Delhi Election Live Updates: ਵੋਟਿੰਗ ਦਾ ਸਮਾਂ ਹੋਇਆ ਸਮਾਪਤ, ਜਾਣੋ ਪੂਰੇ ਦਿਨ ਦਾ ਹਾਲ
Published : Feb 8, 2020, 9:13 am IST
Updated : Feb 8, 2020, 6:14 pm IST
SHARE ARTICLE
File Photo
File Photo

ਇਕੋ ਹੀ ਪੜਾਅ ਅੰਦਰ ਅੱਜ ਵੋਟਾਂ ਪੈਣੀਆਂ ਹਨ ਅਤੇ 11 ਫਰਵਰੀ ਨੂੰ ਨਤੀਜੇ ਆਉਣੇ ਹਨ

ਨਵੀਂ ਦਿੱਲੀ : 

ਸਮਾਂ ਸ਼ਾਮ 6 ਵਜੇ  ਵੋਟਿੰਗ ਦਾ ਸਮਾਂ ਹੋਇਆ ਸਮਾਪਤ

ਦਿੱਲੀ ਵਿਧਾਨ ਸਭਾ ਚੋਣਾਂ ਦੇ ਲਈ ਵੋਟਿੰਗ ਦਾ ਸਮਾਂ ਸਮਾਪਤ ਹੋ ਚੁੱਕਿਆ ਹੈ। ਸਵੇਰੇ 8 ਵਜੇ ਵੋਟਾਂ ਪੈਣੀਆਂ ਸ਼ੁਰੂ ਹੋਈਆਂ ਸਨ ਜੋ ਕਿ ਹੁਣ ਸ਼ਾਮ 6 ਵਜੇ ਤੱਕ ਚੱਲੀਆਂ ਹਨ। 6 ਵਜੇ ਤੋਂ ਬਾਅਦ ਹੁਣ ਕੋਈ ਵੀ ਵੋਟਰ ਵੋਟ ਨਹੀਂ ਪਾ ਸਕੇਗਾ।

ਸਮਾਂ 5:30 ਸ਼ਾਮ 5 ਵਜੇ ਤੱਕ 58 ਫ਼ੀਸਦੀ ਵੋਟਿੰਗ

ਦਿੱਲੀ ਵਿਚ ਸ਼ਾਮ 5 ਵਜੇ ਤੱਕ 58 ਪ੍ਰਤੀਸ਼ਤ ਵੋਟਿੰਗ ਹੋ ਚੁੱਕੀ ਹੈ। ਪੋਲਿੰਗ ਬੂਥਾਂ ਦੇ ਅੱਗੇ ਹੁਣ ਵੀ ਲੰਬੀਆਂ ਲਾਇਨਾਂ ਲੱਗੀਆ ਹੋਈਆਂ ਹਨ। ਵੋਟ ਪਾਉਣ ਦਾ ਸਮਾਂ 6 ਵਜੇ ਤੱਕ ਦਾ ਹੈ।

ਸਮਾਂ 5:12 ਰਿਠਾਲਾ ਵਿਚ ਆਪ ਅਤੇ ਭਾਜਪਾ ਸਮੱਰਥਕ ਭੀੜੇ

ਰਿਠਾਲਾ ਵਿਧਾਨ ਸਭਾ ਖੇਤਰ ਦੇ ਬੁੱਧ ਵਿਹਾਰ ਵਿਚ ਆਪ ਅਤੇ ਭਾਜਪਾ ਦੇ ਸਮੱਰਥਕਾ ਵਿਚਾਲੇ ਭੀੜਨ ਦੀ ਖਬਰ ਸਾਹਮਣੇ ਆਈ ਹੈ।ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਦੋਵਾਂ ਧੀਰਾਂ ਨੂੰ ਸ਼ਾਂਤ ਕਰਵਾਇਆ ਹੈ । ਦੋਵਾਂ ਪੱਖਾਂ 'ਚੋਂ ਕਿਸੇ ਨੇ ਸ਼ਿਕਾਇਤ ਦਰਜ ਨਹੀਂ ਕਰਵਾਈ ਹੈ।

ਸਮਾਂ 5:00 ਦਿੱਲੀ ਦੇ ਨਿਊ ਅਸ਼ੋਕ ਨਗਰ ਵਿਚ ਵੋਟਾਂ ਦੇ ਲਈ ਔਰਤਾਂ ਦੀ ਲੰਬੀ ਕਤਾਰਾਂ

ਨੋਇਡਾ ਨਾਲ ਸਟੇ ਹੋਏ ਦਿੱਲੀ ਦੇ ਨਿਊ ਅਸ਼ੋਕ ਨਗਰ ਇਲਾਕੇ ਵਿਚ ਮਹਿਲਾਵਾਂ ਦੀ ਲੰਬੀ ਕਤਾਰਾਂ ਨਜ਼ਰ ਆ ਰਹੀ ਹੈ। ਲੋਕ ਹੁਣ ਵੀ ਪੋਲਿੰਗ ਬੂਥਾਂ ਦੇ ਬਾਹਰ ਖੜ ਕੇ ਆਪਣੀ ਵਾਰੀ ਦਾ ਇੰਤਜ਼ਾਰ ਕਰ ਰਹੇ ਹਨ।

PhotoPhoto

ਸਮਾਂ 4:20 ਸ਼ਾਹੀਨ ਬਾਗ ਵਿਚ ਵੋਟ ਪਾਉਣ ਲਈ ਲੱਗੀਆਂ ਹਨ ਲੰਬੀਆਂ ਕਤਾਰਾਂ

ਦਿੱਲੀ ਚੋਣ ਪ੍ਰਚਾਰ ਦੌਰਾਨ ਲਗਾਤਾਰ ਸੁਰਖੀਆਂ ਵਿਚ ਰਹਿਣ ਵਾਲੇ ਜਾਮੀਆਂ ਦੇ ਸ਼ਾਹੀਨਬਾਗ ਵਿਚ ਹੁਣ ਵੀ ਵੋਟ ਪਾਉਣ ਵਾਸਤੇ ਲੰਬੀਆਂ ਲਾਈਨਾਂ ਲੱਗੀਆਂ ਹੋਈਆਂ ਹਨ। ਪੁਰਸ਼ ਅਤੇ ਮਹਿਲਾਵਾਂ ਵੱਡੀ ਗਿਣਤੀ ਵਿਚ ਵੋਟ ਪਾਉਣ ਦੇ ਲਈ ਆਪਣੀ ਵਾਰੀ ਦਾ ਇੰਤਜ਼ਾਰ ਕਰ ਰਹੀਆਂ ਹਨ।

