Bharat Atta Scheme: ਕੀ ਹੈ ਕੇਂਦਰ ਸਰਕਾਰ ਦੀ 'ਭਾਰਤ ਆਟਾ' ਸਕੀਮ?
Published : Nov 7, 2023, 10:41 am IST
Updated : Nov 7, 2023, 10:42 am IST
SHARE ARTICLE
Bharat atta Scheme: Government rolls out subsidised 'Bharat Atta'
Bharat atta Scheme: Government rolls out subsidised 'Bharat Atta'

27 ਰੁਪਏ ਪ੍ਰਤੀ ਕਿਲੋ ਹਿਸਾਬ ਨਾਲ ਮਿਲੇਗਾ ਆਟਾ

Bharat atta Scheme: ਦੀਵਾਲੀ ਤੋਂ ਪਹਿਲਾਂ ਕੇਂਦਰ ਸਰਕਾਰ ਨੇ ਸੋਮਵਾਰ ਨੂੰ 'ਭਾਰਤ ਆਟਾ' ਸਕੀਮ ਲਾਂਚ ਕਰਕੇ ਆਮ ਆਦਮੀ ਨੂੰ ਮਹਿੰਗਾਈ ਤੋਂ ਵੱਡੀ ਰਾਹਤ ਦਿਤੀ ਹੈ। ਭਾਰਤ ਆਟਾ ਨੇ ਦੇਸ਼ ਭਰ ਵਿਚ 27.50 ਰੁਪਏ ਪ੍ਰਤੀ ਕਿਲੋਗ੍ਰਾਮ ਦੇ ਹਿਸਾਬ ਨਾਲ ਕਣਕ ਦੇ ਆਟੇ ਦੀ ਰਸਮੀ ਵਿਕਰੀ ਸ਼ੁਰੂ ਕਰ ਦਿਤੀ ਹੈ। ਭਾਰਤ ਆਟਾ ਦੀ ਵਿਕਰੀ ਦੇਸ਼ ਭਰ ਵਿਚ 800 ਮੋਬਾਈਲ ਵੈਨਾਂ ਅਤੇ 2,000 ਤੋਂ ਵੱਧ ਦੁਕਾਨਾਂ ਵਿਚ ਸਹਿਕਾਰੀ ਸਭਾਵਾਂ NAFED, NCCF ਅਤੇ ਕੇਂਦਰੀ ਭੰਡਾਰ ਰਾਹੀਂ ਕੀਤੀ ਜਾਵੇਗੀ।

ਗੁਣਵੱਤਾ ਅਤੇ ਸਥਾਨ ਦੇ ਆਧਾਰ ’ਤੇ ਸਬਸਿਡੀ ਵਾਲੀ ਦਰ ਮੌਜੂਦਾ ਮਾਰਕੀਟ ਰੇਟ 36-70 ਰੁਪਏ ਪ੍ਰਤੀ ਕਿਲੋਗ੍ਰਾਮ ਤੋਂ ਘੱਟ ਹੈ। ਫਰਵਰੀ ਵਿਚ, ਸਰਕਾਰ ਨੇ ਕੀਮਤ ਸਥਿਰਤਾ ਫੰਡ ਯੋਜਨਾ ਦੇ ਤਹਿਤ ਕੁੱਝ ਦੁਕਾਨਾਂ ਵਿਚ ਇਨ੍ਹਾਂ ਸਹਿਕਾਰੀ ਸਭਾਵਾਂ ਰਾਹੀਂ 29.50 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ 18,000 ਟਨ 'ਭਾਰਤ ਆਟਾ' ਦੀ ਪਾਇਲਟ ਵਿਕਰੀ ਕੀਤੀ ਸੀ।

ਕੇਂਦਰੀ ਮੰਤਰੀ ਪਿਊਸ਼ ਗੋਇਲ ਨੇ ਕੀਤੀ ਸ਼ੁਰੂਆਤ

'ਭਾਰਤ ਆਟਾ' ਦੀਆਂ 100 ਮੋਬਾਈਲ ਵੈਨਾਂ ਨੂੰ ਹਰੀ ਝੰਡੀ ਦਿਖਾਉਂਦੇ ਹੋਏ ਕੇਂਦਰੀ ਖੁਰਾਕ ਅਤੇ ਖਪਤਕਾਰ ਮਾਮਲਿਆਂ ਦੇ ਮੰਤਰੀ ਪਿਊਸ਼ ਗੋਇਲ ਨੇ ਕਿਹਾ ਕਿ ਹੁਣ ਜਦੋਂ ਅਸੀਂ ਟ੍ਰਾਇਲ ਕਰ ਲਏ ਹਨ ਅਤੇ ਸਫਲ ਰਹੇ ਹਨ, ਅਸੀਂ ਇਕ ਰਸਮੀ ਕਾਰਵਾਈ ਪੂਰੀ ਕਰ ਲਈ ਹੈ, ਇਹ ਫੈਸਲਾ ਕੀਤਾ ਗਿਆ ਹੈ ਕਿ ਆਟਾ 27.50 ਰੁਪਏ ਪ੍ਰਤੀ ਕਿਲੋ ਦੀ ਦਰ ਨਾਲ ਦੇਸ਼ ਵਿਚ ਹਰ ਥਾਂ ਉਪਲਬਧ ਹੋਵੇ।

ਉਨ੍ਹਾਂ ਕਿਹਾ ਕਿ ਟ੍ਰਾਇਲ ਦੌਰਾਨ ਕਣਕ ਦੇ ਆਟੇ ਦੀ ਵਿਕਰੀ ਘੱਟ ਸੀ ਕਿਉਂਕਿ ਇਸ ਨੂੰ ਕੁੱਝ ਹੀ ਸਟੋਰਾਂ ਰਾਹੀਂ ਪ੍ਰਚੂਨ ਵਿਚ ਵੇਚਿਆ ਜਾਂਦਾ ਸੀ। ਹਾਲਾਂਕਿ, ਇਸ ਵਾਰ ਇਸ ਵਿਚ ਬਿਹਤਰ ਵਾਧਾ ਹੋਵੇਗਾ ਕਿਉਂਕਿ ਦੇਸ਼ ਭਰ ਵਿਚ ਇਨ੍ਹਾਂ ਤਿੰਨਾਂ ਏਜੰਸੀਆਂ ਦੀਆਂ 800 ਮੋਬਾਈਲ ਵੈਨਾਂ ਅਤੇ 2,000 ਦੁਕਾਨਾਂ ਰਾਹੀਂ ਉਤਪਾਦ ਵੇਚਿਆ ਜਾਵੇਗਾ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement