DGCA News: ਡੀ.ਜੀ.ਸੀ.ਏ. ਨੇ ਚਾਲਕ ਦਲ ਲਈ ਹਫਤਾਵਾਰੀ ਆਰਾਮ ਦੀ ਮਿਆਦ ਵਧਾ ਕੇ ਕੀਤੀ 48 ਘੰਟੇ

By : GAGANDEEP

Published : Jan 8, 2024, 9:02 pm IST
Updated : Jan 8, 2024, 9:02 pm IST
SHARE ARTICLE
DGCA Increased the weekly rest period for crew to 48 hours News in punjabi
DGCA Increased the weekly rest period for crew to 48 hours News in punjabi

DGCA News: ਰਾਤ ਨੂੰ ਲੈਂਡਿੰਗ ਦੀ ਗਿਣਤੀ ਪਹਿਲਾਂ ਦੇ ਛੇ ਤੋਂ ਘਟਾ ਕੇ ਸਿਰਫ ਦੋ ਕਰ ਦਿਤੀ

DGCA Increased the weekly rest period for crew to 48 hours News in punjabi: ਹਵਾਬਾਜ਼ੀ ਸੁਰੱਖਿਆ ਰੈਗੂਲੇਟਰ ਡੀ.ਜੀ.ਸੀ.ਏ. ਨੇ ਕੈਬਿਨ ਕਰੂ ਮੈਂਬਰਾਂ ਲਈ ਉਡਾਣ ਡਿਊਟੀ ਦੀ ਸਮਾਂ ਸੀਮਾ ਨੂੰ ਸੋਧ ਕੇ ਹਫਤਾਵਾਰੀ ਆਰਾਮ ਦੀ ਮਿਆਦ ਵਧਾ ਕੇ 48 ਘੰਟੇ ਕਰ ਦਿਤੀ ਹੈ ਅਤੇ ਰਾਤ ਨੂੰ ਲੈਂਡਿੰਗ ਦੀ ਗਿਣਤੀ ਪਹਿਲਾਂ ਦੇ ਛੇ ਤੋਂ ਘਟਾ ਕੇ ਸਿਰਫ ਦੋ ਕਰ ਦਿਤੀ ਹੈ।  ਇਕ ਅਧਿਕਾਰਤ ਬਿਆਨ ਮੁਤਾਬਕ ਇਹ ਨਿਯਮ ਇਕ ਦਹਾਕੇ ਤੋਂ ਜ਼ਿਆਦਾ ਸਮੇਂ ਤੋਂ ਥਕਾਵਟ ਨਾਲ ਜੁੜੇ ਹਵਾਬਾਜ਼ੀ ਸੁਰੱਖਿਆ ਜੋਖਮਾਂ ਦੇ ਪ੍ਰਬੰਧਨ ਵਿਚ ਮਹੱਤਵਪੂਰਨ ਰਹੇ ਹਨ। 

ਇਹ ਵੀ ਪੜ੍ਹੋ: Pope Francis News: ਸਰੋਗੇਸੀ ’ਤੇ ਵਿਸ਼ਵ ਵਿਆਪੀ ਪਾਬੰਦੀ ਲੱਗੇ : ਪੋਪ ਫਰਾਂਸਿਸ 