PhotoPhoto

ਸਮਾਂ 3:35 ਦੁਪਹਿਰ 3 ਵਜੇ ਤੱਕ 44 ਫ਼ੀਸਦੀ ਵੋਟਿੰਗ

ਦਿੱਲੀ ਵਿਚ ਵੋਟਿੰਗ ਦੀ ਰਫਤਾਰ ਬਹੁਤ ਧੀਮੀ ਹੋ ਚੁੱਕੀ ਹੈ। ਦੁਪਹਿਰ 3 ਵਜੇ ਤੱਕ 44.78 ਫ਼ੀਸਦੀ ਵੋਟਿੰਗ ਦਰਜ ਕੀਤੀ ਗਈ ਹੈ।

ਸਮਾਂ 3:13 ਅਰਵਿੰਦ ਕੇਜਰੀਵਾਲ ਨੂੰ ਅਖਿਲੇਸ਼ ਯਾਦਵ ਨੇ ਦਿੱਤੀਆਂ ਵਧਾਈਆਂ  

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਵੋਟਾਂ ਵਿਚਾਲੇ ਉੱਤਰ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਅਖਿਲੇਸ਼ ਯਾਦਵ ਨੇ ਵਧਾਈਆਂ ਦਿੱਤੀਆਂ ਹਨ ਅਤੇ ਕਿਹਾ ਹੈ ਕਿ ਦਿੱਲੀ ਦੇ ਬੇਮਿਸਾਲ ਕਲਿਆਣ ਅਤੇ ਵਿਕਾਸ ਦੀ ਨਿਰੰਤਰਤਾ ਲਈ ਵਧਾਈਆਂ! ਕੰਮ ਬੋਲਦਾ ਹੈ।

 

 

ਸਮਾਂ 2:00 ਦੁਪਹਿਰ 1 ਵਜੇ ਤੱਕ 32 ਫ਼ੀਸਦੀ ਵੋਟਿੰਗ

ਸਵੇਰੇ ਲੋਕਾਂ ਵਿਚ ਵੋਟਾਂ ਨੂੰ ਲੈ ਕੇ ਕਾਫੀ ਉਤਸ਼ਾਹ ਦਿਖਾਈ ਦੇ ਰਿਹਾ ਸੀ ਪਰ ਹੁਣ ਵੋਟਿੰਗ ਦੀ ਰਫ਼ਤਾਰ ਬਹੁਤ ਸੁਸਤ ਹੋ ਗਈ ਹੈ। ਦੁਪਹਿਰ 1 ਵਜੇ ਤੱਕ 32 ਫ਼ੀਸਦੀ ਲੋਕਾਂ ਨੇ ਵੋਟਾਂ ਪਾਈਆ ਹਨ ਜਦਕਿ 2015 ਵਿਚ ਆਂਕੜਾ 35 ਫੀਸਦੀ ਸੀ।

ਸਮਾਂ 1:30 ਪਤੀ ਅਤੇ ਬੇਟੇ ਰੇਹਾਨ ਰਾਜੀਵ ਵਾਡਰਾ ਦੇ ਨਾਲ ਪ੍ਰਿੰਅਕਾ ਗਾਂਧੀ ਨੇ ਪਾਇਆ ਵੋਟ

ਕਾਂਗਰਸ ਜਨਰਲ ਸਕੱਤਰ ਪ੍ਰਿੰਅਕਾ ਗਾਂਧੀ ਨੇ ਅੱਜ ਦਿੱਲੀ ਵਿਚ ਆਪਣੇ ਪਤੀ ਰੋਬਰਟ ਵਾਡਰਾ ਅਤੇ ਬੇਟੇ ਰੇਹਾਨ ਰਾਜੀਵ ਵਾਡਰਾ ਦੇ ਨਾਲ ਵੋਟ ਪਾਇਆ। ਰੇਹਾਨ ਨੇ ਪਹਿਲੀ ਵਾਰ ਵੋਟਿੰਗ ਕੀਤੀ ਹੈ। ਪਹਿਲੀ ਵਾਰ ਵੋਟ ਪਾਉਣ ਤੋਂ ਬਾਅਦ ਰਾਜੀਵ ਵਾਡਰਾ ਨੇ ਕਿਹਾ ਕਿ ਲੋਕਤੰਤਰਿਕ ਪ੍ਰਕਿਰਿਆ ਵਿਚ ਸ਼ਾਮਲ ਹੋਣ ਦਾ ਵਧੀਆ ਅਨੁਭਵ ਸੀ। ਸੱਭ ਨੂੰ ਆਪਣੇ ਵੋਟ ਅਧਿਕਾਰ ਦਾ ਪ੍ਰਯੋਗ ਕਰਨਾ ਚਾਹੀਦਾ ਹੈ। ਵਾਡਰਾ ਫੈਮਲੀ ਨੇ ਲੋਧੀ ਸਟੇਟ ਬੂਥ ਨੰਬਰ 114 ਅਤੇ 116 'ਤੇ ਆਪਣਾ ਵੋਟ ਪਾਇਆ।

 

 

ਸਮਾਂ 12 :51 ਪਾਰਟੀ ਦੇ ਪ੍ਰਦਰਸ਼ਨ ਬਾਰੇ ਕੁੱਝ ਨਹੀਂ ਦੱਸ ਸਕਦੇ- ਸੋਨੀਆ ਗਾਂਧੀ

ਕਾਂਗਰਸ ਪ੍ਰਧਾਨ ਸੋਨੀਆਂ ਗਾਂਧੀ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਹੈ ਕਿ ਦਿੱਲੀ ਵਿਚ ਪਾਰਟੀ ਕਿਵੇਂ ਦਾ ਪ੍ਰਦਰਸ਼ਨ ਕਰੇਗੀ ਅਜੇ ਇਸ ਬਾਰੇ ਉਹ ਕਿਵੇਂ ਦੱਸ ਸਕਦੀ ਹੈ। ਉਨ੍ਹਾਂ ਕਿਹਾ ਕਿ ਚੋਣਾਂ ਵਿਚ ਪਾਰਟੀ ਦੇ ਪ੍ਰਦਰਸ਼ਨ ਬਾਰੇ ਕੁੱਝ ਨਹੀਂ ਕਿਹਾ ਜਾ ਸਕਦਾ ਹੈ।

ਸਮਾਂ 12 :30  ਮੁੱਖ ਚੋਣ ਕਮਿਸ਼ਨਰ ਨੇ ਪਾਇਆ ਵੋਟ

ਭਾਰਤ ਦੇ ਮੁੱਖ ਚੋਣ ਕਮਿਸ਼ਨਰ ਸੁਨੀਲ ਅਰੋੜਾ ਨੇ ਨਵੀਂ ਦਿੱਲੀ ਵਿਧਾਨ ਸਭਾ ਹਲਕੇ ਦੇ ਨਿਰਮਾਣ ਭਵਨ 'ਚ ਪੋਲਿੰਗ ਬੂਥ 'ਤੇ ਜਾ ਕੇ ਆਪਣਾ ਵੋਟ ਪਾਇਆ ਹੈ। ਵੋਟਿੰਗ ਤੋਂ ਬਾਅਦ ਉਨ੍ਹਾਂ ਨੇ ਲੋਕਾਂ ਨੂੰ ਸ਼ਾਮ ਤੱਕ ਜਿਆਦਾ ਤੋਂ ਜਿਆਦਾ ਗਿਣਤੀ ਵਿਚ ਪਹੁੰਚ ਕੇ ਵੋਟ ਪਾਉਣ ਦੀ ਅਪੀਲ ਕੀਤੀ ਹੈ।

