
ਟ੍ਰੇਡ ਯੂਨੀਅਨ ਨੇ ਦੋ ਦਿਨੀਂ ਭਾਰਤ ਬੰਦ ਦਾ ਐਲਾਨ ਕੀਤਾ ਹੈ। ਇਸ ਨਾਲ ਆਮ ਜ਼ਿੰਦਗੀ 'ਤੇ ਵੱਡਾ ਅਸਰ ਪਿਆ ਹੈ। ਪੱਛਮ ਬੰਗਾਲ, ਉਡੀਸ਼ਾ ਅਤੇ ਕੇਰਲ ਤੋਂ ਛੋਟੀਆਂ ਮੋਟੀਆਂ ...
ਨਵੀਂ ਦਿੱਲੀ : ਟ੍ਰੇਡ ਯੂਨੀਅਨ ਨੇ ਦੋ ਦਿਨੀਂ ਭਾਰਤ ਬੰਦ ਦਾ ਐਲਾਨ ਕੀਤਾ ਹੈ। ਇਸ ਨਾਲ ਆਮ ਜ਼ਿੰਦਗੀ 'ਤੇ ਵੱਡਾ ਅਸਰ ਪਿਆ ਹੈ। ਪੱਛਮ ਬੰਗਾਲ, ਉਡੀਸ਼ਾ ਅਤੇ ਕੇਰਲ ਤੋਂ ਛੋਟੀਆਂ ਮੋਟੀਆਂ ਹਿੰਸਾ ਦੀਆਂ ਖਬਰਾਂ ਆ ਰਹੀਆਂ ਹਨ। ਪੱਛਮ ਬੰਗਾਲ ਵਿਚ ਟਾਇਰ ਸਾੜੇ ਗਏ ਹਨ ਅਤੇ ਭੰਨ ਤੋੜ ਕੀਤੀ ਗਈ ਹੈ। ਪ੍ਰਦਰਸ਼ਨਕਾਰੀਆਂ ਨੇ ਕਈ ਥਾਵਾਂ 'ਤੇ ਸੜਕਾਂ ਬਲਾਕ ਕਰ ਦਿਤੀਆਂ ਹਨ ਅਤੇ ਟ੍ਰੇਨ ਸੇਵਾਵਾਂ ਨੂੰ ਵੀ ਪ੍ਰਭਾਵਤ ਕੀਤਾ ਹੈ। ਦੱਸ ਦਈਏ ਕਿ ਦੇਸ਼ ਦੇ ਲਗਭੱਗ 20 ਕਰੋਡ਼ ਸੈਂਟਰਲ ਟ੍ਰੇਡ ਯੂਨੀਅਨ ਕਰਮਚਾਰੀ ਦੋ ਦਿਨ ਦੀ ਹੜਤਾਲ 'ਤੇ ਹਨ।
Bharat Bandh Protests Affect
1 . ਕੋਲਕੱਤਾ ਵਿਚ ਤ੍ਰਿਣਮੂਲ ਕਾਂਗਰਸ ਅਤੇ ਸੀਪੀਐਮ ਦੇ ਕਰਮਚਾਰੀਆਂ ਵਿਚਕਾਰ ਝੜਪ ਦੀ ਖਬਰ ਹੈ। ਸੱਭ ਤੋਂ ਜ਼ਿਆਦਾ ਅਸਰ ਆਸਨਸੋਲ ਅਤੇ ਹੁਗਲੀ ਵਿਚ ਦੇਖਣ ਨੂੰ ਮਿਲਿਆ ਹੈ। ਆਸਨਸੋਲ ਵਿਚ ਪ੍ਰਦਰਸ਼ਨਕਾਰੀਆਂ ਉਤੇ ਪੁਲਿਸ ਨੇ ਲਾਠੀ ਚਾਰਜ ਕੀਤਾ ਹੈ।
Bharat Bandh Protests Affect
2 . ਕੋਲਕੱਤਾ ਤੋਂ 30 ਕਿਲੋਮੀਟਰ ਦੂਰ ਬਰਾਸਾਤ ਵਿਚ ਇਕ ਸਕੂਲ ਬਸ ਨੂੰ ਪ੍ਰਦਰਸ਼ਨਕਾਰੀਆਂ ਨੇ ਅੱਗ ਦੇ ਹਵਾਲੇ ਕਰ ਦਿਤਾ। ਬਸ ਵਿਚ ਦੋ ਵਿਦਿਆਰਥੀ ਸਵਾਰ ਸਨ, ਹਾਲਾਂਕਿ ਦੋਵੇਂ ਸੁਰੱਖਿਅਤ ਹਨ। ਆਸਨਸੋਲ ਅਤੇ ਹੁਗਲੀ ਵਿਚ ਵੀ ਬੱਸਾਂ ਵਿਚ ਤੋੜ-ਫੋੜ ਕੀਤੀ ਗਈ ਹੈ। ਜਾਦਵਪੁਰ, ਸੋਦੇਪੁਰ ਅਤੇ ਉੱਤਰਪੁਰ ਵਿਚ ਟ੍ਰੇਨ ਸੇਵਾ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ ਹੈ।
