
ਤਿੰਨਾਂ 'ਚੋਂ ਦੋ ਵਿਦਿਆਰਥੀ ਜਲੰਧਰ ਦੇ ਸਨ ਰਹਿਣ ਵਾਲੇ
ਬਰੈਂਪਟਨ: ਕੈਨੇਡਾ ਵਿਚ ਹੋਏ ਦੋ ਵੱਖੋ ਵੱਖਰੇ ਸੜਕ ਹਾਦਸਿਆਂ ’ਚ 3 ਵਿਦਿਆਰਥੀਆਂ ਸਮੇਤ 5 ਪੰਜਾਬੀਆ ਦੀ ਮੌਤ ਹੋ ਗਈ ਹੈ। ਪਹਿਲਾਂ ਹਾਦਸਾ ਕੈਨੇਡਾ ਦੇ ਐਨਟੋਰਿਉ ਚ ਵਾਪਰਿਆ ਜਿਸ ’ਚ 3 ਪੰਜਾਬੀ ਵਿਦਿਆਰਥੀਆਂ ਦੀ ਮੌਤ ਹੋ ਗਈ। ਮ੍ਰਿਤਕਾਂ ਵਿਚ ਦੋ ਲੜਕੇ ਅਤੇ ਇੱਕ ਲੜਕੀ ਸ਼ਾਮਿਲ ਹੈ। ਹਾਦਸਾ ਕੈਨੇਡਾ ਦੇ ਸਮੇਂ ਮੁਤਾਬਿਕ ਆਯਲ ਹੈਰੀਟੇਜ ਰੋਡ ਤੇ ਡੇਢ ਵਜੇ ਵਾਪਰਿਆ। ਜਾਣਕਾਰੀ ਮੁਤਾਬਿਕ ਇੱਕ ਤੇਜ਼ ਰਫ਼ਤਾਰ ਕਾਰ ਬੈਕਾਬੂ ਹੋ ਕੇ ਸੜਕ ਤੋਂ ਉੱਤਰ ਗਈ ਅਤੇ ਪਾਲਟੀਆ ਖਾਣ ਲੱਗੀ।
Hoshiarpur
ਜਿਸ ’ਚ ਤਿੰਨ ਪੰਜਾਬੀ ਵਿਦਿਆਰਥੀਆਂ ਦੀ ਮੌਤ ਹੋ ਗਈ। ਤਿੰਨਾ ਦੀ ਉੱਮਰ ਕਰੀਬ 20 ਸਾਲ ਦੱਸੀ ਜਾ ਰਹੀ ਹੈ। ਮ੍ਰਿਤਕਾ ਦੀ ਪਹਿਚਾਣ ਹਰਪ੍ਰੀਤ ਕੌਰ ਤਨਵੀਰ ਸਿੰਘ, ਅਤੇ ਗੁਰਵਿੰਦਰ ਸਿੰਘ ਦੇ ਨਾਮ ਨਾਲ ਹੋਈ ਹੈ। ਇਹਨਾਂ ਚੋ ਦੋ ਲੜਕੇ ਜਲੰਧਰ ਦੇ ਰਹਿਣ ਵਾਲੇ ਸਨ ਜੋ ਕਿ ਵਿੰਡਸਰ ਦੇ ਸੈਂਟ ਕਲੇਅਰ ਕਾਲਜ ’ਚ ਪੜਦੇ ਸਨ। ਇਸ ਤੋਂ ਇਲਾਵਾ ਕਾਰ ਡਰਾਇਵਰ ਵੀ ਗੰਭੀਰ ਜ਼ਖਮੀ ਹੋ ਗਿਆਜਿਸ ਨੂੰ ਹਸਪਤਾਲ ’ਚ ਦਾਖਲ ਕਰਵਾਇਆ ਗਿਆ ਹੈ।
Jalandhar