 

 

ਸਮਾਂ 12:25  12 ਵਜੇ ਤੱਕ 15.68 ਫ਼ੀਸਦੀ ਵੋਟਿੰਗ

ਦਿੱਲੀ ਵਿਚ ਦੁਪਹਿਰ 12 ਵਜੇ ਤੱਕ ਲਗਭਗ 16 ਫ਼ੀਸਦੀ ਵੋਟਿੰਗ ਦਰਜ ਕੀਤੀ ਗਈ ਹੈ। ਜੋ ਕਿ ਲੋਕਸਭਾ ਚੋਣਾਂ ਦੇ ਮੁਕਾਬਲੇ ਕਾਫੀ ਘੱਟ ਮੰਨੀ ਜਾ ਰਹੀ ਹੈ।

 

 

ਸਮਾਂ 12:15 ਅਡਵਾਣੀ ਨੇ ਪਾਇਆ ਵੋਟ

ਭਾਜਪਾ ਦੇ ਸੀਨੀਅਰ ਲੀਡਰ ਅਤੇ ਸਾਬਕਾ ਡਿਪਟੀ ਪੀਐਮ ਲਾਲ ਕ੍ਰਿਸ਼ਨ ਅਡਵਾਣੀ ਨੇ ਔਰੰਗਜ਼ੇਬ ਲੇਨ ਸਥਿਤ ਇਕ ਪੋਲਿੰਗ ਬੂਥ 'ਤੇ ਆਪਣਾ ਵੋਟ ਅਧਿਕਾਰ ਦੀ ਵਰਤੋਂ ਕੀਤੀ ਹੈ। ਇਸ ਦੌਰਾਨ ਉਨ੍ਹਾਂ ਦੀ ਬੇਟੀ ਪ੍ਰਤਿਭਾ ਅਡਵਾਣੀ ਉਨ੍ਹਾਂ ਨਾਲ ਮੌਜੂਦ ਸੀ।

 

 

ਸਮਾਂ 12:11 ਗੌਤਮ ਗੰਭੀਰ ਨੇ ਪਾਇਆ ਵੋਟ

ਕ੍ਰਿਕਟਰ ਤੋਂ ਰਾਜਨੇਤਾ ਬਣੇ ਅਤੇ ਪੂਰਬੀ ਦਿੱਲੀ ਤੋਂ ਭਾਜਪਾ ਸੰਸਦ ਮੈਂਬਰ ਗੌਤਮ ਗੰਭੀਰ ਨੇ ਰਾਜਿੰਦਰ ਨਗਰ ਵਿਧਾਨਸਭਾ ਵਿਚ ਆਪਣਾ ਵੋਟ ਪਾਇਆ ਹੈ।

PhotoPhoto

ਸਮਾਂ 12:00 ਮਨੋਜ ਤਿਵਾਰੀ ਦੇ ਬਿਆਨ 'ਤੇ ਆਪ ਨੇ ਚੁੱਕੇ ਸਵਾਲ

ਮਨੋਜ ਤਿਵਾਰੀ ਦੁਆਰਾ ਕੇਜਰੀਵਾਲ ਉੱਤੇ ਮੰਦਰ ਜਾਣ ਨੂੰ ਲੈ ਕੇ ਦਿੱਤੇ ਬਿਆਨ 'ਤੇ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਸੰਜੇ ਸਿੰਘ ਨੇ ਸਵਾਲ ਖੜੇ ਕਰਦਿਆ ਕਿਹਾ ਹੈ ਕਿ ਭਾਜਪਾ ਦਿੱਲੀ ਦੇ ਮੁੱਖ ਮੰਤਰੀ ਨੂੰ ਇੰਨੀ ਅਛੂਤ ਭਾਵਨਾ ਨਾਲ ਵੇਖਦੀ ਹੈ ਇਸ ਤੋਂ ਜਿਆਦਾ ਗਿਰਿਆ ਹੋਇਆ ਘਟੀਆ ਬਿਆਨ ਨਹੀਂ ਹੋ ਸਕਦਾ। ਹੁਣ ਵੀ ਤੁਸੀ ਉਸ ਯੁੱਗ ਵਿਚ ਹੋ ਜਿੱਥੇ ਦਲਿਤਾਂ ਨੂੰ ਮੰਦਰ ਵਿਚ ਪ੍ਰਵੇਸ਼ ਨਹੀਂ ਕਰਨ ਦਿੱਤਾ ਜਾਂਦਾ ਸੀ। ਸ੍ਰੀ ਰਾਮ ਵੀ ਭਾਜਪਾ ਨੂੰ ਨਹੀਂ ਬਚਾ ਸਕਦੇ।

 

 

ਸਮਾਂ 11:55 ਦਿੱਲੀ ਭਾਜਪਾ ਪ੍ਰਧਾਨ ਨੇ ਪਾਇਆ ਵੋਟ, ਕੇਜਰੀਵਾਲ 'ਤੇ ਸਾਧਿਆ ਨਿਸ਼ਾਨਾ

ਦਿੱਲੀ ਭਾਜਪਾ ਦੇ ਪ੍ਰਧਾਨ ਮਨੋਜ ਤਿਵਾਰੀ ਨੇ ਆਪਣੇ ਵੋਟ ਦੀ ਵਰਤੋਂ ਕੀਤੀ ਹੈ। ਵੋਟਿੰਗ ਤੋਂ ਬਾਅਦ ਉਨ੍ਹਾਂ ਨੇ  ਕਿਹਾ ਹੈਕਿ ਮੈਨੂੰ ਪੂਰਾ ਭਰੋਸਾ ਹੈ ਕਿ ਦਿੱਲੀ ਵਿਚ ਭਾਜਪਾ ਸਰਕਾਰ ਬਨਾਉਣ ਵਿਚ ਕਾਮਯਾਬ ਹੋਵੇਗੀ। ਉਨ੍ਹਾਂ ਨੇ ਅੱਗੇ ਕੇਜਰੀਵਾਲ ਉੱਤੇ ਮੰਦਰ ਜਾਣ ਵਾਲੇ ਸਵਾਲ ‘ਤੇ ਨਿਸ਼ਾਨਾ ਲਗਾਉਂਦਿਆ ਕਿਹਾ ਹੈ ਕਿ ‘’ਉਹ ਪੂਜਾ ਕਰਨ ਗਏ ਸਨ ਜਾਂ ਫਿਰ ਹਨੂਮਾਨ ਜੀ ਨੂੰ ਅਸ਼ੁੱਧ ਕਰਨ ਗਏ ਸਨ। ਇਕ ਹੱਥ ਨਾਲ ਜੁਤਾ ਉਤਾਰ ਕੇ ਉਸ ਹੱਥ ਨਾਲ ਮਾਲਾ ਲੈ ਕੇ ਕੀ ਕਰ ਦਿੱਤਾ ਜਦੋਂ ਨਕਲੀ ਭਗਤ ਆਉਂਦੇ ਹਨ ਤਾਂ ਇਹੀਂ ਹੁੰਦਾ ਹੈ। ਮੈ ਪੰਡਿਤ ਜੀ ਨੂੰ ਦੱਸਿਆ ਕਿ ਬਹੁਤ ਵਾਰ ਹਨੂਮਾਨ ਜੀ ਨੂੰ ਧੋਣਾ ਹੈ’’।