ਬਿਆਨ ’ਚ ਕਿਹਾ ਗਿਆ ਹੈ ਕਿ ਏਅਰਲਾਈਨ ਨੂੰ 1 ਜੂਨ ਤਕ ਸੋਧੇ ਹੋਏ ਨਿਯਮਾਂ ਦੀ ਪਾਲਣਾ ਕਰਨ ਦੀ ਜ਼ਰੂਰਤ ਹੈ।  ਇਸ ਵਿਚ ਕਿਹਾ ਗਿਆ ਹੈ ਕਿ ਡਾਟਾ ਆਧਾਰਤ ਪਹੁੰਚ ਰਾਹੀਂ ਪਾਇਲਟਾਂ ਦੀ ਥਕਾਵਟ ਨਾਲ ਜੁੜੀਆਂ ਚਿੰਤਾਵਾਂ ਨੂੰ ਦੂਰ ਕਰਨ ਦੇ ਉਦੇਸ਼ ਨਾਲ ਸ਼ਹਿਰੀ ਹਵਾਬਾਜ਼ੀ ਡਾਇਰੈਕਟੋਰੇਟ ਜਨਰਲ (ਡੀ.ਜੀ.ਸੀ.ਏ.) ਨੇ ਏਅਰਲਾਈਨ ਆਪਰੇਟਰਾਂ ਵਲੋਂ ਸੌਂਪੀ ਗਈ ਪਾਇਲਟ ਰੋਸਟਰ ਅਤੇ ਪਾਇਲਟ ਥਕਾਵਟ ਰੀਪੋਰਟਾਂ ਦੀ ਵਿਆਪਕ ਗਿਣਤੀ ਦਾ ਵਿਸ਼ਲੇਸ਼ਣ ਕੀਤਾ ਹੈ। 

ਇਹ ਵੀ ਪੜ੍ਹੋ: Punjab Weather Update: ਲੁਧਿਆਣਾ ਵਿਚ ਰਾਤਾਂ ਨਾਲੋਂ ਠੰਢੇ ਦਿਨ, ਘੱਟੋ-ਘੱਟ ਤਾਪਮਾਨ 5.4 ਡਿਗਰੀ ਤੱਕ ਪਹੁੰਚਿਆ  

ਅਧਿਐਨ ਅਤੇ ਵਿਸ਼ਲੇਸ਼ਣ ਦੇ ਅਧਾਰ ’ਤੇ ਥਕਾਵਟ ਦੇ ਕੁੱਝ ਪ੍ਰਮੁੱਖ ਕਾਰਨਾਂ ’ਚ ਵੱਧ ਤੋਂ ਵੱਧ ਉਡਾਣ ਡਿਊਟੀ ਦੀ ਮਿਆਦ, ਰਾਤ ਦੀ ਡਿਊਟੀ, ਹਫਤਾਵਾਰੀ ਆਰਾਮ ਦੀ ਮਿਆਦ, ਫਲਾਈਟ ਡਿਊਟੀ ਦੀ ਮਿਆਦ ਵਧਾਉਣਾ ਸ਼ਾਮਲ ਹਨ।  ਬਿਆਨ ਅਨੁਸਾਰ, ਸੋਧੇ ਹੋਏ ਨਿਯਮ ਏਅਰਲਾਈਨ ਆਪਰੇਟਰਾਂ, ਪਾਇਲਟ ਐਸੋਸੀਏਸ਼ਨਾਂ ਅਤੇ ਵਿਅਕਤੀਆਂ ਸਮੇਤ ਵੱਖ-ਵੱਖ ਹਿੱਸੇਦਾਰਾਂ ਤੋਂ ਫੀਡਬੈਕ ਲੈਣ ਅਤੇ ਅੰਕੜਿਆਂ ਦੇ ਵਿਆਪਕ ਵਿਸ਼ਲੇਸ਼ਣ ਤੋਂ ਬਾਅਦ ਤਿਆਰ ਕੀਤੇ ਗਏ ਹਨ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਸੋਧੇ ਹੋਏ ਨਿਯਮਾਂ ’ਚ, ਚਾਲਕ ਦਲ ਦੇ ਮੈਂਬਰਾਂ ਲਈ ਹਫਤਾਵਾਰੀ ਆਰਾਮ ਦੀ ਮਿਆਦ 36 ਘੰਟਿਆਂ ਤੋਂ ਵਧਾ ਕੇ 48 ਘੰਟੇ ਕਰ ਦਿਤੀ ਗਈ ਹੈ। ਇਸ ਤੋਂ ਇਲਾਵਾ ਰਾਤ ਦੀ ਪਰਿਭਾਸ਼ਾ ’ਚ ਸੋਧ ਕੀਤੀ ਗਈ ਹੈ ਅਤੇ ਹੁਣ ਇਹ ਅੱਧੀ ਰਾਤ 12 ਵਜੇ ਤੋਂ ਸਵੇਰੇ 5 ਵਜੇ ਦੀ ਬਜਾਏ ਰਾਤ 12 ਵਜੇ ਤੋਂ ਸਵੇਰੇ 6 ਵਜੇ ਤਕ ਹੋਵੇਗੀ। 
ਬਿਆਨ ਦੇ ਅਨੁਸਾਰ, ਪਹਿਲਾਂ ਦੇ ਨਿਯਮਾਂ ਤਹਿਤ ਰਾਤ ਦੇ ਸੰਚਾਲਨ ਦੌਰਾਨ ਉਡਾਣਾਂ ਦੀ ਵੱਧ ਤੋਂ ਵੱਧ ਗਿਣਤੀ ਨੂੰ ਸਿਰਫ ਦੋ ਤਕ ਸੀਮਤ ਕਰ ਕੇ ਉਡਾਣ ਸੁਰੱਖਿਆ ’ਚ ਵਾਧਾ ਕੀਤਾ ਗਿਆ ਹੈ। (ਪੀਟੀਆਈ)

