Snowfall News: ਪਹਾੜਾਂ ’ਤੇ ਨਾਂਮਾਤਰ ਬਰਫ਼ਬਾਰੀ ਬਰਫ਼ ਵੇਖਣ ਦੇ ਸ਼ੌਕੀ ਨਿਰਾਸ਼, ਜਾਣੋ ਖੁਸ਼ਕ ਸਰਦੀਆਂ ਦਾ ਕਾਰਨ

By : GAGANDEEP

Published : Jan 8, 2024, 9:33 pm IST
Updated : Jan 8, 2024, 9:47 pm IST
SHARE ARTICLE
Fans of seeing nominal snowfall on the mountains are disappointed News in punjabi
Fans of seeing nominal snowfall on the mountains are disappointed News in punjabi

Snowfall News: ਉੱਤਰ-ਪਛਮੀ ਹਿਮਾਚਲ ’ਚ ਬਰਫਬਾਰੀ ਦੀ ਕਮੀ ਲਈ ਮੌਸਮ ਵਿਗਿਆਨੀਆਂ ਨੇ ਅਲ-ਨੀਨੋ ਨੂੰ ਜ਼ਿੰਮੇਵਾਰ ਠਹਿਰਾਇਆ

Fans of seeing nominal snowfall on the mountains are disappointed News in punjabi : ਉੱਚੇ ਪਹਾੜੀ ਦੱਰਿਆਂ ’ਤੇ ਬਹੁਤ ਘੱਟ ਬਰਫਬਾਰੀ, ਚਿੱਟੀਆਂ ਢਲਾਨਾਂ ’ਤੇ ਸਕੀਇੰਗ ਕਰਨ ਦੀ ਉਮੀਦ ਕਰ ਰਹੇ ਲੋਕਾਂ ਦੀ ਨਿਰਾਸ਼ਾ ਅਤੇ ਸੈਲਾਨੀਆਂ ਵਲੋਂ ਪਹਾੜੀ ਸਥਾਨਾਂ ਦੀ ਯਾਤਰਾ ਰੱਦ... ਉੱਤਰ-ਪਛਮੀ ਹਿਮਾਲਿਆ ’ਚ ਇਸ ਅਸਾਧਾਰਨ ਰੂਪ ’ਚ ਖੁਸ਼ਕ ਸਰਦੀ ਲਈ ਅਲ ਨੀਨੋ ਪ੍ਰਭਾਵ ਹੈ ਅਤੇ ਨੇੜ ਭਵਿੱਖ ’ਚ ਕੋਈ ਰਾਹਤ ਨਜ਼ਰ ਨਹੀਂ ਆ ਰਹੀ ਹੈ।

ਇਹ ਵੀ ਪੜ੍ਹੋ : Haryana News: 500 ਕੁੜੀਆਂ ਨੇ ਪ੍ਰੋਫੈਸਰ 'ਤੇ ਲਗਾਏ ਜਿਨਸੀ ਸ਼ੋਸ਼ਣ ਦੇ ਇਲਜ਼ਾਮ, PM ਮੋਦੀ ਤੱਕ ਪਹੁੰਚਿਆ ਮਾਮ

ਵਿਸ਼ਵ ਮੌਸਮ ਵਿਗਿਆਨ ਸੰਗਠਨ (ਡਬਲਯੂ.ਐਮ.ਓ.) ਅਨੁਸਾਰ, 2023 ਰੀਕਾਰਡ ਕੀਤਾ ਗਿਆ ਸੱਭ ਤੋਂ ਗਰਮ ਸਾਲ ਸੀ ਅਤੇ ਅਲ ਨੀਨੋ ਵਰਤਾਰਾ 2024 ’ਚ ਗਰਮੀ ਨੂੰ ਹੋਰ ਵਧਾ ਸਕਦਾ ਹੈ। ਅਲ ਨੀਨੋ ਵਰਤਾਰਾ ਉਦੋਂ ਵਾਪਰਦਾ ਹੈ ਜਦੋਂ ਸਮੁੰਦਰ ਦੀ ਸਤਹ ਦਾ ਤਾਪਮਾਨ ਪੂਰਬੀ ਗਰਮ-ਖੰਡੀ ਪ੍ਰਸ਼ਾਂਤ ਦੇ ਔਸਤ ਨਾਲੋਂ ਵੱਧ ਹੁੰਦਾ ਹੈ ਅਤੇ ਵਪਾਰਕ ਹਵਾਵਾਂ ਕਮਜ਼ੋਰ ਹੋ ਰਹੀਆਂ ਹੁੰਦੀਆਂ ਹਨ। ਬਰਫਬਾਰੀ ਦੀ ਅਣਹੋਂਦ ਬਰਫਬਾਰੀ ਦੇ ਸਾਲਾਨਾ ਚੱਕਰ ਨੂੰ ਪ੍ਰਭਾਵਤ ਕਰਦੀ ਹੈ।
ਬਾਗਬਾਨੀ ਵਿਗਿਆਨੀ ਅਤੇ ਹਿਮਾਲਿਆ ਦੇ ਖੋਜਕਰਤਾ ਏ.ਐਨ. ਡਿਮਰੀ ਨੇ ਕਿਹਾ ਕਿ ਜੇਕਰ ਇਹ ਸੱਭ ਲੰਮੇ ਸਮੇਂ ਤਕ ਚੱਲਦਾ ਰਿਹਾ ਤਾਂ ਸਮਾਜਕ-ਆਰਥਕ ਲਾਭ ਬਹੁਤ ਵੱਡੇ ਹੋ ਸਕਦੇ ਹਨ। ਜੇ ਲੋੜੀਂਦੀ ਬਰਫ ਨਾ ਡਿੱਗਦੀ ਤਾਂ ਪਾਣੀ ਦੀ ਕਮੀ ਪੂਰੀ ਨਹੀਂ ਹੁੰਦੀ। ਇਹ ਖੇਤੀ ਨੂੰ ਪ੍ਰਭਾਵਤ ਕਰ ਸਕਦਾ ਹੈ, ਇਸ ਦਾ ਸਿਹਤ ’ਤੇ ਅਸਰ ਪੈ ਸਕਦਾ ਹੈ ਅਤੇ ਆਖਰਕਾਰ ਇਹ ਤੁਹਾਡੀ ਆਰਥਕਤਾ ’ਤੇ ਅਸਰ ਪਾ ਸਕਦਾ ਹੈ। 

ਸਰਹੱਦੀ ਸੜਕ ਸੰਗਠਨ (ਬੀ.ਆਰ.ਓ.) ਲਈ ਇਹ ਕੰਮ ਇਸ ਸਾਲ ਸੌਖਾ ਹੋ ਗਿਆ ਹੈ, ਜੋ 11,800 ਫੁੱਟ ਲੰਮੇ ਜ਼ੋਜਿਲਾ ਪਾਸ ਨੂੰ ਖੁੱਲ੍ਹਾ ਰੱਖਣ ਲਈ ਖਰਾਬ ਮੌਸਮ ਵਿਚ ਬਰਫ ਹਟਾਉਣ ਦੇ ਕੰਮ ਨਾਲ ਰਣਨੀਤਕ ਤੌਰ ’ਤੇ ਲੜਦਾ ਹੈ। ਬੀ.ਆਰ.ਓ. ਦੇ ਸਾਬਕਾ ਡਾਇਰੈਕਟਰ ਜਨਰਲ ਲੈਫਟੀਨੈਂਟ ਜਨਰਲ ਰਾਜੀਵ ਚੌਧਰੀ ਨੇ ਕਿਹਾ ਕਿ ਜੋਜਿਲਾ ਪਾਸ ਕਸ਼ਮੀਰ ਨੂੰ ਲੱਦਾਖ ਨਾਲ ਜੋੜਦਾ ਹੈ ਅਤੇ ਲੱਦਾਖ ਦੇ ਅਗਾਂਹਵਧੂ ਇਲਾਕਿਆਂ ਵਿਚ ਤਾਇਨਾਤ ਫ਼ੌਜੀਆਂ ਲਈ ਸਪਲਾਈ ਚੇਨ ਬਣਾਈ ਰੱਖਣ ਲਈ ਮਹੱਤਵਪੂਰਨ ਹੈ।

ਇਹ ਵੀ ਪੜ੍ਹੋ : DGCA News: ਡੀ.ਜੀ.ਸੀ.ਏ. ਨੇ ਚਾਲਕ ਦਲ ਲਈ ਹਫਤਾਵਾਰੀ ਆਰਾਮ ਦੀ ਮਿਆਦ ਵਧਾ ਕੇ ਕੀਤੀ 48 ਘੰਟੇ

