ਜੀ-20 ਸੰਮੇਲਨ: ਵੱਖ-ਵੱਖ ਦੇਸ਼ਾਂ ਦੇ ਮੁਖੀਆਂ ਦੇ ਸਵਾਗਤ ਲਈ ਦਿੱਲੀ ਤਿਆਰ; ਭਲਕੇ ਭਾਰਤ ਪਹੁੰਚਣਗੇ ਜੋਅ ਬਾਈਡਨ ਅਤੇ ਰਿਸ਼ੀ ਸੂਨਕ
Published : Sep 7, 2023, 6:42 pm IST
Updated : Sep 7, 2023, 6:42 pm IST
SHARE ARTICLE
G20 summit: When will Joe Biden, Rishi Sunak, other leaders reach Delhi tomorrow
G20 summit: When will Joe Biden, Rishi Sunak, other leaders reach Delhi tomorrow

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਦੁਵੱਲੀ ਬੈਠਕ ਕਰ ਸਕਦੇ ਹਨ ਅਮਰੀਕੀ ਰਾਸ਼ਟਰਪਤੀ

 

ਨਵੀਂ ਦਿੱਲੀ: ਜੀ-20 ਸੰਮੇਲਨ ਤੋਂ ਪਹਿਲਾਂ ਰਾਸ਼ਟਰੀ ਰਾਜਧਾਨੀ ਦਿੱਲੀ ਵੱਖ-ਵੱਖ ਦੇਸ਼ਾਂ ਅਤੇ ਗਲੋਬਲ ਸੰਸਥਾਵਾਂ ਦੇ ਮੁਖੀਆਂ ਦੇ ਸਵਾਗਤ ਲਈ ਪੂਰੀ ਤਰ੍ਹਾਂ ਤਿਆਰ ਹੈ। ਇਸ ਦੌਰਾਨ ਅਮਰੀਕੀ ਰਾਸ਼ਟਰਪਤੀ ਜੋਅ ਬਾਈਡਨ ਭਲਕੇ ਭਾਰਤ ਆ ਰਹੇ ਹਨ, ਉਹ ਦਿੱਲੀ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਦੁਵੱਲੀ ਬੈਠਕ ਕਰ ਸਕਦੇ ਹਨ। ਜੀ-20 ਲਈ ਪਹੁੰਚਣ ਵਾਲੇ ਵਿਦੇਸ਼ੀ ਮਹਿਮਾਨ ਦਿੱਲੀ ਦੇ ਵੱਖ-ਵੱਖ ਹੋਟਲਾਂ ਵਿਚ ਰੁਕਣਗੇ। ਜੀ-20 'ਚ ਮਹਿਮਾਨ ਦੇਸ਼ ਵਜੋਂ ਬੁਲਾਏ ਗਏ ਨਾਈਜੀਰੀਆ ਦੇ ਰਾਸ਼ਟਰਪਤੀ ਅਹਿਮਦ ਤਿਨੂਬੂ 6 ਸਤੰਬਰ ਨੂੰ ਹੀ ਭਾਰਤ ਪਹੁੰਚੇ ਸਨ। ਉਹ ਲੀ ਮੈਰੀਡੀਅਨ ਹੋਟਲ ਵਿਚ ਠਹਿਰੇ ਹੋਏ ਹਨ।

ਇਹ ਵੀ ਪੜ੍ਹੋ: ਮੁਹਾਲੀ ਅਦਾਲਤ ਦਾ ਵੱਡਾ ਫ਼ੈਸਲਾ, 2 ਗੈਂਗਸਟਰਾਂ ਨੂੰ 10-10 ਸਾਲ ਦੀ ਸੁਣਾਈ ਸਜ਼ਾ

7 ਸਤੰਬਰ ਨੂੰ ਮਾਰੀਸ਼ਸ, ਮੈਕਸੀਕੋ ਅਤੇ ਈਯੂ ਕੌਂਸਲ ਦੇ ਮੁਖੀਆਂ ਤੋਂ ਇਲਾਵਾ ਆਈ.ਐਮ.ਐਫ., ਓ.ਈ.ਸੀ.ਡੀ. ਅਤੇ ਡਬਲਿਊ.ਟੀ.ਓ. ਦੇ ਮੁਖੀ ਭਾਰਤ ਪਹੁੰਚ ਰਹੇ ਹਨ। ਜ਼ਿਆਦਾਤਰ ਦੇਸ਼ਾਂ ਦੇ ਮੁਖੀ 8 ਸਤੰਬਰ ਨੂੰ ਭਾਰਤ ਪਹੁੰਚ ਰਹੇ ਹਨ, ਕਿਉਂਕਿ ਜੀ-20 ਸੰਮੇਲਨ 9 ਅਤੇ 10 ਸਤੰਬਰ ਨੂੰ ਹੈ। ਬ੍ਰਿਟੇਨ ਦੇ ਪ੍ਰਧਾਨ ਮੰਤਰੀ ਰਿਸ਼ੀ ਸੂਨਕ ਦਾ ਜਹਾਜ਼ 8 ਸਤੰਬਰ ਨੂੰ ਦੁਪਹਿਰ 1:20 ਵਜੇ ਪਾਲਮ ਦੇ ਰਨਵੇਅ 3 'ਤੇ ਲੈਂਡ ਕਰੇਗਾ। ਸੁਨਕ ਅਸ਼ੋਕ ਰੋਡ 'ਤੇ ਸਥਿਤ ਸੰਗਰੀਲਾ ਹੋਟਲ 'ਚ ਰੁਕਣਗੇ।

