ਟਿਕ - ਟਾਕ ਵੀਡੀਓ ਬਣਾਉਣ 'ਤੇ ਪੰਚਾਇਤ ਨੇ ਦਿਤੀ ਸਜ਼ਾ, ਵੀਡੀਓ ਵਾਇਰਲ   
Published : Jan 8, 2019, 6:20 pm IST
Updated : Jan 8, 2019, 6:20 pm IST
SHARE ARTICLE
Saharanpur
Saharanpur

ਉੱਤਰ ਪ੍ਰਦੇਸ਼ ਦੇ ਜ਼ਿਲ੍ਹੇ ਸਹਾਰਨਪੁਰ ਦੇ ਤਾਜਪੁਰਾ ਦਾ ਵਾਇਰਲ ਹੋਇਆ ਇਹ ਵੀਡਿਓ ਤੁਹਾਡੇ ਰੋਂਗਟੇ ਖੜੇ ਕਰ ਦੇਵੇਗਾ। ਵੀਡਿਓ ਵਿਚ ਤੁਸੀਂ ਵੇਖੋਗੇ ਕਿ ਇਕ ਨੌਜਵਾਨ ਥਮਲੇ ...

ਸਹਾਰਨਪੁਰ : ਉੱਤਰ ਪ੍ਰਦੇਸ਼ ਦੇ ਜ਼ਿਲ੍ਹੇ ਸਹਾਰਨਪੁਰ ਦੇ ਤਾਜਪੁਰਾ ਦਾ ਵਾਇਰਲ ਹੋਇਆ ਇਹ ਵੀਡਿਓ ਤੁਹਾਡੇ ਰੋਂਗਟੇ ਖੜੇ ਕਰ ਦੇਵੇਗਾ। ਵੀਡਿਓ ਵਿਚ ਤੁਸੀਂ ਵੇਖੋਗੇ ਕਿ ਇਕ ਨੌਜਵਾਨ ਥਮਲੇ ਨੂੰ ਫੜ੍ਹ ਕੇ ਖੜ੍ਹਾ ਹੈ ਅਤੇ ਉਸ ਨੂੰ ਲਾਠੀਆਂ ਨਾਲ ਝੰਬਿਆ ਜਾ ਰਿਹਾ ਹੈ। ਇਸ ਵੀਡਿਓ ਵਿਚ ਤੁਸੀਂ ਇਹ ਵੀ ਵੇਖੋਗੇ ਕਿ ਨੌਜਵਾਨ ਤੜਪਦਾ ਹੋਇਆ ਮਦਦ ਦੀ ਗੁਹਾਰ ਲਗਾ ਰਿਹਾ ਹੈ ਪਰ ਉਸ 'ਤੇ ਕਿਸੇ ਨੂੰ ਤਰਸ ਨਹੀਂ ਆ ਰਿਹਾ।

SaharanpurSaharanpur

ਸਭ ਚੁਪ - ਚਾਪ ਖੜੇ ਹੋਏ ਵੇਖਦੇ ਹੋਏ ਰਹਿੰਦੇ ਹਨ। ਜਦੋਂ ਨੌਜਵਾਨ ਜ਼ੋਰ - ਜ਼ੋਰ ਨਾਲ ਚੀਖਦਾ ਹੈ ਤਾਂ ਇਕ ਦੂਜਾ ਆਦਮੀ ਬਜ਼ੁਰਗ ਵਿਅਕਤੀ ਤੋਂ ਲਾਠੀ ਲੈ ਕੇ ਹੋਰ ਜ਼ਿਆਦਾ ਤੇਜ਼ੀ ਨਾਲ ਇਸ ਨੂੰ ਕੁੱਟਣ ਲੱਗਦਾ ਹੈ। ਇਸ ਦੌਰਾਨ ਭੀੜ ਤੋਂ ਇਕ ਅਵਾਜ਼ ਆਉਂਦੀ ਹੈ ਜਿਸ ਵਿਚ ਕੋਈ ਕਹਿੰਦਾ ਹੈ ਕਿ ਬਸ ਰਹਿਣ ਦੋ ਵਰਨਾ ਇਹ ਮਰ ਜਾਵੇਗਾ। ਇਸ ਤੋਂ ਬਾਅਦ ਵੀ ਨੌਜਵਾਨ 'ਤੇ ਦਨਾਦਨ ਲਾਠੀਆਂ ਪੈਂਦੀਆਂ ਰਹਿੰਦੀਆਂ ਹਨ।

