
ਗੁੱਸੇ ਵਿਚ ਆਏ ਨੌਜਵਾਨ ਨੇ ਸਲਫਾਸ ਦੀਆਂ ਗੋਲੀਆਂ ਖਾ ਲਈਆਂ ਅਤੇ ਹਸਪਤਾਲ ਵਿਚ ਇਲਾਜ ਦੌਰਾਨ ਉਸਦੀ ਮੌਤ ਹੋ ਗਈ।
ਨੋਇਡਾ: ਉੱਤਰ ਪ੍ਰਦੇਸ਼ ਦੇ ਨੋਇਡਾ (Noida) ਵਿਚ, ਜਦੋਂ ਪਿਤਾ ਨੇ ਮੋਬਾਈਲ ਫੋਨ (Mobile Phone) ਲੈ ਕੇ ਦੇਣ ਤੋਂ ਇਨਕਾਰ ਕਰ ਦਿੱਤਾ, ਤਾਂ ਪੁੱਤਰ ਨੇ ਸਲਫਾਸ ਦੀਆਂ ਗੋਲੀਆਂ ਖਾ ਕੇ ਖੁਦਕੁਸ਼ੀ (Suicide) ਕਰ ਲਈ। ਨੋਇਡਾ ਦੇ ਸੈਕਟਰ -39 ਥਾਣੇ ਦੇ ਇੰਚਾਰਜ ਰਾਜੀਵ ਬਾਲਿਅਨ ਨੇ ਦੱਸਿਆ ਕਿ ਸਦਰਪੁਰ ਕਲੋਨੀ ਦੇ ਰਹਿਣ ਵਾਲੇ ਅਭਿਸ਼ੇਕ ਕੁਮਾਰ (20) ਨੇ ਆਪਣੇ ਪਿਤਾ ਨੂੰ ਸਮਾਰਟ ਮੋਬਾਈਲ ਫੋਨ ਖਰੀਦਣ (Refused to buy) ਲਈ ਕਿਹਾ, ਜਿਸ 'ਤੇ ਪਿਤਾ ਨੇ ਕਿਹਾ ਕਿ ਅਜੇ ਪੈਸੇ ਦਾ ਪ੍ਰਬੰਧ ਨਹੀਂ ਹੈ।
ਇਹ ਵੀ ਪੜ੍ਹੋ- ਗੁਰਨਾਮ ਚੜੂਨੀ ਤੇ ਸੁਰਜੀਤ ਫੂਲ ਨੇ ਕਰਨਾਲ ਪਹੁੰਚ ਕੀਤਾ ਵੱਡਾ ਐਲਾਨ
Suicide
ਇਹ ਵੀ ਪੜ੍ਹੋ- ਅੰਮ੍ਰਿਤਸਰ 'ਚ ਗਰਭਵਤੀ ਮਹਿਲਾ ਦੀ ਕਰੰਟ ਲੱਗਣ ਨਾਲ ਹੋਈ ਮੌਤ
ਉਨ੍ਹਾਂ ਨੇ ਦੱਸਿਆ ਕਿ ਗੁੱਸੇ ਵਿਚ ਆਏ ਨੌਜਵਾਨ ਨੇ ਸਲਫਾਸ ਦੀ ਗੋਲੀ (Sulfas Pills) ਖਾ ਲਈ ਅਤੇ ਉਸ ਨੂੰ ਗੰਭੀਰ ਹਾਲਤ ਵਿਚ ਸੋਮਵਾਰ ਨੂੰ ਨੋਇਡਾ ਦੇ ਨਿਓ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ। ਉਥੇ ਇਲਾਜ ਦੌਰਾਨ ਉਸਦੀ ਮੌਤ ਹੋ ਗਈ। ਇਸ ਦੇ ਨਾਲ ਹੀ ਉਨ੍ਹਾਂ ਦੱਸਿਆ ਕਿ ਥਾਣਾ ਸੈਕਟਰ 49 ਖੇਤਰ ਦੇ ਸੈਕਟਰ 47 ਦੇ ਰਹਿਣ ਵਾਲੇ ਵਿਸ਼ਰਾਮ ਸਿੰਘ ਨਾਂ ਦੇ ਵਿਅਕਤੀ ਦੀ ਸ਼ੱਕੀ ਹਾਲਤਾਂ ਵਿਚ ਮੌਤ ਹੋ ਗਈ। ਉਨ੍ਹਾਂ ਕਿਹਾ ਕਿ ਪੁਲਿਸ ਨੇ ਦੋਵਾਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ।