ਵਿਦੇਸ਼ੀ ਪਿਆਜ਼ ਆਉਣ ਨਾਲ ਮਿਲੇਗੀ ਰਾਹਤ ! ਜਾਣੋ ਸੂਬਿਆ ਨੂੰ ਕਿੰਨੇ ਰੁਪਏ ਕਿਲੋ ਮਿਲੇਗਾ ਪਿਆਜ਼
Published : Jan 8, 2020, 11:18 am IST
Updated : Jan 8, 2020, 11:18 am IST
SHARE ARTICLE
File Photo
File Photo

ਪਿਛਲੇ ਸਾਲ ਆਸਮਾਨ ਨੂੰ ਛੂੰਹਣ ਲੱਗੀਆ ਸਨ ਪਿਆਜ਼ ਦੀਆਂ ਕੀਮਤਾਂ

ਨਵੀਂ ਦਿੱਲੀ : ਪਿਆਜ਼ ਦੀ ਆਸਮਾਨ ਛੂੰਹਦੀ ਕੀਮਤਾਂ ਤੋਂ ਹੁਣ ਰਾਹਤ ਮਿਲਣ ਦੀ ਉਮੀਦ ਜਤਾਈ ਜਾ ਰਹੀ ਹੈ। ਹੁਣ ਤੱਕ 12 ਹਜ਼ਾਰ ਟਨ ਤੋਂ ਵੀ ਜਿਆਦਾ ਵਿਦੇਸ਼ੀ ਪਿਆਜ਼ ਭਾਰਤ ਆ ਚੁੱਕਿਆ ਹੈ ਜੋ ਕਿ ਸੂਬਿਆਂ ਵਿਚ ਵੰਡਣ ਲਈ ਤਿਆਰ ਹੈ।

File PhotoFile Photo

ਦਰਅਸਲ ਕੇਂਦਰ ਸਰਕਾਰ ਦੁਆਰਾ ਪਿਆਜ਼ ਸੂਬਾ ਸਰਕਾਰਾਂ ਨੂੰ 49 ਰੁਪਏ ਤੋਂ 58 ਰਿਪਏ ਕਿਲੋ ਤੱਕ ਪਿਆਜ਼ ਦਿੱਤਾ ਜਾਵੇਗਾ ਪਰ ਪਿਆਜ਼ ਦੇ ਵੱਖੋ-ਵੱਖਰੇ ਸੁਆਦ ਕਰਕੇ ਕੁੱਝ ਸੂਬੇ ਪਿਆਜ਼ ਨੂੰ ਆਯਾਤ ਕਰਨ ਵਿਚ ਝਿਜਕ ਦੇ ਵੀ ਜਾਪ ਰਹੇ ਹਨ। ਕੇਂਦਰੀ ਖਪਤਕਾਰ ਅਤੇ ਖੁਰਾਕ ਮਾਮਲਿਆਂ ਦੇ ਮੰਤਰੀ ਰਾਮ ਵਿਲਾਸ ਪਾਸਵਾਨ ਨੇ ਮੰਗਲਵਾਰ ਨੂੰ ਦੱਸਿਆ ਹੈ ਕਿ ਕੇਂਦਰ ਸਰਕਾਰ ਨੂੰ ਵਿਦੇਸ਼ਾਂ ਤੋਂ ਆਯਾਤ ਕੀਤੇ ਪਿਆਜ਼ ਨੂੰ 49 ਤੋਂ 58 ਰੁਪਏ ਪ੍ਰਤੀ ਕਿੱਲੋ ਤੱਕ ਸੂਬਾ ਸਰਕਾਰਾਂ ਨੂੰ ਵੇਚਣ ਦਾ ਫ਼ੈਸਲਾ ਕੀਤਾ ਹੈ। ਉਨ੍ਹਾਂ ਮੁਤਾਬਕ 12 ਹਜ਼ਾਰ ਟਨ ਤੋਂ ਵੀ ਜਿਆਦਾ ਵਿਦੇਸ਼ੀ ਪਿਆਜ਼ ਹੁਣ ਤੱਕ ਭਾਰਤ ਆ ਚੁੱਕਾ ਹੈ ਜੋ ਕਿ ਸੂਬਿਆਂ ਨੂੰ ਵੰਡਣ ਦੇ ਲਈ ਤਿਆਰ ਹੈ।