ਇਹ ਵੀ ਪੜ੍ਹੋ: ਕੈਨੇਡਾ: ਉਂਟਾਰੀਓ ਦੀ ਕੈਬਨਿਟ 'ਚ ਫੇਰਬਦਲ; ਪੰਜਾਬੀ ਮੂਲ ਦੇ 3 ਮੰਤਰੀਆਂ ਨੂੰ ਮਿਲੀ ਨਵੀਂ ਜ਼ਿੰਮੇਵਾਰੀ

ਜਾਪਾਨ ਦੇ ਪ੍ਰਧਾਨ ਮੰਤਰੀ ਕਿਸ਼ਿਦਾ ਫੂਮਿਓ 8 ਸਤੰਬਰ ਨੂੰ ਦੁਪਹਿਰ 2:15 ਵਜੇ ਪਾਲਮ ਹਵਾਈ ਅੱਡੇ ਦੇ ਰਨਵੇਅ 1 'ਤੇ ਲੈਂਡ ਕਰਨਗੇ ਅਤੇ ਉਥੋਂ ਬਾਰਾਖੰਬਾ ਰੋਡ 'ਤੇ ਸਥਿਤ ਲਲਿਤ ਹੋਟਲ ਜਾਣਗੇ। ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ਼ 8 ਸਤੰਬਰ ਨੂੰ ਸ਼ਾਮ 6.15 ਵਜੇ ਪਾਲਮ ਹਵਾਈ ਅੱਡੇ ਦੇ ਰਨਵੇਅ 4 'ਤੇ ਲੈਂਡ ਕਰਨਗੇ। ਉਥੋਂ ਉਨ੍ਹਾਂ ਦਾ ਕਾਫਲਾ ਜਨਪਥ ਰੋਡ 'ਤੇ ਇੰਪੀਰੀਅਲ ਹੋਟਲ ਜਾਵੇਗਾ। ਰੂਸ ਦੇ ਵਿਦੇਸ਼ ਮੰਤਰੀ ਸਰਗੇਈ ਲਾਵਰੋਵ 8 ਸਤੰਬਰ ਨੂੰ ਦੁਪਹਿਰ 2:35 ਵਜੇ ਪਾਲਮ ਹਵਾਈ ਅੱਡੇ ਦੇ ਰਨਵੇਅ 3 'ਤੇ ਲੈਂਡ ਕਰਨਗੇ। ਉਥੋਂ ਉਹ ਬਾਰਾਖੰਬਾ ਰੋਡ 'ਤੇ ਸਥਿਤ ਹੋਟਲ ਦ ਲਲਿਤ ਜਾਣਗੇ।

ਇਹ ਵੀ ਪੜ੍ਹੋ: ਬਠਿੰਡਾ ’ਚ ਪੁਲਿਸ ਇੰਸਪੈਕਟਰ ਦੀ ਗੋਲੀ ਲੱਗਣ ਕਾਰਨ ਮੌਤ, ਪੁਲਿਸ ਵਲੋਂ ਜਾਂਚ ਸ਼ੁਰੂ 

ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ 8 ਸਤੰਬਰ ਨੂੰ ਸ਼ਾਮ 6:40 ਵਜੇ ਦਿੱਲੀ ਦੇ ਪਾਲਮ ਹਵਾਈ ਅੱਡੇ ਦੇ ਰਨਵੇਅ ਵਨ 'ਤੇ ਲੈਂਡ ਕਰਨਗੇ। ਉਥੋਂ ਉਹ ਸਰਦਾਰ ਪਟੇਲ ਮਾਰਗ 'ਤੇ ਸਥਿਤ ਹੋਟਲ ਆਈ.ਟੀ.ਸੀ. ਮੌਰਿਆ ਜਾਣਗੇ। ਚੀਨੀ ਪ੍ਰਧਾਨ ਮੰਤਰੀ ਲੀ ਕਿਆਂਗ 8 ਸਤੰਬਰ ਨੂੰ ਸ਼ਾਮ 7:55 ਵਜੇ ਪਾਲਮ ਹਵਾਈ ਅੱਡੇ ਦੇ ਰਨਵੇਅ 1 'ਤੇ ਲੈਂਡ ਕਰਨਗੇ। ਇਥੋਂ ਉਹ ਸਰਦਾਰ ਪਟੇਲ ਮਾਰਗ 'ਤੇ ਸਥਿਤ ਹੋਟਲ ਤਾਜ ਪੈਲੇਸ ਜਾਣਗੇ।

