
ਇਕ ਭਾਜਪਾ ਨੇਤਾ ਨੇ ਦੱਸਿਆ ਕਿ ਇਹ ਆਪ੍ਰੇਸ਼ਨ ਚੁਪਚਾਪ ਕੀਤਾ ਜਾਣਾ ਚਾਹੀਦਾ ਸੀ ਪਰ ਅਜਿਹਾ ਲਗਦਾ ਹੈ ਕਿ ਭਾਜਪਾ ਦੀ ਸ਼ਹਿਰੀ ਇਕਾਈ ਕੋਲ ਕੋਈ ਗਲਤੀ ਹੋਈ ਹੈ।
ਬੈਂਗਲੁਰੂ : ਕਰਨਾਟਕਾ ਵਿਚ ਕਾਂਗਰਸ-ਜੇਡੀ (ਐਸ) ਗਠਜੋੜ ਸਰਕਾਰ ਅਪਣੇ 13 ਵਿਧਾਇਕਾਂ ਨੂੰ ਲੈ ਕੇ ਡਾਵਾਂਡੋਲ ਹਾਲਤ ਵਿਚ ਹੈ। ਜਿਹਨਾਂ ਵਿਚੋਂ 10 ਕਾਂਗਰਸ ਦੇ ਹਨ ਅਤੇ ਦੋ ਅਜ਼ਾਦ। ਇਹ ਵਿਧਾਇਕ ਵਿਧਾਨਸਭਾ ਦੇ ਬਜਟ ਸੈਸ਼ਨ ਤੋਂ ਲਗਾਤਾਰ ਦੂਜੇ ਦਿਨ ਵੀ ਗ਼ੈਰ ਹਾਜ਼ਰ ਰਹੇ। ਸਰਕਾਰ ਨੂੰ ਡਰ ਹੈ ਕਿ ਕਿਤੇ ਇਹਨਾਂ ਵਿਧਾਇਕਾਂ ਦੀ ਗ਼ੈਰ ਮੌਜੂਦਗੀ ਭਾਜਪਾ ਦੇ ਆਪ੍ਰੇਸ਼ਨ ਲੋਟਸ ਦੀ ਕਾਮਯਾਬੀ ਵੱਲ ਇਸ਼ਾਰਾ ਤਾਂ ਨਹੀਂ।
Janata Dal (Secular)
ਹਾਲਾਂਕਿ ਹੁਣ ਵੀ ਅੰਕੜੇ ਪੂਰੀ ਤਰ੍ਹਾਂ ਪੱਖ ਵਿਚ ਨਾ ਹੋਣ ਨਾਲ ਭਾਜਪਾ ਵੀ ਆਪ੍ਰੇਸ਼ਨ ਲੋਟਸ ਦੀ ਕਾਮਯਾਬੀ ਨੂੰ ਲੈ ਕੇ ਸ਼ੱਕ ਵਿਚ ਹੈ। ਮੁੰਬਈ ਵਿਚ ਭਾਜਪਾ ਸੂਤਰਾਂ ਦੀ ਮੰਨੀ ਜਾਵੇ ਤਾਂ ਗਾਇਬ ਵਿਧਾਇਕਾਂ ਵਿਚ 12 ਇਸ ਹਫਤੇ ਦੀ ਸ਼ੁਰੂਆਤ ਤੋਂ ਹੀ ਇਥੇ ਰੁਕੇ ਹਨ ਅਤੇ ਇਕ ਵਿਧਾਇਕ ਹੁਣੇ ਜਿਹੇ ਉਥੇ ਪੁੱਜੇ ਹਨ। ਇਕ ਪਾਰਟੀ ਵਰਕਰ ਨੇ ਦੱਸਿਆ ਕਿ 13 ਵਿਚੋਂ 6 ਪਵਈ ਸਥਿਤ ਰੇਨਸਾ ਹੋਟਲ ਵਿਚ ਅਤੇ
Congress