File PhotoFile Photo

ਦੇਸ਼ ਵਿਚ ਵੀ ਪਿਆਜ਼ ਦੀਆਂ ਕੀਮਤਾਂ ਵਿਚ ਕੁੱਝ ਨਰਮੀ ਵੇਖਣ ਨੂੰ ਮਿਲੀ ਹੈ। ਸ਼ਾਇਦ ਇਸੇ ਕਰਕੇ ਮੰਨਿਆ ਜਾ ਰਿਹਾ ਹੈ ਕਿ ਕੁੱਝ ਸੂਬੇ ਆਯਾਤ ਕੀਤੇ ਪਿਆਜ਼ ਨੂੰ ਖਰੀਦਣ ਤੋਂ ਪਿੱਛੇ ਹੱਟ ਰਹੇ ਹਨ। ਸੂਬਿਆਂ ਵੱਲੋਂ ਪਹਿਲਾਂ 33,139 ਟਨ ਪਿਆਜ਼ ਦੀ ਮੰਗ ਕੀਤੀ ਗਈ ਸੀ ਜੋ ਕਿ ਬਾਅਦ ਵਿਚ ਘੱਟ ਕੇ 14,309 ਟਨ ਰਹਿ ਗਈ ਹੈ।

File PhotoFile Photo

ਦੱਸ ਦਈਏ ਪਿਛਲੇ ਸਾਲ 2019 ਵਿਚ ਪਿਆਜ਼ ਦੀਆਂ ਕੀਮਤਾਂ ਆਸਮਾਨ ਨੂੰ ਛੂਹਣ ਲੱਗੀਆਂ ਸਨ। ਦੇਸ਼ ਦੇ ਬਹੁਤੇ ਸੂਬਿਆਂ ਵਿਚ ਤਾਂ ਪਿਆਜ਼ 150 ਤੋਂ 200 ਰੁਪਏ ਕਿੱਲੋ ਤੱਕ ਪਹੁੰਚ ਗਿਆ ਸੀ। ਵੱਧਦੀਆਂ ਕੀਮਤਾਂ ਨੇ ਲੋਕਾਂ ਦੀ ਰਸੋਈ ਵਿਚ ਤੜਕਾ ਲਗਾਉਣਾ ਵੀ ਮੁਸ਼ਕਿਲ ਕਰ ਦਿੱਤਾ ਸੀ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Lucky Oberoi ਦੇ ਕਤ.ਲ ਦੀ ਨਵੀਂ CCTV, ਹਮਲਾਵਰਾਂ ਦੀਆਂ ਤਸਵੀਰਾਂ ਆਈਆਂ ਸਾਹਮਣੇ, ਨੌਕਰ 'ਤੇ ਸ਼ੱਕ ਦੀ ਸੂਈ !

07 Feb 2026 2:09 PM

'ਜਿਹੜੀਆਂ ਮੈਂ ਪਿੰਨੀਆਂ ਬਣਾ ਕੇ ਲੈ ਕੇ ਗਈ ਜਰਮਨ, ਜਿਸ ਜਿਸ ਨੇ ਖਾਧੀਆਂ ਲੜ ਰਿਹਾ ਜ਼ਿੰਦਗੀ ਅਤੇ ਮੌਤ ਦੀ ਲੜਾਈ !

06 Feb 2026 3:07 PM

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM

ਇੱਕੋ ਪਿੰਡ ਦੇ ਮੁੰਡਾ ਕੁੜੀ ਨੇ ਆਪਸ 'ਚ ਕੀਤਾ ਵਿਆਹ, ਦੇਖੋ ਪੁਲਿਸ ਨੇ ਕੀ ਕਿਹਾ ?

05 Feb 2026 2:58 PM

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM
Advertisement