Indian Oil ਨੇ ਅਪ੍ਰੈਂਟਿਸ ਦੀਆਂ 469 ਅਸਾਮੀਆਂ ’ਤੇ ਕੱਢੀ ਭਰਤੀ, ਜਲਦ ਕਰੋ ਅਪਲਾਈ
Published : Oct 7, 2021, 4:40 pm IST
Updated : Oct 7, 2021, 4:42 pm IST
SHARE ARTICLE
Indian Oil
Indian Oil

ਅਰਜ਼ੀ ਪ੍ਰਕਿਰਿਆ ਆਨਲਾਈਨ ਹੈ ਅਤੇ ਉਮੀਦਵਾਰ 25 ਅਕਤੂਬਰ 2021 ਤੱਕ ਅਪਲਾਈ ਕਰ ਸਕਦੇ ਹਨ।

 

ਨਵੀਂ ਦਿੱਲੀ: ਇੰਡੀਅਨ ਆਇਲ ਕਾਰਪੋਰੇਸ਼ਨ ਲਿਮਟਿਡ (IOCL) ਨੇ ਪਾਈਪਲਾਈਨ ਡਿਵੀਜ਼ਨ ਵਿਚ ਅਪ੍ਰੈਂਟਿਸ ਦੀਆਂ ਅਸਾਮੀਆਂ (Apprentice Posts) ਦੀ ਭਰਤੀ ਲਈ ਇਸ਼ਤਿਹਾਰ ਜਾਰੀ ਕੀਤਾ ਹੈ। ਇਸ ਅਨੁਸਾਰ, ਟ੍ਰੇਡ ਅਪ੍ਰੈਂਟਿਸ, ਟੈਕਨੀਸ਼ੀਅਨ ਅਪ੍ਰੈਂਟਿਸ ਅਤੇ ਡੇਟਾ ਐਂਟਰੀ ਆਪਰੇਟਰ ਦੀਆਂ ਕੁੱਲ 469 ਅਸਾਮੀਆਂ ਲਈ ਯੋਗ ਉਮੀਦਵਾਰਾਂ ਨੂੰ ਸੱਦਾ ਦਿੱਤਾ ਜਾਂਦਾ ਹੈ। ਅਰਜ਼ੀ ਪ੍ਰਕਿਰਿਆ ਆਨਲਾਈਨ (Apply Online) ਹੈ ਅਤੇ ਉਮੀਦਵਾਰ 25 ਅਕਤੂਬਰ 2021 ਤੱਕ ਅਪਲਾਈ ਕਰ ਸਕਦੇ ਹਨ।

Indian OilIndian Oil

ਉਮਰ ਸੀਮਾ:

ਉਮੀਦਵਾਰਾਂ ਦੀ ਉਮਰ 1 ਅਕਤੂਬਰ 2021 ਨੂੰ 18 ਸਾਲ ਤੋਂ ਘੱਟ ਅਤੇ 24 ਸਾਲ ਤੋਂ ਵੱਧ ਨਹੀਂ ਹੋਣੀ ਚਾਹੀਦੀ। ਹਾਲਾਂਕਿ, ਰਾਖਵੀਆਂ ਸ਼੍ਰੇਣੀਆਂ ਦੇ ਉਮੀਦਵਾਰਾਂ ਲਈ ਵੱਧ ਉਮਰ ਦੀ ਹੱਦ ਵਿਚ ਢਿੱਲ ਦਾ ਵੀ ਪ੍ਰਬੰਧ ਹੈ।

Indian OilIndian Oil

ਇਸ ਦੇ ਲਈ ਯੋਗਤਾ:

•    ਟੈਕਨੀਸ਼ੀਅਨ ਅਪ੍ਰੈਂਟਿਸ - ਮਾਨਤਾ ਪ੍ਰਾਪਤ ਬੋਰਡ ਤੋਂ 10+2 ਤੋਂ ਬਾਅਦ ਸੰਬੰਧਤ ਵਪਾਰ ਵਿਚ ਫੁੱਲ -ਟਾਈਮ ਡਿਪਲੋਮਾ।

•    ਟ੍ਰੇਡ ਅਪ੍ਰੈਂਟਿਸ - ਮਾਨਤਾ ਪ੍ਰਾਪਤ ਸੰਸਥਾ ਤੋਂ ਫੁੱਲ -ਟਾਈਮ ਗ੍ਰੈਜੂਏਸ਼ਨ ਡਿਗਰੀ।

•    DEO - ਘੱਟੋ-ਘੱਟ 12ਵੀਂ ਪਾਸ ਪਰ ਗ੍ਰੈਜੂਏਸ਼ਨ ਤੋਂ ਘੱਟ।

Indian OilIndian Oil

ਅਰਜ਼ੀ ਪ੍ਰਕਿਰਿਆ:

•   IOCL ਦੀ ਅਧਿਕਾਰਤ ਵੈਬਸਾਈਟ iocl.com 'ਤੇ ਜਾਉ।

•    ਹੋਮ ਪੇਜ 'ਤੇ ‘Whats New’ ਭਾਗ ਵਿਚ ਦਿੱਤੇ ਗਏ ਸੰਬੰਧਤ ਅਪ੍ਰੈਂਟਿਸ ਦੇ ਲਿੰਕ ’ਤੇ ਕਲਿਕ ਕਰੋ।

•    ਨਵੇਂ ਪੇਜ ’ਤੇ, ਉਮੀਦਵਾਰ ਪਾਈਪਲਾਈਨ ਡਿਵੀਜ਼ਨ ਵਿਚ ਅਪ੍ਰੈਂਟਿਸ ਦੇ ਲਿੰਕ ’ਤੇ ਕਲਿਕ ਕਰੋ। ਹੇਠਾਂ ਦਿੱਤੇ ਡਾਇਰੈਕਟ ਲਿੰਕ ਤੋਂ ਇਸ਼ਤਿਹਾਰ ਡਾਉਨਲੋਡ ਕਰੋ।

•    ਉਮੀਦਵਾਰ ਡਾਇਰੈਕਟ ਲਿੰਕ ਤੋਂ ਵੀ ਅਰਜ਼ੀ ਪੰਨੇ 'ਤੇ ਪਹੁੰਚ ਸਕਦੇ ਹਨ।

•    ਪਹਿਲਾਂ ਇੱਥੇ ਰਜਿਸਟਰ ਕਰੋ ਅਤੇ ਫਿਰ ਅਲਾਟ ਕੀਤੇ ਰਜਿਸਟ੍ਰੇਸ਼ਨ ਨੰਬਰ ਅਤੇ ਪਾਸਵਰਡ ਦੀ ਮਦਦ ਨਾਲ ਲੌਗ-ਇਨ ਕਰਕੇ ਅਰਜ਼ੀ ਜਮ੍ਹਾਂ ਕਰੋ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

'700 ਸਾਲ ਗੁਲਾਮ ਰਿਹਾ ਭਾਰਤ, ਸਭ ਤੋਂ ਪਹਿਲਾਂ ਬਾਬਾ ਨਾਨਕ ਨੇ ਹੁਕਮਰਾਨਾਂ ਖ਼ਿਲਾਫ਼ ਬੁਲੰਦ ਕੀਤੀ ਸੀ ਆਵਾਜ਼'

16 Nov 2025 2:57 PM

ਧੀ ਦੇ ਵਿਆਹ ਮਗਰੋਂ ਭੱਦੀ ਸ਼ਬਦਲਈ ਵਰਤਣ ਵਾਲਿਆਂ ਨੂੰ Bhai Hardeep Singh ਦਾ ਜਵਾਬ

16 Nov 2025 2:56 PM

ਸਾਡੇ ਮੋਰਚੇ ਦੇ ਆਗੂ ਨਹੀਂ ਚਾਹੁੰਦੇ ਬੰਦੀ ਸਿੰਘ ਰਿਹਾਅ ਹੋਣ | Baba Raja raj Singh

15 Nov 2025 3:17 PM

ਅੱਗੇ- ਅੱਗੇ ਬਦਮਾਸ਼ ਪਿੱਛੇ-ਪਿੱਛੇ ਪੁਲਿਸ,SHO ਨੇ ਫ਼ਿਲਮੀ ਸਟਾਈਲ 'ਚ ਦੇਖੋ ਕਿੰਝ ਕੀਤੇ ਕਾਬੂ

15 Nov 2025 3:17 PM

ਜਾਣੋ, ਕੌਣ ਐ ਜੈਸ਼ ਦੀ ਲੇਡੀ ਡਾਕਟਰ ਸ਼ਾਹੀਨ? ਗੱਡੀ 'ਚ ਹਰ ਸਮੇਂ ਰੱਖਦੀ ਸੀ ਏਕੇ-47

13 Nov 2025 3:30 PM
Advertisement