
ਬਿਹਾਰ ਦੇ ਕਿਸ਼ਨਗੰਜ ਵਿਚ ਪਿਤਾ ਨੂੰ ਬੰਦੀ ਬਣਾ ਕੇ ਉਸ ਦੇ ਸਾਹਮਣੇ ਉਸ ਦੀ ਬੇਟੀ ਨਾਲ ਗੈਂਗਰੇਪ ਦਾ ਮਾਮਲਾ ਸਾਹਮਣੇ ਆਇਆ ਹੈ। ਕਿਸ਼ਨਗੰਜ ਜ਼ਿਲ੍ਹੇ ਦੇ ਕੋਧੋਬੜੀ...
ਪਟਨਾ : ਬਿਹਾਰ ਦੇ ਕਿਸ਼ਨਗੰਜ ਵਿਚ ਪਿਤਾ ਨੂੰ ਬੰਦੀ ਬਣਾ ਕੇ ਉਸ ਦੇ ਸਾਹਮਣੇ ਉਸ ਦੀ ਬੇਟੀ ਨਾਲ ਗੈਂਗਰੇਪ ਦਾ ਮਾਮਲਾ ਸਾਹਮਣੇ ਆਇਆ ਹੈ। ਕਿਸ਼ਨਗੰਜ ਜ਼ਿਲ੍ਹੇ ਦੇ ਕੋਧੋਬੜੀ ਥਾਣਾ ਖੇਤਰ ਵਿਚ ਦੇਰ ਰਾਤ ਇਕ ਵਿਅਕਤੀ ਨੂੰ ਬੰਦੀ ਬਣਾ ਕੇ ਉਸ ਦੀ 19 ਸਾਲਾਂ ਦੀ ਬੇਟੀ ਦੇ ਨਾਲ ਛੇ ਲੋਕਾਂ ਨੇ ਬਲਾਤਕਾਰ ਕੀਤਾ। ਪੀੜਤ ਪਿਤਾ ਨੇ ਦੱਸਿਆ ਕਿ ਦੇਰ ਰਾਤ ਪਾਣੀ ਦੇ ਬਹਾਨੇ ਉਨ੍ਹਾਂ ਦੇ ਘਰ ਦਾ ਗੇਟ ਖੁਲਵਾਇਆ ਗਿਆ ਸੀ।
ਉਸ ਤੋਂ ਬਾਅਦ ਉਨ੍ਹਾਂ ਨੂੰ ਬੰਦੀ ਬਣਾ ਕੇ ਪਿੰਡ ਦੇ ਬਾਹਰ ਲਿਜਾਇਆ ਗਿਆ। ਪਿੰਡ ਤੋਂ ਬਾਹਰ ਲਿਜਾ ਕੇ ਦੋਸ਼ੀਆਂ ਨੇ ਪਹਿਲਾਂ ਪਿਤਾ ਨਾਲ ਕੁੱਟਮਾਰ ਕੀਤੀ ਅਤੇ ਉਸ ਤੋਂ ਬਾਅਦ ਉਸ ਨੂੰ ਰੱਸੀ ਨਾਲ ਬੰਨ੍ਹ ਦਿਤਾ ਗਿਆ। ਦੋਸ਼ੀਆਂ ਨੇ ਬੰਦੀ ਪਿਤਾ ਦੇ ਸਾਹਮਣੇ ਹੀ ਉਸ ਦੀ ਧੀ ਦੇ ਨਾਲ ਇਕ ਤੋਂ ਬਾਅਦ ਇਕ ਨੇ ਬਲਾਤਕਾਰ ਕੀਤਾ। ਪੀੜਤ ਪਰਵਾਰ ਹਾਲ ਹੀ ਉਸ ਪਿੰਡ ਵਿਚ ਆ ਕੇ ਰਹਿਣ ਲੱਗਾ ਸੀ। ਪੀੜਤਾ ਨੇ ਬੁੱਧਵਾਰ ਨੂੰ ਥਾਣੇ ਪਹੁੰਚ ਕੇ ਮਾਮਲਾ ਦਰਜ ਕਰਵਾਇਆ।