ਇਹ ਵੀ ਪੜ੍ਹੋ: ਸਿੱਖ ਭਾਈਚਾਰਾ ਮਦਦ ਲਈ ਹਮੇਸ਼ਾ ਅੱਗੇ ਰਿਹਾ, ਆਸਟ੍ਰੇਲੀਆ 'ਚ ਵੀ ਪੰਜਾਬੀਆਂ ਨੇ ਆਪਣੀ ਵੱਖਰੀ ਪਛਾਣ ਬਣਾਈ- MP ਬ੍ਰੈਡ ਬੈਟਿਨ

ਬ੍ਰਾਜ਼ੀਲ ਦੇ ਰਾਸ਼ਟਰਪਤੀ ਲੁਈਜ਼ ਇਨਾਸੀਓ ਲੂਲਾ ਜਾ ਸਿਲਵਾ 8 ਸਤੰਬਰ ਨੂੰ ਰਾਤ 9.45 ਵਜੇ ਪਾਲਮ ਹਵਾਈ ਅੱਡੇ ਦੇ ਰਨਵੇਅ 3 'ਤੇ ਲੈਂਡ ਕਰਨਗੇ। ਉਥੋਂ ਉਹ ਸਰਦਾਰ ਪਟੇਲ ਮਾਰਗ 'ਤੇ ਸਥਿਤ ਹੋਟਲ ਤਾਜ ਪੈਲੇਸ ਜਾਣਗੇ। ਇੰਡੋਨੇਸ਼ੀਆ ਦੇ ਰਾਸ਼ਟਰਪਤੀ ਜੋ.ਕੋ. ਵਿਡੋਡੋ 8 ਸਤੰਬਰ ਨੂੰ ਰਾਤ 10 ਵਜੇ ਪਾਲਮ ਹਵਾਈ ਅੱਡੇ ਦੇ ਰਨਵੇਅ 4 'ਤੇ ਲੈਂਡ ਕਰਨਗੇ। ਉਥੋਂ ਉਹ ਜਨਪਥ ਲੇਨ 'ਤੇ ਹੋਟਲ ਇੰਪੀਰੀਅਲ ਜਾਣਗੇ। ਇਸ ਤੋਂ ਇਲਾਵਾ ਕੈਨੇਡਾ, ਯੂ.ਏ.ਈ., ਤੁਰਕੀ ਸਮੇਤ ਕਈ ਹੋਰ ਦੇਸ਼ਾਂ ਦੇ ਮੁਖੀ ਵੀ 8 ਸਤੰਬਰ ਨੂੰ ਦਿੱਲੀ ਪਹੁੰਚਣਗੇ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Latest Amritsar News: ਹੈਵਾਨੀਅਤ ਦਾ ਨੰ*ਗਾ ਨਾਚ, 2 ਕੁੜੀਆਂ ਨਾਲ ਕੀਤਾ ਬ*ਲਾਤ*ਕਾਰ, ਮੌਕੇ 'ਤੇ ਪਹੁੰਚਿਆ ਪੱਤਰਕਾਰ

13 Apr 2024 5:12 PM

PU 'ਚ ਕੁੜੀਆਂ ਨੂੰ ਮਿਲੇਗੀ ਮਾਹਵਾਰੀ ਆਉਣ 'ਤੇ ਛੁੱਟੀ, ਇਸ ਦਰਦ ਨੂੰ ਮੁੰਡਿਆਂ ਨੇ ਸਮਝ ਲੜੀ ਲੜਾਈ !

13 Apr 2024 4:44 PM

LIVE | Big Breaking : ਅਕਾਲੀਆਂ ਨੇ 7 ਉਮੀਦਵਾਰਾਂ ਦੀ ਸੂਚੀ ਕੀਤੀ ਜਾਰੀ, ਦੇਖੋ ਕਿਸ ਨੂੰ ਕਿੱਥੋਂ ਮਿਲੀ ਟਿਕਟ?

13 Apr 2024 4:35 PM

Kiratpur Vaisakhi Update: ਵਿਸਾਖੀ ਮੌਕੇ ਵਾਪਰਿਆ ਵੱਡਾ ਹਾਦਸਾ, ਇੱਕ ਨੌਜਵਾਨ ਦੀ ਮੌਤ, ਦੂਜਾ ਗੰਭੀਰ ਜਖ*ਮੀ

13 Apr 2024 2:58 PM

Today Punjab News: ਪਿੰਡ ਕੋਲ SHO Mattaur 'ਤੇ ਫਾਇਰਿੰਗ, Bullet Proof ਗੱਡੀ ਕਾਰਨ ਬਚੀ ਜਾਨ | Latest Update

13 Apr 2024 2:16 PM
Advertisement