
ਰਾਸ਼ਟਰੀ ਰਾਜਧਾਨੀ ਵਿਚ ਪ੍ਰਦੂਸ਼ਣ ਦੇ ਵੱਧਦੇ ਪੱਧਰ ਦੇ ਮੱਦੇਨਜ਼ਰ ਅਧਿਕਾਰੀ ਇਸ ਹਫ਼ਤੇ ਆਰਟੀਫੀਸ਼ੀਅਲ ਵਰਖਾ ਕਰਵਾਉਣ...
ਨਵੀਂ ਦਿੱਲੀ (ਭਾਸ਼ਾ) : ਰਾਸ਼ਟਰੀ ਰਾਜਧਾਨੀ ਵਿਚ ਪ੍ਰਦੂਸ਼ਣ ਦੇ ਵੱਧਦੇ ਪੱਧਰ ਦੇ ਮੱਦੇਨਜ਼ਰ ਅਧਿਕਾਰੀ ਇਸ ਹਫ਼ਤੇ ਆਰਟੀਫੀਸ਼ੀਅਲ ਵਰਖਾ ਕਰਵਾਉਣ ਦੀ ਕੋਸ਼ਿਸ਼ ਕਰ ਸਕਦੇ ਹਨ ਤਾਂ ਜੋ ਹਵਾ ਵਿਚੋਂ ਜ਼ਹਿਰੀਲੇ ਪ੍ਰਦੂਸ਼ਣ ਨੂੰ ਦੂਰ ਕੀਤਾ ਜਾ ਸਕੇ। ਦਿੱਲੀ ਦੀ ਹਵਾ ਗੁਣਵੱਤਾ ਪਿਛਲੇ ਤਿੰਨ ਹਫ਼ਤੇ ਵਿਚ ਵਿਗੜ ਕੇ ਖ਼ਤਰਨਾਕ ਪੱਧਰ ‘ਤੇ ਪਹੁਂਚ ਗਈ ਹੈ। ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਮੌਸਮੀ ਹਾਲਤ ਸਥਿਰ ਹੋਣ ‘ਤੇ ਆਰਟੀਫੀਸ਼ੀਅਲ ਵਰਖਾ ਕਰਵਾਉਣ ਲਈ ‘ਮੇਘ ਬੀਜਣ’ (ਕਲਾਉਡ ਸੀਡਿੰਗ) ਕੀਤੀ ਜਾਵੇਗੀ।
Pollution in Delhiਉਨ੍ਹਾਂ ਨੇ ਕਿਹਾ ਕਿ ਇਸ ਹਫ਼ਤੇ ਵਰਖਾ ਕਰਵਾਉਣ ਦੀ ਯੋਜਨਾ ਹੈ। ਜੇਕਰ ਮੌਸਮੀ ਹਾਲਾਤ ਅਨੁਕੂਲ ਨਹੀਂ ਹੁੰਦੇ ਤਾਂ ਇਸ ਪ੍ਰਕਿਰਿਆ ਨੂੰ ਅਗਲੇ ਹਫ਼ਤੇ ਕੀਤਾ ਜਾਵੇਗਾ। ਕਲਾਉਡ ਸੀਡਿੰਗ ਸਿਲਵਰ ਆਯੋਡਾਇਡ, ਡਰਾਈ ਆਈਸ ਅਤੇ ਲੂਣ ਸਮੇਤ ਵੱਖ-ਵੱਖ ਤਰ੍ਹਾਂ ਦੇ ਰਸਾਇਣਿਕ ਏਜੰਟਾਂ ਨੂੰ ਮੌਜੂਦ ਬੱਦਲਾਂ ਦੇ ਨਾਲ ਜੋੜਨ ਦੀ ਪ੍ਰਕਿਰਿਆ ਹੈ ਤਾਂ ਜੋ ਉਨ੍ਹਾਂ ਨੂੰ ਸੰਘਣਾ ਕੀਤਾ ਜਾ ਸਕੇ ਅਤੇ ਇਸ ਤੋਂ ਵਰਖਾ ਦੀ ਸੰਭਾਵਨਾ ਵਧਾਈ ਜਾ ਸਕੇ।
ਅਧਿਕਾਰੀ ਨੇ ਕਿਹਾ ਕਿ ਆਰਟੀਫੀਸ਼ੀਅਲ ਵਰਖਾ ਕਰਵਾਈ ਜਾ ਸਕੇ ਇਸ ਦੇ ਲਈ ਮੌਸਮੀ ਹਾਲਾਤ ਅਨੁਕੂਲ ਬਣਾਉਣ ਲਈ ਮੌਸਮ ਵਿਗਿਆਨੀ ਹਾਲਾਤਾ ‘ਤੇ ਲਗਾਤਾਰ ਨਜ਼ਰ ਬਣਾ ਕੇ ਰੱਖ ਰਹੇ ਹਨ। ਨਮੀ ਅਤੇ ਹਵਾ ਦੀ ਬਹੁਤ ਹੌਲੀ ਰਫ਼ਤਾਰ ਦੀ ਵਜ੍ਹਾ ਕਰ ਕੇ ਮੰਗਲਵਾਰ ਨੂੰ ਦਿੱਲੀ ਵਿਚ ਹਵਾ ਦੀ ਗੁਣਵੱਤਾ ਬਹੁਤ ਜ਼ਿਆਦਾ ਖ਼ਰਾਬ ਸ਼੍ਰੇਣੀ ਵਿਚ ਰਹੀ। ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅੰਕੜਿਆਂ ਦੇ ਮੁਤਾਬਕ, ਸਮੁੱਚੇ ਤੌਰ 'ਤੇ ਹਵਾ ਦੀ ਗੁਣਵੱਤਾ ਸੂਚਕ ਅੰਕ 352 ‘ਤੇ ਦਰਜ ਕੀਤਾ ਗਿਆ ਸੀ,
Pollution In Delhiਜੋ ਬਹੁਤ ਜ਼ਿਆਦਾ ਖ਼ਰਾਬ ਸ਼੍ਰੇਣੀ 'ਚ ਆਉਂਦਾ ਹੈ। ਸਾਲ 2016 ‘ਚ ਸਰਕਾਰ ਨੇ ਆਰਟੀਫੀਸ਼ੀਅਲ ਵਰਖਾ ਲਈ ਕਲਾਉਡ ਸੀਡਿੰਗ ਦੀ ਸੰਭਾਵਨਾ ਭਾਲਣ ਦੀ ਕੋਸ਼ਿਸ਼ ਕੀਤੀ ਸੀ ਪਰ ਯੋਜਨਾ ਨੂੰ ਲਾਗੂ ਨਹੀਂ ਕੀਤਾ ਜਾ ਸਕਿਆ ਸੀ। ਪਿਛਲੇ ਸਾਲ ਸਰਕਾਰ ਨੇ ਕੇਂਦਰੀ ਵਾਤਾਵਰਣ ਮੰਤਰੀ ਹਰਸ਼ਵਰਧਨ ਨੂੰ ਹੈਲੀਕਾਪਟਰ ‘ਤੋਂ ਦਿੱਲੀ ਵਿਚ ਪਾਣੀ ਦਾ ਛਿੜਕਾਅ ਕਰ ਕੇ ਧੂੜ ਘੱਟ ਕਰਨ ਦੀ ਸੰਭਾਵਨਾ ਭਾਲਣ ਦਾ ਪ੍ਰਸਤਾਵ ਦਿਤਾ ਸੀ।