
ਸਿਆਣੇ ਕਹਿੰਦੇ ਹਨ ਕਿ ਮਿਹਨਤ ਤੋਂ ਬਿਨ੍ਹਾ ਅਤੇ ਕਿਸਮਤ ਤੋਂ ਬਗੈਰ ਕੁਝ ਨਹੀਂ ਮਿਲਦਾ। ਸਖ਼ਤ ਮਿਹਨਤ ਤਾਂ ਪੱਥਰਾਂ ਨੂੰ ਵੀ ਚੀਰ ਸਕਦੀ ਹੈ। ਅਜਿਹਾ ਹੀ ਸੱਚ ਕਰ ਦਿਖਾਇਆ...
ਜੈਪੁਰ : ਸਿਆਣੇ ਕਹਿੰਦੇ ਹਨ ਕਿ ਮਿਹਨਤ ਤੋਂ ਬਿਨ੍ਹਾ ਅਤੇ ਕਿਸਮਤ ਤੋਂ ਬਗੈਰ ਕੁਝ ਨਹੀਂ ਮਿਲਦਾ। ਸਖ਼ਤ ਮਿਹਨਤ ਤਾਂ ਪੱਥਰਾਂ ਨੂੰ ਵੀ ਚੀਰ ਸਕਦੀ ਹੈ। ਅਜਿਹਾ ਹੀ ਸੱਚ ਕਰ ਦਿਖਾਇਆ ਹੈ ਇੱਕ ਆਟੋ ਚਲਾਉਣ ਵਾਲੇ ਨੇ, ਜਿਸ ਨੇ 7 ਸਾਲ ਵਿਚ ਇੰਨੀ ਮਿਹਨਤ ਕੀਤੀ ਕਿ ਉਹ ਲੱਖਪਤੀ ਨਹੀਂ ਬਲਕਿ ਕਰੋੜਪਤੀ ਬਣ ਗਿਆ। ਜਾਣਕਾਰੀ ਮੁਤਾਬਿਕ ਉਸ ਨੇ 4 ਕਾਰਾਂ ਦੀਆਂ ਸਿਰਫ਼ ਨੰਬਰ ਪਲੇਟਾਂ ਅਤੇ ਨੰਬਰਾਂ ਲਈ 40 ਲੱਖ ਰੁਪਏ ਖ਼ਰਚ ਕਰ ਦਿੱਤੇ।
Rahul Taneja
ਉਹਨਾਂ ਦੀ ਇੱਕ ਜੇਗੁਆਰ ਕਾਰ ਦਾ ਨੰਬਰ 16 ਲੱਖ ਦਾ ਹੈ, ਇਹ ਵਿਅਕਤੀ ਜੈਪੁਰ ਸ਼ਹਿਰ ਦੇ ਅਮੀਰ ਲੋਕਾਂ ਦੀ ਸੂਚੀ ਵਿਚ ਗਿਣਿਆ ਜਾਂਦਾ ਹੈ। ਇਸ ਦਾ ਨਾਮ ਰਾਹੁਲ ਤਨੇਜਾ ਹੈ ਅਤੇ ਇਸ ਦੀ ਉਮਰ ਸਿਰਫ਼ 37 ਸਾਲ ਹੈ। ਰਾਹੁਲ ਦੇ ਪਿਤਾ ਗੱਡੀਆਂ ਨੂੰ ਪੈਂਚਰ ਲਾਉਣ ਦਾ ਕੰਮ ਕਰਦੇ ਸਨ। ਰਾਹੁਲ ਨੂੰ ਵੀ ਇਹੀ ਕੰਮ ਕਰਨਾ ਪਵੇਗਾ ਸਭ ਨੂੰ ਇਹੀ ਲੱਗਦਾ ਸੀ ਪਰ ਰਾਹੁਲ ਦੀ ਮਿਹਨਤ ਅੱਗੇ ਉਸਦੀ ਕਿਸਮਤ ਝੁੱਕ ਗਈ। ਰਾਹੁਲ ਨੇ 11 ਸਾਲ ਦੀ ਉਮਰ ਵਿਚ ਅਪਣਾ ਘਰ ਛੱਡ ਦਿੱਤਾ।
Rahul Taneja
ਰਾਹੁਲ ਨੇ ਛੋਟੇ ਮੋਟੇ ਕੰਮ ਕੀਤੇ ਜਿਵੇਂ ਕਿ ਪਤੰਗ ਵੇਚਣਾ, ਦੀਵਾਲੀ ਦੇ ਪਟਾਕੇ ਵੇਚਣਾ, ਰੰਗ ਵਗੈਰਾ ਵੇਚਣਾ ਆਦਿ। ਉਸ ਤੋਂ ਬਾਅਦ ਰਾਹੁਲ ਨੇ ਇੱਕ ਢਾਬੇ ‘ਤੇ ਨੌਕਰੀ ਕਰਨੀ ਅਤੇ ਰਾਤ ਨੂੰ 9 ਵਜੇ ਤੋਂ 12 ਵਜੇ ਆਟੋ ਚਲਾਉਣਾ ਸ਼ੁਰੂ ਕਰ ਦਿੱਤਾ। ਰਾਹੁਲ ਕੋਲ ਲਾਇਸੰਸ ਨਾ ਹੋਣ ਕਾਰਨ ਰਾਤ ਵੇਲੇ ਆਟੋ ਚਲਾਉਂਦਾ ਸੀ। ਇਕ ਦਿਨ ਰਾਹੁਲ ਦੀ ਲੁੱਕ ਦੇਖ ਕੁਝ ਦੋਸਤਾਂ ਨੇ ਉਸ ਨੂੰ ਮਾਡਲਿੰਗ ਕਰਨ ਦੀ ਸਲਾਹ ਦਿੱਤੀ।
Jaguar Car
ਇਸ ਤੋਂ ਬਾਅਦ ਰਾਹੁਲ ਨੇ ਮਾਡਲਿੰਗ ਕੀਤੀ ਅਤੇ ਮਿਸਟਰ ਜੈਪੁਰ, ਮਿਸਟਰ ਰਾਜਸਥਾਨ ਅਤੇ ਮੇਲ ਆਫ਼ ਦਾ ਈਅਰ ਦੇ ਖ਼ਿਤਾਬ ਹਾਂਸਲ ਕੀਤੇ। ਉਸ ਤੋਂ ਬਾਅਦ ਉਹਨਾਂ ਨੂੰ ਬਹੁਤ ਸਾਰੇ ਸ਼ੋਆਂ ਵਿਚ ਬੁਲਾਇਆ ਜਾਣ ਲੱਗਾ। ਰਾਹੁਲ ਦਾ ਸ਼ੁਰੂ ਤੋਂ ਹੀ ਇੱਕ ਨੰਬਰ ਨਾਲ ਖਾਸ ਲਗਾਅ ਰਿਹਾ ਹੈ। ਰਾਹੁਲ ਦੇ ਮੋਬਾਇਲ ਅਤੇ ਲੈਂਡਲਾਈਨ ਦੇ ਅਖੀਰਲੇ ਸੱਤ ਨੰਬਰ ਅਤੇ ਕਾਰਾਂ ਦੇ ਨੰਬਰ ਵੀ ਇੱਕੋ ਜਿਹੇ ਹਨ।