 

 

ਸਮਾਂ 11:35 ਸਵੇਰੇ 11 ਵਜੇ ਤੱਕ 14.75 ਪ੍ਰਤੀਸ਼ਤ ਵੋਟਿੰਗ

ਚੋਣ ਕਮਿਸ਼ਨ ਅਨੁਸਾਰ ਦਿੱਲੀ ਵਿਚ ਸਵੇਰੇ 11 ਵਜੇ ਤੱਕ 14.75 ਫ਼ੀਸਦੀ ਵੋਟਿੰਗ ਦਰਜ ਕੀਤੀ ਗਈ ਹੈ।

 

 

ਸਮਾਂ 11:25 ਕਾਂਗਰਸੀ ਉਮੀਦਵਾਰ ਅਲਕਾ ਲਾਂਬਾ ਨੇ ਆਪ ਦੇ ਵਰਕਰ 'ਤੇ ਮਾਰਿਆ ਥੱਪੜ

ਚਾਂਦਨੀ ਚੌਕ ਤੋਂ ਕਾਂਗਰਸ ਦੀ ਉਮੀਦਵਾਰ ਅਲਕਾ ਲਾਂਬਾ ਨੇ ਆਪ ਦੇ ਇਕ ਵਰਕਰ ਦੇ ਥੱਪੜ ਮਾਰਿਆ ਹੈ ਜਿਸ ਵਰਕਰ ਦੇ ਨਾਮ ਨਾਲ ਮਾਰਕੁੱਟ ਹੋਈ ਹੈ ਉਸ ਦਾ ਨਾਮ ਧਰਮੇਸ਼ ਦੱਸਿਆ ਜਾ ਰਿਹਾ ਹੈ।

ਸਮਾਂ 11:09 ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਪਾਈ ਵੋਟ

ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਨਿਰਮਾਣ ਭਵਨ ਪਹੁੰਚ ਕੇ ਆਪਣੇ ਵੋਟ ਅਧਿਕਾਰ ਦੀ ਵਰਤੋ ਕੀਤੀ ਹੈ। ਇਸ ਮੌਕੇ ਉਨ੍ਹਾਂ ਨਾਲ ਪ੍ਰਿੰਅਕਾ ਗਾਂਧੀ ਵੀ ਮੌਜੂਦ ਸਨ।

 

 

ਸਮਾਂ 11:02 ਸ਼ਾਹੀਨ ਬਾਗ ਵਿਚ ਸਿੱਖਾਂ ਨੇ ਸੰਭਾਲਿਆ ਮੋਰਚਾ

ਸ਼ਾਹੀਨ ਬਾਗ ਵਿਚ ਅੱਜ ਜਿਆਦਾਤਾਰ ਔਰਤਾਂ ਵੋਟ ਪਾਉਣ ਗਈਆਂ ਹੋਈਆਂ ਹਨ ਕੇਵਲ 15 ਤੋਂ 20 ਔਰਤਾਂ ਇੱਥੇ ਧਰਨੇ 'ਤੇ ਬੈਠੀਆਂ ਹਨ।  ਸ਼ਾਹੀਨ ਬਾਗ ਵਿਚ ਧਰਨੇ 'ਤੇ ਮੋਰਚਾ ਪੰਜਾਬ ਤੋਂ ਆਏ ਸਿੱਖਾਂ ਨੇ ਸੰਭਾਲਿਆ ਹੋਇਆ ਹੈ। ਉਨ੍ਹਾਂ ਨੇ ਕਿਹਾ ਹੋਇਆ ਹੈ ਕਿ ਜਦੋਂ ਤੱਕ ਮਹਿਲਾਵਾਂ ਵੋਟ ਪਾ ਕੇ ਵਾਪਸ ਨਹੀਂ ਮੁੜਦੀਆਂ ਅਸੀ ਇੱਥੋਂ ਜਾਣ ਵਾਲੇ ਨਹੀਂ ਹਨ।

PhotoPhoto

ਸਮਾਂ 10:56 110 ਸਾਲਾਂ ਬਜ਼ੁਰਗ ਨੇ ਪਾਈ ਵੋਟ

ਰਾਜਧਾਨੀ ਦਿੱਲੀ ਦੀ ਸੱਭ ਤੋਂ 110 ਸਾਲਾਂ ਬਜ਼ੁਰਗ ਔਰਤ ਕਲੀਤਾਰਾ ਮੰਡਲ ਦੀ ਨੇ ਵੋਟ ਪਾ ਕੇ ਲੋਕਤੰਤਰ ਦੇ ਇਸ ਤਿਉਹਾਰ ਵਿਚ ਆਪਣਾ ਯੋਗਦਾਨ ਦਿੱਤਾ ਹੈ। ਉਨ੍ਹਾਂ ਦੇ ਛੋਟੇ ਬੇਟੇ ਸੁਖਰੰਜਨ ਨੇ ਦੱਸਿਆ ਹੈ ਕਿ ਉਹ ਹਰ ਚੋਣ ਵਿਚ ਆਪਣੇ ਵੋਟ ਅਧਿਕਾਰ ਦਾ ਇਸਤਮਾਲ ਕਰਦੀ ਹੈ।

 

 

ਸਮਾਂ 10 :43 ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਪਾਈ ਵੋਟ

ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਨੇ ਆਪਣੀ ਪਤਨੀ ਗੁਰਸ਼ਰਨ ਕੌਰ ਨਾਲ ਨਿਰਮਾਣ ਭਵਨ ਦੇ ਪੋਲਿੰਗ ਬੂਥ ਤੇ ਪਹੁੰਚ ਕੇ ਵੋਟ ਪਾਈ ਹੈ।

 

 

ਸਮਾਂ 10:33 ਰਾਸ਼ਟਰਪਤੀ ਨੇ ਪਾਈ ਵੋਟ

ਰਾਸ਼ਟਰਪਤੀ ਰਾਮਨਾਥ ਕੋਵਿੰਦ ਅਤੇ ਉਨ੍ਹਾਂ ਦੀ ਪਤਨੀ ਸਵੀਤਾ ਕੋਵਿੰਦ ਨੇ ਡਾਕਟਰ ਰਾਜਿੰਦਰ ਪ੍ਰਸ਼ਾਦ ਕੇਂਦਰੀ ਵਿਦਾਇਆ ਸਕੂਲ ਵਿਚ ਜਾਂ ਕੇ ਵੋਟ ਪਾਈ ਹੈ।

