ਸੈਮੀਫਾਈਨਲ 'ਚ ਕੀਤਾ ਪ੍ਰਵੇਸ਼
ਹਾਂਗਜੂ: ਤਜਰਬੇਕਾਰ ਸਟ੍ਰਾਈਕਰ ਵੰਦਨਾ ਕਟਾਰੀਆ, ਉਪ ਕਪਤਾਨ ਦੀਪ ਗ੍ਰੇਸ ਇੱਕਾ ਅਤੇ ਦੀਪਿਕਾ ਦੀ ਹੈਟ੍ਰਿਕ ਨਾਲ ਭਾਰਤ ਨੇ ਆਖਰੀ ਪੂਲ ਮੈਚ ਵਿਚ ਹਾਂਗਕਾਂਗ ਨੂੰ 13.0 ਨਾਲ ਹਰਾਇਆ। ਇਸ ਦੇ ਨਾਲ ਹੀ ਭਾਰਤੀ ਟੀਮ ਨੇ ਏਸ਼ੀਆਈ ਖੇਡਾਂ ਦੇ ਮਹਿਲਾ ਹਾਕੀ ਮੁਕਾਬਲੇ ਦੇ ਸੈਮੀਫਾਈਨਲ 'ਚ ਪ੍ਰਵੇਸ਼ ਕਰ ਲਿਆ ਹੈ। ਵੰਦਨਾ (ਦੂਜੇ, 16ਵੇਂ ਅਤੇ 48ਵੇਂ ਮਿੰਟ) ਨੇ ਤਿੰਨ ਮੈਦਾਨੀ ਗੋਲ ਕੀਤੇ ਜਦਕਿ ਦੀਪ ਗ੍ਰੇਸ (11ਵੇਂ, 34ਵੇਂ ਅਤੇ 42ਵੇਂ ਮਿੰਟ) ਨੇ ਪੈਨਲਟੀ ਕਾਰਨਰ ਨੂੰ ਗੋਲ ਵਿਚ ਬਦਲਿਆ।
ਇਹ ਵੀ ਪੜ੍ਹੋ: ਪਾਕਿਸਤਾਨ ਵਿਚ ਹਿੰਦੂ ਲੜਕੀ ਨਾਲ ਸਮੂਹਿਕ ਬਲਾਤਕਾਰ! 3 ਦਿਨ ਪਹਿਲਾਂ ਘਰ ਤੋਂ ਕੀਤਾ ਸੀ ਅਗਵਾ
ਸੰਗੀਤਾ ਕੁਮਾਰੀ (27ਵੇਂ ਅਤੇ 55ਵੇਂ ਮਿੰਟ), ਮੋਨਿਕਾ (7ਵੇਂ ਮਿੰਟ) ਅਤੇ ਨਵਨੀਤ ਕੌਰ (58ਵੇਂ ਮਿੰਟ) ਨੇ ਵੀ ਗੋਲ ਕੀਤੇ। ਭਾਰਤ ਚਾਰ ਮੈਚਾਂ ਵਿਚ 10 ਅੰਕਾਂ ਨਾਲ ਪੂਲ ਏ ਵਿਚ ਸਿਖਰ ’ਤੇ ਹੈ। ਦੱਖਣੀ ਕੋਰੀਆ ਦੇ ਸੱਤ ਅੰਕ ਹਨ ਪਰ ਇਕ ਮੈਚ ਬਾਕੀ ਹੈ। ਭਾਰਤ ਦਾ ਗੋਲ ਔਸਤ ਦੱਖਣੀ ਕੋਰੀਆ ਨਾਲੋਂ ਕਾਫੀ ਬਿਹਤਰ ਹੈ। ਆਖਰੀ ਪੂਲ ਮੈਚ ਵਿਚ ਕੋਰੀਆ ਦਾ ਸਾਹਮਣਾ ਮਲੇਸ਼ੀਆ ਨਾਲ ਹੋਵੇਗਾ।
