
ਭਾਜਪਾ ਦੇ ਰਾਸ਼ਟਰੀ ਮੁਖੀ ਅਮਿਤ ਸ਼ਾਹ ਨੇ ਲਖਨਊ ਅਤੇ ਦਿੱਲੀ ਵਿਚ ਵਾਅਦਾ ਕੀਤਾ ਸੀ ਕਿ ਪੱਛੜੇ ਵਰਗਾਂ ਦੇ 27 ਫ਼ੀ ਸਦੀ ਰਾਖਵੇਂਕਰਨ ਨੂੰ ਤਿੰਨ ਹਿੱਸਾਂ ਵਿਚ ਵੰਡਿਆ ਜਾਵੇਗਾ ।
ਲਖਨਊ : ਯੂਪੀ ਸਰਕਾਰ ਵਿਚ ਕੈਬਿਨਟ ਮੰਤਰੀ ਓਮ ਪ੍ਰਕਾਸ਼ ਰਾਜਭਰ ਨੇ ਭਾਜਪਾ ਨੂੰ 100 ਦਿਨ ਦਾ ਅਲਟੀਮੇਟਮ ਦਿੰਦੇ ਹੋਏ ਕਿਹਾ ਹੈ ਕਿ ਭਾਜਪਾ ਦੇ ਰਾਸ਼ਟਰੀ ਮੁਖੀ ਅਮਿਤ ਸ਼ਾਹ ਨੇ ਲਖਨਊ ਅਤੇ ਦਿੱਲੀ ਵਿਚ ਵਾਅਦਾ ਕੀਤਾ ਸੀ ਕਿ ਪੱਛੜੇ ਵਰਗਾਂ ਦੇ 27 ਫ਼ੀ ਸਦੀ ਰਾਖਵੇਂਕਰਨ ਨੂੰ ਤਿੰਨ ਹਿੱਸਾਂ ਵਿਚ ਵੰਡਿਆ ਜਾਵੇਗਾ । ਪੱਛੜਿਆ, ਅਤਿ ਪੱਛੜਿਆ ਅਤੇ ਮਹਾ ਪੱਛੜਿਆ। ਪਰ ਇਸ ਅਬਾਦੀ ਨੂੰ ਇਸ ਹਿਸਾਬ ਨਾਲ ਰਾਖਵੇਂਕਰਨ ਵੰਡੇ ਜਾਣ ਦਾ ਵਾਅਦਾ ਅਜੇ ਤੱਕ ਪੂਰਾ ਨਹੀਂ ਕੀਤਾ ਗਿਆ।
Amit Shah
ਜੇਕਰ ਭਾਜਪਾ ਅਜਿਹਾ ਨਹੀਂ ਕਰਦੀ ਹੈ ਤਾਂ ਸੁਹੇਲਦੇਵ ਭਾਰਤੀ ਸਮਾਜ ਪਾਰਟੀ ਇਕਲੀ ਹੀ 80 ਲੋਕਸਭੀ ਸੀਟਾਂ 'ਤੇ ਚੋਣ ਲੜੇਗੀ। ਸਾਰੀਆਂ ਸੀਟਾਂ 'ਤੇ ਚੋਣਾ ਦੀ ਤਿਆਰੀ ਦੇ ਨਿਰਦੇਸ਼ ਉਹਨਾਂ ਨੇ ਕਰਮਚਾਰੀਆਂ ਨੂੰ ਦੇ ਦਿਤੇ ਹਨ। ਚੋਣਾਂ ਦੌਰਾਨ ਬਲੈਕਮੇਲਿੰਗ ਦੇ ਸਵਾਲ 'ਤੇ ਉਹਨਾਂ ਕਿਹਾ ਕਿ ਮੈਂ ਸੜਕ ਦਾ ਠੇਕਾ ਜਾਂ ਬਾਲੂ, ਗਿਟੀ ਦਾ ਪੱਟਾ ਤਾਂ ਨਹੀਂ ਮੰਗਿਆ। ਅਸੀਂ ਇੰਨਾ ਹੀ ਕਹਿ ਰਹੇ ਹਾਂ ਕਿ ਭਾਜਪਾ ਜੇਕਰ ਸਾਨੂੰ ਅਪਣੇ ਨਾਲ ਰੱਖਣਾ ਚਾਹੁੰਦੀ ਹੈ ਤਾਂ 27 ਫ਼ੀ ਸਦੀ ਰਾਖਵੇਂਕਰਨ ਦੀ ਤਿੰਨ ਸ਼੍ਰੇਣੀਆਂ ਵਿਚ ਵੰਡ ਕਰੇ।
BJP
ਬਲੈਕਮੇਲ ਕਰਨ ਨਾਲ ਸਾਡੀ ਸਰਕਾਰ ਤਾਂ ਬਣ ਨਹੀਂ ਜਾਵੇਗੀ। ਅਸੀਂ ਤਾਂ ਵਿਧਾਨਸਭਾ ਚੋਣਾਂ ਵਿਚ ਵੀ ਘੱਟ ਸੀਟਾਂ 'ਤੇ ਹੀ ਲੜੇ ਸਾਂ। ਜਿਹੜਾ ਵਾਅਦਾ ਕੀਤਾ ਸੀ,ਓਨੀਆਂ ਸੀਟਾਂ ਨਹੀਂ ਮਿਲੀਆਂ। ਰਾਜਭਰ ਨੇ ਇਹ ਵੀ ਕਿਹਾ ਕਿ ਭਾਜਪਾ ਚਾਹੇਗੀ ਤਾਂ ਉਹ ਐਸਪੀ-ਬੀਐਸਪੀ ਅਤੇ ਹੋਰਨਾਂ ਪਾਰਟੀਆਂ ਦੇ ਮਹਾਗਠਜੋੜ ਵਿਚ ਵੀ ਸ਼ਾਮਲ ਹੋ ਸਕਦੇ ਹਨ। ਕਿਸੇ ਨਾਲ ਗੱਲਬਾਤ ਵਿਚ ਕੋਈ ਬੁਰਾਈ ਨਹੀਂ ਹੈ।
Suheldev Bhartiya Samaj Party
ਮਾਇਆਵਤੀ, ਮੁਲਾਇਮ ਸਿੰਘ ਯਾਦਵ, ਸੋਨੀਆ ਗਾਂਧੀ, ਰਾਹੁਲ ਗਾਂਧੀ, ਸ਼ਰਧ ਯਾਦਵ, ਲਾਲੂ ਪ੍ਰਸਾਦ ਯਾਦਵ, ਰਾਮ ਵਿਲਾਸ ਪਾਸਵਾਨ ਅਤੇ ਸੰਜੇ ਰਾਵਤ ਸਾਰਿਆਂ ਨਾਲ ਹੀ ਅਸੀਂ ਮਿਲਦੇ ਹਾਂ। ਉਹਨਾਂ ਨੇ ਸੰਜੇ ਰਾਵਤ ਨਾਲ ਬੀਤੇ ਦਿਨੀਂ ਹੋਈ ਅਪਣੀ ਮੁਲਾਕਾਤ ਬਾਰੇ ਕਿਹਾ ਕਿ ਉਹ ਮਿਲੇ ਸਨ, ਪਰ ਇਸ ਦਾ ਮਤਲਬ ਇਹ ਨਹੀਂ ਕਿ ਅਸੀਂ ਉਹਨਾਂ ਨਾਲ ਮਿਲ ਕੇ ਚੋਣ ਲੜ ਰਹੇ ਹਾਂ। ਭਾਜਪਾ ਚਾਹੇ ਤਾਂ ਉਹ ਤਾਲਮੇਲ ਕਰਾ ਵੀ ਸਕਦੀ ਹੈ।