 

 

ਸਮਾਂ 10:18 ਬਾਬਰਪੁਰ ਵਿਚ ਤਾਇਨਾਤ ਚੋਣ ਅਧਿਕਾਰੀ ਦੀ ਮੌਤ

ਉੱਤਰ ਪੂਰਬੀ ਦਿੱਲੀ ਦੇ ਬਾਬਰਪੁਰ ਵਿਚ ਡਿਊਟੀ ਦੌਰਾਨ ਇਕ ਚੋਣ ਅਧਿਕਾਰੀ ਦੀ ਮੌਤ ਹੋ ਗਈ ਹੈ। ਪੁਲਿਸ ਨੇ ਮ੍ਰਿਤਕ ਦੇਹ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਦੇ ਲਈ ਗੁਰੂ ਤੇਗ ਬਹਾਦਰ ਹਸਪਤਾਲ ਭੇਜ ਦਿੱਤਾ ਹੈ।

10 ਵਜੇ ਤੱਕ 4:33 ਫ਼ੀਸਦੀ ਵੋਟ

ਦਿੱਲੀ ਵਿਚ ਸਵੇਰੇ 10 ਵਜੇ ਤੱਕ 4.33 ਫੀਸਦੀ ਲੋਕਾਂ ਨੇ ਵੋਟ ਪਾਈ ਹੈ। ਵੋਟਰਾਂ ਵਿਚ ਭਾਰੀ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਹੈ ਅਤੇ ਰਾਜਧਾਨੀ ਦੇ ਵੱਖ-ਵੱਖ ਇਲਾਕਿਆਂ ਵਿਚ ਪੋਲਿੰਗ ਬੂਥ 'ਤੇ ਲੰਬੀਆਂ-ਲੰਬੀਆਂ ਲਾਈਨਾ ਲੱਗੀਆਂ ਹੋਈਆਂ ਹਨ।

ਸਮਾਂ 9:52 ਕੇਜਰੀਵਾਲ ਨੇ ਪਾਈ ਵੋਟ

ਦਿੱਲੀ ਦੇ ਮੁੱਖ ਅਰਵਿੰਦ ਕੇਜਰੀਵਾਲ ਨੇ ਆਪਣੇ ਪਰਿਵਾਰ ਸਮੇਤ ਨਵੀਂ ਦਿੱਲੀ ਵਿਧਾਨ ਸਭਾ ਖੇਤਰ ਦੇ ਸਿਵਿਲ ਲਾਇੰਸ ਵਿਚ ਇਕ ਪੋਲਿੰਗ ਬੂਥ ‘ਤੇ ਵੋਟ ਪਾਈ ਹੈ। ਉਨ੍ਹਾਂ ਦੇ ਵਿਰੁੱਧ ਭਾਜਪਾ ਦੇ ਸੁਨੀਲ ਯਾਦਵ ਅਤੇ ਕਾਂਗਰਸ ਦੇ ਰਾਮੇਸ਼ ਸਬਰਵਾਲ ਚੋਣ ਮੈਦਾਨ ਵਿਚ ਹਨ। ਇਸ ਤੋਂ ਪਹਿਲਾਂ ਅਰਵਿੰਦ ਕੇਜਰੀਵਾਲ ਨੇ ਘਰੋਂ ਨਿਕਲਣ 'ਤੇ ਆਪਣੀ ਮਾਂ ਦਾ ਆਸ਼ਰੀਵਾਦ ਲਿਆ ਅਤੇ ਪੈਰ ਛੂਏ।

 

 

ਸਮਾਂ 9:27 ਸਰਦਾਰ ਪਟੇਲ ਅਤੇ ਯਮੂਨਾ ਵਿਹਾਰ ਵਿਚ ਈਵੀਐਮ ਖਰਾਬ, ਵੋਟਿੰਗ ਵਿਚ ਦੇਰੀ

ਦਿੱਲੀ ਦੇ ਯਮੂਨਾ ਵਿਹਾਰ ਦੀ ਐਸ-10 ਪੋਲਿੰਗ ਬੂਥ 'ਤੇ ਈਵੀਐਮ ਖਰਾਬ ਹੋਣ ਦੀ ਖਬਰ ਸਾਹਮਣੇ ਆਈ ਹੈ ਨਾਲ ਹੀ ਸਰਦਾਰ ਪਟੇਲ ਸਕੂਲ ਦੀ 114 ਨੰਬਰ ਪੋਲਿੰਗ ਬੂਥ ਵਿਚ ਈਵੀਐਮ ਖਰਾਬ ਪਾਈ ਗਈ ਹੈ ਜਿਸ ਕਰਕੇ ਵੋਟਿੰਗ ਵੀ ਦੇਰੀ ਹੋਈ ਹੈ।

Tweet ANITweet ANI

ਸਮਾਂ 9:10 ਅਲਕਾ ਲਾਂਬਾ ਨੇ ਪਾਈ ਵੋਟ

ਦਿੱਲੀ ਦੇ ਚਾਂਦਨੀ ਚੌਕ ਤੋਂ ਕਾਂਗਰਸ ਦੀ ਉਮੀਦਵਾਰ ਅਲਕਾ ਲਾਂਬਾ ਨੇ ਟੈਗੋਰ ਗਾਰਡਨ ਐਕਸਟੇਸ਼ਨ ਦੇ ਪੋਲਿੰਗ ਬੂਥ 'ਤੇ ਆਪਣੀ ਵੋਟ ਪਾਈ ਹੈ। ਅਲਕਾ ਲਾਂਬਾ ਆਪ ਦੇ ਪ੍ਰਹਿਲਾਦ ਸਿੰਘ ਸੈਨੀ ਅਤੇ ਭਾਜਪਾ ਦੀ ਸੁਮਨ ਗੁਪਤਾ ਦੇ ਵਿਰੁੱਧ ਚੋਣ ਲੜ ਰਹੀ ਹੈ।

 

 

ਸਮਾਂ 9:00 ਦਿੱਲੀ ਦੇ LG ਨੇ ਪਾਈ ਵੋਟ

ਦਿੱਲੀ ਦੇ ਐਲਜੀ ਅਨੀਲ ਬੈਜਲ ਅਤੇ ਉਨ੍ਹਾਂ ਦੀ ਪਤਨੀ ਮਾਲਾ ਬੈਜਲ ਨੇ ਗ੍ਰੇਟਰ ਕੈਲਾਸ਼ ਦੇ ਪੋਲਿੰਗ ਬੂਥ 'ਤੇ ਪਹੁੰਤ ਕੇ ਵੋਟ ਪਾਈ ਹੈ। ਇੱਥੋਂ ਆਪ ਦੇ ਉਮੀਦਵਾਰ ਸੋਰਭ ਭਾਰਦਵਾਜ, ਭਾਜਪਾ ਦੀ ਸੀਖਾ ਰਾਏ ਅਤੇ ਕਾਂਗਰਸ ਦੇ ਸੁਖਬੀਰ ਪਵਾਰ ਚੋਣ ਮੈਦਾਨ ਵਿਚ ਹਨ।