ਇਹ ਵੀ ਪੜ੍ਹੋ: ਬੰਗਲਾਦੇਸ਼ ਵਿਚ ਡੇਂਗੂ ਦਾ ਕਹਿਰ: ਮਰਨ ਵਾਲਿਆਂ ਦੀ ਗਿਣਤੀ 1000 ਤੋਂ ਪਾਰ ਪਹੁੰਚੀ
ਪੂਲ ਵਿਚੋਂ ਚੋਟੀ ਦੀਆਂ ਦੋ ਟੀਮਾਂ ਸੈਮੀਫਾਈਨਲ ਪਹੁੰਚਣਗੀਆਂ। ਭਾਰਤੀ ਟੀਮ ਨੇ ਸ਼ੁਰੂ ਤੋਂ ਹੀ ਮੈਚ 'ਤੇ ਦਬਦਬਾ ਬਣਾਇਆ ਹੋਇਆ ਸੀ। ਪਹਿਲੇ ਦੋ ਕੁਆਰਟਰਾਂ ਵਿਚ ਛੇ ਅਤੇ ਦੂਜੇ ਵਿਚ ਸੱਤ ਗੋਲ ਕੀਤੇ ਗਏ। ਦੂਜੇ ਹੀ ਮਿੰਟ 'ਚ ਨਵਨੀਤ ਦੇ ਪਾਸ 'ਤੇ ਵੰਦਨਾ ਨੇ ਗੋਲ ਕਰ ਦਿਤਾ। ਇਸ ਤੋਂ ਬਾਅਦ ਭਾਰਤ ਨੂੰ ਲਗਾਤਾਰ ਦੋ ਪੈਨਲਟੀ ਕਾਰਨਰ ਮਿਲੇ ਪਰ ਕੋਈ ਗੋਲ ਨਹੀਂ ਕਰ ਸਕਿਆ। ਭਾਰਤ ਨੇ ਦੀਪਿਕਾ ਦੇ ਜਵਾਬੀ ਹਮਲੇ 'ਤੇ ਦੂਜਾ ਗੋਲ ਕੀਤਾ।
ਇਹ ਵੀ ਪੜ੍ਹੋ: ਏਸ਼ੀਆਈ ਖੇਡਾਂ 2023: ਨੇਪਾਲ ਨੂੰ 23 ਦੌੜਾਂ ਨਾਲ ਹਰਾ ਕੇ ਏਸ਼ੀਆਈ ਖੇਡਾਂ ਦੇ ਸੈਮੀਫਾਈਨਲ 'ਚ ਪਹੁੰਚੀ ਭਾਰਤੀ ਟੀਮ
ਮੋਨਿਕਾ ਅਤੇ ਦੀਪ ਗ੍ਰੇਸ ਨੇ ਦੋ ਹੋਰ ਗੋਲ ਕਰਕੇ ਭਾਰਤ ਦੀ ਲੀਡ 4 ਤਕ ਪਹੁੰਚਾਈ। ਦੀਪ ਗ੍ਰੇਸ ਨੇ ਤੀਜੇ ਕੁਆਰਟਰ 'ਚ ਦੋ ਪੈਨਲਟੀ 'ਤੇ ਗੋਲ ਕਰਕੇ ਹੈਟ੍ਰਿਕ ਪੂਰੀ ਕੀਤੀ। ਵੰਦਨਾ ਨੇ ਵੀ ਮੈਦਾਨੀ ਗੋਲ ਕਰਕੇ ਹੈਟ੍ਰਿਕ ਬਣਾਈ। ਦੀਪਿਕਾ ਨੇ ਦੋ ਪੈਨਲਟੀ ਕਾਰਨਰ ਬਦਲੇ। ਇਸ ਦੌਰਾਨ ਸੰਗੀਤਾ ਅਤੇ ਨਵਨੀਤ ਨੇ ਵੀ ਗੋਲ ਕੀਤੇ। ਭਾਰਤ ਵੀਰਵਾਰ ਨੂੰ ਸੈਮੀਫਾਈਨਲ 'ਚ ਪੂਲ ਬੀ ਦੀ ਦੂਜੇ ਸਥਾਨ 'ਤੇ ਰਹੀ ਟੀਮ ਨਾਲ ਖੇਡੇਗਾ।