ਖਾਣੇ ਵਿਚ ਸਾਈਨਾਇਡ ਦੇ ਕੇ ਨੂੰਹ ਨੇ 14 ਸਾਲਾਂ ‘ਚ ਪਤੀ ਸਮੇਤ ਮਾਰੇ ਪਰਿਵਾਰ ਦੇ 6 ਜੀਅ!
Published : Oct 7, 2019, 11:13 am IST
Updated : Oct 7, 2019, 11:31 am IST
SHARE ARTICLE
Kerala Housewife confesses to killing six in family
Kerala Housewife confesses to killing six in family

ਕੇਰਲ ਵਿਚ ਇਕ ਹੈਰਾਨ ਕਰਨ ਵਾਲਾ ਮਾਮਲਾ ਸਾਮਹਣੇ ਆਇਆ ਹੈ।

ਕੇਰਲ: ਕੇਰਲ ਵਿਚ ਇਕ ਹੈਰਾਨ ਕਰਨ ਵਾਲਾ ਮਾਮਲਾ ਸਾਮਹਣੇ ਆਇਆ ਹੈ। ਕੋਜ਼ੀਕੋਡ ਵਿਚ ਇਕ ਔਰਤ ‘ਤੇ ਅਪਣੇ ਸੱਸ, ਸਹੁਰਾ, ਪਤੀ ਅਤੇ ਤਿੰਨ ਹੋਰ ਰਿਸ਼ਤੇਦਾਰਾਂ ਦਾ ਕਤਲ ਕਰਨ ਦਾ ਇਲਜ਼ਾਮ ਲੱਗਿਆ ਹੈ। ਇਲਜ਼ਾਮ ਹੈ ਕਿ ਔਰਤ ਨੇ ਇਸ ਲਈ ਸਾਈਨਾਇਡ ਦੀ ਵਰਤੋਂ ਕੀਤੀ ਅਤੇ 14 ਸਾਲਾਂ ਵਿਚ ਪੂਰੇ ਪਰਿਵਾਰ ਨੂੰ ਮੌਤ ਦੀ ਘਾਟ ਉਤਾਰ ਦਿੱਤਾ।

Kerala Housewife confesses to killing six in familyKerala Housewife confesses to killing six in family

ਹੁਣ ਤੱਕ ਕੋਜ਼ੀਕੋਡ ਪੁਲਿਸ ਨੇ ਜੌਲੀ ਥਾਮਸ ਅਤੇ ਉਸ ਦੇ ਦੋਸਤ ਐਮ. ਮੈਥਿਊ ਅਤੇ ਇਕ ਸੁਨਿਆਰ ਨੂੰ ਗ੍ਰਿਫ਼ਤਾਰ ਕੀਤਾ ਹੈ ਜੋ ਹੱਤਿਆਵਾਂ ਲਈ ਸਾਈਨਾਇਡ ਦਾ ਇੰਤਜ਼ਾਮ ਕਰਦਾ ਸੀ। ਜਾਂਚ ਤੋਂ ਪਤਾ ਚੱਲਿਆ ਹੈ ਕਿ ਜੌਲੀ ਪੀੜਤਾਂ ਨੂੰ ਖਾਣੇ ਵਿਚ ਸਾਈਨਾਇਡ ਮਿਲਾ ਕੇ ਦਿੰਦੀ ਸੀ। ਸਾਈਨਾਇਡ ਕਾਰਨ ਅਜਿਹੀ ਪਹਿਲੀ ਕਥਿਤ ਮੌਤ 2002 ਵਿਚ ਉਸ ਦੀ ਸੱਸ ਦੀ ਹੋਈ ਸੀ।

Kerala Housewife confesses to killing six in familyKerala Housewife confesses to killing six in family

ਥਾਮਸ ਪਰਿਵਾਰ ਵਿਚ ਹੱਤਿਆਵਾਂ ਦਾ ਦੌਰ ਇੱਥੇ ਹੀ ਨਹੀਂ ਰੁਕਿਆ। 2014 ਵਿਚ ਅਜਿਹੇ ਹਲਾਤਾਂ ਵਿਚ ਰਾਏ ਥਾਮਸ ਦੇ ਮਾਮੇ ਦੀ ਮੌਤ ਹੋ ਗਈ। ਦੋ ਸਾਲ ਬਾਅਦ ਇਕ ਹੋਰ ਕਰੀਬੀ ਰਿਸ਼ਤੇਦਾਰ ਅਤੇ ਉਸ ਦੇ ਇਕ ਬੱਚੇ ਦੀ ਮੌਤ ਹੋ ਗਈ। ਪੀੜਤ ਪਰਿਵਾਰ ਦੇ ਵਿਅਕਤੀ ਵੱਲੋਂ ਦਰਜ ਕਰਵਾਈ ਗਈ ਸ਼ਿਕਾਇਤ ਤੋਂ ਬਾਅਦ ਪੁਲਿਸ ਨੇ ਇਸ ਮਾਮਲੇ ਵਿਚ ਜਾਂਚ ਸ਼ੁਰੂ ਕੀਤੀ। ਪੁਲਿਸ ਜਾਂਚ ਤੋਂ ਪਤਾ ਚੱਲਿਆ ਕਿ ਸਾਰੇ ਪੀੜਤਾਂ ਦੀ ਮੌਤ ਖਾਣਾ ਖਾਣ ਤੋਂ ਬਾਅਦ ਹੋਈ। ਕੋਜ਼ੀਕੋਡ ਗ੍ਰਾਮੀਣ ਐਸਪੀ ਨੇ ਕਿਹਾ ਕਿ ਉਹਨਾਂ ਨੇ ਜੌਲੀ ਦੀ ਮੌਜੂਦਗੀ ਹਰ ਉਸ ਥਾਂ ਪਾਈ, ਜਿੱਥੇ ਮੌਤ ਹੋਈ ਸੀ। ਉਸ ਨੇ ਅਪਣੇ ਪੱਖ ਵਿਚ ਜਾਇਦਾਦ ਹਾਸਲ ਕਰਨ ਲਈ ਨਕਲੀ ਦਸਤਾਵੇਜ਼ ਬਣਾਏ।