 

 

ਸਮਾਂ 8:55 ਮਾਂ ਨਾਲ ਪਹੁੰਚੇ ਕੇ ਡਾਕਟਰ ਹਰਸ਼ਵਰਧਨ ਨੇ ਪਾਈ ਵੋਟ

ਕੇਂਦਰੀ ਮੰਤਰੀ ਡਾਕਟਰ ਹਰਸ਼ਵਰਧਨ ਨੇ ਆਪਣੀ ਮਾਂ ਨਾਲ ਕ੍ਰਿਸ਼ਨ ਨਗਰ ਦੇ ਪਬਲਿਕ ਸਕੂਲ ਵਿਚ ਵੋਟ ਪਾਈ ਹੈ। ਇੱਥੋਂ ਭਾਜਪਾ ਦੇ ਅਨੀਲ ਗੋਇਲ, ਕਾਂਗਰਸ ਦੇ ਅਸ਼ੋਕ ਵਾਲੀਆ ਅਤੇ ਆਪ ਦੇ ਐਸਕੇ ਬੱਗਾ ਆਪਣੀ ਕਿਸਮਤ ਅਜਮਾ ਰਹੇ ਹਨ।

Photo ANIPhoto ANI

ਸਮਾਂ 8:43 ਜਾਮੀਆ ਅਤੇ ਬਾਟਲਾ ਹਾਊਸ ਵਿਚ ਲੱਗੀਆਂ ਲੰਬੀਆਂ ਲਾਈਨਾਂ

ਦਿੱਲੀ ਦੇ ਜਾਮੀਆ ਅਤੇ ਬਾਟਲਾ ਹਾਊਸ ਵਿਚ ਲੋਕ ਵੱਡੀ ਗਿਣਤੀ 'ਚ ਵੋਟ ਪਾਉਣ ਲਈ ਘਰੋਂ ਨਿਕਲ ਰਹੇ ਹਨ। ਵੋਟਿੰਗ ਦੀ ਸ਼ੁਰੂਆਤ ਵਿਚ ਹੀ ਉੱਥੇ ਲੰਬੀਆ ਲਾਈਨਾ ਲੱਗ ਗਈਆਂ ਹਨ। ਲੋਕ ਆਪਣੀ ਵਾਰੀ ਦਾ ਇੰਤਜਾਰ ਕਰਦੇ ਹੋਏ ਸਬਰ ਨਾਲ ਲਾਈਨਾ ਵਿਚ ਖੜੇ ਹਨ।

PhotoPhoto

PhotoPhoto

ਸਮਾਂ 8:39 ਕਪਿਲ ਮਿਸ਼ਰਾ ਨੇ ਮਾਂ ਅਤੇ ਪਤਨੀ ਨਾਲ ਪਾਈ ਵੋਟ

ਆਪਣੇ ਵਿਵਾਦਤ ਟਵੀਟਾਂ ਕਾਰਨ ਚਰਚਾ ਵਿਚ ਰਹਿਣ ਵਾਲੇ ਭਾਜਪਾ ਦੇ ਮਾਡਲ ਟਾਊਨ ਤੋਂ ਉਮੀਦਵਾਰ ਕਪਿਲ ਮਿਸ਼ਰਾ ਨੇ ਆਪਣੀ ਮਾਂ ਅਤੇ ਧਰਮ ਪਤਨੀ ਦੇ ਨਾਲ ਵੋਟਿੰਗ ਕੀਤੀ ਹੈ। ਨਾਲ ਹੀ ਉਨ੍ਹਾਂ ਨੇ ਅਰਵਿੰਦ ਕੇਜਰੀਵਾਲ ਅਤੇ ਕਾਂਗਰਸ ਤੇ ਨਿਸ਼ਾਨਾ ਲਗਾਉਂਦਿਆ ਕਿਹਾ ਹੈ ਕਿ ਅਸੀ ਵੋਟ ਪਾ ਕੇ ਆਏ ਹਾਂ ਅਤੇ ਸਰਜੀਕਲ ਸਟ੍ਰਾਇਕ ਦੇ ਸਬੂਤ ਦੇ ਕੇ ਆਏ ਹਾਂ।

 

 

ਸਮਾਂ 8:35 ਦਿੱਲੀ ਨੂੰ ਝੂਠ ਅਤੇ ਵੋਟਬੈਂਕ ਦੀ ਰਾਜਨੀਤੀ ਤੋਂ ਮੁਕਤ ਕਰਾਉਣ ਲਈ ਕਰੋ ਵੋਟ- ਅਮਿਤ ਸ਼ਾਹ

ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਦਿੱਲੀ ਦੀ ਜਨਤਾ ਨੂੰ ਵੋਟ ਪਾਉਣ ਦੀ ਅਪੀਲ ਕਰਦੇ ਹੋਏ ਕਿਹਾ ਹੈ ਕਿ ਰਾਜਧਾਨੀ ਨੂੰ ਸੁੱਧ ਹਵਾ, ਸ਼ੁੱਧ ਪਾਣੀ ਅਤੇ ਹਰ ਗਰੀਬ ਨੂੰ ਆਪਣਾ ਘਰ ਦੇ ਕੇ ਇਸ ਵਿਸ਼ਵ ਨੂੰ ਸੱਭ ਤੋਂ ਵਧੀਆ ਰਾਜਧਾਨੀ ਸਿਰਫ ਇਕ ਦੂਰਦਰਸ਼ੀ ਸੋਚ ਅਤੇ ਮਜ਼ਬੂਤ ਇਰਾਦਿਆਂ ਵਾਲੀ ਸਰਕਾਰ ਹੀ ਬਣਾ ਸਕਦੀ ਹੈ। ਉਨ੍ਹਾਂ ਕਿਹਾ ਕਿ ਮੈ ਦਿੱਲੀ ਦੀ ਜਨਤਾ ਨੂੰ ਅਪੀਲ ਕਰਦਾ ਹਾਂ ਕਿ ਝੂਠ ਅਤੇ ਵੋਟਬੈਂਕ ਦੀ ਰਾਜਨੀਤੀ ਤੋਂ ਮੁਕਤ ਕਰਾਉਣ ਲਈ ਵੋਟਿੰਗ ਜ਼ਰੂਰ ਕਰਨ।

 

 