(For more news apart from Punjab Weather Update News in punjabi stay tuned to Rozana Spokesman)

Tags: spokesmantv, dgca

Location: India, Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

PM ਮੋਦੀ ਦੀ ਪੰਜਾਬ ਫੇਰੀ 'ਤੇ ਬਝੀਆਂ ਆਸਾਂ, ਸਪੀਕਰ ਸੰਧਵਾਂ ਨੇ PM ਮੋਦੀ ਨੂੰ ਲਿਖੀ ਚਿੱਠੀ

01 Feb 2026 3:19 PM

ਰੋਹਿਤ ਸ਼ੇੱਟੀ ਦੇ ਘਰ ਬਾਹਰ ਚੱਲੀਆਂ ਅੰਨ੍ਹੇਵਾਹ ਗੋਲੀਆਂ, ਫੈਲੀ ਦਹਿਸ਼ਤ, ਮੌਕੇ 'ਤੇ ਪਹੁੰਚੀ ਮੁੰਬਈ ਪੁਲਿਸ ਤੇ ਫੋਰੈਂਸਿਕ ਟੀਮ

01 Feb 2026 3:16 PM

'ਜ਼ਮੀਰ ਜਾਗਣ ਮਗਰੋਂ ਨਾ ਮੈਂ ਸਹੁਰਿਆਂ ਤੋਂ ਡਰੀ ਅਤੇ ਨਾ ਹੀ ਪੇਕਿਆਂ ਤੋਂ', ਕਿੰਨਾ ਔਖਾ ਸੀ ਪੰਜਾਬੀ ਗਾਇਕਾ ਸੁੱਖੀ ਬਰਾੜ ਦੀ ਜ਼ਿੰਦਗੀ ਦਾ ਸਫ਼ਰ ?

31 Jan 2026 3:27 PM

CIA ਸਟਾਫ਼ ਦੇ ਮੁਲਾਜ਼ਮ ਬਣੇ ਬੰਧੀ, ਬਿਨ੍ਹਾਂ ਸੂਚਨਾ 2 ਨੌਜਵਾਨਾਂ ਨੂੰ ਫੜ੍ਹਨ 'ਤੇ ਟਾਸਕ ਫੋਰਸ ਮੁਲਾਜ਼ਮਾਂ ਨੇ ਕੀਤੀ ਸੀ ਕਾਰਵਾਈ

30 Jan 2026 3:01 PM

"ਸ਼ਰਮਿੰਦਗੀ ਮਹਿਸੂਸ ਕਰ ਕੇ ਰੌਸ਼ਨ ਪ੍ਰਿੰਸ ਨੇ ਖੁਦ ਨੂੰ ਦਿੱਤੀ ਆਹ ਸਜ਼ਾ !

29 Jan 2026 3:10 PM
Advertisement