
ਭੂਚਾਲ ਦੇ ਝਟਕੇ ਦੁਪਹਿਰ 3.39 ਵਜੇ ਮਹਿਸੂਸ ਕੀਤੇ ਗਏ।
ਅਹਿਮਦਾਬਾਦ: ਅੱਜ ਗੁਜਰਾਤ ਦੇ ਭਰੂਚ ਜ਼ਿਲ੍ਹੇ 'ਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਰਾਸ਼ਟਰੀ ਭੂਚਾਲ ਵਿਗਿਆਨ ਕੇਂਦਰ ਅਨੁਸਾਰ ਰਿਕਟਰ ਪੈਮਾਨੇ 'ਤੇ ਭੂਚਾਲ ਦੀ ਤੀਬਰਤਾ 4.2 ਮਾਪੀ ਗਈ ਹੈ। ਹਾਲ ਹੀ ਵਿੱਚ, ਹਿਮਾਲਿਆਈ ਖੇਤਰ ਵਿੱਚ ਭੂਚਾਲ ਉੱਤੇ ਕੀਤੇ ਅਧਿਐਨ ਨੇ ਲੋਕਾਂ ਦੇ ਮਨਾਂ ਵਿੱਚ ਦਹਿਸ਼ਤ ਵਧਾ ਦਿੱਤੀ ਹੈ।
ਇਸ ਦੌਰਾਨ ਸ਼ਨੀਵਾਰ ਨੂੰ ਗੁਜਰਾਤ ਵਿੱਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ। ਇਹ ਭੂਚਾਲ ਦੇ ਝਟਕੇ ਭਰੂਚ ਖੇਤਰ ਵਿੱਚ ਹਨ। ਭੂਚਾਲ ਦੇ ਝਟਕੇ ਦੁਪਹਿਰ 3.39 ਵਜੇ ਮਹਿਸੂਸ ਕੀਤੇ ਗਏ। ਇਸ ਸਬੰਧ 'ਚ ਵਧੇਰੇ ਜਾਣਕਾਰੀ ਦੀ ਉਡੀਕ ਕੀਤੀ ਜਾ ਰਹੀ ਹੈ। ਭੂਚਾਲ ਦਾ ਕੇਂਦਰ ਸੂਰਤ ਤੋਂ 54 ਕਿਲੋਮੀਟਰ ਦੀ ਦੂਰੀ 'ਤੇ ਸੀ। ਭੂਚਾਲ ਕਾਰਨ ਜਾਨੀ ਨੁਕਸਾਨ ਹੋਣ ਦੀ ਕੋਈ ਖ਼ਬਰ ਨਹੀਂ ਹੈ। ਪਰ ਲੋਕਾਂ ਵਿਚ ਅਜੇ ਵੀ ਦਹਿਸ਼ਤ ਹੈ।
ਭੁਜਾਲ ਤੋਂ ਬਚਨ ਲਈ, ਸਾਨੂੰ ਬਹੁਤ ਸਾਰੇ ਕਦਮ ਚੁੱਕਣੇ ਪੈਣਗੇ। ਜੇ ਤੁਸੀਂ ਕਿਸੇ ਘਰ, ਦਫ਼ਤਰ ਜਾਂ ਕਿਸੇ ਵੀ ਇਮਾਰਤ ਦੇ ਅੰਦਰ ਹੋ, ਤਾਂ ਜਿੰਨੀ ਜਲਦੀ ਹੋ ਸਕੇ ਖੁੱਲੇ ਮੈਦਾਨ ਵਿੱਚ ਆ ਜਾਓ।ਕਿਸੇ ਵੀ ਇਮਾਰਤ ਦੇ ਦੁਆਲੇ ਖੜ੍ਹੇ ਨਾ ਹੋਵੋ। ਭੁਚਾਲ ਦੇ ਦੌਰਾਨ ਲਿਫਟ ਦੀ ਵਰਤੋਂ ਨਾ ਕਰੋ।