
ਯੋਗ ਉਮੀਦਵਾਰ 5 ਅਕਤੂਬਰ 2021 ਤੋਂ ਆਨਲਾਈਨ ਅਪਲਾਈ ਕਰ ਸਕਦੇ ਹਨ। ਆਨਲਾਈਨ ਅਪਲਾਈ ਕਰਨ ਦੀ ਆਖਰੀ ਤਾਰੀਖ 25 ਅਕਤੂਬਰ ਹੈ।
ਨਵੀਂ ਦਿੱਲੀ: ਬੈਂਕ ਭਰਤੀ (Bank Jobs) ਦੀ ਤਿਆਰੀ ਕਰ ਰਹੇ ਉਮੀਦਵਾਰਾਂ ਲਈ ਸਰਕਾਰੀ ਨੌਕਰੀਆਂ ਪ੍ਰਾਪਤ ਕਰਨ ਦਾ ਸ਼ਾਨਦਾਰ ਮੌਕਾ ਹੈ। ਭਾਰਤੀ ਸਟੇਟ ਬੈਂਕ ਨੇ ਪ੍ਰੋਬੇਸ਼ਨਰੀ ਅਫਸਰ ਭਰਤੀ 2021 ਲਈ ਨੋਟੀਫਿਕੇਸ਼ਨ ਜਾਰੀ ਕੀਤਾ ਹੈ। ਇਸ ਵਿਚ 2000 ਤੋਂ ਵੱਧ ਐਸਬੀਆਈ ਪੀਓ ਭਰਤੀਆਂ (SBI PO Recruitment 2021) ਲਈ ਅਰਜ਼ੀਆਂ ਦੀ ਮੰਗ ਕੀਤੀ ਗਈ ਹੈ।
ਯੋਗ ਉਮੀਦਵਾਰ 5 ਅਕਤੂਬਰ 2021 ਤੋਂ ਆਨਲਾਈਨ ਅਪਲਾਈ ਕਰ ਸਕਦੇ ਹਨ। ਆਨਲਾਈਨ ਅਪਲਾਈ ਕਰਨ ਦੀ ਆਖਰੀ ਤਾਰੀਖ 25 ਅਕਤੂਬਰ ਹੈ। ਆਨਲਾਈਨ ਅਪਲਾਈ ਕਰਨ ਲਈ ਤੁਸੀਂ ਐਸਬੀਆਈ ਦੀ ਅਧਿਕਾਰਕ ਵੈੱਬਸਾਈਟ sbi.co.in ਜਾਂ sbi.co.in/web/careers ’ਤੇ ਜਾ ਸਕਦੇ ਹੋ।
ਅਸਾਮੀਆਂ ਦਾ ਵੇਰਵਾ
ਐਸਬੀਆਈ ਪੀਓ ਦੀਆਂ ਕੁੱਲ 2000 ਰੈਗੁਲਰ ਅਸਾਮੀਆਂ ਹਨ, ਜਿਨ੍ਹਾਂ ਵਿਚੋਂ 810 ਅਸਾਮੀਆਂ ਜਨਰਲ ਸ਼੍ਰੇਣੀ, ਓਬੀਸੀ - 540 ਅਸਾਮੀਆਂ, ਈਡਬਲਯੂਐਸ - 200 ਅਸਾਮੀਆਂ, ਐਸਸੀ - 300 ਅਸਾਮੀਆਂ ਅਤੇ ਐਸਟੀ ਲਈ 150 ਰਾਖਵੀਆਂ ਹਨ।
ਵਿਦਿਅਕ ਯੋਗਤਾ
ਕਿਸੇ ਵੀ ਮਾਨਤਾ ਪ੍ਰਾਪਤ ਯੂਨੀਵਰਸਿਟੀ ਤੋਂ ਗ੍ਰੈਜੂਏਸ਼ਨ ਦੀ ਡਿਗਰੀ ਪੂਰੀ ਕਰਨ ਵਾਲੇ ਉਮੀਦਵਾਰ ਇਹਨਾਂ ਅਸਾਮੀਆਂ ਲਈ ਅਪਲਾਈ ਕਰ ਸਕਦੇ ਹਨ। ਇਸ ਤੋਂ ਇਲਾਵਾ ਗ੍ਰੈਜੂਏਸ਼ਨ ਫਾਈਨਲ ਈਅਰ ਜਾਂ ਫਾਈਨਲ ਸਮੈਸਟਰ ਵਿਚ ਪੜ੍ਹ ਰਹੇ ਉਮੀਦਵਾਰ ਵੀ ਅਪਲਾਈ ਕਰਨ ਯੋਗ ਹਨ।
ਉਮਰ ਸੀਮਾ
ਬਿਨੈਕਾਰਾਂ ਦੀ ਉਮਰ 1 ਅਪ੍ਰੈਲ 2021 ਨੂੰ ਘੱਟੋ ਘੱਟ 21 ਸਾਲ ਅਤੇ 30 ਸਾਲ ਤੋਂ ਵੱਧ ਨਹੀਂ ਹੋਣੀ ਚਾਹੀਦੀ। ਸਰਕਾਰੀ ਨਿਯਮਾਂ ਅਨੁਸਾਰ ਰਾਖਵੀਂ ਸ਼੍ਰੇਣੀ ਦੇ ਉਮੀਦਵਾਰਾਂ ਨੂੰ ਉਮਰ ਵਿਚ ਛੋਟ ਦਿੱਤੀ ਜਾਵੇਗੀ।
ਚੋਣ ਪ੍ਰਕਿਰਿਆ
ਯੋਗ ਉਮੀਦਵਾਰ ਨੂੰ ਚੋਣ ਪ੍ਰਕਿਰਿਆ ਦੇ ਤਿੰਨ ਪੜਾਵਾਂ ਵਿਚੋਂ ਗੁਜ਼ਰਨਾ ਪਵੇਗਾ। ਪਹਿਲਾ ਪੜਾਅ ਕੁਆਲੀਫਾਈ ਕਰਨ ਤੋਂ ਬਾਅਦ ਉਮੀਦਵਾਰ ਪੜਾਅ - II ਅਤੇ ਪੜਾਅ - III ਵਿਚ ਬੈਠ ਸਕਣਗੇ।