
ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਸੀਐਸਡੀ ਕੰਟੀਨ ਦੇ ਜ਼ਰੀਏ...
ਨਵੀਂ ਦਿੱਲੀ: ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਸੀਐਸਡੀ ਕੰਟੀਨ ਦੇ ਜ਼ਰੀਏ ਵਾਸ਼ਿੰਗ ਮਸ਼ੀਨ, ਮਾਇਕ੍ਰੋਵੇਵ ਓਵਨ, ਫ੍ਰਿਜ, ਏਅਰ ਕੰਡੀਸ਼ਨਰ, ਟੀਵੀ ਅਤੇ ਲੈਪਟਾਪ ਸਮੇਤ ਕੀਮਤੀ ਸਮਾਨ ਦੀ ਆਨਲਾਈਨ ਵਿਕਰੀ ਦੇ ਲਈ ਸ਼ੁਕਰਵਾਰ ਨੂੰ ਇਕ ਪੋਰਟਲ ਲਾਂਚ ਕੀਤਾ ਹੈ।
Indian Army
ਰਾਜਨਾਥ ਸਿੰਘ ਨੇ ਟਵੀਟਰ ‘ਤੇ ਲਿਖਿਆ, “ਪੋਰਟਲ ਤੋਂ ਲਗਪਗ 45 ਲੱਖ ਸੀਐਸਡੀ ਲਾਭਪਾਤਰੀ ਘਰ ਬੈਠਕੇ ਏਏਐਫ਼ਡੀ-1 ਸਮਾਨ ਖਰੀਦ ਸਕਣਗੇ। ਏਏਐਫਡੀ-1 ਸ਼੍ਰੇਣੀ ਵਿਚ ਉਪਰੋਕਤ ਸਮਾਨ ਤੋਂ ਇਲਾਵਾ ਏਅਰ ਪਿਊਰੀਫਾਇਰ, ਹੋਮ ਥਿਏਟਰ, ਮੋਬਾਇਲ ਫੋਨ ਆਦਿ ਸਮਾਨ ਆਉਂਦੇ ਹਨ। ਸੀਐਸਡੀ ਕੰਟੀਨਾਂ ਦਾ ਇਸਤੇਮਾਲ ਸੁਰੱਖਿਆ ਬਲਾਂ ਦੇ ਕਰਮਚਾਰੀ ਅਤੇ ਸਾਬਕਾ ਕਰਮਚਾਰੀ ਕਰਦੇ ਹਨ। ਇਸ ਸਹੂਲਤ ਦਾ ਲਾਭ ਲੈਣ ਲਈ ਇਸ ਵੈਬਸਾਇਟ ਨੂੰ ਖੋਲੋ: afd.csdindia.gov.in
The Online Portal https://t.co/Q2LdAfpUKp for purchase of items Against Firm Demand (AFD) from CSD Canteens was launched today. The Portal will enable about 45 Lakh CSD beneficiaries to purchase AFD-I items from the comfort of their home. pic.twitter.com/ZPCc2FJAbu
— Rajnath Singh (@rajnathsingh) January 8, 2021
ਰਾਜਨਾਥ ਸਿੰਘ ਨੇ ਟਵੀਟ ਕੀਤਾ, “ਸਰਕਾਰ ਸੁਰੱਖਿਆ ਬਲਾਂ ਦੇ ਸਾਰੇ ਜਵਾਨਾਂ ਅਤੇ ਅਧਿਕਾਰੀਆਂ ਅਤੇ ਸਾਬਕਾ ਸੈਨਿਕਾਂ ਦੇ ਕਲਿਆਣ ਪ੍ਰਤੀ ਵਚਨਬੱਧ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਡਿਜ਼ੀਟਲ ਇੰਡੀਆ ਮਿਸ਼ਨ ਦੇ ਤਹਿਤ ਅੱਜ ਇਹ ਆਨਲਾਈਨ ਪੋਰਟਲ ਲਾਂਚ ਕੀਤਾ ਗਿਆ ਹੈ।