ਅਧਿਕਾਰੀਆਂ ਨੇ ਦੱਸਿਆਂ ਕਿ ਤਿੰਨਾ ਮਿ੍ਰਤਕ ਦੇਹਾਂ ਭਾਰਤ ਭੇਜਣ ਲਈ ਰਵਾਨਾ ਕਰ ਦਿੱਤੀਆਂ ਹਨ। ਜਦਕਿ ਦੂਜਾ ਹਾਦਸਾ ਟਰਾਂਟੋ ਦੇ ਵਿਚ ਵਾਪਰਿਆ ਹੈ। ਜਿਸ ’ਚ ਹੁਸ਼ਿਆਰਪੁਰ ਦੇ ਰਹਿਣ ਵਾਲੀ ਇੱਕ ਜੋੜੀ ਕੁਲਵੀਰ ਸਿੰਘ ਸਿੱਧੂ ਅਤੇ ਕੁਲਵਿੰਦਰ ਕੌਰ ਸਿੱਧੂ ਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਦੋਵੇਂ ਪਤੀ ਪਤਨੀ ਆਪਣੀ ਲੜਕੀ ਨੂੰ ਯੂਨੀਵਰਸਿਟੀ ਛੱਡ ਕੇ ਵਾਪਿਸ ਪਰਤ ਰਹੇ ਸਨ।
Canada
ਉਦੋਂ ਹੀ ਉਨ੍ਹਾਂ ਦੀ ਕਾਰ ਦੀ ਟੱਕਰ ਦੂਜੀ ਕਾਰ ਨਾਲ ਹੋ ਗਈ ਟੱਕਰ ਇੰਨੀ ਜ਼ਬਰਦਸਤ ਸੀ ਕਿ ਕਾਰ ਨੂੰ ਅੱਗ ਲੱਗ ਗਈ ਅਤੇ ਦੋਵੇਂ ਪਤੀ ਪਤਨੀ ਕਾਰ ’ਚੋਂ ਬਾਹਰ ਨਾ ਨਿਕਲ ਸਕੇ ਅਤੇ ਉਨ੍ਹਾ ਦੀ ਜਿਉਂਦੇ ਸੜ੍ਹ ਕੇ ਮੌਤ ਹੋ ਗਈ। ਇਹ ਦੋਨੋਂ 18 ਸਾਲ ਪਹਿਲਾ ਕੈਨੇਡਾ ਆਏ ਸਨ ਪਰ ਇਸ ਭਿਆਨਕ ਹਾਦਸੇ ਨੇ ਦੋਵਾਂ ਦੀ ਜਾਨ ਲੈ ਲਈ। ਮ੍ਰਿਤਕ ਸਿੱਧੂ ਜੋੜੀ ਆਪਣੇ ਪਿੱਛੇ ਇੱਕ ਲੜਕੇ ਅਤੇ ਲੜਕੀ ਨੂੰ ਛੱਡ ਗਏ ਹਨ।
Canada
ਇਹ ਕੋਈ ਪਹਿਲਾ ਮਾਮਲਾ ਨਹੀਂ ਹੈ ਕਿ ਜਦੋਂ ਸੱਤ ਸਮੁੰਦਰੋਂ ਪਾਰ ਕੈਨੇਡਾ ਤੋਂ ਪੰਜਾਬੀਆਂ ਦੀ ਸੜ ਕੇ ਹਾਦਸੇ ’ਚ ਮੌਤ ਦੀ ਖਬਰ ਆਈ ਹੋਵੇ ਇਸ ਤੋਂ ਪਹਿਲਾ ਵੀ ਪੰਜਾਬੀਆਂ ਦੇ ਸੜ ਕੇ ਹਾਦਸਿਆ ’ਚ ਮਾਰੇ ਜਾਣ ਦੀਆਂ ਖਬਰਾ ਆਉਂਦੀਆ ਰਹੀਆਂ ਹਨ। ਲੋੜ ਹੈ ਇਹਨਾਂ ਹਾਦਸਿਆਂ ਤੋਂ ਸਬਕ ਲੈਣ ਦੀ ਤਾਂ ਜੋ ਆਪਣੀ ਜ਼ਿੰਦਗੀ ਨੂੰ ਬਚਾਇਆ ਜਾ ਸਕੇ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।