
ਮਜਬੂਤ ਕਾਰ ਲਈ ਮਸ਼ਹੂਰ ਆਟੋਮੋਬਾਈਲ ਕੰਪਨੀ ਟਾਟਾ ਮੋਟਰਸ ਨੇ ਇਸ ਵਾਰ ਭਾਰਤੀ ਫ਼ੌਜ...
ਨਵੀਂ ਦਿੱਲੀ : ਮਜਬੂਤ ਕਾਰ ਲਈ ਮਸ਼ਹੂਰ ਆਟੋਮੋਬਾਈਲ ਕੰਪਨੀ ਟਾਟਾ ਮੋਟਰਸ ਨੇ ਇਸ ਵਾਰ ਭਾਰਤੀ ਫ਼ੌਜ ਲਈ ਇਕ ਅਜਿਹੀ ਜੋਰਦਾਰ ਕਾਰ ਬਣਾਈ ਹੈ। ਜਿਸ ਨੂੰ ਦੇਖ ਕੇ ਹਰ ਕੋਈ ਹੈਰਾਨ ਹੈ। ਟਾਟਾ ਮੋਟਰਸ ਨੇ ਦੇਸ਼ ਦੀ ਸੁਰੱਖਿਆ ਵਿਚ ਲੱਗੇ ਸੈਨਿਕਾਂ ਲਈ ਇਹ ਕਾਰ ਬਣਾਈ ਹੈ। ਇਸ ਕਾਰ ਦੀ ਖਾਸ ਗੱਲ ਇਹ ਹੈ ਕਿ ਇਸ ਉਤੇ ਕਿਸੇ ਬੰਬ ਦਾ ਵੀ ਅਸਰ ਨਹੀਂ ਹੁੰਦਾ ਹੈ। ਇਸ ਕਾਰ ਨੂੰ ਬਹੁਤ ਜਿਆਦਾ ਤਕਨੀਕਾਂ ਨਾਲ ਬਣਾਇਆ ਗਿਆ ਹੈ। ਇਸ ਕਾਰ ਨੂੰ ਇਸ ਤਕਨੀਕ ਨਾਲ ਬਣਾਇਆ ਗਿਆ ਹੈ। ਜੋ ਰਾਤ ਦੇ ਹਨ੍ਹੇਰੇ ਵਿਚ ਵੀ ਦੁਸ਼ਮਨ ਨੂੰ ਲੱਭ ਲਵੇਗੀ।
Tata Company New Car Army
ਜਾਣਕਾਰੀ ਦੇ ਮੁਤਾਬਕ ਆਮ ਲੋਕਾਂ ਲਈ ਜੋਰਦਾਰ ਗੱਡੀ ਬਣਾਉਣ ਵਾਲੀ ਟਾਟਾ ਮੋਟਰਸ ਇਸ ਵਾਰ ਦੇਸ਼ ਦੀ ਸੁਰੱਖਿਆ ਲਈ ਗੱਡੀ ਤਿਆਰ ਕਰ ਰਹੀ ਹੈ। ਟਾਟਾ ਮਰਲਿਨ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਉਤੇ ਕਾਫ਼ੀ ਵਾਇਰਲ ਹੋ ਰਹੀਆਂ ਹਨ। ਜਿਸ ਨੂੰ ਦੇਖਣ ਨਾਲ ਹੀ ਇਸ ਦੀ ਤਾਕਤ ਦਾ ਅੰਦਾਜਾ ਲਗਾਇਆ ਜਾ ਸਕਦਾ ਹੈ। ਇਸ ਗੱਡੀ ਦੀ ਖਾਸ ਗੱਲ ਇਹ ਹੈ ਕਿ ਟਾਟਾ ਮਰਲਿਨ ਵਿਚ ਸਾਈਡ ਅਤੇ ਅੱਗੇ ਐਗਲ ਉਤੇ STANAS 4569 ਲੈਵ-1 ਦੀ ਸੈਫਟੀ ਦਿਤੀ ਗਈ ਹੈ।
Army Car
ਇਸ ਸੈਫਟੀ ਦਾ ਮਤਲਬ ਹੁੰਦਾ ਹੈ ਕਿ ਇਸ ਕਾਰ ਵਿਚ ਬੈਠੇ ਫ਼ੌਜੀ ਨੂੰ ਆਰਟਿਲਰੀ, ਗ੍ਰਨੇਡ ਅਤੇ ਮਾਇਨ ਦੇ ਧਮਾਕਿਆਂ ਨਾਲ ਕਿਸੇ ਵੀ ਤਰ੍ਹਾਂ ਦਾ ਖ਼ਤਰਾ ਨਹੀਂ ਹੋਵੇਗਾ। ਇਸ ਤੋਂ ਪਹਿਲਾਂ ਸਾਲ 2018 ਵਿਚ ਟਾਟਾ ਮੋਟਰਸ ਨੇ ਭਾਰਤੀ ਫ਼ੌਜ ਨੂੰ ਸਪੈਸ਼ਲ ਟਾਟਾ ਸਫਾਰੀ ਸਟਾਰਮ ਆਰਮੀ ਗੱਡੀ ਦਿਤੀ ਸੀ। ਇਹ ਗੱਡੀ ਵੀ ਬਹੁਤ ਮਜਬੂਤ ਦੱਸੀ ਜਾਂਦੀ ਹੈ ਅਤੇ ਫ਼ੌਜ ਦੇ ਬਹੁਤ ਕੰਮ ਆਉਦੀ ਹੈ।