ਖ਼ਬਰਾਂ |

ਤਾਜ਼ਾ |

ਪੁਲਵਾਮਾ 'ਚ ਸੈਨਾ ਦੀ ਪਟਰੌਲਿੰਗ ਪਾਰਟੀ 'ਤੇ ਅਤਿਵਾਦੀ ਹਮਲਾ, ਹਿਜ਼ਬੁਲ ਅਤਿਵਾਦੀ ਢੇਰ
Published : Jan 8, 2019, 1:53 pm IST
Updated : Jan 8, 2019, 1:53 pm IST
SHARE ARTICLE
Militants attack army patrolling party
Militants attack army patrolling party

ਦੱਖਣ ਕਸ਼ਮੀਰ ਦੇ ਪੁਲਵਾਮਾ 'ਚ ਮੰਗਲਵਾਰ ਨੂੰ ਫੌਜ ਦੀ ਪਟਰੌਲਿੰਗ ਪਾਰਟੀ 'ਤੇ ਹਮਲਾ ਕਰਨ ਵਾਲੇ ਹਿਜ਼ਬੁਲ ਅਤਿਵਾਦੀ ਨੂੰ ਸੁਰੱਖਿਆ ਬਲਾਂ ਨੇ ਮੁੱਠ ਭੇੜ 'ਚ ਮਾਰ ਗਿਰਾਇਆ...

ਜੰਮੂ ਕਸ਼ਮੀਰ: ਦੱਖਣ ਕਸ਼ਮੀਰ ਦੇ ਪੁਲਵਾਮਾ 'ਚ ਮੰਗਲਵਾਰ ਨੂੰ ਫੌਜ ਦੀ ਪਟਰੌਲਿੰਗ ਪਾਰਟੀ 'ਤੇ ਹਮਲਾ ਕਰਨ ਵਾਲੇ ਹਿਜ਼ਬੁਲ ਅਤਿਵਾਦੀ ਨੂੰ ਸੁਰੱਖਿਆ ਬਲਾਂ ਨੇ ਮੁੱਠ ਭੇੜ 'ਚ ਮਾਰ ਗਿਰਾਇਆ ਜਿਸ ਦੇ ਚਲਦਿਆਂ ਹਿੰਸਾ ਦਾ ਸ਼ੱਕ ਜ਼ਾਹਿਰ ਕਰਦਿਆਂ ਪੂਰੇ ਇਲਾਕੇ 'ਚ ਮੋਬਾਇਲ ਇੰਟਰਨੈਟ ਸੇਵਾਵਾਂ ਬੰਦ ਕਰ ਦਿਤੀ ਗਈ ਹੈ। ਨਾਲ ਹੀ ਪੂਰੇ ਇਲਾਕੇ ਦੀ ਘੇਰਾਬੰਦੀ ਕਰ ਤਲਾਸ਼ੀ ਮੁਹਿਮ ਚਲਾਇਆ ਜਾ ਰਿਹਾ ਹੈ।

Militants attack army patrolling partyMilitants attack army patrolling party

ਕਿਹਾ ਜਾ ਰਿਹਾ ਹੈ ਕਿ ਹਮਲਾ ਕਰਨ ਵਾਲੇ ਦੋ ਅਤਿਵਾਦੀ ਸਨ। ਜਿਲ੍ਹੇ  ਦੇ ਲਿੱਟਰ ਦੇ ਚੌਧਰੀ ਬਾਗ ਇਲਾਕੇ ਤੋਂ ਫੌਜ ਦੀ 55 ਰਾਸ਼ਟਰੀ ਰਾਇਫਲਸ ਦੀ ਪਟਰੌਲ ਪਾਰਟੀ ਨਿਕਲ ਰਹੀ ਸੀ, ਉਦੋਂ ਅਤਿਵਾਦੀਆਂ ਨੇ ਹਮਲਾ ਕਰ ਦਿਤਾ ਸੀ। ਪਾਰਟੀ ਨੂੰ ਨਿਸ਼ਾਨਾ ਬਣਾ ਕੇ ਅੰਨੇਵਾਹ ਗੋਲੀਆਂ ਚਲਾਈਆਂ ਗਈਆਂ ਅਤੇ  ਜਵਾਨਾਂ ਨੇ ਮੋਰਚਾ ਸੰਭਾਲਦੇ ਹੋਏ ਜਵਾਬੀ ਕਾਰਵਾਈ ਕੀਤੀ। ਇਸ ਤੋਂ ਮੁੱਠ ਭੇੜ ਸ਼ੁਰੂ ਹੋ ਗਈ।

