
ਜਿਸ ਸਮੇਂ ਹਾਦਸਾ ਵਾਪਰਿਆ, ਉਦੋਂ ਜ਼ੋਰਦਾਰ ਮੀਂਹ ਪੈ ਰਿਹਾ ਸੀ।
ਹੈਦਰਾਬਾਦ : ਤੇਲੰਗਾਨਾ ਦੇ ਵਿਕਾਰਾਬਾਦ 'ਚ ਇਕ ਟ੍ਰੇਨਰ ਜਹਾਜ਼ ਹਾਦਸਾਗ੍ਰਸਤ ਹੋ ਜਾਣ ਕਾਰਨ ਦੋ ਪਾਇਲਟਾਂ ਦੀ ਮੌਤ ਹੋ ਗਈ। ਇਹ ਹਾਦਸਾ ਵਿਕਾਰਾਬਾਦ ਜ਼ਿਲ੍ਹੇ ਦੇ ਸੁਲਤਾਨਪੁਰ 'ਚ ਹੋਇਆ। ਹਾਦਸੇ ਦਾ ਕਾਰਨ ਮੀਂਹ ਨੂੰ ਦੱਸਿਆ ਜਾ ਰਿਹਾ ਹੈ। ਜਿਸ ਸਮੇਂ ਹਾਦਸਾ ਵਾਪਰਿਆ, ਉਦੋਂ ਜ਼ੋਰਦਾਰ ਮੀਂਹ ਪੈ ਰਿਹਾ ਸੀ।
Two pilots killed as trainee plane crashes in India’s Telangana
ਇਕ ਪਾਇਲਟ ਦੀ ਪਛਾਣ ਪ੍ਰਕਾਸ਼ ਵਿਸ਼ਾਲ ਵਜੋਂ ਹੋਈ ਹੈ, ਦੂਜੀ ਮਹਿਲਾ ਪਾਇਲਟ ਸੀ। ਉਸ ਦੀ ਪਛਾਣ ਨਹੀਂ ਹੋ ਸਕੀ ਹੈ। ਦੱਸਿਆ ਜਾ ਰਿਹਾ ਹੈ ਕਿ ਵਿਸ਼ਾਲ ਟ੍ਰੇਨੀ ਪਾਇਲਟ ਸੀ। ਟ੍ਰੇਨਰ ਜਹਾਜ਼ ਵਿਕਾਰਾਬਾਦ ਜ਼ਿਲ੍ਹੇ ਦੇ ਸੁਲਤਾਨਪੁਰ ਪਿੰਡ ਦੇ ਉੱਪਰੋਂ ਗੁਜ਼ਰ ਰਿਹਾ ਸੀ ਕਿ ਹਾਦਸੇ ਦਾ ਸ਼ਿਕਾਰ ਹੋ ਗਿਆ। ਜਹਾਜ਼ ਨੇ ਬੇਗਮਪੇਟ ਹਵਾਈ ਅੱਡੇ ਤੋਂ ਉਡਾਨ ਭਰੀ ਸੀ।
Two pilots killed as trainee plane crashes in India’s Telangana
ਜਾਣਕਾਰੀ ਮੁਤਾਬਕ ਮੀਂਹ ਕਾਰਨ ਜਹਾਜ਼ ਬੇਕਾਬੂ ਹੋ ਕੇ ਹਾਦਸਾਗ੍ਰਸਤ ਹੋ ਗਿਆ। ਜਹਾਜ਼ ਦਾ ਮਲਬਾ ਕਾਫ਼ੀ ਦੂਰ ਤਕ ਖੇਤਾਂ 'ਚ ਫੈਲ ਗਿਆ। ਜਹਾਜ਼ ਦੇ ਡਿੱਗਣ ਦੀ ਆਵਾਜ਼ ਸੁਣ ਕੇ ਸਥਾਨਕ ਲੋਕ ਵੱਡੀ ਗਿਣਤੀ 'ਚ ਮੌਕੇ 'ਤੇ ਇਕੱਤਰ ਹੋ ਗਏ। ਹਾਦਸੇ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ ਗਈ।