ਆਮ ਤੌਰ ’ਤੇ ਇਸ ਸਮੇਂ ਦੇ ਆਸ-ਪਾਸ ਘੱਟੋ-ਘੱਟ 30 ਤੋਂ 40 ਫੁੱਟ ਬਰਫ ਜਮ੍ਹਾ ਹੁੰਦੀ ਹੈ, ਪਰ ਇਸ ਵਾਰ ਸਿਰਫ ਛੇ ਤੋਂ ਸੱਤ ਫੁੱਟ ਬਰਫ ਹੈ। ਉਨ੍ਹਾਂ ਕਿਹਾ ਕਿ ਇਹ ਸੰਭਵ ਹੈ ਕਿ ਘੱਟ ਬਰਫਬਾਰੀ ਕਾਰਨ ਪਾਸ ਇਕ ਹੋਰ ਹਫਤੇ ਲਈ ਆਵਾਜਾਈ ਲਈ ਖੁੱਲ੍ਹਾ ਰਹਿ ਸਕਦਾ ਹੈ। ਕਸ਼ਮੀਰ, ਹਿਮਾਚਲ ਪ੍ਰਦੇਸ਼ ਅਤੇ ਉਤਰਾਖੰਡ ਦੀ ਤਸਵੀਰ ਵੀ ਇਸ ਤੋਂ ਵੱਖਰੀ ਨਹੀਂ ਹੈ। ਕਸ਼ਮੀਰ ’ਚ ਗੁਲਮਰਗ ਅਤੇ ਪਹਿਲਗਾਮ ਵਰਗੇ ਸੈਰ-ਸਪਾਟਾ ਸਥਾਨਾਂ ’ਤੇ ਲਗਭਗ ਕੋਈ ਬਰਫਬਾਰੀ ਨਹੀਂ ਹੋਈ, ਜਦਕਿ ਸੈਲਾਨੀਆਂ ਨੂੰ ਨਿਰਾਸ਼ਾ ਹੋਈ ਕਿਉਂਕਿ ਪਹਾੜਾਂ ’ਤੇ ਔਸਤ ਤੋਂ ਘੱਟ ਬਰਫਬਾਰੀ ਹੋਈ। ਇਹ ਸਥਾਨਕ ਲੋਕਾਂ ਲਈ ਵੀ ਨਿਰਾਸ਼ਾ ਦਾ ਵਿਸ਼ਾ ਹੈ। 

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਸ਼ੁਭਮ ਨੇ ਸਨਿਚਰਵਾਰ ਨੂੰ ਕੇਦਾਰਨਾਥ ਮੰਦਰ ਅਤੇ ਆਲੇ-ਦੁਆਲੇ ਦੀ ਤਸਵੀਰ ਦੇ ਨਾਲ ਸੋਸ਼ਲ ਮੀਡੀਆ ਪਲੇਟਫਾਰਮ ‘ਐਕਸ’ ’ਤੇ ਪੋਸਟ ਕੀਤਾ, ‘‘ਲੰਮੇ ਸਮੇਂ ਤਕ ਖੁਸ਼ਕ ਮੌਸਮ ਕਾਰਨ ਪਹਾੜਾਂ ’ਚ ਅਜੀਬ ਖੁਸ਼ਕ ਸਰਦੀਆਂ ਹੁੰਦੀਆਂ ਹਨ ਅਤੇ 9-10 ਜਨਵਰੀ ਨੂੰ ਆਉਣ ਵਾਲੇ ਪਛਮੀ ਗੜਬੜ ਤੋਂ ਕੋਈ ਵੱਡੀ ਉਮੀਦ ਨਹੀਂ ਹੈ।’’ ਪੰਜਾਬ, ਹਰਿਆਣਾ ਅਤੇ ਉੱਤਰ-ਪਛਮੀ ਮੈਦਾਨੀ ਇਲਾਕਿਆਂ ਦੇ ਨਾਲ-ਨਾਲ ਦਿੱਲੀ-ਐਨ.ਸੀ.ਆਰ. ਖੇਤਰ ’ਚ ਧੁੰਦ ਦੇ ਨਾਲ ਠੰਢ ਵੇਖੀ ਗਈ ਹੈ ਪਰ ਅਜੇ ਤਕ ਕੋਈ ‘ਠੰਢੀ ਹਵਾ’ ਨਹੀਂ ਚੱਲੀ ਹੈ। (ਪੀਟੀਆਈ)

(For more news apart from Fans of seeing nominal snowfall on the mountains are disappointed News in punjabi  stay tuned to Rozana Spokesman)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM
Advertisement