
ਚੋਰ ਅਤੇ ਲੁਟੇਰੇ ਬਹੁਤ ਹੀ ਬੇਖੌਫ ਹੋ ਕੇ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਹਨ। ਉਥੇ ਹੀ ਫ਼ਿਰੋਜਪੁਰ ਦੇ ਇੱਕ ਪਿੰਡ 'ਚੋਂ ਵੱਡੀ.....
ਫਿਰੋਜ਼ਪੁਰ : ਚੋਰ ਅਤੇ ਲੁਟੇਰੇ ਬਹੁਤ ਹੀ ਬੇਖੌਫ ਹੋ ਕੇ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਹਨ। ਉਥੇ ਹੀ ਫ਼ਿਰੋਜਪੁਰ ਦੇ ਇੱਕ ਪਿੰਡ 'ਚੋਂ ਵੱਡੀ ਵਾਰਦਾਤ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਪਿੰਡ ਮੁਠਿਆ ਵਾਲਾ ਵਿੱਚ ਅੱਧਾ ਦਰਜਨ ਦੇ ਕਰੀਬ ਚੋਰਾਂ ਨੇ ਦੇਰ ਰਾਤ ਪੰਜ ਘਰਾਂ ਨੂੰ ਆਪਣਾ ਨਿਸ਼ਾਨਾ ਬਣਾਇਆ। ਲੋਕ ਰਾਤ ਸਮੇਂ ਘਰਾਂ ਦੇ ਕਮਰਿਆਂ ਤੋਂ ਬਾਹਰ ਖੁੱਲੇ ਬਰਾਂਡੇ 'ਚ ਸੁੱਤੇ ਹੋਏ ਸਨ।
5 homes theft in firozpur
ਚੋਰ ਇਸ ਸਮੇਂ ਨੂੰ ਭਾਂਪਕੇ ਇੱਕ ਇੱਕ ਕਰ ਪੰਜ ਘਰਾਂ ਵਿੱਚ ਦਾਖ਼ਲ ਹੋਏ ਅਤੇ ਕਮਰਿਆਂ ਚੋਂ ਸੋਨੇ ਦੇ ਗਹਿਣੇ ਤੇ ਨਗਦੀ ਲੈਕੇ ਫਰਾਰ ਹੋ ਗਏ। ਚੋਰੀ ਦਾ ਸ਼ਿਕਾਰ ਹੋਏ ਘਰ ਦੇ ਮਾਲਿਕਾਂ ਨੇ ਕਿਹਾ ਕਿ 30 ਤੋਲੇ ਦੇ ਕਰੀਬ ਚੋਰ ਸੋਨਾ ਤੇ ਨਗਦੀ ਲੈ ਗਏ। ਰਾਤ ਦੇ ਸਮੇਂ ਪਿੰਡ 'ਚ ਚੋਰਾਂ ਨੇ ਪੰਜ ਘਰਾਂ ਨੂੰ ਨਿਸ਼ਾਨਾ ਬਣਾਇਆ ਹੈ।
5 homes theft in firozpur
ਉਧਰ ਮੌਕੇ ਤੇ ਪਹੁੰਚੀ ਪੁਲਿਸ ਨੇ ਦੱਸਿਆ ਕਿ ਫੋਰੇਂਸਿਕ ਟੀਮ ਦੇ ਨਾਲ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਪਿੰਡ 'ਚ ਚੋਰਾਂ ਦੇ ਆਂਤਕ ਨਾਲ ਖੋਫ ਦਾ ਮਾਹੌਲ ਬਣਿਆ ਹੋਇਆ ਹੈ।ਪੁਲਿਸ ਵਲੋਂ ਫੋਰੇਂਸਿਕ ਟੀਮ ਦੇ ਨਾਲ ਮਿਲ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਸੀਸੀਟੀਵੀ ਫੁਟੇਜ ਨੂੰ ਖੰਘਾਲਕੇ ਚੋਰਾਂ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।