ਸਹਾਰਨਪੁਰ ਦੇ ਬੇਹਟ ਥਾਣਾ ਖੇਤਰ ਦੇ ਪਿੰਡ ਤਾਜਪੁਰਾ ਦਾ ਇਹ ਵੀਡਿਓ ਸੋਸ਼ਲ ਮੀਡੀਆ 'ਤੇ ਜੱਮ ਕੇ ਵਾਇਰਲ ਹੋ ਰਿਹਾ ਹੈ। ਇਸ ਤੋਂ ਵੀ ਜ਼ਿਆਦਾ ਹੈਰਾਨ ਕਰ ਦੇਣ ਵਾਲੀ ਗੱਲ ਇਹ ਹੈ ਕਿ ਪੁਲਿਸ ਨੇ ਇਸ ਘਟਨਾ ਨੂੰ ਲੈ ਕੇ ਕੋਈ ਵੱਡਾ ਕਦਮ ਨਹੀਂ ਚੁੱਕਿਆ ਹੈ। ਪੁਲਿਸ ਨੇ ਸਿਰਫ ਕੁੱਝ ਲੋਕਾਂ 'ਤੇ ਕੇਸ ਦਰਜ ਕੀਤਾ ਹੈ। ਇਹ ਘਟਨਾ ਪੂਰੇ ਸਹਾਰਨਪੁਰ ਵਿਚ ਚਰਚਾ ਦਾ ਵਿਸ਼ਾ ਬਣੀ ਹੋਈ ਹੈ।

ਇੱਥੇ ਇਹ ਵੀ ਜਾਨਣਾ ਜ਼ਰੂਰੀ ਹੈ ਕਿ ਇਹ ਪਹਿਲਾ ਮਾਮਲਾ ਨਹੀਂ ਹੈ ਕੁੱਝ ਦਿਨ ਪਹਿਲਾਂ ਹੀ ਸਹਾਰਨਪੁਰ ਤੋਂ ਅਜਿਹਾ ਹੀ ਇਕ ਵੀਡਿਓ ਵਾਇਰਲ ਹੋਇਆ ਸੀ ਜਿਸ ਵਿਚ ਸਹੁਰਾ-ਘਰ ਵਿਚ ਪਤਨੀ ਨੂੰ ਲੈਣ ਆਏ ਜੁਆਈ ਦੀ ਇਸੇ ਤਰ੍ਹਾਂ ਨਾਲ ਥਮਲੇ ਨਾਲ ਬੰਨ੍ਹ ਕੇ ਮਾਰ ਕੁਟਾਈ ਕੀਤੀ ਗਈ ਸੀ। ਹੁਣ ਇਹ ਦੂਜਾ ਮਾਮਲਾ ਸਾਹਮਣੇ ਆਇਆ ਹੈ। ਇਸ ਵੀਡਿਓ ਵਿਚ ਜਿਸ ਨੌਜਵਾਨ ਨੂੰ ਝੰਬਿਆ ਜਾ ਰਿਹਾ ਹੈ ਉਸ 'ਤੇ ਟਿਕ - ਟਾਕ ਵੀਡੀਓ ਬਣਾਉਣ ਦਾ ਇਲਜ਼ਾਮ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM

ਇੱਕੋ ਪਿੰਡ ਦੇ ਮੁੰਡਾ ਕੁੜੀ ਨੇ ਆਪਸ 'ਚ ਕੀਤਾ ਵਿਆਹ, ਦੇਖੋ ਪੁਲਿਸ ਨੇ ਕੀ ਕਿਹਾ ?

05 Feb 2026 2:58 PM

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM

PM ਮੋਦੀ ਦੀ ਪੰਜਾਬ ਫੇਰੀ 'ਤੇ ਬਝੀਆਂ ਆਸਾਂ, ਸਪੀਕਰ ਸੰਧਵਾਂ ਨੇ PM ਮੋਦੀ ਨੂੰ ਲਿਖੀ ਚਿੱਠੀ

01 Feb 2026 3:19 PM
Advertisement