Militants attack army patrolling partyMilitants attack army patrolling party

ਇਸ ਦੌਰਾਨ ਇਕ ਅਤਿਵਾਦੀ ਨੂੰ ਮਾਰ ਗਿਰਾਉਨ 'ਚ ਸੁਰੱਖਿਆ ਬਲਾਂ ਨੂੰ ਸਫਲਤਾ ਮਿਲੀ। ਸੂਤਰਾਂ ਮੁਤਾਬਕ ਇਸ ਦੀ ਸ਼ਨਾਖਤ ਇਰਫਾਨ ਅਹਿਮਦ ਰਾਥਰ ਉਰਫ ਵਾਜਿਦ ਖਾਨ (ਰਾਜਪੋਰਾ-ਲਿੱਟਰ) ਦੇ ਰੂਪ 'ਚ ਹੋਈ ਹੈ। ਇਸ ਤੋਂ ਪਹਿਲਾਂ ਚਾਰ ਜਨਵਰੀ ਨੂੰ ਉੱਤਰੀ ਕਸ਼ਮੀਰ ਦੇ ਬਾਂਦੀਪੋਰਾ ਜਿਲ੍ਹੇ ਦੇ ਸੁੰਬਲ 'ਚ ਅਤਿਵਾਦੀਆਂ ਨੇ ਪੰਜ ਰਾਸ਼ਟਰੀ ਰਾਇਫਲਸ ਦੇ ਕੈਂਪ 'ਤੇMilitants attack army patrolling partyMilitants attack  ਗ੍ਰਨੇਡ ਹਮਲਾ ਕੀਤਾ ਸੀ। ਪਹਿਲਾਂ ਗ੍ਰਨੇਡ ਦਾਗਿਆ ਗਿਆ ਫਿਰ ਅੰਨੇਵਾਹ ਫਾਇਰਿੰਗ ਕੀਤੀ ਸੀ।

Militants attack army patrolling partyArmy patrolling party

ਸਾਲ ਦੇ ਪਹਿਲੇ ਦਿਨ ਅਤਿਵਾਦੀਆਂ ਨੇ ਦੱਖਣ ਕਸ਼ਮੀਰ ਦੇ ਪੁਲਵਾਮਾ ਜਿਲ੍ਹੇ 'ਚ ਤਿੰਨ ਹਮਲੇ ਕੀਤੇ ਸਨ। ਇਸ 'ਚ ਹਾਂਜਨ ਪਿੰਡ 'ਚ ਇਕ ਏਸਪੀਓ ਦੀ ਮੌਤ ਹੋ ਗਈ, ਜਦੋਂ ਕਿ ਨੇਕਾਂ ਨੇਤਾ ਦੇ ਤਰਾਲ ਸਥਿਤ ਘਰ ਅਤੇ ਮਿਦੂਰਾ ਪਿੰਡ 'ਚ ਸੀਆਰਪੀਐਫ ਕੈਂਪ 'ਤੇ ਗ੍ਰਨੇਡ ਹਮਲੇ 'ਚ ਕਿਸੇ ਪ੍ਰਕਾਰ ਦਾ ਨੁਕਸਾਨ ਨਹੀਂ ਹੋਇਆ ਸੀ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

DM ਗਗਨਦੀਪ ਰੰਧਾਵਾ ਦੇ ਪਰਿਵਾਰਿਕ ਮੈਂਬਰਾਂ ਦੀ ਪੁਲਿਸ ਨਾਲ ਤਿੱਖੀ ਬਹਿਸ

22 Mar 2026 2:53 PM

'DM ਗਗਨ ਰੰਧਾਵਾ ਦੀ ਘਰ ਬੁਲਾ ਕੇ ਕੀਤੀ ਸੀ ਕੁੱਟਮਾਰ, ਇਹ ਘਟਨਾ ਉਨ੍ਹਾਂ ਦੇ ਦਿਲ 'ਤੇ ਲੱਗ ਗਈ'

21 Mar 2026 4:40 PM

ਚਰਨਪ੍ਰੀਤ ਸਿੰਘ ਦਾ ਹੋਇਆ ਅੰਤਮ ਸਸਕਾਰ, ਭੁੱਬਾਂ ਮਾਰ ਰੋਏ ਪਰਿਵਾਰਕ ਮੈਂਬਰ

21 Mar 2026 4:39 PM

ਨਸ਼ੇ ਦੀ ਖੇਪ ਨਾਲ਼ ਫੜੇ ਕਥਿਤ ਸਰਪੰਚ ਮਾਮਲੇ 'ਤੇ ਤਲਬੀਰ ਗਿੱਲ ਨੇ ਘੇਰੇ ਅਕਾਲੀ

20 Mar 2026 3:01 PM

ਜਲੰਧਰ 'ਚ ਜ਼ਬਰਦਸਤ ਹੰਗਾਮਾ, ਪੁਲਿਸ ਤੇ ਪਰਿਵਾਰ ਵਿਚਾਲੇ ਝੜਪ, CCTV ਆਈ ਸਾਹਮਣੇ

20 Mar 2026 3:00 PM
Advertisement