8:17 BJP ਸੰਸਦ ਮੈਂਬਰ ਪ੍ਰਵੇਸ਼ ਵਰਮਾ ਨੇ ਪਾਈ ਵੋਟ

ਦਿੱਲੀ ਚੋਣਾਂ ਦੇ ਪ੍ਰਚਾਰ ਦੌਰਾਨ ਆਪਣੇ ਵਿਵਾਦਤ ਬਿਆਨਾਂ ਕਰਕੇ ਸੁਰਖੀਆ ਬਟੋਰਨ ਵਾਲੇ ਭਾਜਪਾ ਦੇ ਸੰਸਦ ਮੈਂਬਰ ਪ੍ਰਵੇਸ਼ ਵਰਮਾ ਨੇ ਮਟਿਆਲਾ ਵਿਧਾਨ ਸਭਾ ਖੇਤਰ ਦੇ ਪੋਲਿੰਗ ਬੂਥ ਉੱਤੇ ਜਾਂ ਕੇ ਵੋਟ ਪਾਈ ਹੈ।

 

 

ਸਮਾਂ 8:11 ਵਿਦੇਸ਼ ਮੰਤਰੀ ਨੇ ਪਾਈ ਵੋਟ

ਵਿਦੇਸ਼ ਮੰਤਰੀ ਐਸ਼ ਜੈਸ਼ੰਕਰ ਨੇ ਤੁਗਲਕ ਕ੍ਰੇਸੇਂਟ ਇਲਾਕੇ ਵਿਚ ਜਾ ਕੇ ਆਪਣੀ ਵੋਟ ਪਾਈ ਹੈ ਅਤੇ ਵੋਟਿੰਗ ਤੋਂ ਬਾਅਦ ਲੋਕਾਂ ਨੂੰ ਵੀ ਵੋਟ ਪਾਉਣ ਦੀ ਅਪੀਲ ਕੀਤੀ ਹੈ ਨਾਲ ਹੀ ਕਿਹਾ ਹੈ ਕਿ ਇਹ ਜਰੂਰੀ ਹੈ ਕਿ ਲੋਕ ਆਪਣੇ ਘਰਾਂ ਤੋਂ ਨਿਕਲਣ ਅਤੇ ਜਾ ਕੇ ਵੋਟ ਕਰਨ

 

 

ਸਮਾਂ 8:10 ਪ੍ਰਧਾਨ ਮੰਤਰੀ ਨੇ ਜਨਤਾ ਨੂੰ ਕੀਤੀ ਅਪੀਲ

 ਪ੍ਰਧਾਨ ਮੰਤਰੀ ਮੋਦੀ ਨੇ ਟਵੀਟ ਕਰ ਜਨਤਾ ਨੂੰ ਵੋਟ ਕਰਨ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ''ਦਿੱਲੀ ਵਿਧਾਨਸਭਾ ਚੋਣਾਂ ਦੇ ਲਈ ਅੱਜ ਵੋਟਿੰਗ ਦਾ ਦਿਨ ਹੈ। ਸਾਰੇ ਵੋਟਰਾਂ ਨੂੰ ਮੇਰੀ ਅਪੀਲ ਹੈ ਕਿ ਉਹ ਵੱਧ ਤੋਂ ਵੱਧ ਸੰਖਿਆਂ ਵਿਚ ਲੋਕਤੰਤਰ ਦੇ ਇਸ ਮਹਾਉਤਸਵ ਵਿਚ ਭਾਗ ਲੈਣ ਅਤੇ ਵੋਟਿੰਗ ਦਾ ਨਵਾਂ ਰਿਕਾਰਡ ਬਨਾਉਣ''।

 

ਸਮਾਂ 8:06 ਪੁਰਸ਼ਾਂ ਨਾਲ ਸਲਾਹ ਕਰਕੇ ਪਾਓ ਵੋਟ -ਕੇਜਰੀਵਾਲ

ਦਿੱਲੀ ਦੇ ਸੀਐਮ ਅਰਵਿੰਦ ਕੇਜਰੀਵਾਲ ਨੇ ਦਿੱਲੀ ਦੀ ਜਨਤਾ ਨੂੰ ਵੋਟ ਪਾਉਣ ਲਈ ਅਪੀਲ ਕੀਤੀ ਹੈ। ਕੇਜਰੀਵਾਲ ਨੇ ਕਿਹਾ ਕਿ ਸਾਰੀਆਂ ਔਰਤਾਂ ਨੂੰ ਖਾਸ ਅਪੀਲ ਜਿਵੇਂ ਤੁਸੀ ਘਰ ਦੀ ਜਿੰਮੇਵਾਰੀ ਉਠਾਉਂਦੀਆਂ ਹਨ, ਇਵੇਂ ਹੀ ਮੁਲਕ ਅਤੇ ਦਿੱਲੀ ਦੀ ਜਿੰਮੇਵਾਰੀ ਵੀ ਤੁਹਾਡੇ ਮੋਢਿਆ ਉੱਤੇ ਹੈ ਤੁਸੀ ਸਾਰੀਆਂ ਔਰਤਾਂ ਵੋਟ ਪਾਉਣ ਜਰੂਰ ਜਾਓ ਅਤੇ ਘਰ ਦੇ ਪੁਰਸ਼ਾਂ ਨੂੰ ਵੀ ਲੈ ਜਾਣ। ਪੁਰਸ਼ਾਂ ਨਾਲ ਚਰਚਾ ਕਰੋ ਕਿ ਕਿਸ ਨੂੰ ਵੋਟ ਦੇਣਾ ਸਹੀ ਰਹੇਗਾ''।

 

 

ਅੱਜ ਰਾਸ਼ਟਰੀ ਰਾਜਧਾਨੀ ਦਿੱਲੀ ਵਿਚ ਵਿਧਾਨ ਸਭਾ ਦੀਆਂ 70 ਸੀਟਾਂ ਦੇ ਲਈ ਵੋਟਿੰਗ ਸ਼ੁਰੂ ਹੋ ਚੁੱਕੀ ਹੈ। ਸਾਰੀਆਂ ਸੀਟਾਂ ਉੱਤੇ ਇਕੋਂ ਪੜਾਅ ਅੰਦਰ ਵੋਟਾਂ ਪੈਣੀਆਂ ਹਨ ਅਤੇ 11 ਫਰਵਰੀ ਨੂੰ ਨਤੀਜੇ ਆਉਣਗੇ ਜਿਸ ਨੂੰ ਲੈ ਕੇ ਪੋਲਿੰਗ ਬੂਥਾਂ ਉੱਤੇ ਵੋਟਰਾਂ ਦੀਆਂ ਲੰਬੀਆਂ-ਲੰਬੀਆਂ ਲਾਈਨਾਂ ਲੱਗਣੀਆਂ ਸ਼ੁਰੂ ਹੋ ਚੁੱਕੀਆਂ ਹਨ। ਇਨ੍ਹਾਂ ਚੋਣਾਂ ਵਿਚ ਅਸਲੀ ਮੁਕਾਬਲਾ ਸੱਤਾਧਾਰੀ  ਆਮ ਆਦਮੀ ਪਾਰਟੀ, ਭਾਜਪਾ ਅਤੇ ਕਾਂਗਰਸ ਵਿਚਾਲੇ ਹੈ ਅਤੇ ਤਿੰਨਾਂ ਪਾਰਟੀਆਂ ਨੇ ਚੋਣ ਪ੍ਰਚਾਰ ਦੌਰਾਨ ਵੋਟਰਾਂ ਨੂੰ ਆਪਣੇ ਵੱਲ ਭਰਮਾਉਣ ਦੀ ਭਰਪੂਰ ਕੋਸ਼ਿਸ਼ ਕੀਤੀ ਹੈ।