Bharat Bandh Protests Affect
3 . ਮੁੱਖ ਮੰਤਰੀ ਮਮਤਾ ਬੈਨਰਜੀ ਨੇ ਕਿਹਾ ਹੈ ਕਿ ਉਨ੍ਹਾਂ ਦੀ ਸਰਕਾਰ ਕਿਸੇ ਵੀ ਤਰ੍ਹਾਂ ਦੇ ਬੰਦ ਦਾ ਵਿਰੋਧ ਕਰਦੀ ਹੈ। ਅਸੀਂ ਫ਼ੈਸਲਾ ਲਿਆ ਹੈ ਕਿ ਅਸੀਂ ਕਿਸੇ ਤਰ੍ਹਾਂ ਦੇ ਬੰਦ ਦਾ ਵਿਰੋਧ ਕਰਾਂਗੇ। ਉਨ੍ਹਾਂ ਨੇ ਕਿਹਾ ਕਿ ਪਿਛਲੇ 34 ਸਾਲ ਤੋਂ ਲੈਫ਼ਟ ਫਰੰਟ ਨੇ ਬੰਦ ਦੇ ਨਾਮ 'ਤੇ ਕਾਫ਼ੀ ਕੁੱਝ ਨਸ਼ਟ ਕੀਤਾ ਹੈ।
Bharat Bandh Protests
4 . ਉਡੀਸ਼ਾ ਵਿਚ ਟ੍ਰੇਡ ਯੂਨੀਅਨ ਸੀਟੀਊ ਕਰਮਚਾਰੀਆਂ ਨੇ ਪ੍ਰਦਰਸ਼ਨ ਕੀਤਾ ਅਤੇ ਸੜਕਾਂ ਜਾਮ ਕੀਤੀਆਂ। ਪ੍ਰਦਰਸ਼ਨਕਾਰੀਆਂ ਨੇ ਨੈਸ਼ਨਲ ਹਾਈਵੇ - 16 ਨੂੰ ਵੀ ਬੰਦ ਕਰ ਦਿਤਾ ਅਤੇ ਟਾਇਰ ਸਾੜ ਦਿਤੇ।
Bharat Bandh Protests Affect
5 . ਕੇਰਲ ਵਿਚ ਪ੍ਰਦਰਸ਼ਨਕਾਰੀ ਰੇਲਵੇ ਟ੍ਰੈਕ 'ਤੇ ਬੈਠ ਗਏ। ਉਨ੍ਹਾਂ ਨੇ ਕੇਂਦਰ ਸਰਕਾਰ 'ਤੇ ਆਮ ਜਨਤਾ ਖਿਲਾਫ਼ ਨੀਤੀ ਬਣਾਉਣ ਦਾ ਇਲਜ਼ਾਮ ਲਗਾਇਆ। ਇਸ ਦੌਰਾਨ ਸੜਕਾਂ ਉਤੇ ਬਹੁਤ ਘੱਟ ਬਸਾਂ ਵਿਖਾਈ ਦਿਤੀਆਂ।
Bharat Bandh Protest
6 . ਦਿੱਲੀ ਦੇ ਪਟਪੜਗੰਜ ਵਿਚ ਐਆਈਸੀਸੀਟੀਊ ਨੇ ਸੜਕ 'ਤੇ ਉਤਰ ਪ੍ਰਦਰਸ਼ਨ ਕੀਤਾ। ਉਨ੍ਹਾਂ ਨੇ ਸਰਕਾਰੀ ਸੰਸਥਾਵਾਂ ਦੇ ਨਿੱਜੀਕਰਨ ਵਿਰੁਧ ਪ੍ਰਦਰਸ਼ਨ ਕੀਤਾ।
Bharat Bandh Protest
7 . ਟੈਲੀਕਾਮ, ਹੈਲਥ, ਐਜੁਕੇਸ਼ਨ, ਕੋਲਾ, ਸਟੀਲ, ਇਲੈਕਟਰਿਸਿਟੀ, ਬੈਂਕਿੰਗ, ਬੀਮਾ ਅਤੇ ਟਰਾਂਸਪੋਰਟ ਸੈਕਟਰ ਹੜਤਾਲ ਦੇ ਸਮਰਥਨ ਵਿਚ ਹਨ। ਉਥੇ ਹੀ, ਕਿਸਾਨ ਅਤੇ ਵਿਦਿਆਰਥੀ ਵੀ ਇਸ ਵਿਚ ਸਮਰਥਨ ਕਰ ਰਹੇ ਹਨ।