ਦੱਸਿਆ ਜਾ ਰਿਹਾ ਹੈ ਕਿ ਦੋਸ਼ੀਆਂ ਨੇ ਪੀੜਤਾਂ ਨੂੰ ਧਮਕੀ ਦਿਤੀ ਸੀ ਕਿ ਜੇਕਰ ਉਨ੍ਹਾਂ ਨੇ ਪੁਲਿਸ ਵਿਚ ਇਸ ਦੀ ਸ਼ਿਕਾਇਤ ਕਰਵਾਈ ਤਾਂ ਉਨ੍ਹਾਂ ਨੂੰ ਜਾਨ ਤੋਂ ਮਾਰ ਦਿਤਾ ਜਾਵੇਗਾ। ਪੀੜਤਾ ਦੇ ਪਿਤਾ ਨੇ ਦੱਸਿਆ ਕਿ ਸਾਰੇ ਦੋਸ਼ੀ ਪਿੰਡ ਦੇ ਹੀ ਰਹਿਣ ਵਾਲੇ ਸਨ। ਇਹਨਾਂ ਵਿਚ ਫੈਜ ਆਲਮ, ਅਬਦੁਲ ਮੰਨਾਨ, ਕਾਲੂ, ਕਾਸਿਮ, ਤਕਸੀਰ ਅਤੇ ਅੰਸਾਰ ਸ਼ਾਮਿਲ ਹਨ। ਇਹਨਾਂ ਵਿਚ ਦੋ ਨੌਜਵਾਨ ਬਿਜਲੀ ਮਿਸਤਰੀ ਦਾ ਕੰਮ ਕਰਦੇ ਹਨ, ਇਨ੍ਹਾਂ ਨੇ ਹੀ ਪਾਣੀ ਦੇ ਬਹਾਨੇ ਪੀੜਤ ਪਰਵਾਰ ਦੇ ਘਰ ਦਾ ਗੇਟ ਖੁਲਵਾਇਆ ਸੀ।
ਮਾਮਲਾ ਦਰਜ ਹੋਣ ਤੋਂ ਬਾਅਦ ਪੁਲਿਸ ਦੋਸ਼ੀਆਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕਰ ਰਹੀ ਹੈ। ਘਟਨਾ ਸਥਾਨ ਉਤੇ ਪੁੱਜੇ ਐਸਪੀ ਕੁਮਾਰ ਅਸ਼ੀਸ਼ ਨੇ ਦੱਸਿਆ ਕਿ ਛੇਤੀ ਹੀ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ ਅਤੇ ਉਨ੍ਹਾਂ ਦੇ ਵਿਰੁਧ ਸਪੀਡੀ ਟਰਾਇਲ ਚਲਾਇਆ ਜਾਵੇਗਾ। ਐਸਪੀ ਨੇ ਨਾਲ ਹੀ ਦੱਸਿਆ ਕਿ ਪਿੰਡ ਵਾਸੀਆਂ ਨੇ ਸ਼ੁਰੂਆਤ ਵਿਚ ਪੀੜਤਾ ਅਤੇ ਉਸ ਦੇ ਪਿਤਾ ਨੂੰ ਪੰਚਾਇਤ ਦੇ ਜ਼ਰੀਏ ਮਾਮਲੇ ਨੂੰ ਨਿਪਟਾਉਣ ਲਈ ਮਨਾਇਆ।
ਜਦੋਂ ਮਾਮਲਾ ਦਰਜ ਕਰ ਲਿਆ ਗਿਆ, ਉਸ ਤੋਂ ਬਾਅਦ ਕੁੜੀ ਨੂੰ ਮੈਡੀਕਲ ਜਾਂਚ ਲਈ ਹਸਪਤਾਲ ਲਿਜਾਇਆ ਗਿਆ। ਹਾਲਾਂਕਿ, ਅਜੇ ਮੈਡੀਕਲ ਰਿਪੋਰਟ ਨਹੀਂ ਆਈ ਹੈ ਪਰ ਸ਼ੁਰੂਆਤੀ ਜਾਂਚ ਵਿਚ ਇਹ ਮਾਮਲਾ ਸੱਚ ਨਜ਼ਰ ਆ ਰਿਹਾ ਹੈ।