File PhotoFile Photo

ਦਿੱਲੀ ਚੋਣਾਂ ਵਿਚ ਆਪਣੀ ਕਿਸਮਤ ਅਜਮਾ ਰਹੇ ਉਮੀਦਵਾਰਾਂ ਨੇ ਵੀ ਵੋਟਾਂ ਪਾਉਣੀਆਂ ਸ਼ੁਰੂ ਕਰ ਦਿੱਤੀਆਂ ਹਨ। ਆਮ ਆਦਮੀ ਪਾਰਟੀ, ਭਾਜਪਾ ਅਤੇ ਕਾਂਗਰਸ ਪਾਰਟੀ ਦੇ ਉਮੀਦਵਾਰ ਵੋਟ ਪਾ ਚੁੱਕੇ ਹਨ ਅਤੇ ਕਈ ਉਮੀਦਵਾਰ ਵੋਟਿੰਗ ਲਈ ਪੋਲਿੰਗ ਬੂਥਾਂ ਉੱਤੇ ਪਹੁੰਚ ਗਏ ਹਨ ਅਤੇ ਲੋਕਾਂ ਨੂੰ ਵੀ ਲੋਕਤੰਤਰ ਦੇ ਇਸ ਵੱਡੇ ਤਿਉਹਾਰ ਵਿਚ ਆਪਣਾ ਯੋਗਦਾਨ ਪਾਉਣ ਦੀ ਅਪੀਲ ਕਰ ਰਹੇ ਹਨ।

File PhotoFile Photo

ਦਿੱਲੀ ਦੀ ਸਾਰੀ 70 ਸੀਟਾਂ ਤੇ ਵੋਟਿੰਗ ਦੇ ਲਈ 2689 ਥਾਵਾਂ ਉੱਤੇ ਕੁੱਲ 13757 ਪੋਲਿੰਗ ਬੂਥ ਬਣਾਏ ਗਏ ਹਨ। ਲਗਭਗ 1 ਕਰੋੜ 47 ਲੱਖ ਵੋਟਰ ਅੱਜ ਆਪਣੇ ਵੋਟ ਅਧਿਕਾਰ ਦਾ ਇਸਤਮਾਲ ਕਰਨਗੇ। ਚੋਣ ਵਿਵਸਥਾ ਵਿਚ 90 ਹਜਾਰ ਕਰਮਚਾਰੀ ਡਿਊਟੀ ਉੱਤੇ ਲਗਾਏ ਗਏ ਹਨ। ਬੂਥਾਂ ਉੱਤੇ ਸੁਰੱਖਿਆ ਦੇ ਸਖ਼ਤ ਇੰਤਜਾਮ ਕੀਤੇ ਗਏ ਹਨ।


File PhotoFile Photo

ਦੱਸ ਦਈਏ ਕਿ 2015 ਵਿਧਾਨ ਸਭਾ ਚੋਣਾਂ  ਵਿਚ ਆਮ ਆਦਮੀ ਪਾਰਟੀ ਨੇ 70 ਸੀਟਾਂ ਚੋਂ 67 ਸੀਟਾਂ ਤੇ ਕਬਜਾ ਕੀਤਾ ਸੀ ਜਦਕਿ 3 ਸੀਟਾਂ ਉੱਤੇ ਭਾਜਪਾ ਨੇ ਜਿੱਤ ਹਾਸਲ ਕੀਤੀ ਸੀ। ਦਿੱਲੀ ਦੀ ਸੱਤਾ ਉੱਤੇ ਲਗਾਤਾਰ 15 ਸਾਲ ਕਾਬਜ਼ ਰਹਿਣ ਵਾਲੀ ਕਾਂਗਰਸ ਪਾਰਟੀ ਨੂੰ ਉ੍ਨ੍ਹਾਂ ਚੋਣਾਂ ਵਿਚ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ ਸੀ ਅਤੇ ਪਾਰਟੀ ਨੂੰ ਇਕ ਸੀਟ ਵੀ ਨਸੀਬ ਨਹੀਂ ਹੋਈ ਸੀ।

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Indira Gandhi ਨੂੰ ਮਾਰਨ ਵਾਲੇ Beant Singh ਦੇ ਬੇਟੇ ਨੇ ਕੀਤੇ ਖ਼ੁਲਾਸੇ ਕਿ ਕਿਵੇਂ ਕੱਟੀਆਂ ਉਨ੍ਹਾਂ ਰਾਤਾਂ..

03 May 2024 8:34 AM

Congress ਨੂੰ ਕੋਸਣ ਵਾਲੇ ਖੱਬੇਪੱਖੀ ਗਾਂਧੀ ਕਿਵੇਂ ਬਣੇ ਕਾਂਗਰਸੀ? Preneet Kaur ਨੂੰ ਹਰਾਉਣ ਵਾਲ਼ੇ ਗਾਂਧੀ ਨੂੰ ਇਸ..

02 May 2024 1:40 PM

ਮਜ਼ਦੂਰਾਂ ਦੇ ਨਾਂ 'ਤੇ ਛੁੱਟੀ ਮਨਾਉਣ ਵਾਲਿਓ ਸੁਣ ਲਓ ਮਜ਼ਦੂਰਾਂ ਦੇ ਦੁੱਖੜੇ "ਸਾਨੂੰ ਛੁੱਟੀ ਨਹੀਂ ਕੰਮ ਚਾਹੀਦਾ ਹੈ

02 May 2024 12:57 PM

Amritpal Singh ਦੀ ਮਾਤਾ ਦਾ Valtoha ਨੂੰ ਮੋੜਵਾਂ ਜਵਾਬ "ਸਾਡੇ ਨਾਲ ਕਦੇ ਨਹੀਂ ਹੋਈ ਚੋਣ ਲੜਨ ਬਾਰੇ ਗੱਲ"

02 May 2024 12:29 PM

ਪੱਥਰੀ ਕੱਢਣ ਵਾਲੇ ਬਾਬਿਆਂ ਤੋਂ ਸਾਵਧਾਨ! ਖਰਾਬ ਹੋ ਸਕਦੀ ਹੈ Kidney ਜਾਂ Liver..ਸਮੇਂ ਸਿਰ ਇਲਾਜ ਲਈ ਮਾਹਰ ਡਾਕਟਰ...

02 May 2024 12:13 PM
Advertisement