
ਦੇਸ਼ ਵਿਚ ਹਰ 8 ਵਿਚੋਂ ਇਕ ਆਦਮੀ ਦੀ ਮੌਤ ਹਵਾ ਵਿਚ ਘੁਲੇ ਜ਼ਹਿਰ ਦੇ ਕਾਰਨ ਹੋ ਰਹੀ ਹੈ। ਬਾਹਰ ਹੀ ਨਹੀਂ ਘਰ ਦੇ ਅੰਦਰ ਦਾ ਪ੍ਰਦੂਸ਼ਣ ਵੀ ਜਾਨਲੇਵਾ ਹੋ ਰਿਹਾ ਹੈ। ....
ਨਵੀਂ ਦਿੱਲੀ (ਭਾਸ਼ਾ) :- ਦੇਸ਼ ਵਿਚ ਹਰ 8 ਵਿਚੋਂ ਇਕ ਆਦਮੀ ਦੀ ਮੌਤ ਹਵਾ ਵਿਚ ਘੁਲੇ ਜ਼ਹਿਰ ਦੇ ਕਾਰਨ ਹੋ ਰਹੀ ਹੈ। ਬਾਹਰ ਹੀ ਨਹੀਂ ਘਰ ਦੇ ਅੰਦਰ ਦਾ ਪ੍ਰਦੂਸ਼ਣ ਵੀ ਜਾਨਲੇਵਾ ਹੋ ਰਿਹਾ ਹੈ। ਮੈਡੀਕਲ ਰਿਸਰਚ ਕਰਨ ਵਾਲੀ ਸਰਕਾਰੀ ਸੰਸਥਾ ਆਈਸੀਐਮਆਰ (ਇੰਡੀਅਨ ਕਾਉਂਸਿਲ ਆਫ ਮੈਡੀਕਲ ਰਿਸਰਚ) ਦੀ ਨਵੀਂ ਖੋਜ ਵਿਚ ਇਹ ਦਾਅਵਾ ਕੀਤਾ ਗਿਆ ਹੈ। ਇਹ ਭਾਰਤ ਵਿਚ ਹੋਈ ਪਹਿਲੀ ਸਟਡੀ ਹੈ, ਜਿਸ ਵਿਚ ਹਵਾ ਵਿਚ ਪ੍ਰਦੂਸ਼ਣ ਦੀ ਵਜ੍ਹਾ ਨਾਲ ਮੌਤ, ਬੀਮਾਰੀਆਂ ਅਤੇ ਉਮਰ ਉੱਤੇ ਪੈਣ ਵਾਲੇ ਅਸਰ ਨੂੰ ਆਂਕਿਆ ਗਿਆ ਹੈ। ਰਿਪੋਰਟ ਦੇ ਮੁਤਾਬਕ ਪ੍ਰਦੂਸ਼ਣ ਲੋਕਾਂ ਦੀ ਔਸਤ ਉਮਰ ਵੀ ਘਟਾ ਰਿਹਾ ਹੈ।
ICMR
ਜੇਕਰ ਹਵਾ ਸ਼ੁੱਧ ਮਿਲਦੀ ਤਾਂ ਲੋਕ ਔਸਤਨ ਇਕ ਸਾਲ 7 ਮਹੀਨੇ ਜ਼ਿਆਦਾ ਜਿਉਂਦੇ। ਦੇਸ਼ ਦੀ 77 ਫ਼ੀ ਸਦੀ ਆਬਾਦੀ ਹਵਾ ਪ੍ਰਦੂਸ਼ਣ ਦੀ ਜੜ੍ਹ ਵਿਚ ਹੈ। ਪ੍ਰਦੂਸ਼ਣ ਤੰਮਾਕੂ ਜਿਨ੍ਹਾਂ ਖਤਰਨਾਕ ਸਾਬਤ ਹੋ ਰਿਹਾ ਹੈ। ਤੰਬਾਕੂ ਦਾ ਕਿਸੇ ਵੀ ਰੂਪ ਵਿਚ ਸੇਵਨ ਸਿਹਤ ਲਈ ਬਹੁਤ ਖਤਰਨਾਕ ਹੈ। ਇਸ ਨਾਲ ਕੈਂਸਰ ਸਮੇਤ ਕਈ ਤਰ੍ਹਾਂ ਦੀਆਂ ਬੀਮਾਰੀਆਂ ਦਾ ਖ਼ਤਰਾ ਵੱਧ ਜਾਂਦਾ ਹੈ। ਹਾਲਾਂਕਿ ਇਕ ਤਾਜ਼ਾ ਅਧਿਐਨ ਵਿਚ ਚੌਂਕਾਉਣ ਵਾਲਾ ਖੁਲਾਸਾ ਹੋਇਆ ਹੈ ਕਿ ਬੀਮਾਰੀਆਂ ਦੇ ਖਤਰੇ ਦੇ ਲਿਹਾਜ਼ ਨਾਲ ਤੰਮਾਕੂ ਤੋਂ ਵੀ ਜ਼ਿਆਦਾ ਖਤਰਨਾਕ ਪ੍ਰਦੂਸ਼ਣ ਹੈ।
Lower Respiratory Infection
ਇੰਡੀਅਨ ਕਾਉਂਸਿਲ ਆਫ ਮੈਡੀਕਲ ਰਿਸਰਚ (ਆਈਸੀਐਮਆਰ) ਦੀ ਸਟਡੀ ਵਿਚ ਖੁਲਾਸਾ ਹੋਇਆ ਹੈ ਕਿ ਤੰਬਾਕੂ ਦੀ ਤੁਲਣਾ ਵਿਚ ਪ੍ਰਦੂਸ਼ਣ ਨਾਲ ਜ਼ਿਆਦਾ ਲੋਕ ਬੀਮਾਰ ਪੈ ਰਹੇ ਹਨ। ਰਿਪੋਰਟ ਵਿਚ ਇਹ ਵੀ ਦੱਸਿਆ ਗਿਆ ਹੈ ਕਿ ਪਿਛਲੇ ਸਾਲ ਮਤਲਬ 2017 ਵਿਚ ਦੇਸ਼ ਵਿਚ 17.4 ਲੱਖ ਲੋਕਾਂ ਦੀ ਮੌਤ ਲਈ ਕਿਤੇ ਨਾ ਕਿਤੇ ਹਵਾ ਪ੍ਰਦੂਸ਼ਣ ਜ਼ਿੰਮੇਦਾਰ ਰਿਹਾ। ਸਟਡੀ ਦੇ ਅਨੁਸਾਰ ਲੋਅਰ ਰੇਸਪਿਰੇਟਰੀ ਇਨਫੈਕਸ਼ਨ ਦੀ ਤੁਲਣਾ ਕਰੀਏ ਤਾਂ ਇਹ ਤੰਬਾਕੂ ਤੋਂ ਜ਼ਿਆਦਾ ਏਅਰ ਪਲੂਸ਼ਨ ਨਾਲ ਹੋ ਰਿਹਾ ਹੈ। ਕੇਵਲ ਫੇਫੜਿਆਂ ਦਾ ਕੈਂਸਰ ਤੰਬਾਕੂ ਨਾਲ ਜ਼ਿਆਦਾ ਹੋ ਰਿਹਾ ਹੈ।
Air Pollution
ਪ੍ਰਤੀ ਇਕ ਲੱਖ ਲੋਕਾਂ ਵਿਚ 49 ਲੋਕਾਂ ਨੂੰ ਫੇਫੜੇ ਕੈਂਸਰ ਦੀ ਵਜ੍ਹਾ ਹਵਾ ਪ੍ਰਦੂਸ਼ਣ ਹੈ, ਤਾਂ 62 ਲੋਕਾਂ ਵਿਚ ਇਸ ਦੀ ਵਜ੍ਹਾ ਤੰਬਾਕੂ ਹੈ। ਇਸ ਬਾਰੇ ਵਿਚ ਪਬਲਿਕ ਹੈਲਥ ਫਾਉਂਡੈਸ਼ਨ ਦੇ ਪ੍ਰੋਫੈਸਰ ਲਲਿਤ ਡੰਡੋਨਾ ਨੇ ਕਿਹਾ ਕਿ ਹਲੇ ਵੀ ਸਮੋਕਿੰਗ ਅਤੇ ਤੰਮਾਕੂ ਦਾ ਅਸਰ ਓਨਾ ਹੀ ਹੈ ਪਰ ਪਹਿਲਾਂ ਦੀ ਤੁਲਣਾ ਵਿਚ ਇਸ ਦੇ ਪ੍ਰਤੀ ਲੋਕਾਂ ਦੀ ਜਾਗਰੂਕਤਾ ਵਧੀ ਹੈ। ਸਾਡੀ ਸਟਡੀ ਵਿਚ ਦੋਨਾਂ ਦੇ ਵਿਚ ਤੁਲਣਾ ਕਰਨ ਦੀ ਵਜ੍ਹਾ ਵੀ ਇਹੀ ਹੈ ਕਿ ਹਵਾ ਪ੍ਰਦੂਸ਼ਣ ਦਾ ਅਸਰ ਵੀ ਤੰਬਾਕੂ ਜਿਨ੍ਹਾਂ ਹੋਣ ਲਗਿਆ ਹੈ।
Public Health Foundation
ਜਦੋਂ ਕੋਈ ਤੰਬਾਕੂ ਦਾ ਸੇਵਨ ਕਰਦਾ ਹੈ ਤਾਂ ਠੀਕ ਉਸੀ ਸਮੇਂ ਉਹ ਜ਼ਿਆਦਾ ਪ੍ਰਭਾਵਿਤ ਹੁੰਦਾ ਹੈ ਪਰ ਪ੍ਰਦੂਸ਼ਣ ਦਾ ਅਸਰ ਤਾਂ ਇਨਸਾਨ ਜਿੰਨੀ ਵਾਰ ਸਾਹ ਲਵੇਗਾ ਓਨੀ ਵਾਰ ਹੋਵੇਗਾ। ਪ੍ਰੋਫੈਸਰ ਲਲਿਤ ਨੇ ਕਿਹਾ ਕਿ ਜਦੋਂ ਹਵਾ ਵਿਚ ਪੀਐਮ 2.5 ਦਾ ਪੱਧਰ ਵਧਦਾ ਹੈ ਤਾਂ ਲੋਕ ਪ੍ਰਦੂਸ਼ਣ ਦੇ ਜ਼ਿਆਦਾ ਸ਼ਿਕਾਰ ਹੋ ਜਾਂਦੇ ਹਨ। ਹਵਾ ਪ੍ਰਦੂਸ਼ਣ ਦੇ ਸੰਪਰਕ ਵਿਚ ਥੋੜ੍ਹੀ ਦੇਰ ਲਈ ਵੀ ਆਉਣ ਨਾਲ ਗਰਭਪਾਤ ਦਾ ਖ਼ਤਰਾ ਵੱਧ ਸਕਦਾ ਹੈ।
ਅਮਰੀਕਾ ਦੇ ਯੂਟਾ ਯੂਨੀਵਰਸਿਟੀ ਦੀ ਖੋਜ ਵਿਚ ਇਹ ਗੱਲ ਸਾਹਮਣੇ ਆਈ ਹੈ। ਖੋਜਕਰਤਾਵਾਂ ਦੀ ਟੀਮ ਨੇ ਹਵਾ ਵਿਚ ਤਿੰਨ ਸਧਾਰਣ ਪ੍ਰਦੂਸ਼ਕ ਤੱਤਾਂ - ਬੇਹੱਦ ਛੋਟੇ ਕਣਾਂ (ਪੀਐਮ 2.5), ਨਾਈਟਰੋਜਨ ਆਕਸਾਈਡ ਅਤੇ ਓਜੋਨ ਦੀ ਮਾਤਰਾ ਵੱਧ ਜਾਣ ਤੋਂ ਬਾਅਦ ਤਿੰਨ ਤੋਂ ਸੱਤ ਦਿਨ ਦੀ ਮਿਆਦ ਦੇ ਦੌਰਾਨ ਗਰਭਪਾਤ ਦੇ ਖਤਰੇ ਨੂੰ ਜਾਂਚਿਆ।