਏ।
ਉਸ ਨੇ ਪੁਲਿਸ ਨੂੰ ਦਸਿਆ ਕਿ ਉਸ ਦੇ ਲਾਕਰ ਵਿਚੋਂ ਚੋਰਾਂ ਨੂੰ 30 ਗ੍ਰਾਮ ਸੋਨਾ ਅਤੇ 70 ਗ੍ਰਾਮ ਚਾਂਦੀ ਦੇ ਨਾਲ ਨਾਲ 3000 ਰੁਪਏ ਨਕਦ ਮਿਲੇ ਹਨ। ਇਸ ਤੋਂ ਬਾਅਦ ਸੋਹਾਨਾ ਪੁਲਿਸ ਸਟੇਸ਼ਨ ਵਿਚ ਮਾਮਲਾ ਦਰਜ ਕਰਵਾਇਆ ਗਿਆ ਹੈ ਜਿਸ ਦੀ ਪੁਲਿਸ ਜਾਂਚ ਕਰ ਰਹੀ ਹੈ।