
ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਦੇ ਪਰਿਵਾਰ ਦੀਆਂ ਮੁਸ਼ਕਿਲਾਂ ਵਧਦੀਆਂ ਜਾ ਰਹੀਆਂ...
ਲਾਹੌਰ : ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਦੇ ਪਰਿਵਾਰ ਦੀਆਂ ਮੁਸ਼ਕਿਲਾਂ ਵਧਦੀਆਂ ਜਾ ਰਹੀਆਂ ਹਨ। ਰਾਸ਼ਟਰੀ ਜਵਾਬਦੇਹੀ ਬਿਊਰੋ (ਐਨਆਈਬੀ) ਅਦਾਲਤ ਨੇ 1,400 ਕਰੋੜ ਰੁਪਏ ਦੇ ਹਾਊਸਿੰਗ ਘਪਲੇ ‘ਚ ਨਵਾਜ ਸ਼ਰੀਫ ਦੇ ਛੋਟੇ ਭਰਾ ਅਤੇ ਵਿਰੋਧੀ ਦਲ ਦੇ ਨੇਤਾ ਸ਼ਾਹਬਾਜ ਸ਼ਰੀਫ ਨੂੰ ਸ਼ਨੀਵਾਰ ਦਸ ਦਿਨ ਦੀ ਰਿਮਾਂਡ ‘ਤੇ ਐਨਆਈਬੀ ਦੇ ਹਵਾਲੇ ਕਰ ਦਿਤਾ ਹੈ। ਪਾਕਿਸਤਾਨ ਦੇ ਪੰਜਾਬ ਸੂਬੇ ਦੇ ਮੁੱਖ ਮੰਤਰੀ ਰਹਿ ਚੁਕੇ ਸ਼ਾਹਬਾਜ ਨੇ ਕੁਝ ਵੀ ਗਲਤ ਕਰਨ ਤੋਂ ਮਨ੍ਹਾ ਕੀਤਾ ਹੈ।
Housing Scamਜਦੋਂ ਕਿ ਸ਼ਰੀਫ ਨੇ ਅਪਣੇ ਭਰਾ ਦੀ ਗ੍ਰਿਫ਼ਤਾਰੀ ਨੂੰ ਰਾਜਨੀਤੀ ਤੋਂ ਪ੍ਰੇਰਿਤ ਕਰਾਰ ਦਿੰਦੇ ਹੋਏ ਕਿਹਾ ਹੈ ਕਿ ਇਹ ਸਭ ਜਾਣਦੇ ਹਨ ਕਿ ਇਮਰਾਨ ਸਰਕਾਰ ਬਦਲਾ ਲੈ ਰਹੀ ਹੈ। ਹਾਊਸਿੰਗ ਘਪਲੇ ‘ਚ ਸ਼ਾਹਬਾਜ਼ ਨੂੰ ਸ਼ੁੱਕਰਵਾਰ ਨੂੰ ਗ੍ਰਿਫ਼ਤਾਰ ਕਰਨ ਵਾਲੀ ਭ੍ਰਿਸ਼ਟਾਚਾਰ ਰੋਧੀ ਏਜੰਸੀ ਨੇ ਅਦਾਲਤ ਤੋਂ 15 ਦਿਨ ਦੀ ਰਿਮਾਂਡ ਮੰਗੀ ਸੀ। ਉਸ ਨੂੰ ਲਾਹੌਰ ‘ਚ ਉੱਚ ਸੁਰੱਖਿਆ ਵਾਲੇ ਐਨਆਈਬੀ ਦਫ਼ਤਰ ਦੀ ਜੇਲ੍ਹ ਵਿਚ ਰੱਖਿਆ ਗਿਆ ਹੈ। ਇਥੋਂ ਉਸ ਨੂੰ ਐਨਆਈਬੀ ਅਦਾਲਤ ਵਿਚ ਪੂਰੀ ਸੁਰੱਖਿਆ ਨਾਲ ਲੈ ਜਾਇਆ ਜਾਵੇਗਾ।
Shahbaz on ten days remandਕੋਰਟ ਵਿਚ ਪਹਿਲਾਂ ਤੋਂ ਹੀ ਵੱਡੀ ਸੰਖਿਆ ‘ਚ ਪੀਐਮਐਲ-ਐਨ ਦੇ ਕਰਮਚਾਰੀਆਂ ਮੌਜੂਦ ਸੀ ਅਤੇ ਨਾਅਰੇ ਲਗਾ ਰਹੇ ਸੀ ਕਿ ਪ੍ਰਧਾਨਮੰਤਰੀ ਇਮਰਾਨ ਖਾਨ ਸ਼ਰੀਫ ਬਦਲਾ ਲੈ ਰਹੇ ਹਨ। ਜੱਜ ਨਜ਼ਮੁਲ ਹਸਨ ਨੇ ਐਨਆਈਬੀ ਦੇ ਅਧਿਕਾਰੀ ਦੀ ਬੇਨਤੀ ਸਵੀਕਾਰ ਕਰਦੇ ਹੋਏ ਦਸ ਦਿਨ ਦੀ ਰਿਮਾਂਡ ਦੀ ਆਗਿਆ ਦਿੱਤੀ। 67 ਸਾਲਾਂ ਸ਼ਾਹਬਾਜ਼ ਪਾਕਿਸਤਾਨ ਮੁਸਲਿਮ ਲੀਗ-ਨਵਾਜ਼ (ਪੀ.ਐਮ.ਐਲ.-ਐਨ) ਦੇ ਪ੍ਰਧਾਨ ਵੀ ਹਨ। ਉਨ੍ਹਾਂ ਦੇ ਜਵਾਈ ਅਲੀ ਇਮਰਾਨ ਵੀ ਭ੍ਰਿਸ਼ਟਾਚਾਰ ਦੇ ਇਕ ਮਾਮਲਾ ਦਾ ਸਾਹਮਣਾ ਕਰ ਰਹੇ ਹਨ।
Nawaz Sharif's Brother ਨਵਾਜ਼ ਸ਼ਰੀਫ਼ ਆਪ ਵੀ ਭ੍ਰਿਸ਼ਟਾਚਾਰ ਦੇ ਤਿੰਨ ਮਾਮਲਿਆਂ ਦਾ ਸਾਹਮਣਾ ਕਰ ਰਹੇ ਹਨ। ਇਨ੍ਹਾਂ ਵਿਚੋਂ ਲੰਦਨ ‘ਚ ਤਿੰਨ ਆਲੀਸ਼ਾਨ ਫਲੈਟ ਖਰੀਦਣ ਦੇ ਮਾਮਲੇ ਵਿਚ ਸ਼ਰੀਫ਼, ਉਸ ਦੀ ਬੇਟੀ ਮਰੀਅਮ ਅਤੇ ਜਵਾਈ ਸਫ਼ਦਰ ਨੂੰ ਸਜ਼ਾ ਵੀ ਹੋ ਚੁਕੀ ਹੈ। ਇਸ ਮਾਮਲੇ ਵਿਚ ਸ਼ਰੀਫ਼ ਨੂੰ ਇਸਲਾਮਾਬਾਦ ਹਾਈ ਕੋਰਟ ਤੋਂ ਰਾਹਤ ਮਿਲੀ ਹੋਈ ਹੈ। ਕੋਰਟ ਨੇ ਤਿੰਨਾਂ ਦੀ ਸਜ਼ਾ ਮੁਅੱਤਲ ਕਰ ਦਿਤੀ ਹੈ।