ਸੂਤਰਾਂ ਅਨੁਸਾਲ ਲੰਬੀ ਪੁੱਛ-ਗਿੱਛ ਬਾਅਦ ਜੌਲੀ ਨੇ ਆਖਿਰਕਾਰ ਅਪਣਾ ਅਪਰਾਧ ਕਬੂਲ ਕਰ ਲਿਆ। ਜੌਲੀ ਸ਼ਾਜੂ ਨਾਲ ਵਿਆਹ ਕਰਨਾ ਚਾਹੁੰਦੀ ਸੀ ਅਤੇ ਉਸ ਦੀਆਂ ਨਜ਼ਰਾਂ ਥਾਮਸ ਪਰਿਵਾਰ ਦੀ ਜਾਇਦਾਦ ‘ਤੇ ਸਨ। ਕੇਰਲ ਪੁਲਿਸ ਦੇ ਡੀਜੀਪੀ ਲੋਕਨਾਥ ਬੇਹਰਾ ਨੇ ਸ਼ੱਕ ਜ਼ਾਹਿਰ ਕਰਦੇ ਹੋਏ ਕਿਹਾ ਕਿ ਹੋ ਸਕਦਾ ਹੈ ਕਿ ਜੌਲੀ ਵੱਲੋਂ ਥਾਮਸ ਪਰਿਵਾਰ ਤੋਂ ਇਲਾਵਾ ਹੋਰ ਲੋਕਾਂ ਦੀ ਵੀ ਹੱਤਿਆ ਕੀਤੀ ਗਈ ਹੋਵੇ। ਪੁਲਿਸ ਦਾ ਕਹਿਣਾ ਹੈ ਕਿ ਉਹ ਇਸ ਮਾਮਲੇ ਦੀ ਜਾਂਚ ਕਰ ਰਹੇ ਹਨ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।

ਏਜੰਸੀ

ਸਬੰਧਤ ਖ਼ਬਰਾਂ

Advertisement

Punjab Weather Update: ਪੈ ਗਏ ਗੜ੍ਹੇ, ਭਾਰੀ ਮੀਂਹ ਨੇ ਮੌਸਮ ਕੀਤਾ ਠੰਢਾ, ਤੁਸੀਂ ਵੀ ਦੱਸੋ ਆਪਣੇ ਇਲਾਕੇ ਦਾ ਹਾਲ |

19 Apr 2024 4:31 PM

Barnala News: ਪੰਜਾਬ 'ਚ ਬਹੁਤ ਵੱਡਾ ਸਕੂਲੀ ਵੈਨ ਨਾਲ ਹਾਦਸਾ,14 ਜਵਾਕ ਹੋਏ ਜਖ਼ਮੀ, ਮਾਪੇ ਵੀ ਪਹੁੰਚ ਗਏ | LIVE

19 Apr 2024 4:12 PM

Chandigarh News: ਰੱਬਾ ਆਹ ਕਹਿਰ ਕਿਸੇ 'ਤੇ ਨਾਂਹ ਕਰੀਂ, ਸੁੱਤੇ ਪਰਿਵਾਰ ਤੇ ਡਿੱਗਿਆ ਲੈਂਟਰ, ਮਾਂ ਤਾਂ ਤੋੜ ਗਈ ਦਮ,

19 Apr 2024 3:52 PM

Ludhiana News: ਦਿਲ ਰੋ ਪੈਂਦਾ ਦਿਲਰੋਜ਼ ਦੇ ਮਾਪੇ ਦੇਖ ਕੇ..ਦਫ਼ਨ ਵਾਲੀ ਥਾਂ ਤੇ ਪਹੁੰਚ ਕੇ ਰੋ ਪਏ ਸਾਰੇ,ਤੁਸੀ ਵੀ....

19 Apr 2024 3:32 PM

Big Breaking: 'ਨਾ ਮਜੀਠੀਆ ਫੋਨ ਚੁਕਦੇ ਨਾ ਬਾਦਲ.. ਮੈਂ ਕਿਹੜਾ ਤਨਖਾਹ ਲੈਂਦਾ ਹਾਂ' ਤਲਬੀਰ ਗਿੱਲ ਨੇ ਫਿਰ ਦਿਖਾਏ....

19 Apr 2024 2:26 PM
Advertisement