ਬਾਕੀ ਸਾਂਤਾਕਰੂਜ਼ ਦੇ ਹੋਟਲ ਸਹਾਰਾ ਪਲਾਜ਼ਾ ਵਿਚ ਹਨ। ਹਾਲਾਂਕਿ ਹੁਣ ਘੱਟ ਤੋਂ ਘੱਟ 16 ਵਿਧਾਇਕ ਭਾਜਪਾ ਦੇ ਨਾਲ ਨਹੀਂ ਆਏ ਤਾਂ ਕਰਨਾਟਕ ਸਰਕਾਰ ਨੂੰ ਗਿਰਾਉਣ ਦਾ ਆਪ੍ਰੇਸ਼ਨ ਫੇਲ੍ਹ ਹੋ ਜਾਵੇਗਾ। ਇਕ ਭਾਜਪਾ ਨੇਤਾ ਨੇ ਦੱਸਿਆ ਕਿ ਇਹ ਆਪ੍ਰੇਸ਼ਨ ਚੁਪਚਾਪ ਕੀਤਾ ਜਾਣਾ ਚਾਹੀਦਾ ਸੀ ਪਰ ਅਜਿਹਾ ਲਗਦਾ ਹੈ ਕਿ ਭਾਜਪਾ ਦੀ ਸ਼ਹਿਰੀ ਇਕਾਈ ਕੋਲ ਕੋਈ ਗਲਤੀ ਹੋਈ ਹੈ।
B. S. Yeddyurappa
ਪਾਰਟੀ ਦੇ ਅੰਦਰ ਲੜਾਈ ਹੋਣ ਨਾਲ ਸਾਡੀ ਯੋਜਨਾ ਨੂੰ ਨੁਕਸਾਨ ਹੋਇਆ ਹੈ। ਸ਼ਹਿਰ ਦੀ ਯੂਨਿਟ ਨੂੰ ਸਿਰਫ ਤਿਆਰੀਆਂ ਕਰਨੀਆਂ ਸਨ। ਪਰ ਅਜਿਹਾ ਲਗਦਾ ਹੈ ਕਿ ਉਹ ਸਿਰਫ ਸ਼ਾਬਾਸ਼ੀ ਹਾਸਲ ਕਰਨਾ ਚਾਹੁੰਦੇ ਹਨ। ਜੇਕਰ ਆਪਰੇਸ਼ਨ ਲੋਟਸ ਫੇਲ੍ਹ ਹੋ ਗਿਆ ਤਾਂ ਕੋਈ ਭਾਜਪਾ ਨੂੰ ਗੰਭੀਰਤਾ ਨਾਲ ਨਹੀਂ ਲਵੇਗਾ। ਇਕ ਹੋਰ ਨੇਤਾ ਨੇ ਦੱਸਿਆ ਕਿ ਸਾਬਕਾ ਮੁੱਖ ਮੰਤਰੀ ਬੀ ਐਸ ਯੇਦੀਯੁਰੱਪਾ ਦੇ ਬੇਟੇ ਬੀਵਾਈ ਵਿਜੇਂਦਰ ਵੀ ਮੁੰਬਈ ਵਿਚ ਸਨ।
Prasad Lad
ਪਿਛਲੇ ਮਹੀਨੇ ਵੀ ਭਾਜਪਾ ਨੇ ਕਰਨਾਟਕ ਸਰਕਾਰ ਨੂੰ ਗਿਰਾਉਣ ਦੀ ਕੋਸ਼ਿਸ਼ ਕੀਤੀ ਸੀ। ਉਸ ਵੇਲ੍ਹੇ ਪਾਰਟੀ ਦੀ ਮੁੰਬਈ ਯੂਨਿਟ ਨੂੰ ਬਾਗੀ ਕਾਂਗਰਸ ਵਿਧਾਇਕ ਨੂੰ ਰੱਖਣ ਦੀ ਜਿੰਮੇਵਾਰੀ ਦਿਤੀ ਗਈ ਸੀ। ਹਾਲਾਂਕਿ ਆਪ੍ਰੇਸ਼ਨ ਬੁਰੀ ਤਰ੍ਹਾਂ ਫੇਲ੍ਹ ਹੋ ਗਿਆ ਜਿਸ ਤੋਂ ਬਾਅਦ ਵਿਧਾਇਕ ਪ੍ਰਸਾਦ ਲਾਡ ਨੂੰ ਸ਼ਾਮਲ ਕੀਤਾ ਗਿਆ। ਲਾਡ ਹੁਣੇ ਜਿਹੇ ਭਾਜਪਾ ਵਿਚ ਸ਼ਾਮਲ ਹੋਏ ਹਨ। ਉਹਨਾਂ ਨੂੰ ਮੁੱਖ ਮੰਤਰੀ ਦਵਿੰਦਰ ਫੜਨਵੀਸ ਦਾ ਖ਼ਾਸ ਮੰਨਿਆ ਜਾਂਦਾ ਹੈ।